ਡਿਪਟੀ ਕਮਿਸ਼ਨਰ ਵੱਲੋਂ ਜਵਾਹਰ ਨਵੋਦਿਆ ਵਿਦਿਆਲਿਆ ਦਾਖਲੇ ਲਈ 31 ਜਨਵਰੀ ਤੱਕ ਆਨਲਾਈਨ ਫ਼ਾਰਮ ਭਰਮ ਦੀ ਅਪੀਲ

ਜ਼ਿਲ੍ਹੇ 'ਚ ਪੰਜਵੀਂ ਸ੍ਰੇਣੀ 'ਚ ਪੜ੍ਹ ਰਹੇ ਵਿਦਿਆਰਥੀ ਲੈ ਸਕਦੇ ਹਨ ਛੇਵੀਂ ਜਮਾਤ 'ਚ ਦਾਖਲਾ
ਜਵਾਹਰ ਨਵੋਦਿਆ ਵਿਦਿਆਲਿਆ ਵਿਖੇ 75 ਫ਼ੀਸਦੀ ਸੀਟਾਂ ਪੇਂਡੂ ਇਲਾਕਿਆਂ 'ਚ ਸਥਿਤ ਸਕੂਲਾਂ
ਲਈ ਰਾਖਵੀਂਆਂ
ਨਵਾਂਸ਼ਹਿਰ, 16 ਜਨਵਰੀ : ਡਿਪਟੀ ਕਮਿਸ਼ਨਰ ਕਮ ਚੇਅਰਮੈਨ ਜਵਾਹਰ ਨਵੋਦਿਆ ਵਿਦਿਆਲਿਆ
ਪੋਜੇਵਾਲ, ਸ਼ਹੀਦ ਭਗਤ ਸਿੰਘ ਨਗਰ, ਨਵਜੋਤ ਪਾਲ ਸਿੰਘ ਰੰਧਾਵਾ ਨੇ ਜ਼ਿਲ੍ਹੇ ਦੇ
ਸਰਕਾਰੀ/ਮਾਨਤਾ ਪ੍ਰਾਪਤ ਸਕੂਲਾਂ 'ਚ ਪੰਜਵੀਂ ਸ੍ਰੇਣੀ 'ਚ ਪੜ੍ਹ ਰਹੇ ਵਿਦਿਆਰਥੀਆਂ ਦੇ
ਮਾਪਿਆਂ ਨੂੰ ਜੇ ਐਨ ਵੀ ਪੋਜੇਵਾਲ 'ਚ ਦਾਖਲੇ ਲਈ ਆਨਲਾਈਨ ਫ਼ਾਰਮ 31 ਜਨਵਰੀ ਤੱਕ ਭਰਨ
ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਵਿਦਿਅਕ ਸ਼ੈਸ਼ਨ 2023-24 ਲਈ ਛੇਵੀਂ ਜਮਾਤ
ਵਿੱਚ ਦਾਖਲੇ ਲਈ ਆਨ ਲਾਈਨ ਫਾਰਮ ਭਰਨ ਦੀ ਪ੍ਰਕਿ੍ਰਆ ਸ਼ੁਰੂ ਹੋ ਗਈ ਹੈ, ਜਿਸ ਦੀ ਅੰਤਿਮ
ਮਿਤੀ 31 ਜਨਵਰੀ, 2023 ਹੈ। ਉਨ੍ਹਾਂ ਦੱਸਿਆ ਕਿ ਫਾਰਮ ਭਰਨ ਵਾਲੇ ਪ੍ਰੀਖਿਆਰਥੀ ਦੀ
ਜਨਮ ਮਿਤੀ 01.05.2011 ਤੋਂ 30.04.2013 (ਦੋਵੇਂ ਮਿਤੀਆਂ ਸ਼ਾਮਲ) ਵਿਚਕਾਰ ਹੋਣੀ
ਚਾਹੀਦੀ ਹੈ। ਡਿਪਟੀ ਕਮਿਸ਼ਨਰ ਅਨੁਸਾਰ ਜਵਾਹਰ ਨਵੋਦਿਆ ਵਿਦਿਆਲਿਆ ਜੋ ਕਿ ਸੀ ਬੀ ਐਸ ਈ
ਨਾਲ ਸਬੰਧਤ ਸਕੂਲ ਹਨ, ਵਿਖੇ ਪੜ੍ਹਾਈ ਅਤੇ ਹੋਸਟਲ ਸੁਵਿਧਾਵਾਂ ਮੁਫ਼ਤ ਹਨ। ਉਨ੍ਹਾਂ
ਦੱਸਿਆ ਕਿ ਜਵਾਹਰ ਨਵੋਦਿਆ ਵਿਦਿਆਲਿਆ ਵਿਖੇ 75 ਫ਼ੀਸਦੀ ਸੀਟਾਂ ਪੇਂਡੂ ਇਲਾਕਿਆਂ 'ਚ
ਸਥਿਤ ਸਕੂਲਾਂ ਲਈ ਰਾਖਵੀਂਆਂ ਹਨ ਜਦਕਿ ਇੱਕ ਤਿਹਾਈ ਸੀਟਾਂ ਲੜਕੀਆਂ ਲਈ ਹਨ। ਇਸ ਤੋਂ
