ਨਵਾਂਸ਼ਹਿਰ, 14 ਫ਼ਰਵਰੀ :- ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਅੱਜ ਇੱਥੇ ਬਾਗਬਾਨੀ ਵਿਭਾਗ ਵੱਲੋਂ ਤਿਆਰ ਘਰੇਲੂ ਬਗੀਚੀ ਸਕੀਮ ਤਹਿਤ ਗਰਮੀ ਰੁੱਤ ਦੀਆਂ ਮਿਨੀ ਸਬਜ਼ੀ ਬੀਜ ਕਿੱਟਾਂ ਜਾਰੀ ਕਰਦੇ ਹੋਏ ਕਿਹਾ ਕਿ ਸੰਤੁਲਿਤ ਖੁਰਾਕ ਵਿੱਚ ਸਬਜ਼ੀਆਂ ਦਾ ਖਾਸ ਮਹੱਤਵ ਹੈ। ਉਨ੍ਹਾਂ ਕਿਹਾ ਕਿ ਘਰ ਦੀ ਲੋੜ ਅਤੇ ਆਪਣੀ ਆਮਦਨ ਵਿੱਚ ਵਾਧਾ ਕਰਨ ਲਈ ਕਿਸਾਨ ਆਪਣੇ ਘਰ ਹੀ ਘਰੇਲੂ ਬਗੀਚੀ ਤਹਿਤ ਸਬਜ਼ੀਆਂ ਦੀ ਕਾਸ਼ਤ ਕਰਨ। ਆਪਣੇ ਘਰ ਵਿੱਚ ਜ਼ਹਿਰਾਂ ਤੋਂ ਰਹਿਤ ਸਬਜ਼ੀ ਪੈਦਾ ਕਰਨ ਨਾਲ ਇਕ ਤਾਂ ਕਿਸਾਨ ਦੀ ਆਮਦਨ ਵਿੱਚ ਵਾਧਾ ਹੋਵੇਗਾ ਅਤੇ ਨਾਲ ਸ਼ੁੱਧ ਅਤੇ ਤਾਜੀ ਸਬਜ਼ੀ ਉਗਾ ਕੇ ਆਪਣੀ ਸਿਹਤ ਤੰਦਰੁਸਤ ਰੱਖ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਫਰਵਰੀ-ਮਾਰਚ ਮਹੀਨੇ ਦੌਰਾਨ 1600 ਸਬਜ਼ੀ ਬੀਜ ਕਿੱਟਾਂ ਦਿੱਤੀਆਂ ਜਾ ਰਹੀਆਂ ਹਨ। ਇਸ ਕਿੱਟ ਵਿੱਚ 10 ਕਿਸਮ ਦੇ ਸਬਜ਼ੀ ਬੀਜ ਜਿਹਨਾਂ ਵਿੱਚ ਘੀਆ ਕੱਦੂ, ਚੱਪਣ ਕੱਦੂ, ਹਲਵਾ ਕੱਦੂ, ਘੀਆ ਤੋਰੀ, ਟੀਂਡਾ, ਕਰੇਲਾ, ਭਿੰਡੀ, ਲੋਬੀਆਂ, ਤਰ, ਖੀਰਾ ਹਨ, ਜਿਨ੍ਹਾਂ ਦੀ ਇਸ ਸਮੇਂ ਦੌਰਾਨ ਬਿਜਾਈ ਕੀਤੀ ਜਾ ਸਕਦੀ ਹੈ।
ਇਸ ਸਮੇਂ ਮੌਜੂਦ ਜ਼ਿਲ੍ਹੇ ਦੇ ਜਗਦੀਸ਼ ਸਿੰਘ ਕਾਹਮਾ ਸਹਾਇਕ ਡਾਇਰੈਕਟਰ ਬਾਗਬਾਨੀ ਨੇ ਦੱਸਿਆ ਕਿ ਇੱਕ ਕਿੱਟ ਰੇਟ 80/- ਰੁਪਏ ਹੈ। ਬਾਗਬਾਨੀ ਵਿਭਾਗ ਦੇ ਮੁੱਖ ਦਫਤਰ ਜਾਂ ਬਲਾਕਾਂ ਦੇ ਦਫਤਰਾਂ ਤੋਂ ਜਿਮੀਂਦਾਰ ਇਹ ਕਿੱਟਾਂ ਪ੍ਰਾਪਤ ਕਰ ਸਕਦੇ ਹਨ। ਇਸ ਮੌਕੇ ਰਾਜੇਸ਼ ਕੁਮਾਰ ਬਾਗਬਾਨੀ ਵਿਕਾਸ ਅਫਸਰ ਬਲਾਚੌਰ ਵੀ ਹਾਜ਼ਰ ਸਨ।