ਡਾ. ਸੁਸ਼ੀਲ ਕੁਮਾਰ ਅੱਤਰੀ, ਸੰਯੁਕਤ ਡਾਇਰੈਕਟਰ ਖੇਤੀਬਾੜੀ (ਪੀ.ਪੀ) ਪੰਜਾਬ ਵੱਲੋਂ ਜਿਲ੍ਹਾ ਅੰਮ੍ਰਿਤਸਰ ਦਾ ਦੋਰਾ

ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਮੱਕੀ ਅਤੇ ਹੋਰਨਾਂ ਫਸਲਾਂ ਹੇਠ ਰਕਬਾ ਵਧਾਉਣ ਦੀ ਲੋੜ ਤੇ ਜੋਰ

ਅੰਮ੍ਰਿਤਸਰ 11 ਫਰਵਰੀ : ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ, ਡਾ. ਗੁਰਵਿੰਦਰ ਸਿੰਘ ਖਾਲਸਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਡਾ. ਸੁਸ਼ੀਲ ਕੁਮਾਰ ਅੱਤਰੀ, ਸੰਯੁਕਤ ਡਾਇਰੈਕਟਰ ਖੇਤੀਬਾੜੀ (ਪੀ.ਪੀ) ਪੰਜਾਬ ਵੱਲੋਂ ਜਿਲ੍ਹਾ ਅੰਮ੍ਰਿਤਸਰ ਦਾ ਦੋਰਾ ਕੀਤਾ ਗਿਆ। ਇਸ ਮੋਕੇ ਉਹਨਾਂ ਵੱਲੋਂ ਮੁੱਖ ਖੇਤੀਬਾੜੀ ਅਫਸਰ, ਅੰਮ੍ਰਿਤਸਰ ਡਾ. ਦਲਜੀਤ ਸਿੰਘ ਗਿੱਲ ਅਤੇ ਖੇਤੀਬਾੜੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਖੇਤੀਬਾੜੀ ਵਿਭਾਗ ਅਧੀਨ ਚੱਲ ਰਹੀਆਂ ਗਤੀਵਿਧੀਆਂ ਦਾ ਜਾਇਜਾ ਲਿਆ। ਇਸ ਮੀਟਿੰਗ ਵਿੱਚ ਸ਼੍ਰੀ ਅਨਿਲ ਕੁਮਾਰ ਸਹਾਇਕ ਮੱਕੀ ਵਿਕਾਸ ਅਫਸਰ ਪੰਜਾਬ ਵੀ ਉੱਚੇਚਾ ਤੋਰ ਤੇ ਮੋਜੂਦ ਸਨ। ਉਹਨਾਂ ਵੱਲੋਂ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਮੱਕੀ ਅਤੇ ਹੋਰਨਾਂ ਫਸਲਾਂ ਹੇਠ ਰਕਬਾ ਵਧਾਉਣ ਦੀ ਲੋੜ ਤੇ ਜੋਰ ਦਿੱਤਾ ਸੰਯੁਕਤ ਡਾਇਰੈਕਟਰ ਖੇਤੀਬਾੜੀ (ਪੀ.