ਇਲਾਵਾ ਐਸ ਸੀ/ਐਸ ਟੀ/ਬੀ ਸੀ ਤੇ ਦਿਵਿਆਂਗ ਸ੍ਰੇਣੀਆਂ ਲਈ ਭਾਰਤ ਸਰਕਾਰ ਵੱਲੋਂ ਜਾਰੀ
ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੀਟਾਂ ਰਾਖਵੀਆਂ ਹਨ। ਡਿਪਟੀ ਕਮਿਸ਼ਨਰ ਰੰਧਾਵਾ ਅਨੁਸਾਰ
ਜਵਾਹਰ ਨਵੋਦਿਆ ਵਿਦਿਆਲਿਆ ਪੋਜੇਵਾਲ 'ਚੋਂ ਪੜ੍ਹ ਕੇ ਗਏ ਵਿਦਿਆਰਥੀ ਡੀ ਐਸ ਪੀ, ਡਿਪਟੀ
ਕਮਾਂਡੈਂਟ, ਇੰਜੀਨੀਅਰ ਅਤੇ ਡਾਕਟਰ ਵਜੋਂ ਸੰਸਥਾ ਦਾ ਨਾਮ ਚਮਕਾ ਰਹੇ ਹਨ, ਜਿਨ੍ਹਾਂ ਦੇ
ਨਾਮ ਸਕੂਲ 'ਚ ਪ੍ਰਮੁੱਖਤਾ ਨਾਲ ਲਾਏ ਗਏ ਹਨ। ਉਨ੍ਹਾਂ ਦੱਸਿਆ ਕਿ ਫਾਰਮ ਭਰਨ ਵਾਲੇ
ਪ੍ਰੀਖਿਆਰਥੀ ਨੇ ਤੀਜੀ ਤੇ ਚੌਥੀ ਜਮਾਤ 2020-21 ਅਤੇ 2021-22 ਵਿੱਚ ਕਿਸੇ ਵੀ
ਸਰਕਾਰੀ ਜਾਂ ਮਾਨਤਾ ਪ੍ਰਾਪਤ ਸਕੂਲ ਤੋਂ ਬਿਨਾਂ ਫ਼ੇਲ੍ਹ ਹੋਏ ਪੂਰਾ ਵਿਦਿਅਕ ਵਰ੍ਹਾ ਲਗਾ
ਕੇ ਪਾਸ ਕੀਤੀ ਹੋਵੇ ਅਤੇ ਵਿਦਿਅਕ ਸ਼ੈਸ਼ਨ 2022-23 ਦੌਰਾਨ ਪ੍ਰੀਖਿਆਰਥੀ ਜ਼ਿਲ੍ਹੇ ਦੇ
ਕਿਸੇ ਵੀ ਸਰਕਾਰੀ ਜਾਂ ਮਾਨਤਾ ਪ੍ਰਾਪਤ ਸਕੂਲ ਵਿੱਚ ਪੰਜਵੀਂ ਜਮਾਤ ਵਿੱਚ ਪੜ੍ਹਦਾ ਹੋਣਾ
ਚਾਹੀਦਾ ਹੈ। ਉਨ੍ਹਾਂ ਹੋਰ ਦੱਸਿਆ ਕਿ ਪ੍ਰਵੇਸ਼ ਪ੍ਰੀਖਿਆ 29-04-2023 (ਸ਼ਨੀਵਾਰ) ਨੂੰ
ਹੋਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਛੇਵੀਂ ਜਮਾਤ ਵਿੱਚ ਦਾਖਲ ਹੋਣ ਦੇ ਚਾਹਵਾਨ
ਵਿਦਿਆਰਥੀ ਜਵਾਹਰ ਨਵੋਦਿਆ ਵਿਦਿਆਲਿਆ ਦੀ ਵੈਬਸਾਈਟ www.novodaya.gov.in ਤੋਂ ਫਾਰਮ
ਡਾਊਨਲੋਡ ਕਰਕੇ ਮੁਫ਼ਤ ਭਰ ਸਕਦੇ ਹਨ। ਜ਼ਿਆਦਾ ਜਾਣਕਾਰੀ ਲਈ ਜੇ ਐਨ ਵੀ ਪੋਜੇਵਾਲ ਦੇ
ਪਿ੍ਰੰਸੀਪਲ ਰਵਿੰਦਰ ਕੁਮਾਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।