''ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨੇ ਨਸ਼ੀਲੇ ਪਦਰਾਥਾਂ ਦੇ ਸਮੱਗਲਰਾਂ ਅਤੇ ਸ਼ਰਾਬ ਦਾ ਧੰਦਾ ਕਰਨ ਵਾਲਿਆਂਤੇ ਸ਼ਿਕੰਜਾ ਕੱਸਿਆ''

  ਨਵਾਂਸ਼ਹਿਰ 5 ਫਰਵਰੀ (ਵਿਸ਼ੇਸ਼ ਪ੍ਰਤੀਨਿਧੀ) ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਪੰਜਾਬ ਸਰਕਾਰ, ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਸ਼ਾ ਤੱਸਕਰਾਂ ਅਤੇ ਸ਼ਰਾਬ ਦਾ ਧੰਦਾ ਕਰਨ ਵਾਲਿਆਂਦਾ ਜੜ੍ਹ ਤੋਂ ਸਫਾਇਆ ਕਰਨ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਪਿਛਲੀਆਂ ਕਾਮਯਾਬੀਆ ਨੂੰ ਜਾਰੀ ਰੱਖਦੇ ਹੋਏ ਅਤੇ ਪੰਜਾਬ ਵਿਧਾਨ ਸਭਾ ਚੋਣਾਂ 2022 ਨੂੰ ਮੱਦੇ ਨਜਰ ਰੱਖਦੇ ਹੋਏ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਬਝਹਪਿਛਲੇ 24 ਘੰਟਿਆ ਦੌਰਾਨ ਜਿਲ੍ਹਾ ਦੇ ਵੱਖ-ਵੱਖ ਥਾਣਿਆਂ ਵੱਲੋਂ 14 ਮੁੱਕਦਮਿਆਂ ਵਿੱਚ 12 ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾ ਪਾਸੋਂ 184 ਬੋਤਲਾਂ ਨਜਾਇਜ ਸ਼ਰਾਬ, 230 ਨਸ਼ੀਲੀਆਂ ਗੋਲੀਆਂ ਅਤੇ 18 ਨਸ਼ੀਲੇ ਟੀਕੇ ਬ੍ਰਾਮਦ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ। 
ਦਰਜ ਮੁਕੱਦਮਿਆਂ ਦਾ ਵੇਰਵਾ :-
1.    ਥਾਣਾ ਮੁਕੰਦਪੁਰ ਦੀ ਪੁਲਿਸ ਪਾਰਟੀ ਵੱਲੋਂ ਦੌਰਾਨੇ ਚੈਕਿੰਗ ਪਿੰਡ ਸ਼ੁਕਾਰਾਂ ਤੋਂ ਗੁਰਪ੍ਰੀਤ ਪੁੱਤਰ ਸਤਪਾਲ ਵਾਸੀ ਰਟੈਂਡਾ ਥਾਣਾ ਮੁਕੰਦਪੁਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪਾਸੋਂ 11 ਬੋਤਲਾਂ ਨਜਾਇਜ ਸ਼ਰਾਬ ਮਾਰਕਾ ਬਲੈਕ ਹੋਰਨ ਵਿਸਕੀ ਬ੍ਰਾਮਦ ਕਰਕੇ ਉਸ ਦੇ ਖਿਲਾਫ ਮੁਕੱਦਮਾ ਨੰਬਰ 08 ਮਿਤੀ 04.02.2022 ਅ/ਧ 61–1-14 ਐਕਸਾਈਜ ਐਕਟ ਥਾਣਾ ਮੁਕੰਦਪੁਰ ਦਰਜ ਰਜਿਸਟਰ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ।
