ਨਵਾਂਸ਼ਹਿਰ 22 ਜਨਵਰੀ : ਲੋਕ ਸਘੰਰਸ਼ ਮੰਚ ਵੱਲੋਂ ਬਿਜਲੀ ਦੇ ਪਾਵਰ ਪਲਾਂਟ ਵਲੋਂ ਸ਼ਹਿਰ ਵਿੱਚ ਕਾਲ਼ਕ ਸੁੱਟ ਕੇ ਫੈਲਾਏ ਗਏ ਪ੍ਰਦੂਸ਼ਣ ਨੂੰ ਬੰਦ ਕਰਾਉਣ ਸਬੰਧੀ ਬਿਜਲੀ ਪਾਵਰ ਪਲਾਂਟ ਦੇ ਘਿਰਾਓ ਦੇ ਐਲਾਨ ਨੂੰ ਨੇਪਰੇ ਚਾੜ੍ਹਨ ਸਬੰਧੀ ਵੱਖ ਵੱਖ ਟੀਮਾਂ ਬਣਾ ਕੇ ਤਿਆਰੀਆਂ ਜ਼ੋਰਾਂ ਤੇ ਕੀਤੀਆਂ ਜਾ ਰਹੀਆਂ ਹਨ ਇਸ ਲਈ ਕ੍ਰਮ ਵਾਰ ਮੀਟਿੰਗਾਂ ਜ਼ਾਰੀ ਹਨ । ਲੋਕ ਸਘੰਰਸ਼ ਮੰਚ ਦੇ ਆਗੂ ਸ੍ਰੀ ਸੋਹਣ ਸਿੰਘ ਸਲੇਮਪੁਰੀ ਸਤੀਸ਼ ਕੁਮਾਰ ਨਵਾਂਸ਼ਹਿਰ ਪ੍ਰੋਫੈਸਰ ਦਿਲਬਾਗ ਸਿੰਘ ਇੰਸਪੈਕਟਰ ਨੇ ਫੋਕਲ ਪੁਆਇੰਟ ਮੀਟਿੰਗ ਵਿੱਚ ਬੋਲਦਿਆਂ ਕਿਹਾ ਕਿ ਪਾਵਰ ਪਲਾਂਟ ਮੈਨੇਜਮੈਂਟ ਕਾਲ਼ਕ ਬੰਦ ਕਰਨ ਦੀ ਨੀਤੀ ਨੂੰ ਟਾਲਮਟੋਲ ਕਰ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੀ ਹੈ ਜੋ ਅਤਿ ਮੰਦਭਾਗੀ ਗੱਲ ਹੈ ਪਾਵਰ ਪਲਾਂਟ ਦੀ ਮੈਨੇਜਮੈਂਟ ਖਿਲਾਫ ਕਾਲ਼ਕ ਬੰਦ ਕਰਾਉਣ ਲਈ ਇੱਕ ਮੰਚ ਤੇ ਇਕੱਠੇ ਹੋ ਕੇ ਪਾਵਰ ਪਲਾਂਟ ਦੇ ਘਿਰਾਓ ਦੇ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਦਾ ਸੱਦਾ ਦਿੱਤਾ।
ਕੈਪਸ਼ਨ : ਪਾਵਰ ਪਲਾਂਟ ਦੇ ਘਿਰਾਓ ਲਈ ਲੋਕਾਂ ਨੂੰ ਮਿਲਕੇ ਤਿਆਰੀ ਕਰਦੇ ਹੋਏ ਲੋਕ ਸੰਘਰਸ਼ ਮੰਚ ਦੇ ਆਗੂ।
ਕੈਪਸ਼ਨ : ਪਾਵਰ ਪਲਾਂਟ ਦੇ ਘਿਰਾਓ ਲਈ ਲੋਕਾਂ ਨੂੰ ਮਿਲਕੇ ਤਿਆਰੀ ਕਰਦੇ ਹੋਏ ਲੋਕ ਸੰਘਰਸ਼ ਮੰਚ ਦੇ ਆਗੂ।