ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਅਪਰੈਂਟਿਸਸ਼ਿਪ ਪ੍ਰੋਗਰਾਮ ਲਈ ਆਈ ਟੀ ਆਈ ਪਾਸ ਪ੍ਰਾਰਥੀਆਂ ਨੂੰ 13 ਜਨਵਰੀ ਤੱਕ ਰਜਿਸਟਰ ਹੋਣ ਦੀ ਅਪੀਲ
ਨਵਾਂਸ਼ਹਿਰ, 6 ਜਨਵਰੀ : ਮਾਰੂਤੀ ਸਜ਼ੂਕੀ ਇੰਡੀਆ ਲਿਮਿਟਡ ਵੱਲੋਂ ਅਪਰੈਂਟਿਸਸ਼ਿਪ ਪ੍ਰੋਗਰਾਮ ਅਧੀਨ ਕੀਤੀ ਜਾ ਰਹੀ ਪਲੇਸਮੈਂਟ ਨੂੰ ਹੁਣ ਤੱਕ ਜ਼ਿਲ੍ਹੇ ਦੇ 51 ਆਈ ਟੀ ਆਈ ਪਾਸ ਪ੍ਰਾਰਥੀਆਂ ਨੇ ਹੁੰਗਾਰ ਦਿੰਦਿਆਂ, ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ਜਾਰੀ ਗੂਗਲ ਲਿੰਕ ਰਾਹੀਂ ਆਪਣਾ ਹੁੰਗਾਰਾ ਦਿੱਤਾ ਹੈ। ਚਾਹਵਾਨ ਪ੍ਰਾਰਥੀਆਂ ਦੇ ਹੁੰਗਾਰੇ ਨੂੰ ਦੇਖਦੇ ਹੋਏ ਬਿਉਰੋ ਵਿੱਚ ਆ ਕੇ ਨਿੱਜੀ ਤੌਰ 'ਤੇ ਰਜਿਸਟ੍ਰੇਸ਼ਨ ਕਰਵਾਉਣ ਦੀ ਮਿਤੀ 13 ਜਨਵਰੀ ਤੱਕ ਵਧਾ ਦਿੱਤੀ ਗਈ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਸੰਜੀਵ ਕੁਮਾਰ, ਜਿਲ੍ਹਾ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਵੱਲੋਂ ਦੱਸਿਆ ਗਿਆ ਕਿ ਬਿਊਰੋ ਵੱਲੋਂ ਮਿਤੀ 05.01.2022 ਤੱਕ ਗੂਗਲ ਲਿੰਕ ਤੇ ਚਾਹਵਾਨ ਪ੍ਰਾਰਥੀਆਂ ਨੂੰ ਰਜਿਸਟੇਸ਼ਨ ਕਰਨ ਲਈ ਸੂਚਿਤ ਕੀਤਾ ਗਿਆ ਸੀ। ਜਿਲ੍ਹੇ ਦੇ 51 ਆਈ.ਟੀ.ਆਈ ਪਾਸ ਪ੍ਰਾਰਥੀਆਂ ਵੱਲੋਂ ਦਿੱਤੇ ਗਏੇ ਲਿੰਕ 'ਤੇ ਰਜਿਸਟ੍ਰੇਸ਼ਨ ਕੀਤੀ ਗਈ ਹੈ। ਇਨ੍ਹਾਂ ਰਜਿਸਟਰ ਹੋਏ ਪ੍ਰਾਰਥੀਆਂ ਨੂੰ ਸ਼ੁਕੱਰਵਾਰ ਨੂੰ ਬਿਊਰੋ ਵਿੱਚ ਵਿਅਕਤੀਗਤ ਕਾਊਂਸਲਿੰਗ ਲਈ ਬੁਲਾਇਆ ਗਿਆ ਸੀ, ਜਿਸ ਵਿੱਚ 11 ਪ੍ਰਾਰਥੀ ਹਾਜ਼ਰ ਹੋਏ। ਪ੍ਰਾਰਥੀਆਂ ਨੂੰ ਬਿਊਰੋ ਵੱਲੋਂ ਪ੍ਰਦਾਨ ਕੀਤੀ ਜਾ ਰਹੀਆਂ ਸੇਵਾਵਾਂ ਦੇ ਨਾਲ ਨਾਲ ਮੈਨੂਅਲ ਅਤੇ ਆਨਲਾਈਨ ਰਜਿਸਟਰ ਵੀ ਕੀਤਾ ਗਿਆ ਅਤੇ ਪ੍ਰਾਰਥੀਆਂ ਦੀ ਅਪਰੈਟਿਸਸ਼ਿਪ ਲਈ ਲੋੜੀਂਦੀ ਯੋਗਤਾ ਅਤੇ ਉਮਰ ਆਦਿ ਸਬੰਧੀ ਸ਼ਰਤਾਂ ਚੈੱਕ ਕੀਤੀਆਂ ਗਈਆਂ। ਬਾਕੀ ਪ੍ਰਾਰਥੀਆਂ ਨੂੰ ਅਗਲੇ ਹਫ਼ਤੇ ਬੁਲਾਇਆ ਜਾਵੇਗਾ।
ਅਧਿਕਾਰੀ ਵੱਲੋਂ ਇਹ ਵੀ ਦੱਸਿਆ ਗਿਆ ਕਿ ਜੇਕਰ ਕਿਸੇ ਪ੍ਰਾਰਥੀ ਵੱਲੋਂ ਰਜਿਸਟ੍ਰੇਸ਼ਨ ਨਹੀਂ ਕਰਵਾਈ ਗਈ ਹੈ ਤਾਂ ਉਹ ਮਿਤੀ 13.01.2023 ਤੱਕ ਆਪਣੇ ਪੜ੍ਹਾਈ ਅਤੇ ਆਧਾਰ ਕਾਰਡ, ਜਾਤੀ ਸਰਟੀਫਿਕੇਟ ਲੈ ਕੇ ਬਿਊਰੋ ਵਿੱਚ ਨਿੱਜੀ ਤੌਰ ਤੇ ਹਾਜ਼ਰ ਹੋ ਕੇ ਰਜਿਸਟਰ ਕਰਵਾ ਸਕਦੇ ਹਨ। ਪ੍ਰਾਰਥੀ ਦੀ ਉਮਰ 18-23 ਸਾਲ ਅਤੇ ਕਿਸੇ ਸਰਕਾਰੀ ਆਈ.ਟੀ.ਆਈ ਤੋਂ ਫਿਟਰ/ਵੈਲਡਰ/ਇਲੈਕਟ੍ਰਸ਼ੀਅਨ/ਇਲੈਕਟਰੋਨਿਕ/ਟਰਨਰ/ਡੀਜਲ ਮਕੈਨਿਕ/ਕੋਪਾ/ਮਸ਼ੀਨਨਿਸਟ/ਮੋਟਰ ਵਹੀਕਲ ਮਕੈਨਿਕ/ਟਰੈਕਟਰ ਮਕੈਨਿਕ ਦਾ ਕੋਰਸ ਕੀਤਾ ਹੋਣਾ ਚਾਹੀਦਾ ਹੈ।
ਅਪਰੈਂਟਿਸਸ਼ਿਪ ਦੌਰਾਨ ਪ੍ਰਾਰਥੀ ਨੂੰ ਕੰਪਨੀ ਵੱਲੋਂ 12835/- ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ ਅਤੇ 4160 ਰੁਪਏ ਪ੍ਰਤੀ ਮਹੀਨਾ ਤੱਕ 'ਰਿਵਾਰਡ' ਦਿੱਤਾ ਜਾਵੇਗਾ ਅਤੇ ਕੰਪਨੀ ਨਿਯਮਾਂ ਅਨੁਸਾਰ ਰਿਆਇਤੀ ਭੋਜਨ, ਵਰਦੀ ਅਤੇ ਹੋਰ ਲਾਭ ਦਿੱਤੇ ਜਾਣਗੇ। ਕੰਪਨੀ ਵੱਲੋਂ ਅਪਰੈਟਿਸ਼ਸ਼ਿਪ ਮਾਨੇਸਰ, ਗੁਰੂਗਰਾਮ (ਹਰਿਆਣਾ) ਜਾ ਕਾਰੋਬਾਰ/ ਲੋੜਾਂ ਅਨੁਸਾਰ ਕੰਪਨੀ ਦੇ ਕਿਸੇ ਹੋਰ ਪਲਾਂਟ ਵਿੱਚ ਕਰਵਾਈ ਜਾਵੇਗੀ।