ਨਾਭਾ ਪਾਵਰ ਵਿਖੇ ਯੂਨਿਟ ਨੰਬਰ 02 ਨੇ ਲਗਾਤਾਰ 300 ਦਿਨ ਕੀਤੀ ਬਿਜਲੀ ਪੈਦਾ

ਰਾਜਪੁਰਾ (ਪਟਿਆਲਾ), 04 ਜਨਵਰੀ, 2023: ਰਾਜਪੁਰਾ ਵਿਖੇ 2x700 ਮੈਗਾਵਾਟ ਦੇ ਸੁਪਰਕ੍ਰਿਟੀਕਲ ਥਰਮਲ ਪਾਵਰ ਪਲਾਂਟ ਦਾ ਸੰਚਾਲਨ ਕਰਨ ਵਾਲੀ ਐਲ ਐਂਡ ਟੀ ਦੀ ਨਾਭਾ ਪਾਵਰ ਲਿਮਟਿਡ ਨੇ 3 ਜਨਵਰੀ, 2023 ਨੂੰ ਆਪਣੇ ਯੂਨਿਟ ਨੰਬਰ 02 ਦੇ 300 ਦਿਨਾਂ ਦੇ ਨਿਰਵਿਘਨ ਅਤੇ ਸਥਿਰ ਸੰਚਾਲਨ ਨੂੰ ਪ੍ਰਾਪਤ ਕਰ ਇਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਨਾਭਾ ਪਾਵਰ ਵਿਖੇ ਕਿਸੇ ਵੀ ਯੂਨਿਟ ਲਈ ਨਿਰੰਤਰ ਚੱਲਣ ਦਾ ਪਿਛਲਾ ਰਿਕਾਰਡ 183 ਦਿਨ ਦਾ ਸੀ। ਇਸ ਮਿਆਦ ਦੇ ਦੌਰਾਨ, ਯੂਨਿਟ ਨੇ 93.10% ਦੇ ਔਸਤ ਪਲਾਂਟ ਲੋਡ ਫੈਕਟਰ (ਪੀਐਲਐਫ) 'ਤੇ ਕੰਮ ਕੀਤਾ ਅਤੇ 4692.32 ਮਿਲੀਅਨ ਯੂਨਿਟ (MU) ਪੈਦਾ ਕੀਤੇ । ਨਾਭਾ ਪਾਵਰ ਨੇ 85.74% ਦੇ ਉੱਚ ਪੀਐਲਐਫ 'ਤੇ ਕੰਮ ਕਰਦੇ ਹੋਏ ਮੌਜੂਦਾ ਵਿੱਤੀ ਸਾਲ ਲਈ 92.60% ਦਾ ਪਲਾਂਟ ਉਪਲਬਧਤਾ ਵੀ ਪ੍ਰਾਪਤ ਕਰ ਦੇਸ਼ ਵਿੱਚ ਥਰਮਲ ਪਾਵਰ ਪਲਾਂਟਾਂ ਵਿੱਚ ਆਪਣੀ ਅਗਵਾਈ ਦਾ ਪ੍ਰਦਰਸ਼ਨ ਕੀਤਾ । ਇਸ ਤੋਂ ਪਹਿਲਾਂ, 22 ਅਪ੍ਰੈਲ ਤੋਂ 22 ਅਕਤੂਬਰ ਦੀ ਮਿਆਦ ਲਈ ਪੀਐਲਐਫ ਦੇ ਆਧਾਰ 'ਤੇ, ਕੇਂਦਰੀ ਬਿਜਲੀ ਅਥਾਰਟੀ (ਸੀਈਏ) ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਰਾਜਪੁਰਾ ਥਰਮਲ ਪਾਵਰ ਪਲਾਂਟ ਨੂੰ ਭਾਰਤ ਭਰ ਦੇ ਸਾਰੇ ਥਰਮਲ ਪਾਵਰ ਪਲਾਂਟਾਂ ਵਿੱਚੋਂ ਚੋਟੀ ਦੇ ਸਥਾਨ 'ਤੇ ਰੱਖਿਆ ਗਿਆ ਸੀ।  ਇਸ ਪ੍ਰਾਪਤੀ 'ਤੇ ਟਿੱਪਣੀ ਕਰਦਿਆਂ ਨਾਭਾ ਪਾਵਰ ਦੇ ਮੁੱਖ ਕਾਰਜਕਾਰੀ ਸ਼੍ਰੀ ਐਸ.ਕੇ. ਨਾਰੰਗ ਨੇ ਕਿਹਾ, "ਯੂਨਿਟ ਦਾ ਨਿਰਵਿਘਨ ਸੰਚਾਲਨ ਸਰਵੋਤਮ ਅਤੇ ਚੰਗੇ ਰੱਖ-ਰਖਾਅ ਦਾ ਨਤੀਜਾ ਹੈ ਜੋ ਭਰੋਸੇਯੋਗਤਾ ਅਤੇ ਕੁਸ਼ਲਤਾ ਨੂੰ ਬਿਹਤਰ ਬਣਾਉਣ ਲਈ ਨਾਭਾ ਪਾਵਰ ਵਿਖੇ ਸੰਸਥਾਗਤ ਬਣਾਇਆ ਗਿਆ ਹੈ। ਨਾਭਾ ਪਾਵਰ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੂੰ ਰਾਜ ਵਿੱਚ ਸਭ ਤੋਂ ਸਸਤੀ ਬਿਜਲੀ ਸਪਲਾਈ ਕਰਨਾ ਜਾਰੀ ਰੱਖਦੇ ਹੋਏ, ਦੇਸ਼ ਵਿੱਚ ਸਭ ਤੋਂ ਵੱਧ ਪੀਐਲਐਫ ਵੀ ਦਰਜ ਕੀਤਾ ਹੈ। ਇਹ ਪੰਜਾਬ ਰਾਜ ਲਈ ਕੁਸ਼ਲ ਅਤੇ ਭਰੋਸੇਮੰਦ ਬਿਜਲੀ ਪੈਦਾ ਕਰਨ ਅਤੇ ਰਾਜ ਦੀ ਉਦਯੋਗਿਕ ਅਤੇ ਆਰਥਿਕ ਤਰੱਕੀ ਵਿੱਚ ਯੋਗਦਾਨ ਪਾਉਣ ਲਈ ਨਾਭਾ ਪਾਵਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।" ਨਾਭਾ ਪਾਵਰ ਨੂੰ ਲਗਾਤਾਰ ਤਿੰਨ ਸਾਲਾਂ 2017, 2018, 2019 ਅਤੇ ਫਿਰ 2022 ਵਿੱਚ ਆਈਪੀਪੀਏਆਈ ਦੁਆਰਾ ਸਰਵੋਤਮ ਆਈਪੀਪੀ ਅਵਾਰਡ ਵੀ ਜਿਤੇ ਹਨ ਅਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਸਭ ਤੋਂ ਵਧੀਆ ਥਰਮਲ ਪਲਾਂਟਾਂ ਵਿਚ ਵੀ ਮਾਨਤਾ ਪ੍ਰਾਪਤ ਹੈ। ਪਲਾਂਟ ਨੇ ਝੋਨੇ ਦੇ ਸੀਜ਼ਨ ਦੌਰਾਨ 100% ਉਪਲਬਧਤਾ ਨੂੰ ਕਾਇਮ ਰੱਖ ਕੇ ਪੰਜਾਬ ਦੀ ਊਰਜਾ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਵੀ ਯੋਗਦਾਨ ਪਾਇਆ ਹੈ