ਐਸ.ਡੀ.ਐਮ ਬਲਾਚੌਰ ਵੱਲੋਂ ਬਰਸਾਤਾਂ ਦੇ ਮੌਸਮ ਦੀ ਆਮਦ ਨੂੰ ਮੁੱਖ ਰੱਖਦੇ ਹੋਏ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਦਾ ਕੀਤਾ ਗਿਆ ਦੌਰਾ

ਬਲਾਚੌਰ, 10 ਜੂਨ :- ਬਰਸਾਤ ਦੇ ਮੌਸਮ ਨੂੰ ਮੁੱਖ ਰੱਖਦੇ ਹੋਏ ਸਬ ਡਵੀਜ਼ਨ ਬਲਾਚੌਰ ਅਧੀਨ ਪੈਂਦੇ ਸੰਭਾਵੀ ਹੜ੍ਹ ਤੋਂ ਪ੍ਰਭਾਵਿਤ ਪਿੰਡਾਂ ਅਤੇ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਦਾ ਅੱਜ ਬਲਾਚੌਰ ਦੇ ਐਸ ਡੀ ਐਮ ਸੂਬਾ ਸਿੰਘ ਸਿੰਘ ਵੱਲੋਂ ਦੌਰਾ ਕੀਤਾ ਗਿਆ। ਇਸ ਮੌਕੇ ਹਰਜਿੰਦਰ ਸਿੰਘ ਅਤੇ , ਉਪ ਮੰਡਲ ਅਫਸਰ ਅਤੇ ਅਤੇ ਹਰਕਮਲ ਹੀਰਾ, ਜੇ ਈ ਡਰੇਨਜ਼ ਵਿਭਾਗ, ਗੜ੍ਹਸ਼ੰਕਰ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ।
ਐਸ ਡੀ ਐਮ ਸੂਬਾ ਸਿੰਘ ਅਨੁਸਾਰ ਇਸ ਦੌਰੇ ਦਾ ਮੰਤਵ ਧੁੱਸੀ ਬੰਨ੍ਹ ਦੇ ਕਮਜ਼ੋਰ ਅਤੇ ਨਾਜ਼ੁਕ ਥਾਂਵਾਂ ਦੀ ਸਮੀਖਿਆ ਕਰਕੇ, ਉਨ੍ਹਾਂ ਦੀ ਮਜ਼ਬੂਤੀ ਲਈ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕਰਨਾ ਸੀ। ਉਨ੍ਹਾਂ ਦੱਸਿਆ ਕਿ ਪਿੰਡ ਔਲੀਆਪੁਰ ਅਤੇ ਸਾਰੰਗਪੁਰ ਪੰਜ ਪੇਡਾ ਵਿਖੇ ਚੱਲ ਰਹੇ ਬੰਨ੍ਹ ਮਜ਼ਬੂਤੀ ਦੇ ਕੰਮ ਦੇ ਨਿਰੀਖਣ ਮੌਕੇ ਡਰੇਨਜ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਚੱਲ ਰਹੇ ਕੰਮ ਨੂੰ 30 ਜੂਨ, 2022 ਤੱਕ ਮੁਕੰਮਲ ਕੀਤਾ ਜਾਵੇ। ਇਸ ਤੋਂ ਇਲਾਵਾ ਨਰੇਗਾ ਸਕੀਮ ਤਹਿਤ ਕਰਵਾਏ ਜਾ ਰਹੇ ਕਾਰਜਾਂ ਨੂੰ ਵੀ ਤੁਰੰਤ ਪੂਰਾ ਕਰਨ ਲਈ ਕਿਹਾ ਗਿਆ।
ਪਿੰਡ ਸਾਰੰਗਪੁਰ ਪੰਜਪੇਡਾ ਅਤੇ ਕਾਠਗੜ੍ਹ ਵਿਖੇ ਹੋਣ ਵਾਲੇ ਕੰਮਾਂ ਨੂੰ ਵੀ ਪਹਿਲ ਦੇ ਅਧਾਰ 'ਤੇ ਪੂਰਾ ਕਰਨ ਦੀ ਹਦਾਇਤ ਦਿੱਤੀ ਗਈ। ਐਸ ਡੀ ਐਮ ਵੱਲੋਂ ਬਰਸਾਤ ਦੇ ਮੌਸਮ ਨੂੰ ਮੁੱਖ ਰੱਖਦੇ ਹੋਏ ਸਾਰੇ ਪ੍ਰਬੰਧ ਪਹਿਲ ਦੇ ਅਧਾਰ 'ਤੇ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਗਏ ਜਾਣ  ਤਾਂ ਜੋ ਸੰਭਾਵੀ ਹੜ੍ਹ ਦੀ ਮਾਰ ਹੇਠ ਆਉਂਦੇ ਪਿੰਡਾਂ ਦੇ ਲੋਕਾਂ ਨੂੰ ਕਿਸੇ ਵੀ ਪ੍ਰਕਾਰ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਨੇ ਡਰੇਨਜ ਵਿਭਾਗ ਦੇ ਅਧਿਕਾਰੀਆਂ ਨੂੰ ਸੰਭਾਵਿਤ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਖਾਲੀ ਥੈਲਿਆਂ (ਸੈਂਡ ਬੈਗ) ਅਤੇ ਜੇ.ਸੀ.ਬੀ ਆਦਿ ਦਾ ਪ੍ਰਬੰਧ ਵੀ ਅਗਾੳਂੂ ਰੂਪ ਵਿੱਚ ਕਰਨ ਦੀ ਹਦਾਇਤ ਕੀਤੀ।
ਫ਼ੋਟੋ ਕੈਪਸ਼ਨ: ਐਸ ਡੀ ਐਮ ਸੂਬਾ ਸਿੰਘ ਬਲਾਚੌਰ  ਸਬ ਡਵੀਜ਼ਨ ਅਧੀਨ ਪੈਂਦੇ ਦਰਿਆ ਸਤਲੁੱਜ ਦੇ ਧੁੱਸੀ ਬੰਨ੍ਹ ਦਾ ਮੁਆਇਨਾ ਕਰਦੇ ਹੋਏ।