ਨਵਾਂਸ਼ਹਿਰ 28 ਜਨਵਰੀ - ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ, ਪੰਜਾਬ ਦੀ ਸਹਾਇਤਾ ਨਾਲ ਵਿਸਥਾਰ ਮੰਡਲ ਪਟਿਆਲਾ ਦੇ ਵਣ ਮੰਡਲ ਅਫ਼ਸਰ ਸ਼੍ਰੀਮਤੀ ਵਿਦਿਆ ਸਾਗਰੀ ਇੰਡੀਅਨ ਫਾਰਿਸਟ ਸਰਵਿਸਜ਼ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬੜਵਾ ਵਿਖੇ ਬੱਚਿਆਂ ਦੇ ਡਰਾਇੰਗ ਅਤੇ ਪੇਟਿੰਗ ਮੁਕਾਬਲੇ ਕਰਵਾਏ ਗਏ। ਇਸ ਮੌਕੇ ਸਰਟੀਫਿਕੇਟ ਤਕਸੀਮ ਕਰਨ ਮੌਕੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਸ. ਜਸਕਰਨ ਸਿੰਘ ਬੀਟ ਅਫ਼ਸਰ ਨੇ ਕਿਹਾ ਕਿ ਚਾਇਨਾ ਡੋਰ ਦੀ ਵਰਤੋਂ ਜਿੰਦਗੀ ਨੂੰ ਤਬਾਹ ਕਰਨਾ ਹੈ। ਜਦੋਂ ਅਸੀਂ ਇਸ ਦੀ ਵਰਤੋਂ ਕਰਦੇ ਹਾਂ ਤਾਂ ਅਣਜਾਨ ਪੁਣੇ ਵਿੱਚ ਕਈ ਵਾਰ ਬੱਚੇ, ਜਵਾਨ, ਬਜੁਰਗ ਜਾਂ ਪਸ਼ੂ-ਪੰਛੀ ਇਸ ਦੇ ਲਪੇਟ ਵਿੱਚ ਇੰਨੀ ਬੁਰੀ ਤਰ੍ਹਾਂ ਆ ਜਾਂਦੇ ਹਨ ਕਿ ਜਿਸ ਨਾਲ ਗੰਭੀਰ ਹਾਸਦੇ ਵਾਪਰ ਜਾਂਦੇ ਹਨ। ਇਸ ਲਈ ਸਾਨੂੰ ਕਦੀ ਵੀ ਚਾਈਨਾ ਡੋਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਸ ਤੋਂ ਇਲਾਵਾ ਉਨ੍ਹਾਂ ਬੱਚਿਆਂ ਨੂੰ ਧਰਤੀ ਬਚਾਉ,ਪਾਣੀ ਬਚਾਉ,ਜੰਗਲੀ ਜੀਵ ਦੀ ਰੱਖਿਆ ਕਰਨ ਸੰਬੰਧੀ ਵੀ ਪ੍ਰੇਰਿਤ ਕਰਦਿਆਂ ਕਿਹਾ ਕਿ ਜੇਕਰ ਸਾਡਾ ਵਾਤਾਵਰਨ ਸਾਫ਼-ਸੁਥਰਾ ਹੋਵੇਗਾ ਤਾਂ ਸਾਡੀ ਸਿਹਤ ਵੀ ਤੰਦਰੁਸਤ ਰਹੇਗੀ। ਇਸ ਲਈ ਸਾਨੂੰ ਆਪਣੇ ਆਲੇ-ਦੁਆਵੇ ਨੂੰ ਸਾਫ਼ ਸੁਥਰਾ ਰੱਖਣ ਅਤੇ ਹਵਾ ਦੀ ਸੁੱਧਤਾ ਕਾਇਮ ਰੱਖਣ ਲਈ ਵੱਧ ਤੋਂ ਵੱਧ ਦਰੱਖਤ ਲਗਾਉਣੇ ਚਾਹੀਦੇ ਹਨ। ਉਨ੍ਹਾਂ ਦੱਸਿਆਂ ਕਿ ਪਾਣੀ ਕੁਦਰਤ ਦੀ ਬਹੁਮੁੱਲੀ ਦਾਤ ਹੈ। ਸਾਡੀ ਧਰਤੀ ਹੇਠਲਾ ਪਾਣੀ ਬਹੁਤ ਡੂੰਘਾ ਜਾ ਚੁੱਕਿਆ ਹੈ।