ਨਵਾਂਸ਼ਹਿਰ 12 ਫਰਵਰੀ :- ਕਰਨਾਟਕ ਦੀ ਇਕ ਵਿਦਿਅਕ ਸੰਸਥਾ ਵਿਚ ਮੁਸਲਿਮ ਵਿਦਿਆਰਥਣਾਂ ਦੇ ਹਿਜਾਬ ਪਹਿਨਣ ਵਿਰੁੱਧ ਮਚਾਏ ਜਾ ਰਹੇ ਹੋ ਹੱਲੇ ਦੇ ਵਿਰੋਧ ਵਿਚ ਅਤੇ ਔਰਤਾਂ ਵਿਰੁੱਧ ਹੋਰ ਸੇਧਤ ਕਾਰਵਾਈਆਂ ਦੇ ਖਿਲਾਫ ਇਸਤਰੀ ਜਾਗ੍ਰਿਤੀ ਮੰਚ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਵਲੋਂ 25 ਫਰਵਰੀ ਨੂੰ ਨਵਾਂਸ਼ਹਿਰ ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।ਇਹ ਫੈਸਲਾ ਅੱਜ ਦੋਵਾਂ ਜਥੇਬੰਦੀਆਂ ਦੀ ਨਵਾਂਸ਼ਹਿਰ ਵਿਖੇ ਹੋਈ ਸਾਂਝੀ ਮੀਟਿੰਗ ਵਿਚ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਇਸਤਰੀ ਜਾਗ੍ਰਿਤੀ ਮੰਚ ਦੇ ਸੂਬਾ ਪ੍ਰਧਾਨ ਗੁਰਬਖਸ਼ ਕੌਰ ਸੰਘਾ, ਜਿਲਾ ਸਕੱਤਰ ਰੁਪਿੰਦਰ ਕੌਰ ਦੁਰਗਾ ਪੁਰ, ਸੰਤੋਸ਼ ਕੁਮਾਰੀ ਕੁਰਲ,ਰਣਜੀਤ ਕੌਰ ਮਹਿਮੂਦ ਪੁਰ, ਸੁਰਜੀਤ ਕੌਰ ਉਟਾਲ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੀ ਆਗੂ ਕਿਰਨਜੀਤ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਰਨਾਟਕ ਅੰਦਰ ਹਿੰਦੂ ਫਿਰਕੂ ਜਨੂੰਨੀ ਗਰੋਹਾਂ ਵੱਲੋਂ ਮੁਸਲਿਮ ਕੁੜੀਆਂ ਖ਼ਿਲਾਫ਼ ਕੀਤੀ ਜਾ ਰਹੀ ਗੁੰਡਾਗਰਦੀ ਅਤਿ ਨਿੰਦਣਯੋਗ ਹੈ ਤੇ ਇੱਕ ਨੌਜਵਾਨ ਕੁੜੀ ਵੱਲੋਂ ਆਪਣੇ ਜਮਹੂਰੀ ਹੱਕ ਲਈ ਇਨ੍ਹਾਂ ਗਰੋਹਾਂ ਸਾਹਮਣੇ ਡਟਣ ਦੀ ਜੁਅਰਤਮੰਦ ਕਾਰਵਾਈ ਜ਼ੋਰਦਾਰ ਢੰਗ ਨਾਲ ਉਚਿਆਉਣ-ਯੋਗ ਹੈ। ਮੁਸਲਿਮ ਕੁੜੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਜਾ ਰਹੀ ਇਸਦੇ ਖਿਲਾਫ਼ ਸਾਰੀਆਂ ਧਰਮ ਨਿਰਪੱਖ, ਜਮਹੂਰੀ ਤੇ ਇਨਸਾਫ਼ ਪਸੰਦ ਤਾਕਤਾਂ ਨੂੰ ਡਟਵੀਂ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।
