ਸੜ੍ਹਕ ਸੁਰੱਖਿਆ ਸਪਤਾਹ ਤਹਿਤ ਰੋਡਵੇਜ਼ ਡਿਪੂ ਨਵਾਂਸ਼ਹਿਰ ਵਿਖੇ ਅੱਖਾਂ ਦੀ ਜਾਂਚ ਦਾ ਕੈਂਪ ਲਾਇਆ ਗਿਆ

ਨਵਾਂਸ਼ਹਿਰ, 16 ਜਨਵਰੀ : ਪੰਜਾਬ ਸਰਕਾਰ ਵੱਲੋਂ ਰਾਜ ਵਿੱਚ 11 ਜਨਵਰੀ ਤੋਂ 17 ਜਨਵਰੀ
ਤੱਕ ਮਨਾਏ ਜਾ ਰਹੇ ਸੜ੍ਹਕ ਸੁਰੱਖਿਆ ਸਪਤਾਹ ਤਹਿਤ ਪੰਜਾਬ ਰੋਡਵੇਜ਼ ਡਿਪੂ ਨਵਾਂਸ਼ਹਿਰ
ਵੱਲੋਂ ਅੱਜ ਐਸ ਡੀ ਐਮ ਨਵਾਂਸ਼ਹਿਰ ਮੇਜਰ ਡਾ. ਸ਼ਿਵਰਾਜ ਸਿੰਘ ਬੱਲ ਅਤੇ ਸਿਹਤ ਵਿਭਾਗ ਦੇ
ਸਹਿਯੋਗ ਨਾਲ ਬੱਸ ਅੱਡਾ ਨਵਾਂਸ਼ਹਿਰ ਵਿਖੇ ਰੋਡਵੇਜ਼ ਸਟਾਫ਼ ਖਾਸਕਰ ਡਰਾਇਵਰ ਤੇ ਕੰਡਕਟਰਾਂ
ਦੀ ਅੱਖਾਂ ਦਾ ਜਾਂਚ ਕੈਂਪ ਲਾਇਆ ਗਿਆ। ਇਹ ਜਾਣਕਾਰੀ ਦਿੰਦਿਆਂ ਜਨਰਲ ਮੈਨੇਜਰ ਰੋਡਵੇਜ਼
ਡਿਪੂ ਜਸਬੀਰ ਸਿੰਘ ਕੋਟਲਾ ਨੇ ਦੱਸਿਆ ਕਿ ਕੈਂਪ 'ਚ ਮੈਡੀਕਲ ਅਫ਼ਸਰ ਡਾ. ਰੇਨੂੰ ਮਿੱਤਲ
ਵੱਲਾਂ ਰੋਡਵੇਜ਼ ਦੇ ਡਰਾਇਵਰਾਂ, ਕੰਡਕਟਰਾਂ, ਵਰਕਸ਼ਾਪ ਸਟਾਫ਼ ਤੇ ਦਫ਼ਤਰੀ ਸਟਾਫ਼ ਦੀਆਂ
ਅੱਖਾਂ ਦੀ ਨਜ਼ਰ ਦੀ ਜਾਂਚ ਕੀਤੀ ਗਈ। ਉੁਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸੜ੍ਹਕ
ਸੁਰੱਖਿਆ ਸਪਤਾਹ ਦੇ ਸਬੰਧ 'ਚ ਬੱਸ ਸਟਾਫ਼ ਨੂੰ ਸੜ੍ਹਕੀ ਨਿਯਮਾਂ ਦੀ ਮੁਕੰਮਲ ਰੂਪ 'ਚ
ਪਾਲਣਾ ਕਰਨ ਤੋਂ ਇਲਾਵਾ ਧੁੰਦ ਦੌਰਾਨ ਬੱਸ ਪੂਰੀ ਸਾਵਧਾਨੀ ਨਾਲ ਚਲਾਉਣ ਦੀ ਹਦਾਇਤ ਵੀ
ਕੀਤੀ ਗਈ। ਇਸ ਮੌਕੇ ਸਹਾਇਕ ਕੰਟਰੋਲਰ (ਵਿੱਤ ਤੇ ਲੇਖਾ) ਅਭਿਕ ਗੁਪਤਾ, ਸਹਾਇਕ
ਮਕੈਨੀਕਲ ਇੰਜੀਨੀਅਰ ਗੁਰਤੇਜ ਸਿੰਘ, ਸੁਪਰਡੈਂਟ ਮਨਜੀਤ ਸਿੰਘ ਤੇ ਹੋਰ ਸਟਾਫ਼ ਮੌਜੂਦ
ਸੀ।