2 ਥਾਣਾ ਮੁਕੰਦਪੁਰ ਦੀ ਪੁਲਿਸ ਪਾਰਟੀ ਵੱਲੋਂ ਦੌਰਾਨੇ ਚੈਕਿੰਗ ਮੁਕੰਦਪੁਰ ਚੱਕਦਾਨਾ ਟੀ ਪੁਆਇੰਟ ਬਾਹੱਦ ਸ਼ੇਖੂਪੁਰ ਤੋਂ ਮਨਦੀਪ ਉਰਫ ਮੀਪਾ ਪੁੱਤਰ ਬਲਵਿੰਦਰ ਰਾਮ ਵਾਸੀ ਰਟੈਂਡਾ ਥਾਣਾ ਮੁਕੰਦਪੁਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪਾਸੋਂ 12 ਬੋਤਲਾਂ ਨਜਾਇਜ ਸ਼ਰਾਬ ਮਾਰਕਾ ਬਲੈਕ ਹੋਰਨ ਵਿਸਕੀ ਬ੍ਰਾਮਦ ੲੋਏ ਉਸਉਸ ਦੇ ਖਿਲਾਫ ਮੁਕੱਦਮਾ ਨੰਬਰ 09 ਮਿਤੀ 04.02.2022 ਅ/ਧ 61-1-14 ਐਕਸਾਈਜ ਐਕਟ ਥਾਣਾ ਮੁਕੰਦਪੁਰ ਦਰਜ ਰਜਿਸਟਰ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ।
3. ਥਾਣਾ ਬਹਿਰਾਮ ਦੀ ਪੁਲਿਸ ਪਾਰਟੀ ਵੱਲੋਂ ਦੌਰਾਨੇ ਗਸ਼ਤ ਸੂਆ ਪਿੰਡ ਬਹਿਰਾਮ ਤੋਂ ਮਮਤਾ ਪਤਨੀ ਕੁਲਵਿੰਦਰ ਫਰਾਲਾ ਥਾਣਾ ਬਹਿਰਾਮ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪਾਸੋਂ 10 ਬੋਤਲਾਂ ਨਜਾਇਜ ਸ਼ਰਾਬ ਮਾਰਕਾ ਪੰਜਾਬ ਫਸਟ ਚੁਆਇਸ ਵਿਸਕੀ ਬ੍ਰਾਮਦ ਕਰਕੇ ਉਸ ਦੇ ਖਿਲਾਫ ਮੁਕੱਦਮਾ ਨੰਬਰ 14 ਮਿਤੀ 04.02.2022 ਅ/ਧ 61-1-14 ਐਕਸਾਈਜ ਐਕਟ ਥਾਣਾ ਬਹਿਰਾਮ ਦਰਜ ਰਜਿਸਟਰ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ।
4. ਥਾਣਾ ਬਹਿਰਾਮ ਦੀ ਪੁਲਿਸ ਪਾਰਟੀ ਵੱਲੋਂ ਦੌਰਾਨੇ ਗਸ਼ਤ ਪਿੰਡ ਫਰਾਲਾ ਵਲੋਂ ਮੁੰਨਾ ਸਾਈਡ ਤੋਂ ਥੋੜਾ ਅੱਗੇ ਪੁਲੀ ਸੂਆ ਤੋਂ ਇੱਕ ਵਿਅਕਤੀ 100 ਮੀਟਰ ਦੀ ਦੂਰੀ ਤੇ ਸੱਜੇ ਹੱਥ ਵਿੱਚ ਕੈਨੀ ਪਲਾਸਟਿਕ ਚੁੱਕੀ ਆ ਰਿਹਾ ਸੀ ਜ਼ੋ ਪੁਲਿਸ ਪਾਰਟੀ ਨੂੰ ਦੇਖ ਕੇ ਕੈਨੀ ਪਲਾਸਟਿਕ ਥੱਲੇ ਸੁੱਟ ਕੇ ਕਮਾਦ ਦੇ ਖੇਤਾਂ ਵੱਲ ਭੱਜ ਗਿਆ। ਕੈਨੀ ਚੈਕ ਕਰਨ ਤੇ ਕੈਨੀ ਵਿੱਚੋਂ 20 ਲੀਟਰ ਨਜਾਇਜ ਦੇਸੀ ਸ਼ਰਾਬ (26 ਬੋਤਲਾਂ) ਬ੍ਰਾਮਦ ਕਰਕੇ ਉਸ ਨਾਂਮਾਲੂਮ ਵਿਅਕਤੀ ਦੇ ਖਿਲਾਫ ਮੁਕੱਦਮਾ ਨੰਬਰ 15 ਮਿਤੀ 04.02.2022 ਅ/ਧ 61-1-14 ਐਕਸਾਈਜ ਐਕਟ ਥਾਣਾ ਬਹਿਰਾਮ ਦਰਜ ਰਜਿਸਟਰ ਕੀਤਾ ਗਿਆ ਹੈ। ਜਿਸ ਦੀ ਤਫਤੀਸ਼ ਜਾਰੀ ਹੈ।
5. ਥਾਣਾ ਰਾਹੋਂ ਦੀ ਪੁਲਿਸ ਪਾਰਟੀ ਵੱਲੋਂ ਦੌਰਾਨੇ ਚੈਕਿੰਗ ਕਸਬਾ ਰਾਹੋਂ ਘੱਕੇਵਾਲ ਨਹਿਰ ਤੋਂ ਵਿਸ਼ਾਲ ਕਲਿਆਣ ਉਰਫ ਸ਼ਾਲੀ ਪੁੱਤਰ ਬਿਕਰਮਜੀਤ ਵਾਸੀ ਮੁਹੱਲਾ ਤਾਜਪੁਰ ਰਾਹੋਂ ਥਾਣਾ ਰਾਹੋਂ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪਾਸੋਂ 230 ਨਸ਼ੀਲੀਆਂ ਗੋਲੀਆਂ ਬਿਨਾਂ ਮਾਰਕਾ ਬ੍ਰਾਮਦ ਕਰਕੇ ਉਸ ਦੇ ਖਿਲਾਫ ਮੁਕੱਦਮਾ ਨੰਬਰ 20 ਮਿਤੀ 04.02.2022 ਅ/ਧ 21-61-85 ਐਨ.ਡੀ.ਪੀ.ਐਸ ਐਕਟ ਥਾਣਾ ਰਾਹੋਂ ਦਰਜ ਰਜਿਸਟਰ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ।
6. ਥਾਣਾ ਔੜ ਦੀ ਪੁਲਿਸ ਪਾਰਟੀ ਵੱਲੋਂ ਦੌਰਾਨੇ ਚੈਕਿੰਗ ਪਿੰਡ ਲੜੋਆ ਤੋਂ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਨਛੱਤਰ ਸਿੰਘ ਵਾਸੀ ਗੜੀ ਅਜੀਤ ਸਿੰਘ ਥਾਣਾ ਔੜ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪਾਸੋਂ 24 ਬੋਤਲਾਂ ਪਲਾਸਟਿਕ ਨਜਾਇਜ ਸ਼ਰਾਬ ਮਾਰਕਾ ਪੰਜਾਬ ਕਿੰਗਸ ਵਿਸਕੀ ਬ੍ਰਾਮਦ ਕਰਕੇ ਉਸ ਦੇ ਖਿਲਾਫ ਮੁਕੱਦਮਾ ਨੰਬਰ 08 ਮਿਤੀ 04.02.2022 ਅ/ਧ ਅ/ਧ 61-1-14 ਐਕਸਾਈਜ ਐਕਟ ਥਾਣਾ ਔੜ ਦਰਜ ਰਜਿਸਟਰ ਰਜਿਸਟਰ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ।  