ਇਹ ਭਾਜਪਾ ਤੇ ਆਰਐਸਐਸ ਦੀਆਂ ਫ਼ਿਰਕੂ ਫਾਸ਼ੀ ਲਾਮਬੰਦੀਆਂ ਦੀ ਅਗਲੀ ਕੜੀ ਹੈ। ਮੁਸਲਿਮ ਧਾਰਮਿਕ ਘੱਟ ਗਿਣਤੀ ਨੂੰ ਲਗਾਤਾਰ ਨਿਸ਼ਾਨਾ ਬਣਾਏ ਜਾਣ ਦੀਆਂ ਮੁਹਿੰਮਾਂ ਦਾ ਹਿੱਸਾ ਹੈ। ਚਾਹੇ ਅਗਲੇ ਵਰ੍ਹੇ ਕਰਨਾਟਕ ਚੋਣਾਂ ਹੋਣੀਆਂ ਹਨ ਪਰ ਨਾਲ ਹੀ ਕਰਨਾਟਕ ਅੰਦਰ ਕੀਤੀ ਜਾ ਰਹੀ ਇਹ ਫਿਰਕੂ ਦਹਿਸ਼ਤਗਰਦੀ ਫੌਰੀ ਪ੍ਰਸੰਗ ਅੰਦਰ ਯੂ ਪੀ ਚੋਣਾਂ ਨੂੰ ਸੇਧਤ ਹੈ ਜਿੱਥੇ ਲੋਕਾਂ ਦੇ ਹਕੀਕੀ ਮੁੱਦਿਆਂ ਵੱਲੋਂ ਭਾਜਪਾ ਦੀਆਂ ਫ਼ਿਰਕੂ ਮੁਹਿੰਮਾਂ ਨੂੰ ਵੇਗ ਨਹੀਂ ਫੜਨ ਦਿੱਤਾ ਜਾ ਰਿਹਾ। ਉਹਨਾਂ ਕਿਹਾ ਕਿ ਇਹ ਪ੍ਰਦਰਸ਼ਨ 25 ਫਰਵਰੀ ਨੂੰ 11 ਵਜੇ ਬਾਰਾਦਰੀ ਬਾਗ ਨਵਾਂਸ਼ਹਿਰ ਤੋਂ ਸ਼ੁਰੂ ਹੋਵੇਗਾ।ਇਸ ਮੀਟਿੰਗ ਵਿਚ ਬਲਵਿੰਦਰ ਕੌਰ ਸਲੋਹ, ਹਰਬੰਸ ਕੌਰ, ਨੀਲਮ, ਪਰਮਜੀਤ ਕੌਰ, ਸੁਨੀਤਾ ਸ਼ਰਮਾ, ਰਾਜਵਿੰਦਰ ਕੌਰ, ਸੁਦੇਸ਼ ਸ਼ਰਮਾ ਔਰਤ ਆਗੂ ਵੀ ਮੌਜੂਦ ਸਨ।
ਕੈਪਸ਼ਨ: ਮੀਟਿੰਗ ਵਿਚ ਹਾਜਰ ਇਸਤਰੀ ਜਾਗ੍ਰਤੀ ਮੰਚ ਅਤੇ ਪੀ ਐਸ ਯੂ ਦੀਆਂ ਆਗੂ।
ਲੋਕਾਂ ਨੂੰ ਕਿਸੇ ਵੀ ਧਰਮ ਨੂੰ ਮੰਨਣ , ਉਸ ਅਨੁਸਾਰ ਜਿਉਣ, ਮਰਜ਼ੀ ਦਾ ਪਹਿਰਾਵਾ ਪਹਿਨਣ ਵਰਗੇ ਹਰ ਤਰ੍ਹਾਂ ਦੇ ਜਮਹੂਰੀ ਹੱਕਾਂ ਦੀ ਰਾਖੀ ਲਈ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਇਨ੍ਹਾਂ ਫਿਰਕੂ ਲਾਮਬੰਦੀਆਂ ਖ਼ਿਲਾਫ਼ ਡਟ ਕੇ ਖੜ੍ਹਨਾ ਚਾਹੀਦਾ ਹੈ ਤੇ ਮੁਸਲਿਮ ਧਾਰਮਿਕ ਘੱਟ ਗਿਣਤੀ ਦੇ ਜਮਹੂਰੀ ਹੱਕਾਂ ਨੂੰ ਕੁਚਲਣ ਖ਼ਿਲਾਫ਼ ਡਟਣਾ ਚਾਹੀਦਾ ਹੈ।