ਢਾਹਾਂ-ਕਲੇਰਾਂ ਹਸਪਤਾਲ ਵਿਖੇ ਮੋਟਾਪਾ ਘਟਾਉਣ ਦਾ ਇਲਾਜ ਸ਼ੁਰੂ
ਢਾਹਾਂ-ਕਲੇਰਾਂ ਹਸਪਤਾਲ ਵਿਖੇ ਮੋਟਾਪਾ ਅਤੇ ਲੇਜ਼ਰ ਸਰਜਰੀ ਦੇ ਮਾਹਿਰ ਡਾ. ਅੰਕਿਤ ਰੇਖੀ ਨੇ ਕਾਰਜ ਭਾਰ ਸੰਭਾਲਿਆ
ਬੰਗਾ : 07 ਜਨਵਰੀ () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮੋਟਾਪਾ ਘਟਾਉਣ ਅਤੇ ਮੋਟਾਪੇ ਤੋਂ ਹੋਣ ਵਾਲੀਆਂ ਬਿਮਾਰੀਆਂ ਦਾ ਇਲਾਜ ਹੋਣਾ ਸ਼ੁਰੂ ਹੋ ਗਿਆ ਹੈ ਜਿਸ ਲਈ ਮੋਟਾਪਾ ਅਤੇ ਲੇਜ਼ਰ ਸਰਜਰੀ ਦੇ ਮਾਹਿਰ ਪ੍ਰਸਿੱਧ ਅਤੇ ਤਜਰਬੇਕਾਰ ਡਾਕਟਰ ਅੰਕਿਤ ਰੇਖੀ ਐਮ.ਐਸ., ਐਫ ਐਨ ਬੀ, (ਸਾਬਕਾ ਪ੍ਰਮੁੱਖ ਸਰਜਨ ਮੈਕਸ ਹਸਪਤਾਲ ਨਵੀਂ ਦਿੱਲੀ) ਨੇ ਮੋਟਾਪਾ ਤੇ ਲੇਜ਼ਰ ਸਰਜਰੀ ਵਿਭਾਗ ਵਿਚ ਕਾਰਜ-ਭਾਰ ਸੰਭਾਲ ਕੇ ਮਰੀਜ਼ਾਂ ਦਾ ਇਲਾਜ ਕਰਨਾ ਆਰੰਭ ਕਰ ਦਿੱਤਾ ਹੈ।ਇਹ ਜਾਣਕਾਰੀ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਮੀਡੀਆ ਨੂੰ ਦਿੱਤੀ। ਸ. ਕਾਹਮਾ ਨੇ ਦੱਸਿਆ ਕਿ ਡਾਕਟਰ ਅੰਕਿਤ ਰੇਖੀ ਐਮ.ਐਸ., ਐਫ.ਐਨ.ਬੀ. ਨੇ ਐਮ.ਬੀ.ਬੀ.ਐਸ. ਸਰਕਾਰੀ ਮੈਡੀਕਲ ਕਾਲਜ ਸ੍ਰੀ ਅੰਮ੍ਰਿਤਸਰ ਤੋਂ, ਐਮ ਐਸ (ਮਾਸਟਰ ਆਫ ਸਰਜਰੀ) ਡੀ.ਐਮ.ਸੀ. ਲੁਧਿਆਣਾ ਤੋਂ ਅਤੇ ਸੁਪਰਸ਼ਪੈਸ਼ਲਿਸਟੀ ਕਲੱਕਤਾ ਮੈਡੀਕਲ ਰੀਸਰਚ ਇੰਸੀਚਿਊਟ ਤੋਂ ਮੋਟਾਪਾ ਘਟਾਉਣ ਦਾ ਸਫਲ ਇਲਾਜ ਕਰਨ ਵਿਚ ਅਵੱਲ ਦਰਜੇ ਦੀ ਡਿਗਰੀ ਪ੍ਰਾਪਤ ਕੀਤੀ ਹੈ। ਡਾ. ਰੇਖੀ ਹਰ ਤਰ੍ਹਾਂ ਦੇ ਸਰੀਰਿਕ ਮੋਟਾਪੇ ਨੂੰ ਘਟਾਉਣ, ਮੋਟਾਪੇ ਕਰਕੇ ਹੋਣ ਵਾਲੀਆਂ ਬਿਮਾਰੀਆਂ ਦਾ ਪੱਕਾ ਇਲਾਜ ਕਰਨ ਅਤੇ ਅਪਰੇਸ਼ਨ ਨਾਲ ਮੋਟਾਪਾ ਘਟਾਉਣ ਦੇ ਮਾਹਿਰ ਡਾਕਟਰ ਹਨ। ਇਸ ਤੋਂ ਇਲਾਵਾ ਆਪ ਲੱਤਾਂ ਦੀ ਫੁੱਲੀਆਂ ਨਾੜੀਆਂ ਅਤੇ ਬਵਾਸੀਰ ਦਾ ਲੇਜ਼ਰ ਸਰਜਰੀ ਦੇ ਨਾਲ ਵੀ ਇਲਾਜ ਕਰਨ ਦੇ ਮਾਹਿਰ ਸਰਜਨ ਹਨ। ਇਸ ਤੋਂ ਪਹਿਲਾਂ ਡਾ. ਅੰਕਿਤ ਰੇਖੀ ਮੈਕਸ ਹਸਪਤਾਲ ਨਵੀਂ ਦਿੱਲੀ ਵਿਖੇ ਵੀ ਮੋਟਾਪੇ ਦੇ ਇਲਾਜ ਦੇ ਮੁੱਖ ਡਾਕਟਰ ਦੀਆਂ ਸੇਵਾਵਾਂ ਨਿਭਾ ਚੁੱਕੇ ਹਨ। ਸ. ਕਾਹਮਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਰੀਜ਼ਾਂ ਦਾ ਵਧੀਆ ਇਲਾਜ ਕਰਨ ਲਈ ਆਧੁਨਿਕ ਅਤਿ ਆਧੁਨਿਕ ਯੰਤਰਾਂ ਨਾਲ ਲੈਸ ਆਈ ਸੀ ਯੂ, ਆਈ ਸੀ ਸੀ ਯੂ ਅਤੇ ਐਮਰਜੈਂਸੀ ਵਿਭਾਗ ਅਤੇ ਮਾਡੂਲਰ ਅਪਰੇਸ਼ਨ ਥੀਏਟਰ ਹਨ । ਹਸਪਤਾਲ ਢਾਹਾਂ ਕਲੇਰਾਂ ਵਿਖੇ 24 ਘੰਟੇ ਮਰੀਜ਼ਾਂ ਦੀ ਸੇਵਾ ਸੰਭਾਲ ਲਈ 18 ਵੱਖ ਵੱਖ ਮੈਡੀਕਲ ਵਿਭਾਗ ਕਾਰਜਸ਼ੀਲ ਰਹਿੰਦੇ ਸਨ। ਹਸਪਤਾਲ ਢਾਹਾਂ ਕਲੇਰਾਂ ਵਿਖੇ ਡਾ. ਅੰਕਿਤ ਰੇਖੀ ਐਮ.ਐਸ., ਐਫ ਐਨ ਬੀ ਹਰ ਸ਼ਨੀਵਾਰ ਨੂੰ ਸਵੇਰੇ 9 ਤੋਂ 3 ਵਜੇ ਦੁਪਹਿਰ ਤੱਕ ਮਰੀਜ਼ਾਂ ਦਾ ਚੈੱਕਅੱਪ ਅਤੇ ਇਲਾਜ ਕਰਿਆ ਕਰਨਗੇ।ਡਾ. ਅੰਕਿਤ ਰੇਖੀ ਦੇ ਕਾਰਜ ਭਾਰ ਸੰਭਾਲਣ ਮੌਕੇ ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੀ ਹਾਜ਼ਰ ਸਨ।
ਫ਼ੋਟੋ : ਮੋਟਾਪਾ ਅਤੇ ਲੇਜ਼ਰ ਸਰਜਰੀ ਦੇ ਮਾਹਿਰ ਡਾ. ਅੰਕਿਤ ਰੇਖੀ ਐਮ.ਐਸ., ਐਫ ਐਨ ਬੀ, ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