7. ਥਾਣਾ ਔੜ ਦੀ ਪੁਲਿਸ ਪਾਰਟੀ ਵੱਲੋਂ ਮੁੱਖਬਰ ਖਾਸ ਦੀ ਇਤਲਾਹ ਤੇ ਦੌਰਾਨੇ ਗਸ਼ਤ ਨੇੜੇ ਥਾਂਦੀ ਮਾਰਕੀਟ ਪਿੰਡ ਬਲੌਣੀ ਤੋਂ ਅਜੈ ਕੁਮਾਰ ਉਰਫ ਬੱਗਾ ਪੁੱਤਰ ਨਛੱਤਰ ਵਾਸੀ ਔੜ ਥਾਣਾ ਔੜ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪਾਸੋਂ 24 ਬੋਤਲਾਂ ਨਜਾਇਜ ਸ਼ਰਾਬ ਮਾਰਕਾ ਬਲੈਕ ਹੋਰਨ ਬ੍ਰਾਮਦ ਕਰਕੇ ਉਸ ਦੇ ਖਿਲਾਫ ਮੁਕੱਦਮਾ ਨੰਬਰ 09 ਮਿਤੀ 04.02.2022 ਅ/ਧ 61-1-14 ਐਕਸਾਈਜ ਐਕਟ ਥਾਣਾ ਔੜ ਦਰਜ ਰਜਿਸਟਰ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ।
8. ਥਾਣਾ ਬਲਾਚੌਰ ਦੀ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਅੱਡਾ ਚੁਸ਼ਮਾ ਪਿੰਡ ਸਿੰਬਲ ਮਜਾਰਾ ਮੌਜੂਦ ਸੀ ਤਾਂ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਪਿੰਡ ਚਣਕੋਈ ਲਾਗੇ ਪੈਂਦੇ ਚੁਰੱਸਤੇ ਲਾਗੇ ਨੜਿਆਂ ਵਿੱਚ ਨਜਾਇਜ ਸ਼ਰਾਬ ਨਸ਼ਾ ਤਸ਼ਕਰਾ ਵੱਲੋਂ ਰੱਖੀ ਗਈ ਹੈ। ਇਤਲਾਹ ਸੱਚੀ ਅਤੇ ਠੋਸ ਹੋਣ ਤੇ 12 ਬੋਤਲਾਂ ਨਜਾਇਜ ਸ਼ਰਾਬ ਮਾਰਕਾ ਪੰਜਾਬ ਕਿੰਗਸ ਵਿਸਕੀ ਬ੍ਰਾਮਦ ਕਰਕੇ ਨਾਂਮਾਲੂਮ ਵਿਅਕਤੀ ਦੇ ਖਿਲਾਫ ਮੁਕੱਦਮਾ ਨੰਬਰ 07 ਮਿਤੀ 04.02.2022 ਅ/ਧ 61-1-14 ਐਕਸਾਈਜ ਐਕਟ ਥਾਣਾ ਬਲਾਚੌਰ ਦਰਜ ਰਜਿਸਟਰ ਕੀਤਾ ਗਿਆ ਹੈ। ਜਿਸ ਦੀ ਤਫਤੀਸ਼ ਜਾਰੀ ਹੈ।
9. ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਿਸ ਪਾਰਟੀ ਵੱਲੋਂ ਮੁੱਖਬਰ ਖਾਸ ਦੀ ਇਤਲਾਹ ਤੇ ਦੌਰਾਨੇ ਗਸ਼ਤ ਪਿੰਡ ਗੁੱਜਰਪੁਰ ਤੋਂ ਸੁਖਜੀਤ ਕੁਮਾਰ ਪੁੱਤਰ ਤਰਸੇਮ ਲਾਲ ਵਾਸੀ ਭੰਗਲ ਕਲਾਂ ਥਾਣਾ ਸਦਰ ਨਵਾਂਸ਼ਹਿਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪਾਸੋਂ 11 ਬੋਤਲਾਂ ਸ਼ਰਾਬ ਮਾਰਕਾ ਬਲੈਕ ਹਾਰਨ ਵਿਸਕੀ ਬ੍ਰਾਮਦ ਕਰਕੇ ਉਸ ਦੇ ਖਿਲਾਫ ਮੁਕੱਦਮਾ ਨੰਬਰ 23 ਮਿਤੀ 04.02.2022 ਅ/ਧ 61-1-14 ਐਕਸਾਈਜ ਐਕਟ ਥਾਣਾ ਬਲਾਚੌਰ ਦਰਜ ਰਜਿਸਟਰ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ।
