ਸੱਚੀ ਸਮਾਜ ਸੇਵਾ ਨੂੰ ਸਮਰਪਿਤ : ਕਮਲਜੀਤ ਬੰਗਾ, ਮੈਂਬਰ ਜ਼ਿਲ੍ਹਾ ਪ੍ਰੀਸ਼ਦ

ਸੱਚੀ ਸਮਾਜ ਸੇਵਾ ਨੂੰ ਸਮਰਪਿਤ : ਕਮਲਜੀਤ ਬੰਗਾ, ਮੈਂਬਰ ਜ਼ਿਲ੍ਹਾ ਪ੍ਰੀਸ਼ਦ

ਬੰਗਾ ਸਬ ਡਵੀਜ਼ਨ ਦੇ ਮੈਜਿਸਟ੍ਰੇਟ-ਕਮ-ਚੋਣ ਅਫਸਰ ਮੈਡਮ ਰਵਨੀਤ ਕੌਰ ਬੱਲ ਜੀ ਨੂੰ ਕਮਲਜੀਤ ਬੰਗਾ ਪੇਪਰ ਜਮ੍ਹਾਂ ਕਰਾਉਂਦੇ ਹੋਏ ।


ਪੰਜਾਬ ਵਿਧਾਨ ਸਭਾ 'ਚ ਇੱਕ ਵਿਧਾਨ ਸਭਾ ਹਲਕਾ ਬੰਗਾ ਹੋਵੇ ਤੇ ਇੱਕ ਉਮੀਦਵਾਰ ਵੀ ਬੰਗਾ ਸਰਨੇਮ ਕਰਕੇ ਜਾਣਿਆਂ ਜਾਂਦਾ ਹੋਵੇ ਤਾਂ ਉਹ ਸਿਰਫ ਕਮਲਜੀਤ ਬੰਗਾ ਹੀ ਹੋਵੇਗਾ । ਉਹ ਪਹਿਲਾਂ ਜਵਾਨੀ ਵੇਲੇ ਖੁੱਦ ਸਰਪੰਚ ਰਿਹਾ ਹੋਵੇ, ਪਤਨੀ ਬਲਾਕ ਸੰਮਤੀ ਮੈਂਬਰ ਬਣਕੇ ਬੰਗਾ ਸੰਮਤੀ ਦੀ ਉੱਪ-ਚੇਅਰਪਰਸਨ ਬਣੀ ਹੋਵੇ । ਕਮਲਜੀਤ ਬੰਗਾ ਹੁਣ ਵੀ ਅੱਧਾ ਐਮ.ਐਲ.ਏ. ਵਾਂਗ ਕਿਹਾ ਜਾਣ ਵਾਲਾ ਆਹੁਦੇਦਾਰ ਭਾਵ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਹੈ । ਫਗਵਾੜਾ ਵਿਖੇ ਮਾਨਵਤਾ ਲਈ ਮਾਹਿਰ ਡਾਕਟਰ ਵਲੋਂ ਸਸਤੇ ਰੇਟਾਂ ਤੇ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਵਾਲੀ ਸੰਸਥਾ 'ਸ਼੍ਰੀ ਗੁਰੂ ਰਵਿਦਾਸ ਮਿਸ਼ਨ ਹਸਪਤਾਲ' ਦਾ ਉਹ ਟਰੱਸਟੀ ਹੈ ਤੇ ਕਾਂਗਰਸ ਪਾਰਟੀ ਦੇ ਦਲਿਤ ਵਿੰਗ ਪੰਜਾਬ ਦਾ ਉਹ ਮੌਜੂਦਾ ਸਕੱਤਰ ਹੈ ।
ਸਮਾਜਿਕ, ਸੱਭਿਆਚਾਰਕ, ਧਾਰਮਿਕ, ਰਾਜਨੀਤਕ ਪ੍ਰੀਵਾਰਕ ਪਿਛੋਕੜ ਵਜੋਂ ਜਾਣੇ ਜਾਂਦੇ ਬੰਗਾ ਪ੍ਰੀਵਾਰ ਦਾ ਨਾਮ ਪੂਰੇ ਵਿਸ਼ਵ ਵਿੱਚ ਕਾਂਸ਼ੀ ਟੀ.