ਸ਼ਹਿਰੀ ਨੌਜੁਆਨਾਂ ਲਈ ਫ਼ੀਲਡ ਟੈਕਨੀਸ਼ੀਅਨ ਨੈਟਵਰਕਿੰਗ ਤੇ ਸਟੋਰੇਜ ਕੋਰਸ ਲਈ ਰਜਿਸਟ੍ਰੇਸ਼ਨ ਸ਼ੁਰੂ

ਪਹਿਲਾ ਕੈਂਪ ਰਾਹੋਂ ਵਿਖੇ ਲਾਇਆ ਗਿਆ, 15 ਜਨਵਰੀ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ
12ਵੀਂ ਪਾਸ 180 ਨੌਜੁਆਨਾਂ ਨੂੰ ਮਿਲੇਗੀ ਚਾਰ ਮਹੀਨੇ ਦੀ ਮੁਫ਼ਤ ਸਿਖਲਾਈ
ਨਵਾਂਸ਼ਹਿਰ/ਰਾਹੋਂ, 11 ਜਨਵਰੀ, 2023: ਪੰਜਾਬ ਹੁਨਰ ਵਿਕਾਸ ਮਿਸ਼ਨ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਨੈਸ਼ਨਲ ਅਰਬਨ ਲਾਈਵਲੀਹੁੱਡ ਮਿਸ਼ਨ ਦੀ ਦੀਨਦਿਆਲ ਅੰਨਤੋਦਿਆ ਯੋਜਨਾ ਤਹਿਤ ਜ਼ਿਲ੍ਹੇ ਦੇ 12ਵੀਂ ਪਾਸ ਸ਼ਹਿਰੀ ਨੌਜੁਆਨਾਂ ਦੀ ਫ਼ੀਲਡ ਟੈਕਨੀਸ਼ੀਅਨ ਨੈਟਵਰਕਿੰਗ ਤੇ ਸਟੋਰੇਜ ਕੋਰਸ ਲਈ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤਹਿਤ ਅੱਜ ਪਹਿਲਾ ਕੈਂਪ ਰਾਹੋਂ ਵਿਖੇ ਲਾਇਆ ਗਿਆ। ਰਾਹੋਂ ਦੇ ਐਮ.ਸੀ. ਦਫ਼ਤਰ ਵਿਖੇ ਡੇ(ਦੀਨਦਿਆਲ ਅੰਨਤੋਦਿਆ ਯੋਜਨਾ).ਐਨ.ਯੂ.ਐਲ.ਐਮ. ਸਕੀਮ ਤਹਿਤ ਲਾਏ ਗਏ ਜਾਗਰੂਕਤਾ ਕੈਂਪ ਵਿੱਚ ਰਾਹੋਂ ਦੇ ਸੈਲਫ ਹੈਲਪ ਗਰੁੱਪ ਦੇ ਮੈਬਰਾਂ ਵੱਲੋਂ ਭਾਗ ਲਿਆ ਗਿਆ। ਇਸ ਕੈਂਪ 'ਚ ਵੱਡੀ ਗਿਣਤੀ 'ਚ ਨੌਜੁਆਨਾਂ ਨੇ ਦਿਲਚਸਪੀ ਦਿਖਾਉਂਦਿਆਂ ਆਪਣੀ ਰਜਿਸਟ੍ਰੇਸ਼ਨ ਕਰਵਾਈ। ਇਸ ਕੈਂਪ ਵਿੱਚ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਜ਼ਿਲ੍ਹਾ ਪ੍ਰਤੀਨਿਧ ਰਾਜ ਕੁਮਾਰ ਵੱਲੋਂ ਦੱਸਿਆ ਗਿਆ ਕਿ ਇਹ ਸਕੀਮ ਸ਼ਹਿਰੀ ਨੌਜਵਾਨਾਂ ਲਈ ਹੈ, ਜਿਸ ਵਿੱਚ ਫੀਲਡ ਟੈਕਨੀਸ਼ੀਅਨ ਨੈਟਵਰਕਿੰਗ ਐਂਡ ਸਟੋਰੇਜ਼ ਕੋਰਸ ਕਰਵਾਇਆ ਜਾਵੇਗਾ। ਇਹ ਕੋਰਸ 4 ਮਹੀਨੇ ਦਾ ਹੋਵੇਗਾ, ਜਿਸ ਲਈ ਜ਼ਿਲ੍ਹੇ ਦੇ 180 