ਪੁਰਸ਼ਾਂ ਦੇ 67.9 ਫ਼ੀਸਦ ਦੇ ਮੁਕਾਬਲੇ 73.79 ਫ਼ੀਸਦ ਮਹਿਲਾਵਾਂ ਨੇ ਕੀਤੀ ਆਪਣੇ ਵੋਟ ਅਧਿਕਾਰ ਦੀ ਵਰਤੋਂ
ਅੰਤਮ ਅੰਕੜਿਆਂ ਮੁਤਾਬਕ ਬਲਾਚੌਰ 'ਚ ਸਭ ਤੋਂ ਵਧੇਰੇ 73.77 ਫ਼ੀਸਦ ਮਤਦਾਨ ਹੋਇਆ
ਨਵਾਂਸ਼ਹਿਰ, 21 ਫ਼ਰਵਰੀ :- ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ 'ਚ ਕਲ੍ਹ ਮੁਕੰਮਲ ਹੋਏ ਪੰਜਾਬ ਵਿਧਾਨ ਸਭਾ ਚੋਣਾਂ-2022 ਦੇ ਮਤਦਾਨ ਦੌਰਾਨ ਮਹਿਲਾ ਵੋਟਰਾਂ ਨੇ ਮਤਦਾਨ ਕਰਨ ਵਿੱਚ ਪੁਰਸ਼ ਮਤਦਾਤਾਵਾਂ ਨੂੰ ਪਿੱਛੇ ਛੱਡ ਦਿੱਤਾ ਹੈ। ਜ਼ਿਲ੍ਹਾ ਚੋਣ ਅਫ਼ਸਰ ਵਿਸ਼ੇਸ਼ ਸਾਰੰਗਲ ਨੇ ਇਸ ਰੁਝਾਨ ਨੂੰ ਮਹਿਲਾ ਵੋਟਰਾਂ 'ਚ ਹਾਂ-ਪੱਖੀ ਚੇਤਨਾ ਕਰਾਰ ਦਿੰਦਿਆਂ ਕਿਹਾ ਕਿ ਮਹਿਲਾਵਾਂ ਦਾ ਲੋਕਤੰਤਰ ਪ੍ਰਤੀ ਅਜਿਹਾ ਹੁੰਗਾਰਾ ਸ਼ੁੱਭ ਸ਼ਗਨ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 1,77,669 ਮਹਿਲਾ ਮਤਦਾਤਾਵਾਂ ਨੇ ਐਤਵਾਰ ਨੂੰ ਆਪਣੇ ਮਤ ਅਧਿਕਾਰ ਦੀ ਵਰਤੋਂ ਕੀਤੀ ਜਦਕਿ ਪੁਰਸ਼ਾਂ ਦੀ ਮਤਦਾਨ ਕੇਂਦਰਾਂ 'ਤੇ ਇਹ ਗਿਣਤੀ 1,74,393 ਸੀ। ਇਸ ਤਰ੍ਹਾਂ ਮਹਿਲਾਵਾਂ ਦੀ ਮਤਦਾਨ ਪ੍ਰਤੀਸ਼ਤਤਾ, ਪੁਰਸ ਮਤਦਾਤਾਵਾਂ ਦੀ 67.90 ਫ਼ੀਸਦ ਦੇ ਮੁਕਾਬਲੇ 73.79 ਰਹੀ। ਇਸੇ ਤਰ੍ਹਾਂ ਤੀਸਰੇ ਲਿੰਗ ਦੇ ਜ਼ਿਲ੍ਹੇ 'ਚ ਰਜਿਸਟ੍ਰਡ 22 ਮਤਦਾਤਾਵਾਂ 'ਚੋਂ 18 ਨੇ ਆਪਣੇ ਮਤ ਅਧਿਕਾਰ ਦੀ ਵਰਤੋਂ ਕੀਤੀ।
ਉਨ੍ਹਾਂ ਦੱਸਿਆ ਕਿ ਦੇਰ ਰਾਤ ਪ੍ਰਾਪਤ ਹੋਏ ਅੰਤਮ ਮਤਦਾਤਾ ਅੰਕੜਿਆਂ ਮੁਤਾਬਕ ਜ਼ਿਲ੍ਹੇ ਵਿੱਚ ਤਿੰਨਾਂ ਹਲਕਿਆਂ ਬੰਗਾ, ਨਵਾਂਸ਼ਹਿਰ ਅਤੇ ਬਲਾਚੌਰ ਵਿੱਚ ਕੁੱਲ 70.75 ਫ਼ੀਸਦ ਮਤਦਾਤਾਵਾਂ ਨੇ ਆਪਣੇ ਵੋਟ ਅਧਿਕਾਰ ਦੀ ਵਰਤੋਂ ਕੀਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ ਬਲਾਚੌਰ ਵਿੱਚ ਸਭ ਤੋਂ ਵਧੇਰੇ 73.77 ਫ਼ੀਸਦ, ਬੰਗਾ ਵਿੱਚ 69.39 ਫ਼ੀਸਦ ਅਤੇ ਨਵਾਂਸ਼ਹਿਰ ਵਿੱਚ 69.37 ਫ਼ੀਸਦ ਮਤਦਾਨ ਦਰਜ ਕੀਤਾ ਗਿਆ।