ਵੀ. ਕਰਕੇ ਹੋਰ ਵੀ ਸੁਪ੍ਰਸਿੱਧ ਹੈ । ਜਿਸ ਵਿੱਚ ਗੁਰੂ ਰਵਿਦਾਸ ਜੀ, ਬਾਬਾ ਸਾਹਿਬ ਡਾ. ਅੰਬੇਡਕਰ  ਅਤੇ ਮਹਾਨ ਪੁਰਸ਼ਾਂ ਦੇ ਜੀਵਨ ਸੰਘਰਸ਼, ਅਤੇ ਬਾਣੀ ਦਾ ਪ੍ਰਚਾਰ ਪ੍ਰਸਾਰ ਕੀਤਾ ਜਾਂਦਾ ਹੈ । ਕਾਂਸ਼ੀ ਟੀ.ਵੀ. ਸਮਾਜ ਸੇਵਕਾਂ ਅਤੇ ਵੱਖ-ਵੱਖ ਖੇਤਰਾਂ ਵਿੱਚ ਸੰਘਰਸ਼ ਕਰ ਰਹੇ ਅਤੇ ਸਫਲ ਹੋਏ ਵਿਅਕਤੀਆਂ ਨਾਲ ਰੁਬਰੂ ਕਰਾਉਣ ਵਾਲਾ ਤੇ ਮੰਚ ਪ੍ਰਦਾਨ ਕਰਨ ਵਾਲਾ ਇੰਟਰਨੈਸ਼ਨਲ ਮੰਚ ਹੈ  । ਕਰੋਨਾ ਮਹਾਮਾਰੀ ਦੋਰਾਨ 'ਸ਼੍ਰੀ ਗੁਰੂ ਰਵਿਦਾਸ ਮਿਸ਼ਨ ਟੀ.ਵੀ. ਯੂ.ਕੇ. ਦੀ ਸਮੁੱਚੀ ਟੀਮ ਵਲੋਂ ਬੰਗਾ ਤੋਂ ਇਲਾਵਾ ਹੋਰ ਨਜ਼ਦੀਕੀ ਹਲਕਿਆਂ 'ਚ ਕਰੀਬ 25 ਲੱਖ ਰੁਪਏ ਦੀ ਰਾਹਤ ਤੇ ਸਿਹਤ ਨਾਲ ਸਬੰਧਤ ਸਮੱਗਰੀ ਅਤੇ ਮੱਦਦ ਪ੍ਰਦਾਨ ਕੀਤੀ ਗਈ । ' ਸ਼੍ਰੀ ਕਮਲਜੀਤ ਬੰਗਾ ਨੇ ਅੱਗੇ ਕਿਹਾ ਕਿ ਉਨ੍ਹਾਂ ਦੇ ਪਿਤਾ ਵੀ ਪਿੰਡ ਦੇ ਸਰਪੰਚ ਰਹਿ ਚੁੱਕੇ ਹਨ । ਨਾਗਰਿਕਾਂ ਅਤੇ ਪਿੰਡ ਦੇ ਹਰ ਵਰਗ ਦੀਆਂ ਲੋੜਾਂ ਤੋਂ ਉਹ ਭਲੀ-ਭਾਂਤ ਜਾਣੂ ਹਨ । ਇਸ ਲਈ ਜੇਕਰ  ਬੰਗਾ ਹਲਕੇ ਦੇ ਵੋਟਰ ਇੱਕ ਵਾਰ ਅਤੇ ਇਸ ਬਾਰ ਉਨ੍ਹਾਂ ਨੂੰ ਮੌਕਾ ਦੇਣ ਤਾਂ ਉਹ ਬੰਗਾ ਹਲਕੇ ਦਾ ਸਰਵਪੱਖੀ ਵਿਕਾਸ ਤੇ ਹਰ ਵਾਸੀ ਨੂੰ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰਵਾਉਣ ਲਈ ਸਰਕਾਰ ਤੇ ਦਬਾਵ ਬਨਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ । ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜ਼ਿਲ੍ਹੇ ਦੇ ਬੰਗਾ ਹਲਕੇ ਦਾ ਹਰ ਵਾਸੀ ਆਪਣੇ-ਆਪ ਵਿੱਚ  ਖੱਦ ਨੂੰ ਵਿਧਾਇਕ ਵਜੋਂ ਸਮਝੇਗਾ ।