ਜੇਕਰ ਅਸੀਂ ਇਸੇ ਤਰ੍ਹਾਂ ਪਾਣੀ ਦੀ ਦੁਰਵਰਤੋਂ ਕਰਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਪਾਣੀ ਪੀਣ ਲਈ ਵੀ ਤਰਸ ਜਾਵਾਗੇ। ਇਸ ਲਈ ਪਾਣੀ ਦੀ ਵਰਤੋਂ ਬਹੁਤ ਸੰਜਮ ਅਤੇ ਸੂਝ-ਬੂਝ ਨਾਲ ਕਰਨੀ ਚਾਹੀਦੀ ਹੈ। ਇਸ ਮੌਕੇ ਗੁਰਦਿਆਲ ਸਿੰਘ ਸਕੂਲ ਇੰਚਾਰਜ ਵਲੋਂ ਵਣ ਮੰਡਲ ਵਿਭਾਗ ਤੋਂ ਆਏ ਹੋਏ ਅਫ਼ਸਰ ਸਾਹਿਬਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਭਾਗ ਦਾ ਬਹੁਤ ਵਧੀਆਂ ਉਪਰਾਲਾ ਹੈ ਜਿਸ ਦੇ ਤਹਿਤ ਬੱਚਿਆਂ ਦੇ ਮੁਕਾਬਲੇ ਕਰਵਾਕੇ ਜਾਣਕਾਰੀ ਦਿੱਤੀ ਜਾ ਰਹੀ ਹੈ। ਅੱਜ ਦੇ ਮੁਕਾਬਲਿਆਂ ਦੇ ਸਿਰਲੇਖ "ਚਾਇਨਾ ਡੋਰ ਦੀ ਵਰਤੋਂ ਦੇ ਮਾੜੇ ਪ੍ਰਭਾਵ", "ਧਰਤੀ ਬਚਾਉ,ਪਾਣੀ ਬਚਾਉ"," ਜੰਗਲੀ ਜੀਵ ਬਚਾਉ",
"ਵਾਤਾਵਰਨ ਨੂੰ ਸੁੱਧ ਬਨਾਉ" "ਪਰਾਲੀ ਨੂੰ ਅੱਗ ਨਾ ਲਗਾਉ" ਨਿਰਧਾਰਿਤ ਕੀਤੇ ਗਏ ਸਨ। ਇਨ੍ਹਾਂ ਮੁਕਾਬਲਿਆਂ ਵਿੱਚ ਜਸਨਵੀਰ ਮਾਹੀ ਨੇ ਪਹਿਲਾ, ਪ੍ਰੀਤ ਕੌਰ ਦੂਜਾ,ਰਮਨੀਤ ਕੌਰ ਤੀਜਾ, ਵੰਸ਼ਿਕਾ ਮਾਹੀ ਚੌਥਾ ਅਤੇ ਰਾਜਵੀਰ ਮਾਹੀ ਨੇ ਪੰਜਵਾਂ ਸਥਾਨ ਪ੍ਰਾਪਤ ਕੀਤਾ। ਮੁਕਾਬਲਿਆਂ ਦੇ ਜੇਤੂ ਬੱਚਿਆਂ ਨੂੰ ਵਿਭਾਗ ਵਲੋਂ ਸਰਟੀਫਿਕੇਟ ਵੀ ਦਿੱਤੇ ਗਏ। ਸਕੂਲ ਦੇ ਸਮੂਹ ਸਟਾਫ਼ ਵਲੋਂ ਆਏ ਹੋਏ ਅਫ਼ਸਰ ਸਾਹਿਬਾਨ ਨੂੰ ਸਨਮਾਨ ਚਿੰਨ੍ਹ ਦੇਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਜਸਵਿੰਦਰ ਕੌਰ,ਨੀਤੂ,ਜਤਿੰਦਰ ਕੌਰ,ਹਰਦੀਪ ਕੌਰ,ਬੇਬੀ ਅਤੇ ਮੀਨਾ ਵੀ ਹਾਜ਼ਰ ਸਨ।
ਕੈਪਸ਼ਨ: ਵਣ ਵਿਭਾਗ ਵਲੋਂ ਕਰਵਾਏ ਡਰਾਇੰਗ ਮੁਕਾਬਲੇ ਦੇ ਜੇਤੂ ਬੱਚਿਆਂ ਨੂੰ ਸਰਟੀਫਿਕੇਟ ਤਕਸੀਮ ਕਰਦੇ ਹੋਏ।