ਲੋਕਾਂ ਦੀ ਸਹੂਲਤ ਲਈ ਅਬਜਰਵਰਾਂ ਨੇ ਆਪਣੇ ਮੋਬਾਇਲ ਨੰਬਰ ਜਾਰੀ ਕੀਤੇ
ਅੰਮ੍ਰਿਤਸਰ, 1 ਫਰਵਰੀ :-ਪੰਜਾਬ ਵਿਧਾਨ ਸਭਾ ਚੋਣਾਂ ਲਈ ਚੋਣ ਕਮਿਸ਼ਨ ਵੱਲੋਂ ਜਿਲ੍ਹੇ ਵਿਚ ਤਾਇਨਾਤ ਕੀਤੇ ਗਏ 13 ਅਬਜ਼ਰਵਰ, ਜਿੰਨਾ ਵਿਚ 6 ਜਨਰਲ ਅਬਜ਼ਰਵਰ, 5 ਖਰਚਾ ਅਬਜ਼ਰਵਰ ਅਤੇ 2 ਪੁਲਿਸ ਅਬਜ਼ਰਵਰ ਸ਼ਾਮਿਲ ਹਨ, ਅੰਮ੍ਰਿਤਸਰ ਪਹੁੰਚ ਚੁੱਕੇ ਹਨ। ਸਾਰੇ ਅਧਿਕਾਰੀ ਵੱਖ-ਵੱਖ ਰਾਜਾਂ ਦੇ ਸੀਨੀਅਰ ਆਈ. ਏ. ਐਸ., ਆਈ. ਆਰ ਐਸ ਅਤੇ ਆਈ ਪੀ ਐਸ ਅਧਿਕਾਰੀ ਹਨ। ਅੱਜ ਜਿਲ੍ਹਾ ਚੋਣ ਅਧਿਕਾਰੀ ਸ. ਗੁਰਪ੍ਰੀਤ ਸਿੰਘ ਖਹਿਰਾ ਦੀ ਅਗਵਾਈ ਵਿਚ ਉਕਤ ਨਿਰੀਖਕਾਂ ਨੇ ਜਿਲ੍ਹੇ ਵਿਚ ਕੰਮ ਕਰ ਰਹੇ ਚੋਣ ਮਸ਼ੀਨਰੀ ਜਿਸ ਵਿਚ ਸਾਰੇ ਹਲਕਿਆਂ ਦੇ ਰਿਟਰਨਿੰਗ ਅਧਿਕਾਰੀ, ਵੱਖ-ਵੱਖ ਟੀਮਾਂ ਦੇ ਨੋਡਲ ਅਫਸਰ ਅਤੇ ਹਰੇਕ ਹਲਕੇ ਦੇ ਸਹਾਇਕ ਖਰਚਾ ਅਬਜ਼ਰਵਰਾਂ ਨਾਲ ਵਿਸਥਾਰਤ ਮੀਟਿੰਗ ਕੀਤੀ। ਸ. ਖਹਿਰਾ ਨੇ ਚੋਣ ਅਬਜ਼ਰਵਰਾਂ ਨਾਲ ਟੀਮਾਂ ਦਾ ਤੁਆਰਫ਼ ਕਰਵਾਉਂਦੇ ਦੱਸਿਆ ਕਿ ਇਹ ਅਬਜ਼ਰਵਰ ਸਾਹਿਬਾਨ ਚੋਣਾਂ ਨਿਰਪੱਖ, ਅਜ਼ਾਦੀ, ਸਾਂਤੀ, ਬਿਨਾਂ ਕਿਸੇ ਲਾਲਚ ਜਾਂ ਡਰ ਭੈਅ ਦੇ ਹੋਣ ਨੂੰ ਯਕੀਨੀ ਬਨਾਉਣ ਲਈ ਕਮਿਸ਼ਨ ਵੱਲੋਂ ਤਾਇਨਾਤ ਕੀਤੇ ਗਏ ਹਨ। ਜਿੱਥੇ ਇਹ ਉਕਤ ਨਿਸ਼ਾਨੇ ਦੀ ਪੂਰਤੀ ਲਈ ਚੋਣ ਮਸ਼ੀਨਰੀ ਦੀ ਨਿਗਰਾਨੀ ਕਰਨਗੇ, ਉਥੇ ਤੀਸਰੀ ਅੱਖ ਵਜੋਂ ਵਿਚਰਦੇ ਹੋਏ ਉਮੀਦਵਾਰਾਂ ਵੱਲੋਂ ਕੀਤੇ ਜਾ ਰਹੇ ਖਰਚੇ ਉਤੇ ਨਿਗਾਹ ਰੱਖਦੇ ਹੋਏ ਚੋਣ ਜਾਬਤੇ ਦੀ ਪਾਲਣਾ ਯਕੀਨੀ ਬਨਾਉਣ ਲਈ ਸਾਰੀ ਟੀਮਾਂ ਉਤੇ ਬਾਜ਼ ਅੱਖ ਰੱਖਣਗੇ।
