ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਨਵੇਂ ਸਾਲ 'ਚ ਲੋਕਾਂ ਦੀ ਹੋਰ ਪ੍ਰਤੀਬੱਧਤਾ ਨਾਲ
ਸੇਵਾ ਕਰਨ ਲਈ ਆਖਿਆ
ਨਵਾਂਸ਼ਹਿਰ, 1 ਜਨਵਰੀ : ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਨੇ ਨਵੇਂ ਵਰ੍ਹੇ ਦੀ
ਆਮਦ ਡੀ ਸੀ ਦਫ਼ਤਰ ਦੇ ਕਰਮਚਾਰੀਆਂ ਨਾਲ ਕੇਕ ਕੱਟ ਕੇ ਮਨਾਈ। ਇਸ ਮੌਕੇ ਸਹਾਇਕ ਕਮਿਸ਼ਨਰ
ਗੁਰਲੀਨ ਸਿੱਧੂ ਵੀ ਮੌਜੂਦ ਸਨ। ਵਧੀਕ ਡਿਪਟੀ ਕਮਿਸ਼ਨਰ ਨੇ ਇਸ ਮੌਕੇ ਜਿੱਥੇ ਸਹਾਇਕ
ਕਮਿਸ਼ਨਰ (ਸਿਖਲਾਈ ਅਧੀਨ) ਗੁਰਲੀਨ ਸਿੱਧੂ ਨੂੰ ਉਨ੍ਹਾਂ ਦੀ ਜ਼ਿਲ੍ਹੇ 'ਚ ਸਫ਼ਲ ਸਿਖਲਾਈ
ਮੁਕੰਮਲ ਹੋਣ 'ਤੇ ਚੰਗੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਉੱਥੇ ਡੀ ਸੀ ਦਫ਼ਤਰ ਦੇ
ਕਰਮਚਾਰੀਆਂ ਨੂੰ ਸੋਮਵਾਰ ਤੋਂ ਨਵੇਂ ਸਾਲ 'ਚ ਸਰਕਾਰੀ ਦਫ਼ਤਰਾਂ 'ਚ ਲੋਕਾਂ ਦੀ ਆਮਦ ਨੂੰ
ਸੁਖਦ ਬਣਾਉਣ ਲਈ ਹੋਰ ਮਿਹਨਤ ਤੇ ਤਨਦੇਹੀ ਨਾਲ ਕੰਮ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ
ਸਰਕਾਰੀ ਦਫ਼ਤਰਾਂ 'ਚ ਆਉਣ ਵਾਲੇ ਲੋਕਾਂ ਨੂੰ ਉਨ੍ਹਾਂ ਦੇ ਕੰਮਾਂ ਲਈ ਸਹੀ ਸੇਧ ਦੇਣੀ,
ਉਨ੍ਹਾਂ ਨਾਲ ਨਿਮਰਤਾ ਨਾਲ ਪੇਸ਼ ਆਉਣਾ ਸਾਡੀ ਸਖਸ਼ੀਅਤ ਦਾ ਵੱਡਾ ਗੁਣ ਹੁੰਦਾ ਹੈ। ਜਿਹੜੇ
ਕਰਮਚਾਰੀ ਲੋਕਾਂ ਨਾਲ ਸਹੀ ਵਰਤਾਰਾ ਰੱਖਦੇ ਹਨ, ਉਨ੍ਹਾਂ ਨੂੰ ਲੋਕਾਂ ਪਾਸੋਂ ਵੀ
ਮਾਣ-ਇੱਜ਼ਤ ਮਿਲਦਾ ਹੈ ਤੇ ਲੋਕ ਉਨ੍ਹਾਂ ਦੀ ਇੱਛਾਈ ਨੂੰ ਹਮੇਸ਼ਾਂ ਯਾਦ ਰੱਖਦੇ ਹਨ। ਏ ਡੀ
ਸੀ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਵੀ ਨਵੇਂ ਵਰ੍ਹੇ ਦੀ ਪਹਿਲੀ ਸਵੇਰ ਮੌਕੇ ਸ਼ੁਭ
ਕਾਮਨਾਵਾਂ ਆਖਦਿਆਂ ਯਕੀਨ ਦਿਵਾਇਆ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਪ੍ਰਸ਼ਾਸਨ
ਉੁਨ੍ਹਾਂ ਦੀ ਸਹਾਇਤਾ ਲਈ ਹਰ ਵੇਲੇ ਵਚਨਬੱਧ ਰਹੇਗਾ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ
ਦੂਰ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰੇਗਾ।
ਫ਼ੋਟੋ ਕੈਪਸ਼ਨ: ਏ ਡੀ ਸੀ ਰਾਜੀਵ ਵਰਮਾ ਨਵੇਂ ਸਾਲ ਮੌਕੇ ਡੀ ਸੀ ਦਫ਼ਤਰ ਦੇ ਕਰਮਚਾਰੀਆਂ
ਅਤੇ ਸਹਾਇਕ ਕਮਿਸ਼ਨਰ ਗੁਰਲੀਨ ਸਿੱਧੂ ਦੀ ਮੌਜੂਦਗੀ 'ਚ ਕੇਕ ਕੱਟਦੇ ਹੋਏ।