ਪੀ) ਵੱਲੋਂ ਸਮੂਹ ਅਧਿਕਾਰੀਆਂ  ਨੂੰ ਕੁਆਲਟੀ ਕੰਟਰੋਲ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਬੀਜਾਂ, ਖਾਦਾਂ ਅਤੇ ਦਵਾਈਆਂ ਦੇ ਸੈਂਪਲਾਂ ਦੇ ਟੀਚੇ ਹਰ ਹਾਲਤ ਵਿੱਚ ਪੂਰੇ ਕਰਨ ਦੇ ਨਿਰਦੇਸ਼ ਦਿੱਤੇ, ਤਾਂ ਜੋ ਕਿਸਾਨਾਂ ਨੂੰ ਮਿਆਰੀ ਕਿਸਮ ਦੇ ਬੀਜ, ਖਾਦਾਂ ਅਤੇ ਦਵਾਈਆ ਮੁਹੱਈਆ ਕਰਵਾਈਆ ਜਾ ਸਕਣ। ਉਹਨਾਂ ਵੱਲੋਂ  ਖੇਤੀਬਾੜੀ ਵਿਭਾਗ ਅਧੀਨ ਚੱਲ ਰਹੀਆਂ ਵੱਖ-ਵੱਖ ਸਕੀਮਾਂ ਦੀ ਪ੍ਰਗਤੀ ਦਾ ਜਾਇਜਾ ਲਿਆ ਗਿਆ ਅਤੇ ਫੰਡਾਂ ਦੀ ਅਦਾਇਗੀ  ਡੀ.ਬੀ.ਟੀ ਰਾਹੀਂ ਹੀ ਕਰਨ ਦੇ ਨਿਰਦੇਸ਼ ਦਿੱਤੇ।ਉਹਨਾਂ ਵੱਲੋਂ ਵੱਖ-ਵੱਖ ਸਕੀਮਾਂ ਦੇ ਐਕਸ਼ਨ ਪਲਾਨ ਜਲਦ ਤੋਂ ਜਲਦ ਬਣਾ ਕੇ ਭੇਜਣ ਦੀ ਹਦਾਇਤ ਕੀਤੀ।ਇਸ ਮੋਕੇ ਉਹਨਾਂ ਵੱਲੋਂ ਫੀਲਡ ਵਿੱਚ ਜਾ ਕੇ ਵੱਖ-ਵੱਖ ਫਸਲਾਂ ਦਾ ਪੈਸਟ ਸਰਵੇਲੈਂਸ ਵੀ ਕੀਤਾ ਗਿਆ।ਇਸ ਸਮੇਂ  ਕਣਕ ਦੀ ਫਸਲ ਉੱਪਰ ਕਿਸੇ ਵੀ ਕੀੜੇ-ਮਕੋੜੇ ਦਾ ਅਤੇ ਨਾ ਹੀ ਪੀਲੀ ਕੁੰਗੀ ਦਾ ਹਮਲਾ ਵੇਖਣ ਵਿੱਚ ਆਇਆ।ਉਹਨਾਂ ਵੱਲੋਂ ਅਧਿਕਾਰੀਆਂ ਨੂੰ ਪੀਲੀ ਕੂੰਗੀ ਦੇ ਹਮਲੇ ਸਬੰਧੀ ਅਲਰਟ ਰਹਿਣ ਦੇ ਨਿਰਦੇਸ਼ ਦਿੱਤੇ।ਇਸ ਦੇ ਨਾਲ ਹੀ ਆਤਮਾ ਸਕੀਮ ਅਧੀਨ  ਸਰੋਂ ਦੇ ਪ੍ਰਦਰਸ਼ਨੀ ਪਲਾਟ ਕਿਸਾਨ ਹਰਬੀਰ ਸਿੰਘ ਪਿੰਡ ਨੰਗਲ ਤੋਲਾਂ ਦੇ ਖੇਤਾਂ ਵਿੱਚ ਜਾ ਕੇ ਚੈਕ ਕੀਤੇ ਗਏ। ਇਸ ਮੋਕੇ ਡਾ. ਰਮਿੰਦਰ ਸਿੰਘ ਧੰਜੂ,ਐਸ.ਐਮ.ਐਸ ਬਲਾਕ ਖੇਤੀਬਾੜੀ ਅਫਸਰ ਬਲਵਿੰਦਰ ਸਿੰਘ ਛੀਨਾ , ਡਾ. ਮਨਿੰਦਰ ਸਿੰਘ , ਡਾ. ਕੁਲਵੰਤ ਸਿੰਘ ਬਲਾਕ ਖੇਤੀਬਾੜੀ ਅਫਸਰ, ਡਾ. ਗੁਰਜੀਤ ਸਿੰਘ ਏ.ਡੀ.ਓ, ਡਿਪਟੀ ਪੀ.ਡੀ ਆਤਮਾ ਹਰਨੇਕ ਸਿੰਘ, ਜਗਦੀਪ ਕੋਰ  ਅਤੇ ਸਮੁੱਚਾ ਆਤਮਾ ਸਟਾਫ ਹਾਜਰ ਸਨ।