ਉਨਾਂ ਜਨਰਲ ਅਬਜ਼ਰਵਰਾਂ ਦੀ ਜਾਣ-ਪਛਾਣ ਕਰਵਾਉਂਦੇ ਦੱਸਿਆ ਕਿ ਹਲਕਾ ਅੰਮ੍ਰਿਤਸਰ ਪੱਛਮੀ ਤੇ ਅਟਾਰੀ ਲਈ ਸ੍ਰੀ ਸੰਤੋਸ਼ ਕੁਮਾਰ ਯਾਦਵ ਆਈ ਏ ਐਸ ਫੋਨ ਨੰਬਰ 94788-37473, ਅੰਮ੍ਰਿਤਸਰ ਕੇਂਦਰੀ ਤੇ ਦੱਖਣੀ ਲਈ ਸ੍ਰੀ ਸ਼ੰਭੂ ਕੁਮਾਰ ਆਈ.ਏ.ਐਸ. ਫੋਨ ਨੰਬਰ 94781-27161, ਹਲਕਾ ਰਾਜਾਸਾਂਸੀ ਅਤੇ ਅੰਮ੍ਰਿਤਸਰ ਉੱਤਰੀ ਲਈ ਸ੍ਰੀ ਵਿਨੋਦ ਸਿੰਘ ਗੁੰਜਿਆਲ ਆਈ.ਏ.ਐਸ. ਫੋਨ ਨੰਬਰ 94782-96719, ਹਲਕਾ ਅਜਨਾਲਾ ਅਤੇ ਅੰਮ੍ਰਿਤਸਰ ਪੂਰਬੀ ਲਈ ਸ੍ਰੀ ਅਰੁਣ ਕਿਸ਼ੋਰ ਡੋਗੰਰੀ ਆਈ.ਏ.ਐਸ. ਫੋਨ ਨੰਬਰ 94170-32935, ਹਲਕਾ ਜੰਡਿਆਲਾ ਗੁਰੂ ਅਤੇ ਬਾਬਾ ਬਕਾਲਾ ਲਈ ਸ੍ਰੀਮਤੀ ਪ੍ਰੀਤੀ ਜੈਨ ਆਈ.ਏ.ਐਸ. ਫੋਨ ਨੰਬਰ 94657-36685 ਅਤੇ ਹਲਕਾ ਮਜੀਠਾ ਲਈ ਡਾ. ਵਿਨੈ ਗੋਇਲ ਆਈ.ਏ.ਐਸ. ਫੋਨ ਨੰਬਰ 94783-49455 ਉਤੇ ਸੰਪਰਕ ਕੀਤਾ ਜਾ ਸਕਦਾ ਹੈ।
ਉਨਾਂ ਦੱਸਿਆ ਕਿ ਉਮੀਦਵਾਰਾਂ ਦੇ ਖਰਚੇ ਸਬੰਧੀ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਲਈ ਹਲਕਾ ਮਜੀਠਾ ਅਤੇ ਅੰਮ੍ਰਿਤਸਰ ਕੇਂਦਰੀ ਲਈ ਤਾਇਨਾਤ ਖਰਚਾ ਅਬਜ਼ਰਵਰ ਸ੍ਰੀ ਰਾਜੇਸ਼ ਕੁਮਾਰ ਯਾਦਵ ਆਈ.ਆਰ.ਐਸ. ਫੋਨ ਨੰਬਰ 94655-65215, ਅੰਮ੍ਰਿਤਸਰ ਪੂਰਬੀ, ਅਟਾਰੀ ਅਤੇ ਬਾਬਾ ਬਕਾਲਾ ਲਈ ਸ੍ਰੀ ਰਾਮ ਪ੍ਰਕਾਸ਼ ਰਸਤੋਗੀ ਆਈ.ਆਰ.ਐਸ. ਫੋਨ ਨੰਬਰ 94643-92913, ਹਲਕਾ ਰਾਜਾਸਾਂਸੀ ਅਤੇ ਅੰਮ੍ਰਿਤਸਰ ਪੱਛਮੀ ਲਈ ਸ੍ਰੀ ਪ੍ਰਭਾਤ ਡੰਡੋਤੀਆ ਆਈ.ਆਰ.ਐਸ. ਫੋਨ ਨੰਬਰ 94784-10286, ਹਲਕਾ ਜੰਡਿਆਲਾ ਅਤੇ ਅੰਮ੍ਰਿਤਸਰ ਉੱਤਰੀ ਲਈ ਸ੍ਰੀ ਅਜੀਤ ਦਨ ਆਈ.ਆਰ.