10. ਥਾਣਾ ਕਾਠਗੜ੍ਹ ਦੀ ਪੁਲਿਸ ਪਾਰਟੀ ਵੱਲੋਂ ਦੌਰਾਨੇ ਚੈਕਿੰਗ ਨੇੜੇ ਸ਼ਮਸ਼ਾਨ ਘਾਟ ਪਿੰਡ ਆਸਰੋਂ ਤੋਂ ਸਰਬਜੀਤ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਜਗਤਪੁਰ ਥਾਣਾ ਬਲਾਚੌਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪਾਸੋਂ 09 ਨਸ਼ੀਲੇ ਟੀਕੇ ਮਾਰਕਾ Buphine Buprenorphine ਵਜਨੀ 02 ਐਮ.ਐਲ ਅਤੇ 09 ਨਸ਼ੀਲੇ ਟੀਕੇ ਮਾਰਕਾ Avil ਵਜਨੀ 10 ਐਮ.ਐਲ ਕੁੱਲ 18 ਟੀਕੇ ਬ੍ਰਾਮਦ ਕਰਕੇ ਉਸ ਦੇ ਖਿਲਾਫ ਮੁਕੱਦਮਾ ਨੰਬਰ 10 ਮਿਤੀ 04.02.2022 ਅ/ਧ 22 ਐਨ.ਡੀ.ਪੀ.ਐਸ ਐਕਟ ਥਾਣਾ ਕਾਠਗੜ੍ਹ ਦਰਜ ਰਜਿਸਟਰ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ।
11. ਥਾਣਾ ਕਾਠਗੜ੍ਹ ਦੀ ਪੁਲਿਸ ਪਾਰਟੀ ਵੱਲੋਂ ਮੁੱਖਬਰ ਖਾਸ ਦੀ ਇਤਲਾਹ ਤੇ ਦੌਰਾਨੇ ਚੈਕਿੰਗ ਪਿੰਡ ਆਸਰੋਂ ਤੋਂ ਤਿਲਕ ਰਾਜ ਪੁੱਤਰ ਦੇਵ ਰਾਜ ਵਾਸੀ ਵਾਰਡ ਨੰਬਰ 15 ਬਲਾਚੌਰ ਥਾਣਾ ਸਿਟੀ ਬਲਾਚੌਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪਾਸੋਂ ਇੱਕ ਕੈਨੀ ਪਲਾਸਟਿਕ 13500 ਐਮ.ਐਲ ਕੁੱਲ 18 ਬੋਤਲਾਂ ਨਜਾਇਜ ਸ਼ਰਾਬ ਠੇਕਾ ਦੇਸੀ ਮਾਰਕਾ ਸੰਤਰਾ ਬ੍ਰਾਮਦ ਕਰਕੇ ਉਸ ਦੇ ਖਿਲਾਫ ਮੁਕੱਦਮਾ ਨੰਬਰ 11 ਮਿਤੀ 04.02.2022 ਅ/ਧ 61-1-14 ਐਕਸਾਈਜ ਐਕਟ ਥਾਣਾ ਕਾਠਗੜ੍ਹ ਦਰਜ ਰਜਿਸਟਰ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ।
12. ਥਾਣਾ ਸਦਰ ਬੰਗਾ ਦੀ ਪੁਲਿਸ ਪਾਰਟੀ ਵੱਲੋਂ ਦੌਰਾਨੇ ਚੈਕਿੰਗ ਨੇੜੇ ਸੈਲਰ ਆਈਸ ਪਿੰਡ ਲੱਖਪੁਰ ਤੋਂ ਅਮਰਜੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਲਿੱਦੜ ਕਲਾਂ ਥਾਣਾ ਮੁਕੰਦਪੁਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪਾਸੋਂ 12 ਬੋਤਲਾਂ ਨਜਾਇਜ ਸ਼ਰਾਬ ਮਾਰਕਾ ਰਸਭਰੀ ਗੋਲਡ ਵਜਨੀ 750/750 ਐਮ.