ਪਟਿਆਲਾ, 1 ਫਰਵਰੀ:- ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਨਾਮਜ਼ਦਗੀਆਂ ਦੇ ਆਖਰੀ ਦਿਨ ਅੱਜ ਪਟਿਆਲਾ ਜ਼ਿਲ੍ਹੇ ਦੇ ਅੱਠ ਵਿਧਾਨ ਸਭਾ ਚੋਣ ਹਲਕਿਆਂ 'ਚ 61 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਹਨ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀਆਂ ਦੀ ਪੜਤਾਲ 2 ਫਰਵਰੀ ਨੂੰ ਕੀਤੀ ਜਾਵੇਗੀ। ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਅੱਜ ਵਿਧਾਨ ਸਭਾ ਹਲਕਾ 115-ਪਟਿਆਲਾ 'ਚ ਰਿਟਰਨਿੰਗ ਅਫ਼ਸਰ ਚਰਨਜੀਤ ਸਿੰਘ ਕੋਲ ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਵਿਸ਼ਨੂੰ ਸ਼ਰਮਾ ਤੇ ਰਾਹੁਲ ਭਾਰਗਵ, ਆਜ਼ਾਦ ਉਮੀਦਵਾਰ ਮੱਖਣ ਸਿੰਘ, ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰਪਾਲ ਜਨੇਜਾ, ਆਜ਼ਾਦ ਉਮੀਦਵਾਰ ਜਸਬੀਰ ਸਿੰਘ ਤੇ ਰਵਿੰਦਰ ਸਿੰਘ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਜਦਕਿ ਲੋਕ ਇਨਸਾਫ਼ ਪਾਰਟੀ ਵੱਲੋਂ ਪਰਮਜੀਤ ਸਿੰਘ ਨੇ ਕਾਗਜ਼ ਦਾਖਲ ਕੀਤੇ। ਉਨ੍ਹਾਂ ਦੱਸਿਆ ਕਿ 110-ਪਟਿਆਲਾ ਦਿਹਾਤੀ 'ਚ ਰਿਟਰਨਿੰਗ ਅਫ਼ਸਰ ਗੌਤਮ ਜੈਨ ਕੋਲ ਆਜ਼ਾਦ ਉਮੀਦਵਾਰ ਜਸ਼ਨਦੀਪ ਸਿੰਘ ਜੋਸ਼ੀ, ਕਾਂਗਰਸ ਵੱਲੋਂ ਮੋਹਿਤ ਮੋਹਿੰਦਰਾ ਤੇ ਬਖਸ਼ ਮੋਹਿੰਦਰਾ ਨੇ ਕਾਗਜ਼ ਦਾਖਲ ਕੀਤੇ। ਪੀਪਲ ਪਾਰਟੀ ਆਫ਼ ਇੰਡੀਆ ਤੇਜਵਿੰਦਰਪਾਲ ਸਿੰਘ ਸੈਣੀ ਨੇ ਕਾਗਜ਼ ਭਰੇ। ਜਦਕਿ ਆਜ਼ਾਦ ਉਮੀਦਵਾਰ ਰਾਜੀਵ ਕੁਮਾਰ ਬੱਬਰ, ਕ੍ਰਿਸ਼ਨ ਕੁਮਾਰ ਨੇ ਕਾਗਜ਼ ਭਰ। ਜਦਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਮੋਹਿੰਦਰ ਪਾਲ ਸਿੰਘ ਨੇ ਕਾਗਜ਼ ਭਰੇ। ਆਜ਼ਾਦ ਉਮੀਦਵਾਰ ਵਜੋਂ ਧਰਮਿੰਦਰ ਸਿੰਘ, ਰਾਜੀਵ ਸ਼ਰਮਾ, ਪੂਨਮ ਸ਼ਰਮਾ ਤੇ ਨਸੀਬ ਸਿੰਘ ਨੇ ਕਾਗਜ਼ ਭਰੇ। ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 109-ਨਾਭਾ 'ਚ ਰਿਟਰਨਿੰਗ ਅਫ਼ਸਰ ਕੰਨੂ ਗਰਗ ਕੋਲ ਸੰਯੁਕਤ ਸੰਘਰਸ਼ ਪਾਰਟੀ ਵੱਲੋਂ ਬਰਿੰਦਰ ਕੁਮਾਰ ਅਤੇ ਰਾਕੇਸ਼ ਕੁਮਾਰ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਬਲਵੰਤ ਸਿੰਘ ਤੇ ਪਰਮਜੀਤ ਸਿੰਘ ਨੇ ਆਜ਼ਾਦ ਉਮੀਦਵਾਰ ਵਜੋਂ ਤੇ ਸੀ.ਪੀ.ਆਈ ਵੱਲੋਂ ਕਸ਼ਮੀਰ ਸਿੰਘ ਤੇ ਸਮਾਜਵਾਦੀ ਪਾਰਟੀ ਵੱਲੋਂ ਸਿਮਰਨਜੀਤ ਸਿੰਘ ਨੇ ਆਪਣੇ ਨਾਮਜ਼ਦਗੀ ਪੱਤਰ ਭਰੇ ਹਨ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 111-ਰਾਜਪੁਰਾ 'ਚ ਰਿਟਰਨਿੰਗ ਅਫ਼ਸਰ ਡਾ. ਸੰਜੀਵ ਕੁਮਾਰ ਕੋਲ ਲੋਕ ਇਨਸਾਫ ਪਾਰਟੀ ਉਮੀਦਵਾਰ ਅਵਤਾਰ ਸਿੰਘ, ਸ਼੍ਰੋਮਣੀ ਅਕਾਲੀ ਦਲ ਵੱਲੋਂ ਚਰਨਜੀਤ ਸਿੰਘ ਬਰਾੜ ਤੇ ਨਵਨੀਤ ਕੌਰ ਨੇ ਕਾਗਜ਼ ਭਰੇ। ਆਜ਼ਾਦ ਉਮੀਦਵਾਰ ਵਜੋਂ ਹਰਿੰਦਰ ਸਿੰਘ, ਗੁਰਸੇਵਕ ਸਿੰਘ, ਪ੍ਰਵੀਨ ਕੁਮਾਰ ਤੇ ਹਰਵਿੰਦਰ ਸਿੰਘ ਹਰਪਾਲਪੁਰ ਨੇ ਕਾਗਜ਼ ਭਰੇ। 113-ਘਨੌਰ 'ਚ ਰਿਟਰਨਿੰਗ ਅਫ਼ਸਰ ਮਨਜੀਤ ਸਿੰਘ ਚੀਮਾ ਕੋਲ ਆਮ ਆਦਮੀ ਪਾਰਟੀ ਉਮੀਦਵਾਰ ਗੁਰਲਾਲ ਸਿੰਘ ਤੇ ਸ਼ਮਿੰਦਰ ਕੌਰ ਨੇ ਕਾਗਜ਼ ਭਰੇ। ਆਜ਼ਾਦ ਉਮੀਦਵਾਰ ਪਰੇਮ ਸਿੰਘ ਭੰਗੂ, ਰਣਬੀਰ ਕੌਰ ਭੰਗੂ, ਗੁਰਲਾਲ ਸਿੰਘ, ਅਮਰੀਕ ਸਿੰਘ, ਜਗਨੀਤ ਸਿੰਘ ਤੇ ਰਜਿੰਦਰ ਕੁਮਾਰ ਵੱਲੋਂ ਕਾਗਜ਼ ਦਾਖਲ ਕੀਤੇ ਗਏ ਹਨ। ਵਿਧਾਨ ਸਭਾ ਹਲਕਾ 114-ਸਨੌਰ 'ਚ ਰਿਟਰਨਿੰਗ ਅਫ਼ਸਰ ਜਸਲੀਨ ਕੌਰ ਭੁੱਲਰ ਕੋਲ ਆਜ਼ਾਦ ਉਮੀਦਵਾਰ ਜਤਇੰਦਰ ਤੇ ਹਰਮੀਤ ਨੇ ਕਾਗਜ਼ ਭਰੇ। ਕਾਂਗਰਸ ਵੱਲੋਂ ਰਤਿੰਦਰ ਪਾਲ ਸਿੰਘ ਮਾਨ, ਜੈ ਜਵਾਨ ਜੈ ਕਿਸਾਨ ਪਾਰਟੀ ਵੱਲੋਂ ਨਵਜੋਤ ਸਿੰਘ, ਸ਼੍ਰੋਮਣੀ ਅਕਾਲੀ ਦਾ (ਅੰਮ੍ਰਿਤਸਰ) ਵੱਲੋਂ ਵਿਕਰਮਜੀਤ ਸਿੰਘ ਨੇ ਕਾਗਜ਼ ਭਰੇ। ਆਜ਼ਾਦ ਉਮੀਦਵਾਰ ਵਜੋਂ ਗੁਰਪ੍ਰੀਤ ਸਿੰਘ, ਸੁਰਿੰਦਰ ਸਿੰਘ ਤੇ ਜਸਵਿੰਦਰ ਸਿੰਘ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ 116-ਸਮਾਣਾ 'ਚ ਅੱਜ ਰਿਟਰਨਿੰਗ ਅਫ਼ਸਰ ਟੀ ਬੈਨਿਥ ਕੋਲ ਆਜ਼ਾਦ ਉਮੀਦਵਾਰ ਪੂਨਮ ਰਾਣੀ, ਰਾਜੂ ਰਾਮ, ਪਰਮਜੀਤ ਸਿੰਘ, ਅਸ਼ਵਨੀ ਕੁਮਾਰ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਪੰਜਾਬ ਕਿਸਾਨ ਦਲ ਦੇ ਜਗਨਦੀਪ ਕੌਰ, ਸਮਾਜਵਾਦੀ ਪਾਰਟੀ ਦੇ ਅਜੈਬ ਸਿੰਘ ਨੇ ਕਾਗਜ਼ ਭਰੇ। ਜਦਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੋਂ ਹਰਦੀਪ ਸਿੰਘ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। 117-ਸ਼ੁਤਰਾਣਾ ਦੇ ਰਿਟਰਨਿੰਗ ਅਫ਼ਸਰ ਅੰਕੁਰਜੀਤ ਸਿੰਘ ਕੋਲ ਪੰਜਾਬ ਲੋਕ ਕਾਂਗਰਸ ਵੱਲੋਂ ਸਿੰਦਰ ਪਾਲ ਤੇ ਆਜ਼ਾਦ ਉਮੀਦਵਾਰ ਵਜੋਂ ਗੁਰਧਿਆਨ ਸਿਘ, ਅਮਰਜੀਤ ਸਿੰਘ ਤੇ ਦਲਵਿੰਦਰ ਕੌਰ ਨੇ ਕਾਗਜ਼ ਭਰੇ ਹਨ। ਆਮ ਆਦਮੀ ਪਾਰਟੀ ਵੱਲੋਂ ਕੁਲਵੰਤ ਸਿੰਘ ਤੇ ਪੰਜਾਬ ਕਿਸਾਨ ਦਲ ਵੱਲੋਂ ਸਾਧੂ ਰਾਮ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਨਾਮਜ਼ਦਗੀਆਂ ਦਾਖਲ ਕਰਨ ਵਾਲੇ ਉਮੀਦਵਾਰਾਂ ਸਬੰਧੀ ਮੁਕੰਮਲ ਜਾਣਕਾਰੀ ਭਾਰਤ ਚੋਣ ਕਮਿਸ਼ਨ ਵੱਲੋਂ ਵਿਕਸਤ ਕੀਤੀ ਗਏ ਮੋਬਾਇਲ ਐਪ 'ਨੋ ਯੂਅਰ ਕੈਂਡੀਡੇਟ' ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਵੋਟਰਾਂ ਨੂੰ ਇਸ ਐਪ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਅਪੀਲ ਵੀ ਕੀਤੀ।