"ਜਨਵਰੀ ਅਤੇ ਫ਼ਰਵਰੀ ਦੀ ਤਨਖਾਹ ਦਾ ਬਜ਼ਟ ਜਲਦੀ ਭੇਜਣ ਦੀ ਮੰਗ ਕੀਤੀ"
ਨਵਾਂਸ਼ਹਿਰ 23 ਫ਼ਰਵਰੀ : ਸਕੂਲ ਸਿੱਖਿਆ ਵਿਭਾਗ ਪੰਜਾਬ ਅਧੀਨ ਕੰਮ ਕਰਦੇ ਬਲਾਕ ਨਵਾਂ ਸ਼ਹਿਰ-1 ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਅਧਿਆਪਕਾਂ ਦਾ ਇੱਕ ਵਫ਼ਦ ਜਿਲ੍ਹਾ ਸਿੱਖਿਆ ਅਫ਼ਸਰ(ਐ ਸਿ),ਸ਼ਹੀਦ ਭਗਤ ਸਿੰਘ ਨਗਰ ਨੂੰ ਮਿਲਿਆ। ਵਫ਼ਦ ਵਲੋਂ ਜਿਲ੍ਹਾ ਸਿੱਖਿਆ ਅਫ਼ਸਰ ਦੀ ਮਾਰਫਿਤ ਡਾਇਰੈਕਟਰ ਸਕੂਲ ਸਿੱਖਿਆ ਵਿਭਾਗ(ਪ੍ਰਾਇਮਰੀ),ਪੰਜਾਬ ਨੂੰ ਅਧਿਆਪਕਾਂ ਦੀਆਂ ਤਨਖਾਹਾਂ ਦਾ ਬਜਟ ਭੇਜਣ ਸੰਬੰਧੀ ਇੱਕ ਮੰਗ ਪੱਤਰ ਵੀ ਸੌਪਿਆ ਗਿਆ। ਇਸ ਸੰਬੰਧੀ ਪ੍ਰੈਸ ਨੂੰ ਸਾਂਝੇ ਤੌਰ ਤੇ ਜਾਣਕਾਰੀ ਦਿੰਦੇ ਹੋਏ ਹੰਸ ਰਾਜ ਸੈਂਟਰ ਹੈੱਡ ਟੀਚਰ, ਨਿਰਮਲ ਕੁਮਾਰ,ਗੁਰਦਿਆਲ ਮਾਨ,ਨੀਲ ਕਮਲ ਨੇ ਦੱਸਿਆ ਕਿ ਸਰਕਾਰ ਅਧਿਆਪਕਾਂ ਤੋ ਕੰਮ ਦਾ ਸਾਰੇ ਲੈ ਰਹੀ ਹੈ। ਪਹਿਲਾਂ ਦੋ ਮਹੀਨੇ ਵੋਟਾਂ ਦੇ ਕੰਮਾਂ ਵਿੱਚ ਸਾਰੇ ਅਧਿਆਪਕ ਦਿਨ ਰਾਤ ਝੋਕੀ ਰੱਖੇ। ਇਸ ਤੋਂ ਇਲਾਵਾ ਹੋਰ ਵੀ ਜਿਹੜਾ ਨਾਨ ਟੀਚਿੰਗ ਕੰਮ ਹੁੰਦਾ,ਉਹ ਵੀ ਅਧਿਆਪਕਾਂ ਨੂੰ ਸੌਂਪ ਦਿੱਤਾ ਜਾਂਦਾ ਹੈ। ਜਿਸ ਨੂੰ ਕਿ ਅਧਿਆਪਕ ਵਰਗ ਬਾਖੂਬੀ ਨਾਲ ਆਪਣੀ ਜੁੰਮੇਵਾਰੀ ਸਮਝਕੇ ਨਿਭਾਉਦਾ ਹੈ। ਪਰ ਜਦੋਂ ਤਨਖਾਹ ਦੀ ਗੱਲ ਆਉਂਦੀ ਹੈ ਤਾਂ ਅਧਿਆਪਕਾਂ ਵਾਰੀ ਬਜਟ ਖ਼ਤਮ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਾਨੂੰ ਜਨਵਰੀ ਮਹੀਨੇ ਦੀ ਵੀ ਤਨਖਾਹ ਨਹੀਂ ਮਿਲੀ,ਹੁਣ ਫ਼ਰਵਰੀ ਵੀ ਖ਼ਤਮ ਹੋਣ ਲੱਗਿਆ ਹੈ। ਬਹੁ ਗਿਣਤੀ ਅਧਿਆਪਕਾਂ ਨੇ ਵੱਖ-ਵੱਖ ਬੈਂਕਾਂ ਤੋਂ ਲੋਨ ਲਏ ਹੋਏ ਹਨ। ਇਸ ਤੋਂ ਬਿਨ੍ਹਾਂ ਇਸ ਮਹੀਨੇ ਦੇ ਅਖੀਰ ਵਿੱਚ ਕੁਲਕੂਲੇਸ਼ਨ ਫਾਰਮ ਭਰਕੇ ਟੈਕਸ ਵੀ ਜਮਾਂ ਕਰਵਾਉਣਾ ਹੁੰਦਾ ਹੈ। ਜੇਕਰ ਅਧਿਆਪਕਾਂ ਨੂੰ ਲਗਾਤਾਰ ਦੋ-ਦੋ ਮਹੀਨੇ ਤਨਖਾਹ ਹੀ ਨਾ ਮਿਲੇ,ਫਿਰ ਉਹ ਆਪਣੇ ਘਰਾਂ ਦੇ ਗੁਜਾਰੇ ਕਿਵੇਂ ਕਰਨਗੇ ? ਉਨ੍ਹਾਂ ਸਕੂਲ ਸਿੱਖਿਆ ਵਿਭਾਗ ਨੂੰ ਚਿਤਾਵਨੀ ਦਿੰਦਿਆ ਕਿਹਾ ਕਿ ਜੇਕਰ 2-3 ਦਿਨਾਂ ਵਿੱਚ ਬਜਟ ਜਾਰੀ ਨਾ ਕੀਤਾ ਗਿਆ ਤਾਂ ਅਧਿਆਪਕ ਸ਼ੰਘਰਸ਼ ਕਰਨ ਲਈ ਮਜ਼ਬੂਰ ਹੋਣਗੇ। ਇਸ ਮੌਕੇ ਉਨ੍ਹਾਂ ਦੇ ਨਾਲ ਰਾਮ ਲਾਲ,ਰਮਨ ਕੁਮਾਰ,ਬਲਵੀਰ ਕੁਮਾਰ,ਭੁਪਿੰਦਰ ਲਾਲ,ਪ੍ਰਵੀਨ ਕੁਮਾਰ, ਸਤਪਾਲ, ਰਾਮੇਸ਼ ਚੰਦਰ ਪਵਨਦੀਪ ਕੁਮਾਰ, ਬਲਕਾਰ ਚੰਦ, ਤਜਿੰਦਰ ਕੌਰ, ਕਰਮਜੀਤ ਕੌਰ, ਬਲਜੀਤ ਕੌਰ, ਪਿੰਕੀ ਦੇਵੀ, ਬਲਵਿੰਦਰ ਕੌਰ, ਗੁਰਜੋਤ ਕੌਰ, ਕਮਲਜੀਤ ਕੌਰ, ਰੋਮਿਲਾ ਕੁਮਾਰੀ, ਹਰਵਿੰਦਰ ਕੌਰ, ਜਸਵੀਰ ਕੌਰ, ਚੱਚਲ ਬਾਲਾ ਅਤੇ ਜਸਵਿੰਦਰ ਕੌਰ ਵੀ ਮੌਜੂਦ ਸਨ।
ਕੈਪਸ਼ਨ: ਬਲਾਕ ਨਵਾਂ ਸ਼ਹਿਰ ਦੇ ਸਮੂਹ ਅਧਿਆਪਕ ਡੀ ਈ ਓ ਨੂੰ ਤਨਖਾਹ ਸੰਬੰਧੀ ਮੰਗ ਪੱਤਰ ਸੌਪਦੇ ਹੋਏ।