ਨਵਾਂਸ਼ਹਿਰ, 13 ਜਨਵਰੀ : ਮੁੱਖ ਮੰਤਰੀ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਮਾੜੇ ਅਨਸਰਾਂ ਖਿਲਾਫ਼ ਚਲਾਈ ਗਈ ਮੁਹਿੰਮ ਤਹਿਤ ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਗੌਰਵ ਯਾਦਵ, ਆਈ.ਪੀ.ਐਸ, ਇੰਸਪੈਕਟਰ ਜਨਰਲ ਪੁਲਿਸ, ਲੁਧਿਆਣਾ ਰੇਂਜ ਕੋਸਤੁਭ ਸ਼ਰਮਾ, ਆਈ.ਪੀ.ਐਸ ਅਤੇ ਸੀਨੀਅਰ ਕਪਤਾਨ ਪੁਲਿਸ, ਸ਼ਹੀਦ ਭਗਤ ਸਿੰਘ ਨਗਰ ਭਾਗੀਰਥ ਸਿੰਘ ਮੀਣਾ, ਆਈ.ਪੀ.ਐਸ. ਦੀ ਅਗਵਾਈ ਵਿੱਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਬਹੁ-ਚਰਚਿਤ ਮੱਖਣ ਸਿੰਘ ਕੰਗ ਕਤਲ ਮਾਮਲੇ ਵਿੱਚ ਪੰਜਾਬ ਪੁਲਿਸ ਦੀ ਐਟੀ ਗੈਂਗਸਟਰ ਟਾਸਕ ਫੋਰਸ ਟੀਮ ਵੱਲੋਂ ਮਹਾਂਰਾਸ਼ਟਰ ਤੋਂ ਗਿ੍ਰਫਤਾਰ ਕੀਤੇ 03 ਗੈਗਸਟਰਾਂ ਦੀ ਪੁੱਛਗਿੱਛ ਤੋਂ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤਿਆ 9 ਐਮ.ਐਮ. ਪਿਸਤੌਲ ਉਨ੍ਹਾਂ ਦੇ ਸਾਥੀ ਪਾਸੋਂ ਅਤੇ 02 ਪਿਸਤੌਲ 32 ਬੋਰ ਸਮੇਤ 04 ਜਿੰਦਾ ਕਾਰਤੂਸ ਦੋਸ਼ੀਆਂ ਦੀ ਨਿਸ਼ਾਨਦੇਹੀ ਤੋਂ ਬ੍ਰਾਮਦ ਕਰਨ ਵਿੱਚ ਸਫ਼ਲਤਾ ਪ੍ਰਾਪਤ ਹੋਈ ਹੈ। ਇਸੇ ਕਤਲ ਕੇਸ ਵਿੱਚ ਸ਼ਾਮਲ ਦੋਸ਼ੀਆਂ ਦੇ ਹੋਰ ਦੋੋ ਸਾਥੀਆਂ ਖੜਕ ਸਿੰਘ ਉਰਫ ਗੱਗੂ ਵਾਸੀ ਪਿੰਡ ਸੁੱਧਾ ਮਾਜਰਾ ਥਾਣਾ ਕਾਠਗੜ੍ਹ ਅਤੇ ਦੀਪਕ ਚੌਹਾਨ ਉਰਫ ਬੀਕਾ ਵਾਸੀ ਭੱਦੀ ਥਾਣਾ ਬਲਾਚੌਰ ਨੂੰ ਵੀ ਗਿ੍ਰਫ਼ਤਾਰ ਕਰਨ ਵਿੱਚ ਵੀ ਪੁਲਿਸ ਨੂੰ ਕਾਮਯਾਬੀ ਮਿਲੀ।
ਅੱਜ ਇੱਥੇ ਇਸ ਸਬੰਧੀ ਇੰਸਪੈਕਟਰ ਜਨਰਲ ਪੁਲਿਸ, ਲੁਧਿਆਣਾ ਰੇਂਜ, ਕੌਸਤੁਭ ਸ਼ਰਮਾ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ 28-03-2022 ਨੂੰ ਸਵੇਰੇ ਸਮੇਂ ਮੱਖਣ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਕੰਗ ਥਾਣਾ ਰਾਹੋਂ ਦਾ ਭੱਲਾ ਪੈਟਰੋਲ ਪੰਪ, ਗੜ੍ਹੀ ਭਾਰਟੀ, ਰਾਹੋਂ ਵਿਖੇ ਗੈਂਗਸਟਰ ਰਜੇਸ਼ ਕੁਮਾਰ ਉਰਫ ਸੋਨੂੰ ਖੱਤਰੀ ਦੇ ਇਸ਼ਾਰੇ 'ਤੇ ਕੁੱਝ ਗੈਂਗਸਟਰਾਂ ਵੱਲੋ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਿਸ ਸਬੰਧੀ ਗੈਂਗਸਟਰ ਰਜੇਸ਼ ਕੁਮਾਰ ਉਰਫ ਸੋਨੂੰ ਖੱਤਰੀ, ਮਨਦੀਪ ਉਰਫ ਦੀਪਾ ਵਾਸੀ ਬੇਗਮਪੁਰ ਅਤੇ ਹੋਰ ਅਣਪਛਾਤੇ ਵਿਅਕਤੀਆਂ ਖਿਲਾਫ਼ ਮੁਕੱਦਮਾ ਨੰਬਰ 34 ਮਿਤੀ 28-03-2022 ਅ/ਧ 302,148,149,120-ਬੀ ਭ:ਦ: ਅਤੇ 25 ਅਸਲਾ ਐਕਟ ਤਹਿਤ ਥਾਣਾ ਰਾਹੋਂ ਵਿਖੇ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਤਫਤੀਸ਼ ਦੌਰਾਨ ਪ੍ਰਨਵ ਸਹਿਗਲ ਵਾਸੀ ਵਿਕਾਸ ਨਗਰ ਨਵਾਂਸ਼ਹਿਰ, ਸ਼ਿਵਮ ਵਾਸੀ ਮਹਾਲੋਂ, ਅਮਨਦੀਪ ਕੁਮਾਰ ਉਰਫ ਰੈਂਚੋ ਵਾਸੀ ਖਮਾਚੋਂ, ਗੁਰਮੁੱਖ ਸਿੰਘ ਉਰਫ ਗੋਰਾ ਵਾਸੀ ਉਧਨੋਵਾਲ ਥਾਣਾ ਬਲਾਚੌਰ, ਰਾਹੁਲ ਨਾਥਾ ਵਾਸੀ ਕਰੀਮਪੁਰ ਧਿਆਨੀ ਥਾਣਾ ਪੋਜੇਵਾਲ, ਕਰਮਜੀਤ ਸਿੰਘ ਉਰਫ ਜੱਸਾ ਵਾਸੀ ਹੱਪੋਵਾਲ, ਖੜਕ ਸਿੰਘ ਉਰਫ ਗੱਗੂ ਵਾਸੀ ਸੁੱਧਾ ਮਾਜਰਾ ਥਾਣਾ ਕਾਠਗੜ੍ਹ, ਦੀਪਕ ਚੌਹਾਨ ਉਰਫ ਬੀਕਾ ਵਾਸੀ ਭੱਦੀ ਅਤੇ ਜਸਕਰਨ ਜੱਸੀ ਵਾਸੀ ਲੋਧੀਪੁਰ ਨੂੰ ਵੀ ਇਸ ਮੁਕੱਦਮੇ ਵਿੱਚ ਦੋਸ਼ੀ ਨਾਮਜ਼ਦ ਕੀਤਾ ਗਿਆ। ਪ੍ਰਨਵ ਸਹਿਗਲ ਅਤੇ ਮਨਦੀਪ ਦੀਪਾ ਇਸ ਮੁਕੱਦਮੇ ਵਿੱਚ ਪਹਿਲਾਂ ਹੀ ਗਿ੍ਰਫਤਾਰ ਹੋ ਚੁੱਕੇ ਹਨ ਅਤੇ ਬਾਕੀ ਦੋਸ਼ੀਆਂ ਦੀ ਗਿ੍ਰਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਸੀ।
ਇਨ੍ਹਾਂ ਵਿੱਚੋਂ 09-01-2023 ਨੂੰ ਗੈਂਗਸਟਰ ਸ਼ਿਵਮ ਵਾਸੀ ਮਹਾਲੋਂ, ਅਮਨਦੀਪ ਕੁਮਾਰ ਉਰਫ ਰੈਂਚੋ ਵਾਸੀ ਖਮਾਚੋਂ ਅਤੇ ਗੁਰਮੁੱਖ ਸਿੰਘ ਉਰਫ ਗੋਰਾ ਵਾਸੀ ਉਧਨੋਵਾਲ ਬਲਾਚੌਰ ਨੂੰ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਟੀਮ ਵੱਲੋਂ ਮਹਾਂਰਾਸ਼ਟਰ ਦੀ ਐਂਟੀ ਟੈਰੇਰਿਸਟ ਸਕੂਐਡ ਦੀ ਮੱਦਦ ਨਾਲ ਗਿ੍ਰਫਤਾਰ ਕੀਤਾ ਗਿਆ ਸੀ, ਜਿਨ੍ਹਾਂ ਨੂੰ ਮਹਾਂਰਾਸ਼ਟਰ ਤੋਂ ਟਰਾਂਜ਼ਿਟ ਰਿਮਾਂਡ 'ਤੇ ਲਿਆ ਕੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਅਦਾਲਤ ਵਿੱਚ ਪੇਸ਼ ਕਰਕੇ 07 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ।
ਇਸ ਮੁਕੱਦਮੇ ਦੀ ਡੂੰਘਾਈ ਨਾਲ ਤਫਤੀਸ਼ ਲਈ ਕਪਤਾਨ ਪੁਲਿਸ (ਜਾਂਚ), ਮੁਕੇਸ਼ ਕੁਮਾਰ, ਉਪ ਕਪਤਾਨ ਪੁਲਿਸ (ਡੀ) ਹਰਸ਼ਪ੍ਰੀਤ ਸਿੰਘ, ਡੀ.ਐਸ.ਪੀ ਨਵਾਂਸ਼ਹਿਰ ਰਣਜੀਤ ਸਿੰਘ ਬਦੇਸ਼ਾ, ਉਪ ਕਪਤਾਨ ਪੁਲਿਸ, ਹੋਮੀਸਾਈਡ ਐਂਡ ਫੌਰੈਂਸਿਕ ਸੁਰਿੰਦਰ ਚਾਂਦ, ਮੁੱਖ ਅਫਸਰ ਥਾਣਾ ਰਾਹੋੋ ਅਤੇ ਇੰਚਾਰਜ ਸੀ.ਆਈ.ਏ ਸਟਾਫ, ਸ਼ਹੀਦ ਭਗਤ ਸਿੰਘ ਨਗਰ ਨਗਰ 'ਤੇ ਅਧਾਰਿਤ ਸਪੈਸ਼ਲ ਟੀਮਾਂ ਦਾ ਗਠਨ ਕੀਤਾ ਗਿਆ।
ਤਫ਼ਤੀਸ਼ ਦੌਰਾਨ ਇਨ੍ਹਾਂ ਦੋਸ਼ੀਆਂ ਦੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਗਈ, ਜਿਨ੍ਹਾਂ ਵੱਲੋਂ ਕੀਤੇ ਖੁਲਾਸਿਆਂ ਤੋਂ ਪਤਾ ਲੱਗਾ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਸ਼ਿਵਮ ਵਾਸੀ ਮਹਾਲੋਂ ਨੇ ਵਾਰਦਾਤ ਵਿੱਚ ਵਰਤਿਆ ਇੱਕ ਪਿਸਤੌਲ 9 ਐਮ.ਐਮ. ਅਤੇ ਸਫਾਰੀ ਕਾਰ ਖੜਕ ਸਿੰਘ ਉਰਫ ਗੱਗੂ ਦੇ ਹਵਾਲੇ ਕੀਤੇ ਸਨ, ਜਿਸਦੇ ਆਧਾਰ 'ਤੇ ਖੜਕ ਸਿੰਘ ਉਰਫ ਗੱਗੂ ਨੁੂੰ ਗਿ੍ਰਫਤਾਰ ਕਰਕੇ, ਉਸ ਪਾਸੋਂ 09 ਐਮ.ਐਮ ਪਿਸਤੌਲ ਬ੍ਰਾਮਦ ਕੀਤਾ ਗਿਆ ਅਤੇ ਉਸਦੀ ਪੁੱਛਗਿੱਛ ਤੋਂ ਖੁਲਾਸਾ ਹੋਇਆ ਕਿ ਵਾਰਦਾਤ ਵਿੱਚ ਵਰਤੀ ਉਕਤ ਸਫਾਰੀ ਕਾਰ ਉਸ ਵੱਲੋਂ ਆਪਣੇ ਦੋਸਤ ਦੀਪਕ ਚੋਹਾਨ ਉਰਫ ਬੀਕਾ ਵਾਸੀ ਭੱਦੀ ਨਾਲ ਮਿਲ ਕੇ 38,000/- ਰੁਪਏ ਵਿੱਚ ਵੇਚ ਦਿੱਤੀ ਗਈ ਅਤੇ ਰਕਮ ਉਨ੍ਹਾਂ ਦੋਵਾਂ ਨੇ ਆਪਸ ਵਿੱਚ ਵੰਡ ਲਈ, ਜੋ ਕਿ ਦੋਸ਼ੀ ਦੀਪਕ ਚੋਹਾਨ ਉਰਫ ਬੀਕਾ ਨੂੰ ਵੀ ਇਸ ਕੇਸ ਵਿੱਚ ਗਿ੍ਰਫਤਾਰ ਕਰ ਲਿਆ ਗਿਆ ਹੈ।
ਇਸ ਤੋਂ ਇਲਾਵਾ ਸ਼ਿਵਮ ਉਕਤ ਦੇ ਫਰਦ ਇੰਕਸ਼ਾਫ 'ਤੇ ਇੱਕ ਪਿਸਤੌਲ 32 ਬੋਰ ਸਮੇਤ 02 ਜਿੰਦਾ ਰੋਂਦ ਅਤੇ ਅਮਨਦੀਪ ਉਰਫ ਰੈਂਚੋ ਦੇ ਫਰਦ ਇੰਕਸ਼ਾਫ 'ਤੇ ਇੱਕ ਪਿਸਤੌਲ 32 ਬੋਰ ਸਮੇਤ 02 ਜਿੰਦਾ ਰੋਂਦ ਵੱਖਰੇ ਤੌਰ 'ਤੇ ਬ੍ਰਾਮਦ ਕੀਤੇ ਗਏ।
ਗਿ੍ਰਫਤਾਰ ਕੀਤੇ ਦੋਸ਼ੀਆਂ ਤੋਂ ਡੂੰਘਾਈ ਨਾਲ ਇਸ ਵਾਰਦਾਤ ਵਿੱਚ ਸ਼ਾਮਲ ਇਨ੍ਹਾਂ ਦੇ ਹੋਰ ਸਾਥੀਆਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ, ਦੋਸ਼ੀਆਂ ਦੀ ਪੁੱਛਗਿੱਛ ਤੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਸ਼ਿਵਮ, ਗੁਰਮੁੱਖ ਤੇ ਅਮਨਦੀਪ ਦੇ ਅਪਰਾਧਿਕ ਵੇਰਵੇ:
Detail of case registered against these gangsters:-
Shivam s/o Avtar @ Tara r/o Mahalon PS City Nawanshahr
1. FIR No. 82 dated 28.05.2019 u/s 307,326 ,324,323,336,506, 148,149,473,120-B IPC,25 Arms Act PS City Nawanshahr (PO)
2. FIR No. 15 dated 16.02.2021 u/s 302,307 ,148,149 IPC,25-27 Arms Act PS City Banga (PO)
3. FIR No. 34 dated 28.03.2022 u/s 302/148/149 IPC and 25 Arms Act PS Rahon
4. FIR No. 171 dated 19.10.2018 u/s 323,324,149 PS City NSR
5. FIR No. 183 dated 19.11.2021 u/s 21,25,29 NDPS Act PS Jalandhar Sadar.
Gurmukh Singh @ Gora s/o Naresh Kumar r/o Udhnewal PS Balachaur
1. FIR No. 04 dated 29.01.2019 u/s 323,341,342,148,149 IPC PS Balchaur
2. FIR No. 08, dated 01-12-2019 u/s 323,324,148,149 IPS PS Kathgarh
3. FIR No.12 dated 04-03-2020 u/s 323,325,34 IPC PS City Balachaur
4. FIR No. 05 dated 31-01-2022 u/s 452,307,506,148,149 IPC, 25 Arms Act PS Pojewal
5. FIR No. 34 dated 28-03-22 u/s 302,148,149,120-B IPC & 25 Arms Act PS Rahon
Amandeep @ Rancho s/o Gurmail Singh r/o Khamchon PS SadarBanga
1. FIR No. 77 dated 04-08-2018 u/s 61-01-14 Excise Act PS SadarBanga
2. FIR No. 14 dated 08-02-2021u/s 307/34 IPC 25 Arms Act PS City Banga (PO)
3. FIR No. 34 dated 28.03.2022 u/s 302,148,149 IPC and 25 Arms Act PS Rahon
4. FIR No. 150 dated 20.07.2020 u/s 302,307,324,323,148,149,120-B IPC PS MahilpurDistt. Hoshiarpur