ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਸ ਵਾਰ 'ਹਰ ਪੋਲਿੰਗ ਬੂਥ ਨੂੰ ਜਿਤਾਉਣਾ ਹੈ'
ਨਵਾਂਸ਼ਹਿਰ, 8 ਫਰਵਰੀ : -ਅੱਜ ਨਵਾਂਸ਼ਹਿਰ ਦੀ ਦਾਣਾ ਮੰਡੀ ਵਿਖੇ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਵਲੋਂ ਵਿਸ਼ਾਲ ਚੋਣ ਰੈਲੀ ਕੀਤੀ ਗਈ, ਜਿਸ ਨੂੰ ਬਸਪਾ ਦੇ ਕੌਮੀ ਪ੍ਰਧਾਨ ਕੁਮਾਰੀ ਮਾਇਆਵਤੀ ਤੇ ਸ਼੍ਰੋਮਣੀ ਅਕਾਲੀ ਦਲ(ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੰਬੋਧਨ ਕੀਤਾ। ਕੁਮਾਰੀ ਮਾਇਆਵਤੀ ਨੇ ਕਿਹਾ ਕਿ ਰੈਲੀ ਦਾ ਇਕੱਠ ਤੇ ਵਰਕਰਾਂ ਦਾ ਜੋਸ਼ ਦੱਸਦਾ ਹੈ ਕਿ ਵਿਰੋਧੀਆਂ ਦਾ ਸਫ਼ਾਇਆ ਤੈਅ ਹੈ । ਉਨ੍ਹਾਂ ਬਹੁਜਨ ਸਮਾਜ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਗੱਠਜੋੜ ਦੇ ਸਾਰੇ ਉਮੀਦਵਾਰਾਂ ਨੂੰ ਵੱਡੇ ਫ਼ਰਕ ਨਾਲ ਜਿਤਾਉਣ ਦਾ ਸੱਦਾ ਦਿੰਦਿਆਂ 20 ਫਰਵਰੀ ਨੂੰ ਹਾਥੀ ਤੇ ਤੱਕੜੀ ਦੇ ਚੋਣ ਨਿਸ਼ਾਨ ਨੂੰ ਦਬਾ ਕੇ 1996 'ਚ ਦੋਵਾਂ ਪਾਰਟੀਆਂ ਦੇ ਗੱਠਜੋੜ ਦੀ ਜਿੱਤ ਨੂੰ ਦੁਹਰਾਉਣ ਲਈ ਕਿਹਾ ਹੈ। ਉਨ੍ਹਾਂ ਕਾਂਗਰਸ ਤੇ ਭਾਜਪਾ ਪਾਰਟੀ 'ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਇਹ ਦੋਵੇਂ ਪਾਰਟੀਆਂ ਜਦੋਂ ਵੀ ਸੱਤਾ 'ਚ ਆਈਆਂ ਹਨ, ਇਨ੍ਹਾਂ ਨੇ ਪੂੰਜੀਪਤੀਆਂ ਦੀ ਸੇਵਾ ਕੀਤੀ ਤੇ ਦਲਿਤ, ਪੱਛੜੇ ਤੇ ਗਰੀਬ ਲੋਕਾਂ ਦਾ ਗਲਾ ਘੁੱਟਿਆ ਹੈ । ਉਨ੍ਹਾਂ ਬਸਪਾ ਦੇ ਬਾਨੀ ਬਾਬੂ ਕਾਂਸ਼ੀ ਰਾਮ ਨੂੰ ਨਮਨ ਕਰਦਿਆਂ ਕਿਹਾ ਕਿ ਦੇਸ਼ ਦੀ ਸੱਤਾ 'ਚੋਂ ਬਾਹਰ ਹੋਣ ਤੋਂ ਬਾਅਦ ਹੁਣ ਕਾਂਗਰਸ ਪੰਜਾਬ ਦੀ ਸੱਤਾ ਤੋਂ ਵੀ ਬਾਹਰ ਹੋ ਜਾਵੇਗੀ . ਉਨ੍ਹਾਂ ਕਿਹਾ ਕਿ ਕਾਂਗਰਸ ਨੇ ਕੇਂਦਰ ਦੀ ਸੱਤਾ 'ਤੇ ਕਾਬਜ਼ ਰਹਿੰਦਿਆਂ ਵੀ ਸੰਵਿਧਾਨ ਦੇ ਨਿਰਮਾਤਾ ਡਾ: ਭੀਮ ਰਾਓ ਅੰਬੇਡਕਰ ਨੂੰ ਭਾਰਤ ਰਤਨ ਦੀ ਉਪਾਧੀ ਨਾਲ ਸਨਮਾਨਿਤ ਨਹੀਂ ਕੀਤਾ । ਬਾਬੂ ਕਾਂਸ਼ੀ ਰਾਮ ਦੀ ਮੌਤ 'ਤੇ ਇਕ ਦਿਨ ਦਾ ਵੀ ਸ਼ੋਕ ਨਹੀਂ ਰੱਖਿਆ । ਉਨ੍ਹਾਂ ਕਿਹਾ ਕਿ ਕਾਂਗਰਸ ਨੇ ਗੁਰੂ ਰਵਿਦਾਸ ਜੀ ਦੇ ਚਰਨਛੋਹ ਪ੍ਰਾਪਤ ਅਸਥਾਨ ਖੁਰਾਲਗੜ੍ਹ ਲਈ ਆਪ ਤਾਂ ਕੀ ਕਰਨਾ ਸੀ, ਸਗੋਂ ਇਸ ਨੇ ਪਹਿਲਾਂ ਚੱਲ ਰਹੇ ਪ੍ਰਾਜੈਕਟ ਵੀ ਰੋਕ ਦਿੱਤੇ । ਬਸਪਾ ਸੁਪਰੀਮੋ ਨੇ ਕਿਹਾ ਕਿ ਭਾਜਪਾ ਦੀ ਪੂੰਜੀਵਾਦੀ ਸੋਚ ਕਾਰਨ ਦੇਸ਼ ਦੇ ਕਿਸਾਨ ਚਿੰਤਤ ਹਨ । ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਅੰਦਰ ਬਸਪਾ-ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਤਾਂ ਇਹ ਬਸਪਾ ਦੇ ਬਾਨੀ ਬਾਬੂ ਕਾਂਸ਼ੀ ਰਾਮ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ । ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨੇ 'ਤੇ ਲੈਂਦਿਆਂ ਉਨ੍ਹਾਂ ਕਿਹਾ ਕਿ ਉਹ ਪੰਜਾਬ ਅੰਦਰ ਦਿੱਲੀ ਸਰਕਾਰ ਦੀਆਂ ਝੂਠੀਆਂ ਪ੍ਰਾਪਤੀਆਂ ਗਿਣਾ ਰਿਹਾ ਹੈ । ਉਨ੍ਹਾਂ ਕਿਹਾ ਕਿ ਸੁਖਬੀਰ 'ਤੇ ਯਕੀਨ ਕਰੋ ਪੰਜਾਬ ਨੂੰ ਅੱਗੇ ਵਧਣ ਦਾ ਮੌਕਾ ਮਿਲੇਗਾ । ਬਸਪਾ ਦੇ ਰਾਸ਼ਟਰੀ ਮੁਖੀ ਕੁਮਾਰੀ ਮਾਇਆਵਤੀ ਨੇ ਕਿਹਾ ਕਿ ਪੰਜਾਬ ਸੂਬੇ 'ਚ ਦਲਿਤਾਂ, ਪਛੜੇ ਵਰਗਾਂ, ਛੋਟੇ ਦੁਕਾਨਦਾਰਾਂ, ਛੋਟੇ ਵਪਾਰੀਆਂ ਅਤੇ ਕਿਸਾਨਾਂ ਦੀ ਮਾੜੀ ਸਥਿਤੀ ਲਈ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਦੀਆਂ ਜਾਤੀਵਾਦੀ ਨੀਤੀਆਂ ਜੰਿਮੇਵਾਰ ਹਨ . ਉਨ੍ਹਾਂ ਕਿਹਾ ਕਿ ਜੇਕਰ ਸੂਬੇ 'ਚ ਗੱਠਜੋੜ ਦੀ ਸਰਕਾਰ ਬਣਦੀ ਹੈ ਤਾਂ ਕੇਂਦਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ ।
ਰੈਲੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ: ਪ੍ਰਕਾਸ਼ ਸਿੰਘ ਬਾਦਲ ਤੇ ਬਾਬੂ ਕਾਂਸ਼ੀ ਰਾਮ ਦਾ ਗੂੜ੍ਹਾ ਸੰਬੰਧ ਰਿਹਾ ਹੈ । ਬਾਬੂ ਕਾਂਸ਼ੀ ਰਾਮ ਨੇ ਪੰਜਾਬ 'ਚ ਜਨਮ ਲੈ ਕੇ ਪੰਜਾਬ 'ਚ ਬਸਪਾ ਨੂੰ ਖੜ੍ਹਾ ਕੀਤਾ ਤੇ ਡਾ: ਬੀ.ਆਰ. ਅੰਬੇਡਕਰ ਦਾ ਸੁਪਨਾ ਪੂਰਾ ਕਰਨ ਲਈ ਬਹੁਜਨ ਸਮਾਜ ਨੂੰ ਇਕੱਠਾ ਕੀਤਾ, ਜਿਨ੍ਹਾਂ ਦੀ ਸੋਚ 'ਤੇ ਚੱਲ ਕੇ ਬਸਪਾ ਨੇ ਭੈਣ ਮਾਇਆਵਤੀ ਦੀ ਅਗਵਾਈ 'ਚ ਯੂ.ਪੀ. 'ਚ ਚਾਰ ਵਾਰ ਸਰਕਾਰ ਬਣਾਈ ।ਯੂ.ਪੀ. ਦੇ ਲੋਕ ਅੱਜ ਵੀ ਬਸਪਾ ਸਰਕਾਰ ਨੂੰ ਯਾਦ ਕਰਦੇ ਹਨ । ਉਨ੍ਹਾਂ ਕਿਹਾ ਕਿ ਪੰਜਾਬ 'ਚ ਉਨ੍ਹਾਂ ਦੀ ਸਰਕਾਰ ਆਉਣ 'ਤੇ ਕੱਟੇ ਗਏ ਨੀਲੇ ਕਾਰਡ ਬਣਾਏ ਜਾਣਗੇ, ਪਰਿਵਾਰ ਦੀ ਮੁਖੀ ਔਰਤ ਦੇ ਖਾਤੇ 'ਚ ਹਰ ਮਹੀਨੇ 2 ਹਜ਼ਾਰ ਰੁਪਏ ਭੇਜੇ ਜਾਣਗੇ । ਹਰੇਕ ਦੇ ਬਿਜਲੀ ਦੇ 400 ਯੂਨਿਟ ਹਰ ਮਹੀਨੇ ਮੁਆਫ਼ ਕੀਤੇ ਜਾਣਗੇ, ਭਾਈ ਘਨੱਈਆ ਸਕੀਮ ਤਹਿਤ ਮਰੀਜ਼ ਦੇ ਇਲਾਜ ਲਈ ਸਰਕਾਰ ਵਲੋਂ 10 ਲੱਖ ਰੁਪਏ ਖ਼ਰਚੇ ਜਾਣਗੇ . ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਬਣਨ 'ਤੇ 6 ਮਹੀਨੇ ਦੇ ਵਿਚ-ਵਿਚ ਹਰ ਵਿਧਾਨ ਸਭਾ ਹਲਕੇ ਵਿਚ ਬੇਘਰਿਆਂ ਨੂੰ ਪੰਜ-ਪੰਜ ਮਰਲੇ ਦੇ 5000 ਘਰ ਬਣਾ ਕੇ ਦਿੱਤੇ ਜਾਣਗੇ, ਹਰ ਜਲ੍ਹਿੇ ਵਿਚ ਮੈਡੀਕਲ ਕਾਲਜ ਤੇ 500 ਬਿਸਤਰਿਆਂ ਦੇ ਹਸਪਤਾਲ ਬਣਾਏ ਜਾਣਗੇ, ਵਿਦੇਸ਼ 'ਚ ਜਾ ਕੇ ਪੜ੍ਹਾਈ ਕਰਨ ਵਾਲੇ ਹਰ ਵਿਦਿਆਰਥੀ ਨੂੰ ਉਨ੍ਹਾਂ ਦੀ ਸਰਕਾਰ 10 ਲੱਖ ਰੁਪਏ ਦੇਵੇਗੀ।ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਸ ਵਾਰ 'ਹਰ ਪੋਲਿੰਗ ਬੂਥ ਨੂੰ ਜਿਤਾਉਣਾ ਹੈ' ਨਾਅਰੇ ਹੇਠ ਸੂਬੇ 'ਚ ਚੋਣਾ ਲੜੀਆਂ ਜਾ ਰਹੀਆਂ ਹਨ, ਹਰੇਕ ਅਕਾਲੀ ਬਸਪਾ ਵਰਕਰ ਆਪਣੇ-ਆਪਣੇ ਚੋਣ ਬੂਥ 'ਤੇ ਪੈਨੀ ਨਜ਼ਰ ਰੱਖੇਗਾ ਅਤੇ ਆਪਣੇ ਹਲਕੇ 'ਚੋਂ ਆਪਣੇ ਉਮੀਦਵਾਰ ਨੂੰ ਬਹੁਮਤ ਨਾਲ ਜਿਤਾਉਣ ਲਈ ਅਹਿਮ ਭੂਮਿਕਾ ਨਿਭਾਏਗਾ . ਉਨ੍ਹਾਂ ਬਸਪਾ ਵਰਕਰਾਂ ਦੇ ਜਜ਼ਬੇ ਨੂੰ ਸਿੱਜਦਾ ਕਰਦਿਆਂ ਆਖਿਆ ਕਿ ਇਹ ਭੁੱਖ ਨਹੀਂ ਦੇਖਦੇ, ਦੁੱਖ ਨਹੀਂ ਵੇਖਦੇ ਅਤੇ ਨਾਹੀਂ ਸਾਧਨ ਵੇਖਦੇ ਹਨ, ਜੇਕਰ ਸਾਈਕਲ ਵੀ ਹੈ ਨਹੀਂ ਤਾਂ ਆਪਣੇ ਉਮੀਦਵਾਰ ਲਈ ਪੈਦਲ ਪ੍ਰਚਾਰ 'ਤੇ ਨਿਕਲ ਪੈਂਦੇ ਹਨ . ਉਨ੍ਹਾਂ ਕਿਹਾ ਕਿ ਅਕਾਲੀ ਬਸਪਾ ਸਰਕਾਰ ਆਉਣ 'ਤੇ ਹਰੇਕ ਵਰਕਰ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ । ਇਸ ਮੌਕੇ ਬਸਪਾ ਦੇ ਸ: ਰਣਧੀਰ ਸਿੰਘ ਬੈਨੀਵਾਲ, ਸ੍ਰੀ ਵਿਪੁਲ ਕੁਮਾਰ, ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ, ਬਾਬੂ ਕਾਂਸ਼ੀ ਰਾਮ ਦੀ ਛੋਟੀ ਭੈਣ ਕੁਲਵੰਤ ਕੌਰ, ਜਰਨੈਲ ਸਿੰਘ ਵਾਹਦ, ਸਰਵਣ ਸਿੰਘ ਕੁਲਾਰ, ਰਣਧੀਰ ਸਿੰਘ ਬੈਣੀਵਾਲ, ਸਰਬਜੀਤ ਸਿੰਘ ਜਾਫਰਪੁਰ, ਭਗਵਾਨ ਸਿੰਘ ਚੌਹਾਨ, ਹਰਜੀਤ ਸਿੰਘ ਲੌਂਗੀਆ, ਰਜਿੰਦਰ ਸਿੰਘ ਰੀਹਲ, ਮਨਜੀਤ ਸਿੰਘ ਅਟਵਾਲ, ਅਜੀਤ ਸਿੰਘ ਭੈਣੀ, ਰੇਸ਼ਮ ਕਾਲ, ਕੁਲਦੀਪ ਸਿੰਘ ਸਰਦੂਲਗੜ੍ਹ, ਸ: ਜਸਵੀਰ ਸਿੰਘ ਗੜ੍ਹੀ, ਗੁਰਲਾਲ ਸੈਲਾ, ਬਲਦੇਵ ਸਿੰਘ ਮੇਹਰਾ, ਡਾ: ਨਛੱਤਰ ਪਾਲ, ਐਡਵੋਕੇਟ ਰਣਜੀਤ ਕੁਮਾਰ, ਰਾਜਾ ਰਜਿੰਦਰ ਸਿੰਘ ਨਨਹੇੜੀਆਂ, ਚਮਕੌਰ ਸਿੰਘ ਵੀਰ, ਬੀਬੀ ਦਲਬੀਰ ਕੌਰ, ਅਨਿਲ ਕੁਮਾਰ ਮਿਨੀਆ, ਕੁਲਦੀਪ ਸਿੰਘ ਲੁਬਾਣਾ, ਜਥੇਦਾਰ ਗੁਰਬਖਸ਼ ਸਿੰਘ ਖਾਲਸਾ, ਐਡਵੋਕੇਟ ਬਲਵਿੰਦਰ ਕੁਮਾਰ, ਰਕੇਸ਼ ਮਹਾਸ਼ਾ, ਕਮਲਜੀਤ ਚਾਵਲਾ, ਦਵਿੰਦਰ ਸਿੰਘ, ਵਰਿੰਦਰ ਪ੍ਰਹਾਰ, ਸੁਸ਼ੀਲ ਸ਼ਰਮਾ ਪਿੰਕੀ, ਲਖਵਿੰਦਰ ਸਿੰਘ ਲੱਕੀ, ਮੋਹਿੰਦਰ ਸਿੰਘ ਸੰਧੂਰ, ਹਰਮੋਹਨ ਸਿੰਘ ਸੰਧੂ, ਨਿਤਿਨ ਨੰਦਾ, ਜਸਪ੍ਰੀਤ ਸਿੰਘ, ਐਡਵੋਕੇਟ ਸਵਿ ਕੁਮਾਰ ਕਲਿਆਣ, ਬਲਵਿੰਦਰ ਸਿੰਘ ਸੰਧੂ, ਜੋਤੀ ਪਾਲ ਭੀਮ, ਡਾ: ਦਲਜੀਤ ਸਿੰਘ ਚੀਮਾ, ਅਤੇ ਡਾ:ਮਨਦੀਪ ਵਿਰਦੀ ਨਵਾਂਸ਼ਹਿਰ, ਬਰਿੰਦਰ ਸਿੰਘ, ਪ੍ਰਵੀਨ ਬੰਗਾ, ਓਾਕਾਰ ਸਿੰਘ ਝਮਟ, ਤਰਸੇਮ ਥਾਪਰ, ਸ਼ੀਤਾ ਰਾਣੀ, ਪੀ.ਡੀ. ਸ਼ਾਂਤ, ਲਾਲ ਸਿੰਘ ਸੁਲਹਾਨੀ, ਹਰਭਜਨ ਸਿੰਘ ਬਲਾਲੋਂ, ਲਾਲ ਚੰਦ ਔਜਲਾ, ਹਰਬੰਸ ਲਾਲ ਚਣਕੋਆ, ਡਾ: ਐੱਸ.ਕੇ. ਸੁੱਖੀ, ਪ੍ਰਸ਼ੋਤਮ ਚੱਢਾ ਪ੍ਰਧਾਨ ਡੀ.ਪੀ.ਆਈ., ਸੁਨੀਤਾ ਚੌਧਰੀ, ਪਵਨ ਕੁਮਾਰ ਟੀਨੂੰ, ਜਥੇਦਾਰ ਸਰਵਣ ਸਿੰਘ, ਕੁਲਾਰ ਫਗਵਾੜਾ, ਜਥੇਦਾਰ ਬੁੱਧ ਸਿੰਘ ਬਲਾਕੀਪੁਰ, ਜਥੇਦਾਰ ਜਰਨੈਲ ਸਿੰਘ ਵਾਹਦ, ਰਮਨਦੀਪ ਸਿੰਘ ਥਿਆੜਾ, ਕੁਲਜੀਤ ਸਿੰਘ ਲੱਕੀ, ਜਥੇਦਾਰ ਸੰਤੋਖ ਸਿੰਘ ਮੱਲ੍ਹਾ, ਸ਼ੰਕਰ ਦੁੱਗਲ, ਹਰਮੇਸ਼ ਪੁਰੀ, ਨਮਰਤਾ ਖੰਨਾ, ਦਿਨੇਸ਼ ਕੁਮਾਰ ਕਰੀਹਾ, ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਆਦਿ ਹਾਜ਼ਰ ਸਨ । ਇਸ ਰੈਲੀ 'ਚ ਗਾਇਕਾ ਰਾਣੀ ਅਰਮਾਨ, ਰੂਪ ਲਾਲ ਧੀਰ, ਰਾਜ ਦਦਰਾਲ, ਹਰਨਾਮ ਸਿੰਘ ਬਹਿਲਪੁਰੀ, ਪੂਨਮ ਬਾਲਾ, ਪ੍ਰੇਮ ਲਤਾ, ਬਲਵਿੰਦਰ ਬਿੱਟੂ, ਕਮਲ ਤੱਲ੍ਹਣ, ਪ੍ਰੀਯਾ ਬੰਗਾ, ਸੋਨੂੰ ਅੰਬੇਡਕਰ, ਵਿੱਕੀ ਬਹਾਦਰਕੇ, ਮਨਦੀਪ ਮਨੀ ਮਾਲਵਾ ਅਤੇ ਰੱਤੂ ਰੰਧਾਵਾ ਵਲੋਂ ਮਿਸ਼ਨਰੀ ਗੀਤ ਪੇਸ਼ ਕੀਤੇ ਗਏ