ਨਵਾਂਸ਼ਹਿਰ : 23 ਫਰਵਰੀ : ਮਨੁੱਖਤਾ ਦੀ ਸੇਵਾ ਸੱਭ ਤੋਂ ਉੱਤਮ ਸੇਵਾ ਹੈ। ਇਨਸਾਨ ਨੂੰ ਹਮੇਸ਼ਾ ਸਮਾਜ਼ ਭਲਾਈ ਦੇ ਕੰਮਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਇਸ ਤਰ੍ਹਾਂ ਦੀ ਉਦਾਹਰਣ ਅੱਜ ਪਿੰਡ ਭਘੌਰਾ ਦੇ ਸਰਦਾਰ ਅਮਰੀਕ ਸਿੰਘ ਨੇ ਆਪਣੀ ਸਵਰਗਵਾਸੀ ਪਤਨੀ ਸ੍ਰੀਮਤੀ ਬਲਵਿੰਦਰ ਕੌਰ ਦੀ ਯਾਦ ਵਿੱਚ ਪਿੰਡ ਦੀ ਸਰਕਾਰੀ ਡਿਸਪੈਂਸਰੀ ਨੂੰ ਗਰੀਬ ਮਰੀਜ਼ਾਂ ਦੀ ਜ਼ਰੂਰਤ ਵਾਸਤੇ ਦਵਾਈਆਂ ਦੀ ਸੇਵਾ ਕਰਕੇ ਪੇਸ਼ ਕੀਤੀ । ਅਮਰੀਕ ਸਿੰਘ ਜੀ ਦੇ ਨਾਲ ਉਨ੍ਹਾਂ ਦੇ ਦੋਨੋਂ ਸਪੁੱਤਰਾਂ ਸਰਦਾਰ ਤਜਿੰਦਰ ਸਿੰਘ ਯੂ ਕੇ ਤੋਂ ਅਤੇ ਸਰਦਾਰ ਸੁਖਪਿੰਦਰ ਸਿੰਘ ਵੀ ਹਾਜ਼ਰ ਸਨ। ਉਨ੍ਹਾਂ ਨੇ ਵੀ ਬਾਕੀ ਲੋਕਾਂ ਨੂੰ ਅਪੀਲ ਕੀਤੀ ਕਿ ਇਨਸਾਨੀਅਤ ਨੂੰ ਕਾਇਮ ਰੱਖਣ ਲਈ ਲੋੜਵੰਦ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ। ਇਸ ਮੌਕੇ ਸਿਹਤ ਵਿਭਾਗ ਦੇ ਅਧਿਕਾਰੀ ਸ੍ਰੀ ਘਨ ਸ਼ਾਮ, ਸੀ੍ ਗੁਰਪ੍ਰੀਤ ਸਿੰਘ ਸੀ ,ਐਚ,ਓ ਨੇ ਅਮਰੀਕ ਸਿੰਘ ਦੇ ਸਾਰੇ ਪਰਿਵਾਰ ਦਾ ਇਸ ਸ਼ਲਾਘਾਯੋਗ ਕੰਮ ਲਈ ਧੰਨਵਾਦ ਕੀਤਾ। ਇਸ ਸਮੇਂ ਸੀ੍ਮਤੀ ਸੁਰਜੀਤ ਕੌਰ ਏ,ਐਨ,ਐਮ ਸੀ੍ਮਤੀ ਰਾਜ਼ ਰਾਣੀ, ਸੀ੍ਮਤੀ ਪ੍ਰਵੀਨ ਕੁਮਾਰੀ, ਸੀਤਾ ਦੇਵੀ ਅਤੇ ਪਿੰਡ ਭਘੌਰਾ ਦੇ ਵਾਸੀ ਵੀ ਮੌਜੂਦ ਸਨ।