ਐਲ ਫਾਰ ਸੇਲ ਇੰਨ ਪੰਜਾਬ ਬ੍ਰਾਮਦ ਕਰਕੇ ਉਸ ਦੇ ਖਿਲਾਫ ਮੁਕੱਦਮਾ ਨੰਬਰ 07 ਮਿਤੀ 04.02.2022 ਅ/ਧ 61-1-14 ਐਕਸਾਈਜ ਐਕਟ ਥਾਣਾ ਸਦਰ ਬੰਗਾ ਦਰਜ ਰਜਿਸਟਰ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ।
13. ਥਾਣਾ ਸਦਰ ਬੰਗਾ ਦੀ ਪੁਲਿਸ ਪਾਰਟੀ ਵੱਲੋਂ ਦੌਰਾਨੇ ਚੈਕਿੰਗ ਨੇੜੇ ਸ਼ਮਸ਼ਾਨ ਘਾਟ ਪਿੰਡ ਲੱਖਪੁਰ ਤੋ ਰਣਜੀਤ ਉਰਫ ਜੀਤਾ ਪੁੱਤਰ ਜ਼ੋਗਿੰਦਰ ਵਾਸੀ ਲੱਖਪੁਰ ਥਾਣਾ ਸਦਰ ਬੰਗਾ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪਾਸੋਂ 12 ਬੋਤਲਾਂ ਨਜਾਇਜ ਸ਼ਰਾਬ ਮਾਰਕਾ ਬਲੈਕ ਹੋਰਨ ਵਿਸਕੀ ਵਜਨੀ 750/750 ਐਮ.ਐਲ  ਪੰਜਾਬ ਮੀਡੀਅਮ ਬ੍ਰਾਮਦ ਕਰਕੇ ਉਸ ਦੇ ਖਿਲਾਫ ਮੁਕੱਦਮਾ ਨੰਬਰ 08 ਮਿਤੀ 04.02.2022 ਅ/ਧ 61-1-14 ਐਕਸਾਈਜ ਐਕਟ ਥਾਣਾ ਸਦਰ ਬੰਗਾ ਦਰਜ ਰਜਿਸਟਰ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ।
14. ਥਾਣਾ ਸਦਰ ਬੰਗਾ ਦੀ ਪੁਲਿਸ ਪਾਰਟੀ ਵੱਲੋਂ ਮੁੱਖਬਰ ਖਾਸ ਦੀ ਇਤਲਾਹ ਤੇ ਦੌਰਾਨੇ ਚੈਕਿੰਗ ਮਾਹਿਲ ਗਹਿਲਾਂ ਰੋਡ ਪਿੰਡ ਖਮਾਚੋਂ ਤੋਂ ਮਨਪ੍ਰੀਤ ਕੁਮਾਰ ਪੁੱਤਰ ਸੰਤੋਖ ਲਾਲ ਵਾਸੀ ਖਮਾਚੋਂ ਥਾਣਾ ਸਦਰ ਬੰਗਾ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪਾਸੋਂ 12 ਬੋਤਲਾਂ ਨਜਾਇਜ ਸ਼ਰਾਬ ਮਾਰਕਾ ਬਲੈਕ ਹੋਰਨ ਵਿਸਕੀ ਵਜਨੀ 750/750 ਐਮ.ਐਲ ਪੰਜਾਬ ਮੀਡੀਅਮ ਬ੍ਰਾਮਦ ਕਰਕੇ ਉਸ ਦੇ ਖਿਲਾਫ ਮੁਕੱਦਮਾ ਨੰਬਰ 09 ਮਿਤੀ 04.02.2022 ਅ/ਧ 61-1-14 ਐਕਸਾਈਜ ਐਕਟ ਥਾਣਾ ਸਦਰ ਬੰਗਾ ਦਰਜ ਰਜਿਸਟਰ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ।