ਲੋਕਾਂ ਦੀ ਮੰਗ ਅਨੁਸਾਰ ਲੋਕ ਹਿੱਤ ਵਿੱਚ ਲਿਆ ਜਾਵੇਗਾ ਫੈਸਲਾ-ਡੀ ਸੀ ਐਨ ਪੀ ਐਸ ਰੰਧਾਵਾ
ਨਵਾਂਸ਼ਹਿਰ, 06 ਜਨਵਰੀ : ਨਵਾਂਸ਼ਹਿਰ ਪਾਵਰ ਪ੍ਰਾਈਵੇਟ ਲਿਮਟਿਡ (ਸਥਾਨਕ ਸਹਿਕਾਰੀ ਖੰਡ ਮਿੱਲ ਦੇ ਅਹਾਤੇ 'ਚ ਸਥਾਪਿਤ ਨਿੱਜੀ ਕੋ-ਜੈਨਰੇਸ਼ਨ ਉੱਦਮ) ਤੋਂ ਨਿਕਲਣ ਵਾਲੀ ਸੁਆਹ ਦੇ ਮੁੱਦੇ 'ਤੇ ਸ੍ਹੁਕੱਰਵਾਰ ਨੂੰ ਅਧਿਕਾਰੀਆਂ ਅਤੇ ਸ਼ਹਿਰ ਵਾਸੀਆਂ ਨਾਲ ਵਿਸਤਿ੍ਰਤ ਚਰਚਾ ਕਰਦਿਆਂ, ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਸ਼ਹਿਰ ਵਾਸੀਆਂ ਦੀ ਇੱਕ ਕਮੇਟੀ ਦਾ ਗਠਨ ਕੀਤਾ। ਇਹ ਕਮੇਟੀ ਸੋਮਵਾਰ ਨੂੰ ਇਸ ਮੁੱਦੇ 'ਤੇ ਸ਼ਾਮ 4 ਵਜੇ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਉਨ੍ਹਾਂ ਨੂੰ ਦਰਪੇਸ਼ ਮੁਸ਼ਕਿਲ ਦੀ ਰਿਪੋਰਟ ਦੇਵੇਗੀ। ਡਿਪਟੀ ਕਮਿਸ਼ਨਰ ਦਫ਼ਤਰ ਦੇ ਕਾਨਫਰੰਸ ਹਾਲ ਵਿਖੇ ਡੀ ਸੀ ਰੰਧਾਵਾ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿੱਚ ਵਕੀਲਾਂ ਅਤੇ ਵਪਾਰੀਆਂ ਸਮੇਤ ਪ੍ਰਮੁੱਖ ਇਲਾਕਾ ਨਿਵਾਸੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਤੋਂ ਇਲਾਵਾ ਐਸ ਐਸ ਪੀ ਭਾਗੀਰਥ ਸਿੰਘ ਮੀਣਾ, ਏ ਡੀ ਸੀ (ਜੀ) ਰਾਜੀਵ ਵਰਮਾ, ਐਸ ਡੀ ਐਮ ਮੇਜਰ ਸ਼ਿਵਰਾਜ ਸਿੰਘ ਬੱਲ, ਕਾਰਜਕਾਰੀ ਇੰਜੀਨੀਅਰ ਪਾਵਰਕਾਮ ਨਿਤਿਨ ਕੁਮਾਰ, ਲਲਿਤ ਮੋਹਨ ਪਾਠਕ, ਪੂਨਮ ਮਾਣਿਕ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਹਾਇਕ ਇੰਜੀਨੀਅਰ ਸੁਖਵਿੰਦਰ ਸਿੰਘ, ਸ਼ੂਗਰ ਮਿੱਲ ਦੇ ਜਨਰਲ ਮੈਨੇਜਰ ਸੁਰਿੰਦਰ ਪਾਲ ਅਤੇ ਨਵਾਂਸ਼ਹਿਰ ਪਾਵਰ ਪਲਾਂਟ ਦੇ ਸਥਾਨਕ ਅਧਿਕਾਰੀ ਸ਼ਾਮਲ ਸਨ। ਇਸ ਕਮੇਟੀ ਦੇ ਮੈਂਬਰਾਂ 'ਚ ਗੁਰਚਰਨ ਅਰੋੜਾ, ਪਰਵੀਨ ਭਾਟੀਆ, ਰਵਿੰਦਰ ਸੋਬਤੀ, ਗੁਰਪਾਲ ਸਿੰਘ ਕਾਹਲੋਂ, ਪਰਮਿੰਦਰ ਬੱਤਰਾ, ਸੰਦੀਪ ਮੁਰਗਈ, ਵਿਵੇਕ ਮਾਰਕੰਡਾ, ਜਸਬੀਰ ਦੀਪ, ਕੁਲਵਿੰਦਰ ਵੜੈਚ, ਲਲਿਤ ਮੋਹਨ ਪਾਠਕ ਅਤੇ ਪੂਨਮ ਮਾਣਿਕ ਹਨ, ਜੋ ਕਿ ਸੁਆਹ ਤੋਂ ਉਤਪੰਨ ਮੁਸ਼ਕਿਲਾਂ ਅਤੇ ਇਸ ਦੀ ਮਾਤਰਾ ਦਾ ਮੁਲਾਂਕਣ ਕਰੇਗੀ। ਕਮੇਟੀ ਸੋਮਵਾਰ ਨੂੰ ਸ਼ਾਮ 4 ਵਜੇ ਹੋਣ ਵਾਲੀ ਜ਼ਿਲ੍ਹਾ ਪ੍ਰਸ਼ਾਸਨ ਦੀ ਮੀਟਿੰਗ ਵਿੱਚ ਆਪਣੀ ਰਿਪੋਰਟ ਪੇਸ਼ ਕਰੇਗੀ। ਇਸੇ ਤਰ੍ਹਾਂ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਇੱਕ ਟੀਮ ਪਾਵਰ ਪਲਾਂਟ ਦੇ ਅਧਿਕਾਰੀਆਂ ਵੱਲੋਂ 5 ਜਨਵਰੀ 2023 ਨੂੰ ਐੱਸ.ਡੀ.ਐੱਮ. ਅੱਗੇ ਕੀਤੇ ਗਏ ਦਾਅਵੇ ਦੀ ਪੁਸ਼ਟੀ ਕਰੇਗੀ ਕਿ ਇਸ ਮੁੱਦੇ ਦਾ ਹੱਲ ਕਰ ਲਿਆ ਗਿਆ ਹੈ ਅਤੇ ਉਸੇ ਦਿਨ ਦੁਪਹਿਰ 12 ਵਜੇ ਤੱਕ ਮੀਟਿੰਗ ਤੋਂ ਪਹਿਲਾਂ ਆਪਣੀ ਰਿਪੋਰਟ ਤਿਆਰ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪੇਗੀ ਕਿ 3 ਜਨਵਰੀ ਮੁਰੰਮਤ ਤੋਂ ਬਾਅਦ ਰਾਖ ਦੀ ਮਾਤਰਾ ਦੀ ਸਥਿਤੀ ਕੀ ਹੈ।
ਸਹਿਕਾਰੀ ਖੰਡ ਮਿੱਲ ਦੇ ਜਨਰਲ ਮੈਨੇਜਰ ਸੁਰਿੰਦਰ ਪਾਲ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਖੰਡ ਮਿੱਲ ਆਪਣਾ ਪਿੜਾਈ ਸੀਜ਼ਨ ਚਲਾਉਣ ਲਈ ਬਿਜਲੀ ਅਤੇ ਭਾਫ਼ ਲਈ ਇਸ 3.5 ਮੈਗਾਵਾਟ ਸਮਰੱਥਾ ਵਾਲੇ ਪਲਾਂਟ 'ਤੇ ਪੂਰੀ ਤਰ੍ਹਾਂ ਨਿਰਭਰ ਹੈ। ਜੇਕਰ ਪ੍ਰਸ਼ਾਸਨ ਪਾਵਰ ਪਲਾਂਟ ਬੰਦ ਕਰਨ ਦਾ ਕੋਈ ਫੈਸਲਾ ਲੈਂਦਾ ਹੈ ਤਾਂ ਇਸ ਨਾਲ ਮਿੱਲ 'ਚ ਪਿੜਾਈ ਦਾ ਕੰਮ ਠੱਪ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਵੇਲੇ ਮਿੱਲ ਯਾਰਡ ਵਿੱਚ ਗੰਨੇ ਦੀਆਂ 260 ਟਰਾਲੀਆਂ ਰੋਜ਼ਾਨਾ ਪਿੜਾਈ ਲਈ ਆ ਰਹੀਆਂ ਹਨ। ਮੌਜੂਦਾ ਸੀਜ਼ਨ ਮਾਰਚ ਤੱਕ ਪੂਰਾ ਹੋਵੇਗਾ ਅਤੇ ਇਸ ਲਈ, ਇਸ ਸਥਿਤੀ ਵਿੱਚ ਪਲਾਂਟ ਦਾ ਲੰਬਾ ਸਮਾਂ ਬੰਦ ਹੋਣਾ, ਜਿਸਦੀ ਘੱਟੋ ਘੱਟ 10 ਦਿਨਾਂ ਦੀ ਸੰਭਾਵਨਾ/ਅਨੁਮਾਨ ਹੈ, ਵਧੇਰੇ ਸਮੱਸਿਆ ਵਾਲਾ ਹੋਵੇਗਾ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਾਵਰ ਪਲਾਂਟ ਨੂੰ ਬੰਦ ਕਰਨ ਦਾ ਕੋਈ ਅੰਤਿਮ ਫੈਸਲਾ ਲੈਣ ਤੋਂ ਪਹਿਲਾਂ ਉਕਤ ਸਾਰੀ ਸਥਿਤੀ ਅਤੇ ਕਿਸਾਨ ਹਿੱਤਾਂ ਦਾ ਧਿਆਨ ਰੱਖਿਆ ਜਾਵੇ।
ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਪਾਵਰ ਪਲਾਂਟ ਦੇ ਸਥਾਨਕ ਅਧਿਕਾਰੀਆਂ ਨੂੰ ਸਪੱਸ਼ਟ ਕੀਤਾ ਕਿ ਉਹ ਸੋਮਵਾਰ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਮੁਰੰਮਤ ਦੇ ਲੋੜੀਂਦੇ ਸਮੇਂ ਦਾ ਮੁਲਾਂਕਣ ਕਰਨ ਅਤੇ ਲਿਖਤੀ ਰੂਪ ਵਿੱਚ ਦੇਣ ਕਿ ਉਹ ਕਿਸ ਸਮੇਂ ਤੋਂ ਸਵਾਹ ਦੀ ਸਮੱਸਿਆ ਦੇ ਨਿਪਟਾਰੇ ਲਈ ਪਲਾਂਟ ਬੰਦ ਕਰਨਾ ਚਾਹੁੰਦੇ ਹਨ। ਉਨ੍ਹਾਂ ਪਲਾਂਟ ਅਧਿਕਾਰੀਆਂ ਨੂੰ ਸੋਮਵਾਰ ਦੀ ਮੀਟਿੰਗ ਵਿੱਚ ਕੋ-ਜਨਰੇਸ਼ਨ ਪਲਾਂਟ ਦੇ ਡਾਇਰੈਕਟਰਾਂ ਦੀ ਹਾਜ਼ਰੀ ਵੀ ਯਕੀਨੀ ਬਣਾਉਣ ਲਈ ਕਿਹਾ। ਡਿਪਟੀ ਕਮਿਸ਼ਨਰ ਨੇ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਮਿੱਲ 'ਚ ਲੱਗੇ ਪਾਵਰ ਪਲਾਂਟ ਤੋਂ ਉਤਪੰਨ ਰਾਖ ਦੀ ਇਸ ਸਮੱਸਿਆ ਨੂੰ ਹੱਲ ਕਰਨ 'ਚ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਕਰਨ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਨੂੰ ਦਰਪੇਸ਼ ਇਸ ਰਾਖ ਦੀ ਸਮੱਸਿਆ ਦਾ ਸਥਾਈ ਹੱਲ ਕਰਵਾਉਣ ਲਈ ਵਚਨਬੱਧ ਹਨ।