ਡੀ ਸੀ ਵੱਲੋਂ ਸਿਖਿਆ ਅਧਿਕਾਰੀਆਂ ਨੂੰ ਵਿੱਤੀ ਸਾਲ ਦੇ ਅਖੀਰ ਤੱਕ ਵਰਤੋਂ ਦੇ ਟੀਚੇ
100 ਫ਼ੀਸਦੀ ਪੂਰੇ ਕਰਨ ਦੀ ਹਦਾਇਤ
ਨਵਾਂਸ਼ਹਿਰ, 19 ਜਨਵਰੀ : ਡਿਪਟੀ ਕਮਿਸ਼ਨਰ ਕਮ ਚੇਅਰਮੈਨ ਜ਼ਿਲ੍ਹਾ ਸਿਖਿਆ ਵਿਕਾਸ ਕਮੇਟੀ,
ਨਵਜੋਤ ਪਾਲ ਸਿੰਘ ਰੰਧਾਵਾ ਨੇ ਅੱਜ ਇੱਥੇ ਦੱਸਿਆ ਕਿ ਸਰਕਾਰ ਪਾਸੋਂ ਪ੍ਰਾਪਤ ਹੋਈਆਂ
ਸਿਖਿਆ ਵਿਭਾਗ ਦੀਆਂ ਵੱਖ-ਵੱਖ ਮੱਦਾਂ ਅਧੀਨ 5.28 ਕਰੋੜ ਰੁਪਏ ਦੀਆਂ ਗਰਾਂਟਾਂ ਦੀ
ਦਸੰਬਰ ਮਹੀਨੇ ਤੱਕ ਖਰਚ/ਵਰਤੋਂ ਦਰ ਪ੍ਰਾਇਮਰੀ ਸਕੂਲਾਂ ਲਈ 98 ਫ਼ੀਸਦੀ ਰਹੀ ਹੈ ਜਦਕਿ
ਅਪਰ ਪ੍ਰਾਇਮਰੀ ਸਕੂਲਾਂ ਲਈ 49.62 ਫ਼ੀਸਦੀ ਰਹੀ, ਜਿਸ ਨੂੰ ਵਿੱਤੀ ਸਾਲ 2022-23 ਦੇ
ਅਖੀਰ ਤੱਕ 100 ਫ਼ੀਸਦੀ ਕਰਨ ਦੀਆਂ ਹਦਾਇਤਾਂ ਸਿਖਿਆ ਅਧਿਕਾਰੀਆਂ ਨੂੰ ਦਿੱਤੀਆਂ ਗਈਆਂ
ਹਨ।
ਅੱਜ ਜ਼ਿਲ੍ਹਾ ਸਿਖਿਆ ਵਿਕਾਸ ਕਮੇਟੀ ਦੀ ਮੀਟਿੰਗ ਦੌਰਾਨ ਜ਼ਿਲ੍ਹਾ ਸਿਖਿਆ ਅਫ਼ਸਰ
(ਸੈਕੰਡਰੀ ਸਿਖਿਆ) ਕੁਲਤਰਨ ਸਿੰਘ ਨੇ ਡਿਪਟੀ ਕਮਿਸ਼ਨਰ ਨੂੰ ਐਲੀਮੈਂਟਰੀ ਤੇ ਸੈਕੰਡਰੀ
ਸਿਖਿਆ ਵਿੰਗਾਂ ਦੀ ਪ੍ਰਗਤੀ ਰਿਪੋਰਟ ਦਿੰਦਿਆਂ ਦੱਸਿਆ ਕਿ ਇਨ੍ਹਾਂ ਗਰਾਂਟਾਂ 'ਚ ਵਰਦੀ
ਵਾਸਤੇ, ਸਕੂਲ ਗਰਾਂਟ, ਪ੍ਰੀ-ਪ੍ਰਾਇਮਰੀ ਰਾਅ ਮੈਟੀਰੀਅਲ ਗਰਾਂਟ, ਪ੍ਰੀ-ਪ੍ਰਾਇਮਰੀ
ਟੀਚਿੰਗ ਲਰਨਿੰਗ ਮੈਟੀਰੀਅਲ ਅਧਿਆਪਕ ਗਰਾਂਟ, ਪ੍ਰੀ-ਪ੍ਰਾਇਮਰੀ ਟੀਚਿੰਗ ਲਰਨਿੰਗ
ਮੈਟੀਰੀਅਲ ਵਿਦਿਆਰਥੀ ਗਰਾਂਟ, ਪ੍ਰੀ-ਪ੍ਰਾਇਮਰੀ ਖਿਡੌਣਾ ਗਰਾਂਟ, ਬਾਲਾ ਗਰਾਂਟ, ਮਦਰ
