ਨਵਾਂਸ਼ਹਿਰ 28 ਜਨਵਰੀ : ਸਮੱਗਰ ਸਿੱਖਿਆ ਅਭਿਆਨ, ਨਵਾਂਸਹਿਰ, ਆਈ. ਈ. ਡੀ ਮਦ ਅਧੀਨ ਉਪ ਜਿਲ੍ਹਾ ਸਿੱਖਿਆ ਅਫਸਰ ਵਰਿੰਦਰ ਕੁਮਾਰ ਦੇ ਮਾਰਗਦਰਸ਼ਨ ਹੇਠ ਅਤੇ ਜਿਲ੍ਹਾ ਸਪੈਸ਼ਲ ਐਜ਼ੂਕੇਟਰ ਨਰਿੰਦਰ ਕੌਰ ਦੀ ਅਗਵਾਈ ਹੇਠ ਦੀਵਆਂਗ ਬੱਚਿਆਂ ਨੂੰ ਜਰੂਰੀ ਸਹਾਇਤਾ ਸਮੱਗਰੀ ਦੇਣ ਲਈ ਦੂਜਾ ਅਸੈਸਮੈਂਟ ਕੈਂਪ ਬਲਾਕ ਔੜ, ਬੰਗਾ, ਮੁਕੰਦਪੁਰ, ਨਵਾਂਸ਼ਹਿਰ ਦਾ ਕੈਂਪ ਖਾਲਸਾ ਸੀਨੀਅਰ ਸੈਕੰਡਰੀ ਸਕੂਲ਼ ਨਵਾਂਸਹਿਰ ਵਿਖੇ ਲਗਾਇਆ ਗਿਆ। ਅਲੀਮਕੋ ਕਾਨਪੁਰ ਦੀ ਟੀਮ ਅਤੇ ਸਿਵਲ ਹਸਪਤਾਲ ਨਵਾਂਸ਼ਹਿਰ ਦੀ ਟੀਮ ਵੱਲੋਂ 42 ਬੱਚਿਆਂ ਨੂੰ ਵੱਖ ਵੱਖ ਤਰ੍ਹਾਂ ਦੀ ਸਮੱਗਰੀ ਜਰੂਰਤ ਅਨੂਸਾਰ ਦੇਣ ਲਈ ਸਿਫਾਰਿਸ਼ ਕੀਤੀ ਗਈ। ਇਸ ਮੌਕੇ ਰਵਿੰਦਰ ਕੁਮਾਰ, ਆਈ.ਈ.ਆਰ. ਟੀ ਕੁਲਦੀਪ ਕੁਮਾਰ, ਸੰਦੀਪ ਕੁਮਾਰ, ਰਾਕੇਸ਼ ਕੁਮਾਰ, ਰੂਹੀ ਤੋਂ ਇਲਾਵਾ ਔੜ, ਬੰਗਾ, ਮੁਕੰਦਪੁਰ ਅਤੇ ਨਵਾਂਸ਼ਹਿਰ ਬਲਾਕ ਦੇ ਆਈ.ਈ.ਵਲੰਟੀਅਰ ਦੁਆਰਾ ਇਸ ਕੈਂਪ ਨੂੰ ਸਫਲ ਬਣਾਉਣ ਵਿੱਚ ਮਹੱਤਵ ਪੂਰਨ ਭੂਮਿਕਾ ਨਿਭਾਈ।