ਨੌਜੁਆਨਾਂ ਦੇ ਵੱਖ-ਵੱਖ ਬੈਚ ਚਲਾਏ ਜਾਣਗੇ। ਕੋਰਸ ਦੌਰਾਨ ਸਿਖਿਆਰਥੀਆਂ ਨੂੰ ਬੇਸਿਕ ਕੰਪਿਊਟਰ, ਇੰਗਲਿਸ਼ ਸਪੀਕਿੰਗ, ਨੈਟਵਰਕਿੰਗ ਆਦਿ ਬਾਰੇ ਵੀ ਪੜ੍ਹਾਇਆ ਜਾਵੇਗਾ। ਸਿਖਿਆਰਥੀਆਂ ਨੂੰ ਕਿਤਾਬਾਂ, ਕਾਪੀਆਂ ਅਤੇ ਵਰਦੀਆਂ ਵੀ ਮੁਫ਼ਤ ਦਿੱਤੀਆ ਜਾਣਗੀਆਂ।  ਉਨ੍ਹਾਂ ਦੱਸਿਆ ਕਿ ਇਸ ਕੋਰਸ ਵਿੱਚ ਦਾਖਲਾ ਲੈਣ ਲਈ ਨੌਜਵਾਨਾਂ ਮੁੰਡੇ-ਕੁੜੀਆਂ ਦੀ ਉਮਰ 18 ਤੋਂ 35 ਸਾਲ ਤੱਕ ਹੋਵੇ ਅਤੇ ਵਿਅਿਦਕ ਯੋਗਤਾ 12ਵੀਂ ਪਾਸ ਹੋਵੇ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਕੋਰਸ ਵਿੱਚ ਰਜਿਸਟ੍ਰੇਸ਼ਨ ਕਰਵਾਉਣ ਦੀ ਆਖਰੀ ਮਿਤੀ 15 ਜਨਵਰੀ ਹੈ। ਚਾਹਵਾਨ ਨੌਜਵਾਨ ਰਜਿਸਟ੍ਰੇਸ਼ਨ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ, ਤੀਜੀ ਮੰਜ਼ਿਲ, ਕਮਰਾ ਨੰ: 413 ਵਿਖੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਇਸ ਕੈਂਪ ਦੌਰਾਨ ਨੈਸ਼ਨਲ ਅਰਬਨ ਲਾਈਵਲੀਹੁਡ ਮਿਸ਼ਨ ਦੇ ਅਧਿਕਾਰੀ ਗੁਰਪ੍ਰੀਤ ਸਿੰਘ ਨੇ ਆਪਣੀ ਸਕੀਮ ਬਾਰੇ ਦੱਸਿਆ ਅਤੇ ਕਿਹਾ ਜੋ ਵੀ ਨੌਜਵਾਨ ਬਾਰ੍ਹਵੀਂ ਪਾਸ ਕਰਕੇ ਘਰ ਵਿੱਚ ਵਿਹਲਾ ਬੈਠਾ ਹੈ, ਉਹ ਇਸ ਸਕੀਮ ਦੇ ਅੰਦਰ ਆਪਣਾ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ। ਇਸ ਕੈਂਪ ਵਿੱਚ ਸੈਲਫ਼ ਹੈਲਪ ਗਰੁੱਪਾਂ ਲਈ ਬੈਂਕਾਂ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਗ੍ਰਾਮੀਣ ਬੈਂਕ ਦੇ ਮੈਨੇਜਰ ਚੇਤਨ ਵੱਲੋਂ ਬੈਂਕ ਦੀਆਂ ਸਕੀਮਾਂ ਬਾਰੇ ਜਾਗੂਰਕ ਕੀਤਾ ਗਿਆ। ਇਸ ਮੌਕੇ ਐਮ.ਸੀ. ਆਫਿਸ ਦਾ ਸਟਾਫ਼ ਅਤੇ ਟ੍ਰੇਨਿੰਗ ਪਾਰਟਨਰ ਐਸ.ਬੀ.ਐਸ. ਸਕਿੱਲ ਸੈਂਟਰ ਦਾ ਸਟਾਫ਼ ਵੀ ਮੌਜੂਦ ਸੀ।