ਜ਼ਿਲ੍ਹਾ ਸਵੀਪ ਟੀਮ ਵੱਲੋਂ ਸੀਨੀਅਰ ਸਿਟੀਜ਼ਨ ਵੋਟਰਾਂ ਨਾਲ ਮਨਾਇਆ ਵੈਲੇਨਟਾਈਨ ਦਿਵਸ

ਸਮੂਹ ਵੋਟਰ  ਵੋਟ ਜ਼ਰੂਰ ਪਾਉਣ - ਪ੍ਰਾਣ ਸਭਰਵਾਲ
ਪਟਿਆਲਾ, 14 ਫਰਵਰੀ: ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਦਿਵਿਆਂਗਜਨ ਵੋਟਰਾਂ ਅਤੇ ਸੀਨੀਅਰ ਸਿਟੀਜ਼ਨ ਵੋਟਰਾਂ ਨੂੰ ਜਾਗਰੂਕ ਕਰਨ ਲਈ ਅੱਜ ਜ਼ਿਲ੍ਹਾ ਸਵੀਪ ਟੀਮ ਵੱਲੋਂ ਸੀਨੀਅਰ ਸਿਟੀਜ਼ਨ ਵੋਟਰਾਂ ਨੂੰ ਵੈਲੇਨਟਾਈਨ ਦਿਵਸ ਮੌਕੇ ਫੁੱਲ ਵੰਡ ਕੇ ਵੋਟ ਪਾਉਣ ਲਈ ਜਾਗਰੂਕ ਕੀਤਾ ਗਿਆ। 
  ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ ਗੁਰਬਖਸ਼ੀਸ਼ ਸਿੰਘ ਅੰਟਾਲ ਅਤੇ ਨੋਡਲ ਅਫ਼ਸਰ ਦਿਵਿਆਂਗਜਨ ਵਰਿੰਦਰ ਸਿੰਘ ਟਿਵਾਣਾ ਵੱਲੋਂ ਸੀਨੀਅਰ ਸਿਟੀਜ਼ਨ ਫੁੱਲ ਵੰਡ ਕੇ ਵੈਲੇਨਟਾਈਨ ਦਿਵਸ ਮਨਾਇਆ। ਉੱਘੇ ਰੰਗ ਕਰਮੀਂ ਪ੍ਰਣ ਸਭਰਵਾਲ ਅਤੇ ਹੋਰਨਾਂ ਨੂੰ ਫੁੱਲਾਂ ਦੇ ਗੁਲਦਸਤੇ ਅਤੇ ਗ਼ੁਬਾਰੇ ਭੇਟ ਕੀਤੇ ਗਏ। 
  ਇਸ ਮੌਕੇ ਪ੍ਰਣ ਸਭਰਵਾਲ ਜਿਨ੍ਹਾਂ ਦੀ ਉਮਰ 92 ਸਾਲ ਹੈ ਨੇ ਜ਼ਿਲ੍ਹੇ ਦੇ ਸਮੂਹ ਵੋਟਰਾਂ ਨੂੰ 20 ਫਰਵਰੀ ਨੂੰ ਗੱਜ-ਵੱਜ ਵੋਟਾਂ ਪਾਉਣ ਦਾ ਸੁਨੇਹਾ ਦਿੱਤਾ। ਉਨ੍ਹਾਂ ਕਿਹਾ ਕੀ ਮੈਂ ਵੰਡ ਦਾ ਦੁਖਾਂਤ ਵੀ ਦੇਖਿਆ ਅਜ਼ਾਦੀ ਦਾ ਸੂਰਜ ਵੀ ਅਤੇ ਹਮੇਸ਼ਾ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਹੈ। ਨੋਡਲ ਅਫ਼ਸਰ ਸਵੀਪ ਪ੍ਰੋ ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਕਿਹਾ ਕਿ ਬਜ਼ੁਰਗ ਸਾਡਾ ਸਰਮਾਇਆ ਹਨ ਸਾਡਾ ਪੂਰਾ ਟੀਚਾ ਹੈ ਕਿ ਉਹਨਾਂ ਦਾ ਮਾਣ ਕਰੀਏ।