ਐਸ. ਫੋਨ ਨੰਬਰ 94178-70584, ਹਲਕਾ ਅਜਨਾਲਾ ਅਤੇ ਅੰਮ੍ਰਿਤਸਰ ਦੱਖਣੀ ਲਈ ਸ੍ਰੀ ਅਰਵਿੰਦਰ ਸ਼ਰਮਾ ਆਈ.ਆਰ.ਐਸ. ਫੋਨ ਨੰਬਰ 94783-65949 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।
ਸ: ਖਹਿਰਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਚੋਣ ਜ਼ਾਬਤੇ ਦੀ ਉਲੰਘਣਾ ਸਬੰਧੀ ਕੋਈ ਵੀ ਅਜਿਹੀ ਸ਼ਿਕਾਇਤ ਜੋ ਕਿ ਪੁਲਿਸ ਦਾ ਧਿਆਨ ਮੰਗਦੀ ਹੋਵੇ ਲਈ ਹਲਕਾ ਅਜਨਾਲਾ, ਰਾਜਾਸਾਂਸੀ, ਮਜੀਠਾ, ਜੰਡਿਆਲਾ, ਅਟਾਰੀ ਤੇ ਬਾਬਾ ਬਕਾਲਾ ਲਈ ਤਾਇਨਾਤ ਪੁਲਿਸ ਅਬਜ਼ਰਵਰ ਸ੍ਰੀ ਰਾਕੇਸ਼ ਕੁਮਾਰ ਸਿਨ੍ਹਾ ਆਈ.ਪੀ.ਐਸ. ਨਾਲ ਫੋਨ ਨੰਬਰ 94781-19520 ਅਤੇ ਅੰਮ੍ਰਿਤਸਰ ਉੱਤਰੀ, ਪੱਛਮੀ, ਕੇਂਦਰੀ, ਪੂਰਬੀ ਅਤੇ ਦੱਖਣੀ ਲਈ ਤਾਇਨਾਤ ਪੁਲਿਸ ਅਬਜ਼ਰਵਰ ਸ੍ਰੀ ਆਰ.ਐਮ. ਪਾਂਡੇ ਆਈ.ਪੀ.ਐਸ. ਨਾਲ ਫੋਨ ਨੰਬਰ 94642-67451 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ। ਸ: ਖਹਿਰਾ ਨੇ ਦੱਸਿਆ ਕਿ ਸਾਰੇ ਅਬਜ਼ਰਵਰ ਸਾਹਿਬਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੈਸਟ ਹਾਊਸ ਵਿੱਚ ਠਹਿਰੇ ਹੋਏ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਜਾਂ ਲੋੜ ਲਈ ਇਨਾਂ ਨੂੰ ਰੋਜਾਨਾ ਸਵੇਰੇ 9:30 ਤੋਂ 10:30 ਵਜੇ ਤੱਕ ਮਿਲਿਆ ਜਾ ਸਕਦਾ ਹੈ।
ਕੈਪਸ਼ਨ : ਜਿਲ੍ਹਾ ਚੋਣ ਅਫ਼ਸਰ ਸ: ਗੁਰਪ੍ਰੀਤ ਸਿੰਘ ਖਹਿਰਾ ਅਤੇ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਚੋਣ ਨਿਗਰਾਨਾਂ ਨਾਲ ਮੀਟਿੰਗ ਕਰਦੇ ਹੋਏ।