ਮਹਿਲਾ ਮਤਦਾਤਾਵਾਂ ਦੀ ਲੋਕਤੰਤਰ 'ਚ ਭਾਗੀਦਾਰੀ ਬਾਰੇ ਹਲਕਾਵਾਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਬਲਾਚੌਰ ਵਿੱਚ 57392 ਮਹਿਲਾ ਮਤਦਾਤਾਵਾਂ ਨੇ ਮਤਦਾਨ ਕੀਤਾ ਜਦਕਿ ਪੁਰਸ਼ਾਂ ਦੀ ਗਿਣਤੀ 57050 ਰਹੀ। ਤੀਸਰੇ ਲਿੰਗ ਦੇ 6 ਮਤਦਾਤਾਵਾਂ ਨੇ ਬਲਾਚੌਰ 'ਚ ਮਤਦਾਨ ਕੀਤਾ। ਨਵਾਂਸ਼ਹਿਰ ਹਲਕੇ ਵਿੱਚ 62047 ਮਹਿਲਾ ਮਤਦਾਤਾਵਾਂ ਨੇ ਵੋਟ ਪਾਈ ਜਦਕਿ ਪੁਰਸ਼ ਮਤਦਾਤਾਵਾਂ ਦੀ ਮਤਦਾਨ ਕੇਂਦਰਾਂ 'ਤੇ ਗਿਣਤੀ 60883 ਦਰਜ ਕੀਤੀ ਗਈ। ਇਸ ਹਲਕੇ ਵਿੱਚ ਤੀਸਰੇ ਲਿੰਗ ਨਾਲ ਸਬੰਧਤ 7 ਮਤਦਾਤਾਵਾਂ ਨੇ ਆਪਣੇ ਮਤ ਅਧਿਕਾਰ ਦੀ ਵਰਤੋਂ ਕੀਤੀ।
ਬੰਗਾ ਹਲਕੇ ਵਿੱਚ 56460 ਮਰਦ ਮਤਦਾਤਾਵਾਂ ਦੇ ਮੁਕਾਬਲੇ 58230 ਮਹਿਲਾ ਵੋਟਰਾਂ ਨੇ ਲੋਕਤੰਤਰ ਦੇ ਉਤਸਵ ਵਿੱਚ ਆਪਣੀ ਹਾਜ਼ਰੀ ਲਗਵਾਈ ਜਦਕਿ ਪੰਜ ਤੀਸਰੇ ਲਿੰਗ ਦੇ ਮਤਦਾਤਾਵਾਂ ਨੇ ਆਪਣੀ ਵੋਟ ਪਾਈ।
ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਸਾਰੰਗਲ ਨੇ ਜ਼ਿਲ੍ਹੇ ਦੇ ਮਤਦਾਤਾਵਾਂ ਵੱਲੋਂ ਨਿਰਭੈਅ ਹੋ ਕੇ ਮਤਦਾਨ ਕਰਨ ਦੀ ਪੁਰਾਣੀ ਰਵਾਇਤ ਨੂੰ ਬਰਕਰਾਰ ਰੱਖਣ ਅਤੇ ਮਤਦਾਨ ਦੌਰਾਨ ਸਦਭਾਵਨਾ ਅਤੇ ਭਾਈਚਾਰਾ ਬਣਾਈ ਰੱਖਣ ਲਈ, ਉਨ੍ਹਾਂ ਨੂੰ ਵਧਾਈ ਵੀ ਦਿੱਤੀ। ਉਨ੍ਹਾਂ ਨੇ ਮਹਿਲਾ ਮਤਦਾਤਾਵਾਂ ਵੱਲੋਂ ਲੋਕਤੰਤਰ ਪ੍ਰਤੀ ਦਿਖਾਏ ਉਤਸ਼ਾਹ ਲਈ ਉਨ੍ਹਾਂ ਦਾ ਵੀ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ।