ਸਿਹਤ, ਸਿੱਖਿਆ ਤੇ ਹੋਰ ਸਹੂਲਤਾਂ ਤੋ ਵਾਂਝੇ ਬੱਚਿਆ ਦੇ ਪੁਨਰਵਾਸ ਲਈ ਕੀਤੀ ਗਈ ਸਮੀਖਿਆ ਮੀਟਿੰਗ
ਨਵਾਂਸ਼ਹਿਰ, 20 ਜੂਨ :- ਪੰਜਾਬ ਸਰਕਾਰ ਵੱਲੋਂ ਸਕੂਲ ਛੱਡ ਚੁੱਕੇ ਬੱਚਿਆ ਨੂੰ ਮੁੜ ਤੋ ਸਿੱਖਿਆ ਨਾਲ ਜੋੜਨ ਲਈ 'ਵਿਦਿਆ ਪ੍ਰਕਾਸ਼ - ਸਕੂਲ ਵਾਪਸੀ ਦਾ ਆਗਾਜ' ਪ੍ਰੋਗਰਾਮ ਆਰੰਭਿਆ ਜਾਵੇਗਾ, ਜਿਸ ਤਹਿਤ ਪੜ੍ਹਾਈ ਛੱਡ ਕੇ ਹੋਰਨਾਂ ਕੰਮਾਂ ਵਿੱਚ ਲੱਗ ਚੁੱਕੇ ਬੱਚਿਆਂ ਨੂੰ ਸਿਖਿਆ ਦਾ ਮੁਢਲਾ ਅਧਿਕਾਰ ਮੁਹੱਈਆ ਕਰਵਾਇਆ ਜਾਵੇਗਾ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਅੱਜ ਸਿਹਤ ਤੇ ਸਿਖਿਆ ਵਰਗੀਆਂ ਬੁਨਿਆਦੀ ਸਹੂਲਤਾਂ ਤੋ ਸੱਖਣੇ ਬੱਚਿਆਂ ਦੇ ਪੁਨਰਵਾਸ ਸਬੰਧੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਾਲ ਸਬੰਧਤ ਵਿਭਾਗਾਂ ਨਾਲ ਕੀਤੀ ਮੀਟਿੰਗ ਉਪਰੰਤ ਕੀਤਾ। ਉਨ੍ਹਾਂ ਮਨਜੀਤ ਸਿੰਘ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਤੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਨਾਲ ਸਬੰਧਤ ਹੋਰਨਾਂ ਅਧਿਕਾਰੀਆ ਨੂੰ ਹਦਾਇਤ ਕੀਤੀ ਕਿ ਅਜਿਹੇ ਬੱਚਿਆਂ ਦੀ ਪਹਿਚਾਣ ਅਤੇ ਪੁਨਰਵਾਸ ਕੀਤਾ ਜਾਵੇ ਜੋ ਪੜ੍ਹਾਈ ਦੀ ਉਮਰ ਵਿੱਚ ਸੜਕਾਂ 'ਤੇ ਫਿਰਦੇ ਹਨ ਜਾਂ ਬਾਲ ਮਜ਼ਦੂਰੀ ਕਰਦੇ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਹੋ ਰਹੇ ਸੋਸ਼ਣ/ਜੁਰਮ, ਬਾਲ ਮਜ਼ਦੂਰੀ ਦੀ ਸ਼ਿਕਾਇਤ ਜਾਂ ਕੋਈ ਮੁਸੀਬਤ ਵਿੱਚ ਫਸਿਆ ਬੱਚਾ ਬਾਲ ਹੈਲਪਲਾਈਨ ਨੰ. 1098 'ਤੇ ਵੀ ਸੰਪਰਕ ਕਰਕੇ ਮਦਦ ਲੈ ਸਕਦਾ ਹੈ। ਉਨ੍ਹਾਂ ਸਿਖਿਆ ਵਿਭਾਗ ਨੂੰ ਵੀ ਕਿਹਾ ਕਿ ਸਕੂਲਾਂ ਦੇ ਪੜ੍ਹਾਈ ਛੱਡ ਚੁੱਕੇ ਬੱਚਿਆ ਨੂੰ ਮੁੜ ਸਕੂਲਾਂ ਵਿੱਚ ਦਾਖਲ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਆਪਣੀ ਸਕੂਲੀ ਸਿਖਿਆ ਪੂਰੀ ਕਰਨ ਲਈ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਨੇ ਸਿਵਲ ਸਰਜਨ ਨੂੰ ਕਿਹਾ ਕਿ ਰਾਸ਼ਟਰੀ ਬਾਲ ਸੁਰੱਖਿਆ ਪ੍ਰੋਗਰਾਮ ਤਹਿਤ ਬੱਚਿਆ ਦੀ ਸਿਹਤ ਦੀ ਜਾਂਚ ਪ੍ਰਕਿ੍ਰਆ ਸਮੇਂ ਸਿਰ ਕੀਤੀ ਜਾਵੇ ਅਤੇ 'ਸਲਮ ਏਰੀਆ' (ਗਰੀਬ ਬਸਤੀਆਂ) ਵਿੱਚ ਸਮੇਂ-ਸਮੇਂ 'ਤੇ ਮੈਡੀਕਲ ਕੈਂਪ ਲਗਵਾਏ ਜਾਣ। ਮੀਟਿੰਗ ਵਿੱਚ ਸ਼ਾਮਿਲ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਕੰਚਨ ਅਰੋੜਾ ਵੱਲੋ ਦੱਸਿਆ ਗਿਆ ਕਿ ਸਰਕਾਰ ਵੱਲੋ ਪ੍ਰਾਪਤ ਹਦਾਇਤਾਂ ਅਨੁਸਾਰ ਬਾਲ ਮਜ਼ਦੂਰੀ ਖਿਲਾਫ਼ ਜਾਗਰੂਕਤਾ ਅਤੇ ਇਸ ਦੀ ਰੋਕਥਾਮ ਲਈ ਜੂਨ ਮਹੀਨੇ ਨੂੰ ਵਿਸ਼ੇਸ਼ ਮਾਹ ਵਜੋਂ ਮਨਾਇਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਰੰਧਾਵਾ ਨੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਨੂੰ ਬਾਲ ਮਜ਼ਦੂਰੀ ਵਿਰੋਧੀ ਜ਼ਿਲ੍ਹਾ ਟਾਸਕ ਫ਼ੋਰਸ ਨਾਲ ਮਿਲ ਕੇ ਜ਼ਿਲ੍ਹੇ ਵਿੱਚ ਇਸ ਸਬੰਧੀ ਅਚਨਚੇਤ ਨਿਰੀਖਣ ਕਰਕੇ, ਬਾਲ ਮਜ਼ਦੂਰ ਪਾਏ ਜਾਣ 'ਤੇ ਅਜਿਹੇ ਬੱਚਿਆਂ ਦੇ ਪੁਨਰਵਾਸ ਲਈ ਉਪਰਾਲੇ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਸਾਰੇ ਵਿਭਾਗ ਆਪਸੀ ਤਾਲਮੇਲ ਨਾਲ ਕੰਮ ਕਰਨ ਅਤੇ ਬੱਚਿਆਂ ਦੀ ਜੀਵਨ ਸ਼ੈਲੀ ਵਿੱਚ ਸੁਧਾਰ ਲਿਆਉਣ ਅਤੇ ਉਨ੍ਹਾਂ ਨੂੰ ਇਕ ਚੰਗਾ ਨਾਗਰਿਕ ਬਣਾਉਣ ਵਿੱਚ ਕਾਰਜਸ਼ੀਲ ਹੋਣ। ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਵੱਲੋ ਬਾਲ ਭਲਾਈ ਕਮੇਟੀ, ਜੁਵੇਨਾਈਲ ਜਸਟਿਸ ਬੋਰਡ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਦੀ ਕਾਰਗਜ਼ਾਰੀ ਦੀ ਤਿਮਾਹੀ ਆਧਾਰ 'ਤੇ ਸਮੀਖਿਆ ਵੀ ਕੀਤੀ ਗਈ।
ਇਸ ਮੀਟਿੰਗ ਵਿੱਚ ਲਖਵੀਰ ਸਿੰਘ ਉਪ-ਪੁਲਿਸ ਕਪਤਾਨ (ਸਪੈਸ਼ਲ ਬ੍ਰਾਂਚ), ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮਨਜੀਤ ਸਿੰਘ, ਜ਼ਿਲ੍ਹਾ ਸਿੱਖਿਆ ਅਫਸਰ (ਐ) ਹਰਕੰਵਲਜੀਤ ਸਿੰਘ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਰਾਜਕਿਰਨ ਕੌਰ, ਡਾ. ਰਾਕੇਸ਼ ਪਾਲ ਅਤੇ ਡਾ. ਜਗਦੇਵ ਸਿੰਘ, ਸਿਹਤ ਵਿਭਾਗ ਅਤੇ ਸ਼੍ਰੀਮਤੀ ਸੋਨੀਆ, ਚੇਅਰਪਰਸਨ, ਬਾਲ ਭਲਾਈ ਕਮੇਟੀ, ਸ਼ਿਵ ਲਾਲ ਜੈਨ, ਮੈਂਬਰ, ਜੇ.ਜੇ.ਬੋਰਡ, ਸ਼੍ਰੀਮਤੀ ਜੋਲੀ ਚੰਦੇਲ, ਮੈਂਬਰ, ਬਾਲ ਭਲਾਈ ਕਮੇਟੀ ਤੇ ਮਿਸ ਰੋਹਿਤਾ (ਆਉਟ ਰੀਚ ਵਰਕਰ) ਮੌਜੂਦ ਸਨ।