ਨੈਸ਼ਨਲ ਹਾਈਵੇਅ ਅਥਾਰਟੀ ਵੱਲੋਂ ਐਮਰਜੈਂਸੀ ਸਹੀ ਢੰਗ ਨਾਲ ਨਾ ਨਜਿੱਠਣ 'ਚ ਵਰਤੀ ਅਣਗਹਿਲੀ ਦਾ ਨੋਟਿਸ ਲਿਆ
ਬਲਾਚੌਰ, 14 ਜਨਵਰੀ, : ਬਲਾਚੌਰ ਦੇ ਐਸ.ਡੀ.ਐਮ. ਵਿਕਰਮਜੀਤ ਪਾਂਥੇ ਨੇ ਬਲਾਚੌਰ ਸਬ-ਡਵੀਜ਼ਨ ਵਿੱਚ ਪੈਂਦੇ ਜਲੰਧਰ-ਨਵਾਂਸ਼ਹਿਰ-ਚੰਡੀਗੜ੍ਹ ਨੈਸ਼ਨਲ ਹਾਈਵੇਅ 'ਤੇ ਇੱਕ ਜ਼ਖ਼ਮੀ ਬਲਦ ਨੂੰ ਬਚਾ ਕੇ ਜਿੱਥੇ ਮਾਨਵਤਾ ਦੀ ਮਿਸਾਲ ਕਾਇਮ ਕੀਤੀ ਉੱਥੇ ਨੈਸ਼ਨਲ ਹਾਈਵੇਅ ਅਥਾਰਟੀ/ਕਨਸੈਸ਼ਨਰ ਵੱਲੋਂ ਐਮਰਜੈਂਸੀ ਨਾਲ ਨਜਿੱਠਣ 'ਚ ਉਚਿੱਤ ਪ੍ਰਬੰਧ ਨਾ ਹੋਣ ਤੇ ਦੇਰੀ ਨਾਲ ਪੁਜਣ ਦਾ ਗੰਭੀਰ ਨੋਟਿਸ ਵੀ ਲਿਆ। ਮੌਕੇ 'ਤੇ ਪੁੱਜੇ ਐਸ.ਡੀ.ਐਮ ਵੱਲੋਂ ਸਮੇਂ ਸਿਰ ਅਤੇ ਤੁਰੰਤ ਯਤਨ ਕਰਕੇ ਸੜ੍ਹਕ ਹਾਦਸੇ 'ਚ ਗੰਭੀਰ ਜ਼ਖਮੀ ਹੋਏ ਬਲਦ ਨੂੰ ਨਗਰ ਕੌਂਸਲ ਅਤੇ ਬਲਾਚੌਰ ਦੇ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਦੀ ਮੱਦਦ ਨਾਲ ਇਲਾਜ ਮੁਹੱਈਆ ਕਰਵਾਇਆ। ਦੋਵਾਂ ਵਿਭਾਗਾਂ ਦੀਆਂ ਟੀਮਾਂ ਨੇ ਮੌਕੇ 'ਤੇ ਹੀ ਮੁੱਢਲੇ ਇਲਾਜ ਦੀ ਸਹੂਲਤ ਦਿੱਤੀ ਅਤੇ ਜ਼ਖਮੀ ਬਲਦ ਨੂੰ ਗਊਸ਼ਾਲਾ ਵਿਖੇ ਪਹੁੰਚਾਇਆ। ਸਮੇਂ ਸਿਰ ਕੀਤੀ ਇਸ ਕਾਰਵਾਈ ਨਾਲ ਨਾ ਸਿਰਫ਼ ਅਤਿ ਦੀ ਠੰਢ ਵਿੱਚ ਪੀੜਤ ਬਲਦ ਨੂੰ ਬਚਾਇਆ ਗਿਆ, ਸਗੋਂ ਹਾਈਵੇਅ 'ਤੇ ਕਿਸੇ ਵੀ ਵੱਡੇ ਹਾਦਸੇ ਨੂੰ ਰੋਕਣ ਲਈ ਹਾਈਵੇਅ ਨੂੰ ਸਾਫ਼ ਕਰਨ ਵਿੱਚ ਵੀ ਮਦਦ ਕੀਤੀ ਗਈ। ਐਸ ਡੀ ਐਮ ਬਲਾਚੌਰ ਨੇ ਦੱਸਿਆ ਕਿ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੇ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਲੋੜੀਂਦੀ ਕਾਰਵਾਈ ਕਰਨ ਲਈ ਟੈਲੀਫ਼ੋਨ ਵੀ ਕੀਤਾ ਗਿਆ ਸੀ ਪਰ ਟੀਮ ਮੌਕੇ 'ਤੇ ਦੇਰ ਨਾਲ ਪੁੱਜੀ ਅਤੇ ਬਚਾਅ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਢੁਕਵੇਂ ਕਦਮ ਨਹੀਂ ਚੁੱਕੇ ਗਏ ਅਤੇ ਸਟਾਫ਼ ਵੀ ਸਹੀ ਵਰਦੀ 'ਚ ਨਹੀਂ ਸੀ। ੳਨ੍ਹਾਂ ਦੱਸਿਆ ਕਿ ਹੋਰ ਤਾਂ ਹੋਰ, ਜਦੋਂ ਜਾਂਚ ਕੀਤੀ ਗਈ ਤਾਂ ਰਿਕਵਰੀ ਵੈਨ ਵਿੱਚ ਲਾਗ ਬੁੱਕ ਵੀ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਜਿਵੇਂ ਕਿ ਮੁੱਖ ਤੌਰ 'ਤੇ, ਰਾਸ਼ਟਰੀ ਮਾਰਗ 'ਤੇ ਕੋਈ ਵੀ ਹਾਦਸਾ ਹੋਣ ਦੀ ਸੂਰਤ ਵਿੱਚ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ/ਕਮਸੈਸ਼ਨਰ ਦੀ ਟੀਮ ਦੀ ਜ਼ਿੰਮੇਵਾਰੀ ਪੀੜਤ ਵਿਅਕਤੀਆਂ/ਪਸ਼ੂਆਂ ਨੂੰ ਬਚਾਉਣ ਅਤੇ ਹਾਈਵੇਅ 'ਤੇ ਆਵਾਜਾਈ ਦੇ ਸੁਰੱਖਿਅਤ ਅਤੇ ਨਿਰਵਿਘਨ ਪ੍ਰਵਾਹ ਨੂੰ ਯਕੀਨੀ ਬਣਾਉਣ ਦੀ ਬਣਦੀ ਹੈ ਪਰ ਇਸ ਮਾਮਲੇ ਤੋਂ ਸਿੱਧ ਹੁੰਦਾ ਹੈ ਕਿ ਸਬੰਧਤ ਧਿਰ ਆਪਣੀ ਜ਼ਿੰਮੇਂਵਾਰ ਦਾ ਨਿਰਬਾਹ ਕਰਨ 'ਚ ਅਸਫ਼ਲ ਰਹੀ ਹੈ। ਐਸ.ਡੀ.ਐਮ. ਨੇ ਨੈਸ਼ਨਲ ਹਾਈਵੇਅ ਅਥਾਰਟੀ/ਕਨਸੈਸ਼ਨਰ ਵੱਲੋਂ ਡਿਊਟੀ ਦੌਰਾਨ ਅਪਣਾਈ ਅਣਗਹਿਲੀ ਦਾ ਗੰਭੀਰ ਨੋਟਿਸ ਲੈਂਦਿਆਂ, ਇੱਕ ਪੱਤਰ ਲਿਖ ਕੇ ਹਾਈਵੇਅ ਪੈਟਰੋਲਿੰਗ ਵਾਹਨ, ਰਿਕਵਰੀ ਵੈਨ ਅਤੇ ਐਂਬੂਲੈਂਸ ਦੀ ਨਿਰੰਤਰ ਤੇ ਨਿਰਵਿਘਨ ਉਪਲਬਧਤਾ ਯਕੀਨੀ ਬਣਾਉਣ ਲਈ ਹਦਾਇਤ ਕੀਤੀ ਹੈ। ਉਨ੍ਹਾਂ ਪੰਜਾਬ ਸਰਕਾਰ ਵੱਲੋਂ 11 ਤੋਂ 17 ਜਨਵਰੀ ਤੱਕ ਰਾਜ ਵਿੱਚ ਸੜ੍ਹਕ ਸੁਰੱਖਿਆ ਸਪਤਾਹ ਮਨਾਏ ਜਾਣ ਦਾ ਹਵਾਲਾ ਦਿੰਦਿਆਂ ਕਿਹਾ ਕਿ ਜੇਕਰ ਨੈਸ਼ਨਲ ਹਾਈਵੇਅ ਅਥਾਰਟੀ/ਕਨਸੈਸ਼ਨਰ ਦਾ ਅਜਿਹਾ ਵਤੀਰਾ ਭਵਿੱਖ ਵਿੱਚ ਵੀ ਜਾਰੀ ਰਿਹਾ ਤਾਂ ਕਾਨੂੰਨ ਅਨੁਸਾਰ ਸਖਤ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
ਫ਼ੋਟੋ ਕੈਪਸ਼ਨ: ਐਸ ਡੀ ਐਮ ਬਲਾਚੌਰ ਵਿਕਰਮਜੀਤ ਪਾਂਥੇ ਨੈਸ਼ਨਲ ਹਾਈਵੇਅ 'ਤੇ ਜ਼ਖਮੀ ਪਸ਼ੂ ਦੇਖਦੇ ਹੋਏ।