ਵਰਕਸ਼ਾਪ, ਸਕੂਲ ਪ੍ਰਬੰਧਨ ਕਮੇਟੀਆਂ/ਐਸ ਡੀ ਐਮ ਸੀ ਸਿਖਲਾਈ ਗਰਾਂਟ, ਵਿਦਿਅਕ ਪਾਰਕ
ਗਰਾਂਟ ਅਤੇ ਸਪੋਰਟਸ ਤੇ ਸਰੀਰਕ ਸਿਖਿਆ ਗਰਾਂਟ ਮੱਦਾਂ ਤਹਿਤ ਮਿਲੀ 2,63,52,800 ਰੁਪਏ
ਦੀ ਗਰਾਂਟ 'ਚੋਂ 2,59,76,530 ਰੁਪਏ ਦੀ ਗਰਾਂਟ ਵਰਤੀ ਜਾ ਚੁੱਕੀ ਹੈ। ਇਸੇ ਤਰ੍ਹਾਂ
ਸੈਕੰਡਰੀ ਵਿੰਗ ਵਾਸਤੇ ਆਈ ਸਕੂਲ ਗਰਾਂਟ, ਬਾਲਾ ਗਰਾਂਟ, ਐਸ ਐਮ ਸੀ/ ਐਸ ਡੀ ਐਮ ਸੀ
ਸਿਖਲਾਈ ਗਰਾਂਟ, ਸਿਖਿਆ ਪਾਰਕ ਗਰਾਂਟ, ਮੈਥ ਫੇਅਰ, ਮੈਥ ਉਲੰਪੀਆਡ, ਸਾਇੰਸ ਤੇ ਮੈਥ
ਕਲੱਬ ਗਰਾਂਟ, ਇੰਗਲਿਸ਼/ਐਸ ਐਸ ਟੀ ਫੇਅਰ ਗਰਾਂਟ, ਕਾਮਰਸ ਕਲੱਬ ਗਰਾਂਟ, ਪ੍ਰੀਖਿਆ
ਤਿਆਰੀ ਗਰਾਂਟ, ਨੈਸ਼ਨਲ ਸਕਿੱਲ ਕੁਆਲੀਫ਼ਿਕੇਸ਼ਨ ਫ਼ਰੇਮਵਰਕ ਨਾਲ ਸਬੰਧਤ ਵੱਖ-ਵੱਖ
ਗਰਾਂਟਾਂ, ਖੇਡ ਤੇ ਸਰੀਰਕ ਸਿਖਿਆ ਗਰਾਂਟ ਤੇ ਰਾਣੀ ਲਕਸ਼ਮੀਬਾਈ ਆਤਮ ਰੱਖਿਆ ਸਿਖਲਾਈ
ਕਰਾਟੇ ਗਰਾਂਟ ਮੱਦਾਂ ਤਹਿਤ ਪ੍ਰਾਪਤ ਹੋਈ 2,64,72,904 ਰੁਪਏ ਦੀ ਗਰਾਂਟ 'ਚੋਂ
1,31,35,447 ਰੁਪਏ ਖਰਚ/ਵਰਤੇ ਜਾ ਚੁੱਕੇ ਹਨ।
ਇਸੇ ਤਰ੍ਹਾਂ ਜ਼ਿਲ੍ਹੇ 'ਚ ਸਟੇਜ-1 ਤਹਿਤ ਸਾਰੇ ਦੇ ਸਾਰੇ ਪ੍ਰਾਇਮਰੀ ਸਕੂਲ ਸਮਾਰਟ ਬਣ
ਚੁੱਕੇ ਹਨ ਜਦਕਿ ਸਟੇਜ-2 ਤਹਿਤ ਇੱਕ ਸਕੂਲ ਬਕਾਇਆ ਹੈ। ਅੱਪਰ ਪ੍ਰਾਇਮਰੀ ਸਕੂਲਾਂ 'ਚ
ਸਟੇਜ-1 'ਚ ਅਤੇ ਸਟੇਜ-2 'ਚ ਇੱਕ-ਇੱਕ ਸਕੂਲ ਬਕਾਇਆ ਹੈ। ਅਪਰ-ਪ੍ਰਾਇਮਰੀ ਸਕੂਲਾ 'ਚ
ਸਟੇਜ-1 'ਚ ਪ੍ਰਵੇਸ਼ ਦੁਆਰ, ਸਕੂਲ ਦੀ ਕਲਰ ਕੋਡਿੰਗ, ਬਾਲਾ (ਬਿਲਡਿੰਗ ਐਜ਼ ਲਰਨਿੰਗ ਏਡ)
