ਨਵਾਂਸ਼ਹਿਰ, 10 ਫ਼ਰਵਰੀ, 2022 : - ਸੀ-ਪਾਈਟ ਕੈਂਪ, ਮਾਰਫ਼ਤ ਨਹਿਰੀ ਰੈਸਟ ਹਾਊਸ, ਰਾਹੋਂ ਰੋਡ ਨਵਾਂਸ਼ਹਿਰ ਵਿਖੇ ਫੌਜ 'ਚ ਭਰਤੀ ਹੋਣ ਦੇ ਚਾਹਵਾਨਾਂ ਲਈ ਪ੍ਰੀ-ਟ੍ਰੇਨਿੰਗ ਕੈਂਪ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਵਿੱਚ ਸ਼ਹੀਦ ਭਗਤ ਸਿੰਘ ਨਗਰ ਅਤੇ ਹੁਸ਼ਿਆਰਪੁਰ ਦੇ ਯੁਵਕ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਕੈਂਪ ਇੰਚਾਰਜ ਨਿਰਮਲ ਸਿੰਘ ਪਾਸੋਂ ਪ੍ਰਾਪਤ ਜਾਣਕਾਰੀ ਅਨੁਸਾਰ ਚਾਹਵਾਨ ਯੁਵਕ ਹਰ ਹਫ਼ਤੇ ਮੰਗਲਵਾਰ ਅਤੇ ਵੀਰਵਾਰ ਵਾਲੇ ਦਿਨ ਆਪਣੇ ਅਸਲ ਸਰਟੀਫ਼ਿਕੇਟ ਲੈ ਕੇ ਸਵੇਰੇ 9 ਵਜੇ ਟ੍ਰਾਇਲ ਦੇਣ ਲਈ ਪੁੱਜ ਸਕਦੇ ਹਨ। ਯੋਗਤਾਵਾਂ ਅਤੇ ਸ਼ਰਤਾਂ 'ਚ ਦਸਵੀਂ ਘੱਟੋ-ਘੱਟ 45 ਫ਼ੀਸਦੀ ਨਾਲ ਜਾਂ 12 ਵੀਂ ਪਾਸ, ਕੱਦ 5 ਫੁੱਟ 7 ਇੰਚ (170 ਸੈਂਟੀਮੀਟਰ), ਕੰਢੀ ਏਰੀਆ ਲਈ 163 ਸੈਂਟੀਮੀਟਰ, ਛਾਤੀ 77-82 ਸੈਂਟੀਮੀਟਰ ਅਤੇ ਉਮਰ ਸਾਢੇ 17 ਸਾਲ ਤੋਂ 21 ਸਾਲ ਦੇ ਵਿਚਕਾਰ ਹੋਣੀ, ਜ਼ਰੂਰੀ ਹੈ। ਟ੍ਰਾਇਲ ਪਾਸ ਕਰਨ ਵਾਲੇ ਯੁਵਕਾਂ ਦਾ ਕੈਂਪ 'ਚ ਹੀ ਮੈਡੀਕਲ ਕੀਤਾ ਜਾਵੇਗਾ। ਪ੍ਰੀ-ਟ੍ਰੇਨਿੰਗ ਦੌਰਾਨ ਰਿਹਾਇਸ਼ ਅਤੇ ਖਾਣਾ ਮੁਹੱਈਆ ਕਰਵਾਇਆ ਜਾਵੇਗਾ। ਵਧੇਰੇ ਜਾਣਕਾਰੀ ਲਈ ਫ਼ੋਨ ਨੰਬਰਾਂ- 94637-38300, 87258-66019 ਤੇ 98145-86921 'ਤੇ ਸੰਪਰਕ ਕੀਤਾ ਜਾ ਸਕਦਾ ਹੈ।