ਦੋਸ਼ੀਆਂ ਵੱਲੋਂ ਵਾਰਦਾਤ ਵਿਚ ਵਰਤਿਆ ਦਾਤਰ, ਮੋਟਰਸਾਈਕਲ ਤੇ ਮ੍ਰਿਤਕ ਕੋਲੋਂ ਲੁੱਟੇ 16,620 ਰੁਪਏ ਤੇ ਮੋਬਾਈਲ ਫੋਨ ਬ੍ਰਾਮਦ
ਨਵਾਂਸ਼ਹਿਰ : 4 ਜਨਵਰੀ : ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਦੋ ਜਨਵਰੀ ਨੂੰ ਬੰਗਾ ਵਿਖੇ ਗੈਸ ਸਿਲੰਡਰ ਡਿਲਵਰੀ ਕਰਨ ਵਾਲੇ ਕਰਿੰਦੇ ਵਿਨੈ ਕੁਮਾਰ ਵਰਮਾ ਦੇ ਅੰਨ੍ਹੇ ਕਤਲ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਵਾਰਦਾਤ ਵਿੱਚ ਸ਼ਾਮਲ 02 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਅਹਿਮ ਸਫਲਤਾ ਹਾਸਲ ਕੀਤੀ।
ਇਸ ਸਬੰਧੀ ਕੋਸ਼ਤੁਭ ਸ਼ਰਮਾ ਇੰਸਪੈਕਟਰ ਜਨਰਲ ਪੁਲਿਸ, ਲੁਧਿਆਣਾ ਰੇਂਜ ਅਤੇ ਭਾਗੀਰਥ ਸਿੰਘ ਮੀਨਾ, ਐਸ ਐਸ ਪੀ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਅੱਜ ਨਵਾਂਸ਼ਹਿਰ ਵਿਖੇ ਪ੍ਰੈਸ ਕਾਨਫਰੰਸ ਵਿਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ 02 ਜਨਵਰੀ ਨੂੰ ਥਾਣਾ ਸਿਟੀ ਬੰਗਾ ਵਿਖੇ ਸ਼ਾਮ ਸਮੇਂ ਜੱਖੂ ਗੈਸ ਏਜੰਸੀ, ਬੰਗਾ ਦੇ ਗੈਸ ਸਿਲੰਡਰ ਡਿਲਵਰੀ ਕਰਨ ਵਾਲੇ ਕਰਿੰਦੇ ਵਿਨੇ ਕੁਮਾਰ ਵਰਮਾ ਦੀ ਕਿਸੇ ਅਣਪਛਾਤੇ ਵਿਅਕਤੀਆਂ ਵੱਲੋਂ ਸਿਰ ਵਿੱਚ ਸੱਟਾਂ ਮਾਰ ਕੇ ਕਤਲ ਕਰਨ ਸਬੰਧੀ ਸੂਚਨਾਂ ਪ੍ਰਾਪਤ ਹੋਈ ਸੀ, ਜਿਸ 'ਤੇ ਮੁਕੱਦਮਾ ਨੰਬਰ 01 ਮਿਤੀ 02-01-2023 ਅ.ਧ 302 ਭ:ਦ: ਥਾਣਾ ਸਿਟੀ ਬੰਗਾ ਵਿਖੇ ਦਰਜ ਰਜਿਸਟਰ ਕੀਤਾ ਗਿਆ। ਮੌਕਾ ਵਾਰਦਾਤ ਦਾ ਜਾਂਚ ਕਰਨ ਉੱਤੇ ਇਹ ਕਤਲ ਲੁੱਟ ਦੀ ਨੀਅਤ ਨਾਲ ਕੀਤੇ ਜਾਣ ਦਾ ਪਤਾ ਲੱਗਾ, ਕਿਉਂਕਿ ਮੌਕੇ ਤੋਂ ਮ੍ਰਿਤਕ ਦਾ ਕੈਸ਼ ਬੈਗ ਅਤੇ ਮੋਬਾਇਲ ਫੋਨ ਗਾਇਬ ਪਾਇਆ ਗਿਆ ਸੀ।
ਇਸ ਅੰਨ੍ਹੇ ਕਤਲ ਕੇਸ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਪੁਲਿਸ ਵੱਲੋਂ ਡਾ.ਮੁਕੇਸ਼ ਕੁਮਾਰ, ਐਸ ਪੀ (ਜਾਂਚ), ਹਰਸ਼ਪ੍ਰੀਤ ਸਿੰਘ, ਡੀ ਐਸ ਪੀ (ਡੀ) ਅਤੇ ਸੁਰਿੰਦਰ ਚਾਂਦ, ਡੀ ਐਸ ਪੀ (ਐਚ ਐਂਡ ਐਫ), ਸਰਵਨ ਸਿੰਘ ਬੱਲ, ਡੀ ਐਸ ਪੀ ਬੰਗਾ ਦੀ ਅਗਵਾਈ ਵਿੱਚ ਦੋਸ਼ੀਆਂ ਦੀ ਭਾਲ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ। ਜਿਹਨਾਂ ਵੱਲੋਂ ਵਾਰਦਾਤ ਦੇ ਨੇੜੇ ਸਥਿਤ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਅਤੇ ਸ਼ੱਕੀ ਵਿਅਕਤੀਆਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਗਈ । ਟੈਕਨੀਕਲ ਤਰੀਕੇ ਨਾਲ ਕੇਸ ਦੇ ਦੋਸ਼ੀਆਂ ਨੂੰ ਟਰੇਸ ਕਰਨ ਲਈ ਉਪਰਾਲੇ ਕੀਤੇ ਗਏ, ਜਿਸਦੇ ਸਾਰਥਿਕ ਨਤੀਜੇ ਵਜੋਂ ਇਸ ਵਾਰਦਾਤ ਵਿੱਚ ਸ਼ਾਮਲ 02 ਦੋਸ਼ੀਆਂ ਰਣਜੀਤ ਕੁਮਾਰ ਉਰਫ ਘੋਗਾ ਪੁੱਤਰ ਬਲਿਹਾਰ ਬਘੋਰਾ ਥਾਣਾ ਸਦਰ ਨਵਾਂਸ਼ਹਿਰ ਹਾਲ ਵਾਸੀ ਬਾਬਾ ਗੋਲਾ ਪਾਰਕ, ਬੰਗਾ ਥਾਣਾ ਸਿਟੀ ਬੰਗਾ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਹੋਈ। ਦੋਸ਼ੀਆਂ ਪਾਸੋਂ ਇਸ ਵਾਰਦਾਤ ਵਿੱਚ ਮ੍ਰਿਤਕ ਨੂੰ ਕਤਲ ਕਰਨ ਲਈ ਵਰਤਿਆ ਗਿਆ ਦਾਤਰ, ਮ੍ਰਿਤਕ ਪਾਸੋਂ ਲੁੱਟੇ ਗਈ ਰਕਮ ਵਿੱਚੋਂ 16,620/- ਰੁਪਏ ਤੇ ਮੋਬਾਇਲ ਫੋਨ ਅਤੇ ਇਸ ਵਾਰਦਾਤ ਨੂੰ ਅੰਜਾਮ ਲਈ ਦੋਸ਼ੀਆਂ ਵੱਲੋਂ ਵਰਤਿਆ ਗਿਆ ਮੋਟਰਸਾਈਕਲ ਨੰਬਰ ਪੀ ਬੀ 32 ਏਬੀ 2524 ਸੀ.ਡੀ ਡੀਲੈਕਸ ਵੀ ਬ੍ਰਾਮਦ ਕੀਤਾ ਗਿਆ।
ਇਸ ਕੇਸ ਦੀ ਮੁੱਢਲੀ ਤਫਤੀਸ਼ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਹਰੀਚੰਦ ਉਰਫ ਹੈਰੀ ਪਹਿਲਾਂ ਮ੍ਰਿਤਕ ਵਿਨੈ ਵਰਮਾ ਨਾਲ ਜੱਖੂ ਗੈਸ ਏਜੰਸੀ 'ਤੇ ਹੀ ਕੰਮ ਕਰਦਾ ਸੀ ਅਤੇ ਇਸ ਨੂੰ ਮਾਲੂਮ ਸੀ ਕਿ ਇਸ ਪਾਸ ਸਿਲੰਡਰ ਡਿਲਵਰੀ ਦਾ ਕੈਸ਼ ਬੈਗ ਹੁੰਦਾ ਹੈ, ਜਿਸ ਤਹਿਤ ਇਸਨੇ ਆਪਣੀ ਸਾਥੀ ਰਣਜੀਤ ਕੁਮਾਰ ਉਰਫ ਘੋਗਾ ਨਾਲ ਮਿਲ ਕੇ ਮ੍ਰਿਤਕ ਨੂੰ ਸਿਲੰਡਰ ਡਿਲਵਰੀ ਕਰਨ ਦੇ ਬਹਾਨੇ ਪਿੰਡ ਖਟਕੜ ਖੁਰਦ ਤੋਂ ਝਿੱਕਾ ਸਾਈਡ ਬੁਲਾਇਆ ਅਤੇ ਹਰੀਚੰਦ ਉਰਫ ਹੈਰੀ ਆਪ ਇਸਦੇ ਸਿਲੰਡਰ ਰੇਹੜੀ ਦੇ ਪਿੱਛੇ ਬੈਠ ਗਿਆ ਅਤੇ ਕੁੱਝ ਦੂਰ ਜਾ ਕੇ ਇਸਨੇ ਆਪਣੇ ਸਾਥੀ ਨਾਲ ਮਿਲ ਕੇ ਵਿਨੈ ਵਰਮਾ 'ਤੇ ਮੋਟਰ ਰੇਹੜੀ ਚਲਾਉਂਦੇ ਹੋਏ ਦੇ ਪਿੱਛੋਂ ਆਪਣੇ ਛੁਪਾਏ ਹੋਏ ਦਾਤਰ ਨਾਲ ਸਿਰ ਪਿੱਛੇ ਕਈ ਵਾਰ ਕਰਕੇ ਕਤਲ ਕਰਕੇ ਉਸਦਾ ਕੈਸ਼ ਬੈਗ ਅਤੇ ਮੋਬਾਇਲ ਲੁੱਟ ਕੇ ਮੌਕਾ ਤੋਂ ਫਰਾਰ ਹੋ ਗਏ, ਜਿਸਤੇ ਮੁਕੱਦਮਾ ਵਿੱਚ 397,34 ਭ:ਦ: ਦਾ ਵਾਧਾ ਕੀਤਾ ਗਿਆ ਹੈ। ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਮੁਕੱਦਮੇ ਦੀ ਅਗਲੇਰੀ ਤਫਤੀਸ਼ ਅਮਲ ਵਿੱਚ ਲਿਆਦੀ ਜਾਵੇਗੀ।