ਵਰਕ, ਯੂਨੀਫ਼ਾਰਮ ਸਮੇਤ ਟਾਈ ਬੈਲਟ ਤੇ ਲੈਡ/ਪ੍ਰਾਜੈਕਟਰ ਦੀ ਵਰਤੋਂ ਨਾਲ ਈ-ਕੰਨਟੈਂਟ
ਮੁਕੰਮਕ ਕੀਤਾ ਗਿਆ ਜਦਕਿ ਸਟੇਜ-2 'ਚ ਉਕਤ ਪੰਜਾਂ ਮਾਪਦੰਡਾਂ ਸਮੇਤ ਕੁੱਲ 17 ਮਾਪਦੰਡ
ਪੂਰੇ ਕੀਤੇ ਗਏ, ਜਿਨ੍ਹਾਂ 'ਚ ਆਈ ਡੀ ਕਾਰਡ, ਸਮਾਰਟ ਯੂੂਨੀਫ਼ਾਰਮ, ਗੇਟ ਦਾ
ਸੁੰਦਰੀਕਰਣ, ਗ੍ਰੀਨ/ਵ੍ਹਾਈਟ ਬੋਰਡ, ਲੈਕਚਰ ਸਟੈਂਡ, ਸਾਊੂਂਡ ਸਿਸਟਮ, ਰੀਡਿੰਗ ਕਾਰਨਰ,
ਹੁਸ਼ਿਆਰ ਬੱਚਿਆਂ ਲਈ ਬੋਰਡ ਆਫ਼ ਆਨਰਜ਼, ਸੋਸ਼ਲ ਮੀਡੀਆ ਪੇਜਾਂ ਦੀ ਅਪਡੇਸ਼ਨ, ਸੀ ਸੀ ਟੀ ਵੀ
ਕੈਮਰਾ, ਰੰਗਦਾਰ ਫ਼ਰਨੀਚਰ ਤੇ ਪੀ ਟੀ ਡਰੰਮ ਆਦਿ ਸ਼ਾਮਿਲ ਸਨ।
ਜ਼ਿਲ੍ਹੇ 'ਚ ਮਿਡ ਡੇ ਮੀਲ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਜ਼ਿਲ੍ਹੇ
'ਚ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਪਹਿਲੀ ਤੋਂ ਪੰਜਵੀਂ ਤੱਕ ਦੇ
23972 ਬੱਚਿਆਂ ਨੂੰ ਅਤੇ ਛੇਵੀਂ ਤੋਂ ਅੱਠਵੀਂ ਤੱਕ ਦੇ 14847 ਵਿਦਿਆਰਥੀਆਂ ਨੂੰ
ਦੁਪਹਿਰ ਦਾ ਭੋਜਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਜ਼ਿਲ੍ਹੇ ਦੇ ਸਕੂਲਾਂ 'ਚ 1262
ਕੁਕਿੰਗ ਕਮ ਹੈਲਪਰ ਮਿਡ ਡੇ ਮੀਲ ਦੀ ਤਿਆਰੀ ਕਰਦੇ ਹਨ, ਜਿਨ੍ਹਾਂ ਨੂੰ ਪ੍ਰਤੀ ਵਿਅਕਤੀ
3000 ਰੁਪਏ ਦਾ ਮਾਣ-ਭੱਤਾ ਦਿੱਤਾ ਜਾਂਦਾ ਹੈ।
ਮੀਟਿੰਗ 'ਚ ਡਿਪਟੀ ਡੀ ਈ ਓ (ਸੈਕੰਡਰੀ) ਰਾਜੇਸ਼ ਕੁਮਾਰ ਅਤੇ ਡਿਪਟੀ ਡੀ ਈ ਓ
(ਐਲੀਮੈਂਟਰੀ) ਵਰਿੰਦਰ ਕੁਮਾਰ ਤੇ ਸਿਖਿਆ ਵਿਭਾਗ ਦਾ ਹੋਰ ਸਟਾਫ਼ ਮੌਜੂਦ ਸੀ।