ਹਨ ਤੱਕ ਕੁੱਲ 48 ਨਾਮਜ਼ਦਗੀਆਂ ਪ੍ਰਾਪਤ ਹੋਈਆਂ, ਪੜਤਾਲ ਅੱਜ (2 ਫਰਵਰੀ) ਹੋਵੇਗੀ, 4 ਫਰਵਰੀ ਨਾਮਜ਼ਦਗੀਆਂ ਵਾਪਿਸ ਲੈਣ ਦਾ ਆਖਰੀ ਦਿਨ
ਨਵਾਂਸ਼ਹਿਰ, 1 ਫਰਵਰੀ :- ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਤਿੰਨਾਂ ਵਿਧਾਨ ਸਭਾ ਹਲਕਿਆਂ ਲਈ ਮੰਗਲਵਾਰ ਨੂੰ ਕੁੱਲ 24 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਨਾਮਜ਼ਦਗੀਆਂ ਭਰਨ ਦੇ ਆਖਰੀ ਦਿਨ ਅੱਜ ਨਵਾਂਸ਼ਹਿਰ ਹਲਕੇ ਲਈ 10 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਸਨ, ਬੰਗਾ ਹਲਕੇ ਲਈ 9 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਅਤੇ ਬਲਾਚੌਰ ਵਿਧਾਨ ਸਭਾ ਹਲਕੇ ਲਈ 5 ਨਾਮਜ਼ਦਗੀਆਂ ਪ੍ਰਾਪਤ ਹੋਈਆਂ। ਉਨ੍ਹਾਂ ਦੱਸਿਆ ਕਿ ਹੁਣ ਕੁੱਲ 48 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ ਜਿਨ੍ਹਾਂ ਵਿੱਚ ਨਵਾਂਸ਼ਹਿਰ ਵਿੱਚ 19, ਬੰਗਾ ਵਿੱਚ 15 ਅਤੇ ਬਲਾਚੌਰ ਵਿੱਚ 14 ਉਮੀਦਵਾਰ ਹਨ। ਉਨ੍ਹਾਂ ਦੱਸਿਆ ਕਿ ਭਲਕੇ 2 ਫਰਵਰੀ ਨੂੰ ਪੜਤਾਲ ਹੋਵੇਗੀ ਅਤੇ 4 ਫਰਵਰੀ ਨੂੰ ਵਾਪਸੀ ਦਾ ਆਖਰੀ ਦਿਨ ਹੈ। ਬੰਗਾ ਦੇ ਐਸ.ਡੀ.ਐਮ- ਰਿਟਰਨਿੰਗ ਅਫ਼ਸਰ ਨਵਨੀਤ ਕੌਰ ਬੱਲ ਨੇ ਦੱਸਿਆ ਕਿ ਰਾਜ ਕੁਮਾਰ, ਮਨੋਹਰ ਲਾਲ, ਹਰਮੇਲ ਸਿੰਘ, ਕਮਲਜੀਤ ਬੰਗਾ, ਮਨਜੀਤ ਸਿੰਘ ਸਮੇਤ ਪੰਜ ਉਮੀਦਵਾਰਾਂ ਨੇ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਜਦਕਿ ਤਰਲੋਚਨ ਸਿੰਘ ਅਤੇ ਉਨ੍ਹਾਂ ਦੇ ਕਵਰਿੰਗ ਉਮੀਦਵਾਰ ਮੀਸ਼ਾ ਨੇ ਇੰਡੀਅਨ ਨੈਸ਼ਨਲ ਕਾਂਗਰਸ ਤੋਂ, ਪੌਲ ਰਾਮ ਨੇ ਕਮਿਊਨਿਸਟ ਪਾਰਟੀ ਆਫ ਇੰਡੀਆ ਤੋਂ ਅਤੇ ਮੱਖਣ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪਾਰਟੀ ਤੋਂ ਆਪਣੇ ਕਾਗਜ਼ ਦਾਖਲ ਕੀਤੇ। ਬਲਾਚੌਰ ਦੇ ਐਸ.ਡੀ.ਐਮ.- ਰਿਟਰਨਿੰਗ ਅਫ਼ਸਰ ਦੀਪਕ ਰੋਹੇਲਾ ਨੇ ਦੱਸਿਆ ਕਿ ਭਾਰਤੀ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਐਮ) ਤੋਂ ਪ੍ਰੇਮ ਚੰਦ ਜਦਕਿ ਦਲਜੀਤ ਸਿੰਘ ਬੈਂਸ, ਅਸ਼ੋਕ ਕੁਮਾਰ, ਬਲਜੀਤ ਸਿੰਘ ਅਤੇ ਹਰਵਿੰਦਰ ਸਿੰਘ ਨੇ ਆਜ਼ਾਦ ਉਮੀਦਵਾਰਾਂ ਵਜੋਂ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਹਨ। ਨਵਾਂਸ਼ਹਿਰ ਦੇ ਐੱਸਡੀਐੱਮ-ਰਿਟਰਨਿੰਗ ਅਫ਼ਸਰ ਡਾ: ਬਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਸਤਵੀਰ ਸਿੰਘ ਤੇ ਉਨ੍ਹਾਂ ਦੇ ਕਵਰਿੰਗ ਉਮੀਦਵਾਰ ਵਜੋਂ ਅਮਰਜੀਤ ਕੌਰ ਨੇ, ਬਹੁਜਨ ਸਮਾਜ ਪਾਰਟੀ ਵੱਲੋਂ ਬਰਜਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੋਂ ਦਵਿੰਦਰ ਸਿੰਘ, ਪੂਨਮ ਮਾਣਿਕ ਅਤੇ ਵਿਸ਼ਾਲ ਕੁਮਾਰ ਨੇ ਭਾਜਪਾ ਤੋਂ, ਸੁਰਿੰਦਰ ਸਿੰਘ ਨੇ ਨੈਸ਼ਨਲਿਸਟ ਜਸਟਿਸ ਪਾਰਟੀ ਵੱਲੋਂ, ਸੰਨੀ ਨੇ ਆਜ਼ਾਦ ਉਮੀਦਵਾਰ ਵਜੋਂ ਅਤੇ ਲਲਿਤ ਮੋਹਨ ਨੇ ਆਮ ਆਦਮੀ ਪਾਰਟੀ ਵੱਲੋਂ ਦੋ ਨਾਮਜ਼ਦਗੀਆਂ ਅੱਜ ਦਾਖ਼ਲ ਕੀਤੀਆਂ।