ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਵਿਖੇ ਬੀ.ਐਸ.ਸੀ. ਲੈਬ ਸਾਇੰਸ, ਅਪਰੇਸ਼ਨ ਥੀਏਟਰ ਅਤੇ ਰੇਡੀਉਲੋਜੀ ਇਮੇਜ਼ ਟੈਕਨੋਲਜੀ ਡਿਗਰੀ ਕੋਰਸਾਂ ਵਿਚ ਦਾਖਲੇ ਸ਼ੁਰੂ

ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਵਿਖੇ ਬੀ.ਐਸ.ਸੀ. ਲੈਬ ਸਾਇੰਸ, ਅਪਰੇਸ਼ਨ ਥੀਏਟਰ ਟੈਕਨੋਲਜੀ ਅਤੇ ਰੇਡੀਉਲੋਜੀ ਇਮੇਜ਼ ਟੈਕਨੋਲਜੀ ਡਿਗਰੀ ਕੋਰਸਾਂ ਵਿਚ ਦਾਖਲੇ ਸ਼ੁਰੂ
ਬੰਗਾ  30 ਜੂਨ : () ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਬੰਧ ਹੇਠਾਂ ਆਰੰਭ ਹੋਏ ਨਵੇਂ ਮੈਡੀਕਲ ਸਿੱਖਿਆ ਅਦਾਰੇ  ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਵਿਖੇ ਬੀ.ਐਸ.ਸੀ. ਲੈਬ ਸਾਇੰਸ, ਅਪਰੇਸ਼ਨ ਥੀਏਟਰ ਟੈਕਨੋਲਜੀ, ਰੇਡੀਉਲੋਜੀ ਤੇ ਇਮੇਜ਼ ਟੈਕਨੋਲਜੀ ਡਿਗਰੀ ਕੋਰਸਾਂ ਵਿਚ ਦਾਖਲੇ ਸ਼ੁਰੂ ਹੋ ਗਏ ਹਨ।  ਇਹ ਜਾਣਕਾਰੀ ਟਰੱਸਟ ਦੇ ਜਰਨਲ ਸਕੱਤਰ ਕੁਲਵਿੰਦਰ ਸਿੰਘ ਢਾਹਾਂ ਨੇ ਦਿੱਤੀ। ਸ. ਢਾਹਾਂ ਨੇ ਦੱਸਿਆ ਕਿ ਮੈਡੀਕਲ ਸੇਵਾਵਾਂ ਦੇ ਖੇਤਰ ਵਿਚ ਉਕਤ  ਡਿਗਰੀ ਕੋਰਸ ਪਾਸ ਵਿਦਿਆਰਥੀਆਂ ਦੀ ਬਹੁਤ ਲੋੜ ਹੈ ਇਸ ਲਈ ਇਲਾਕੇ ਦੇ ਲੋਕਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਢਾਹਾਂ ਕਲੇਰਾਂ ਦੇ ਹਰਿਆਲੀ ਭਰਪੂਰ ਸਾਫ਼ ਅਤੇ ਪ੍ਰਦੂਸ਼ਣ ਰਹਿਤ ਸਥਾਨ 'ਤੇ ਇਹ ਕਾਲਜ ਸਥਾਪਿਤ ਕੀਤਾ ਗਿਆ ਜਿੱਥੇ ਪਹਿਲਾ ਸੈਸ਼ਨ ਜੁਲਾਈ 2022 ਵਿਚ ਸ਼ੁਰੂ ਹੋ ਰਿਹਾ ਹੈ।ਇੱਥੇ  ਕਾਲਜ ਕੋਲ ਵਧੀਆ ਇਮਾਰਤ ਦੇ ਨਾਲ-ਨਾਲ, ਵਧੀਆ ਕਲਾਸ ਰੂਮ, ਵਧੀਆ ਪ੍ਰੈਕਟੀਕਲ ਲੈਬ ਅਤੇ ਹੋਰ ਆਧੁਨਿਕ ਕੰਪਿਊਟਰਾਈਜ਼ਡ ਮਸ਼ੀਨਾਂ ਕਾਰਜਸ਼ੀਲ ਹਨ । ਕਾਲਜ ਵੱਲੋਂ ਵਿਦਿਆਰਥੀਆਂ ਲਈ 100% ਪਲੇਸਮੈਂਟ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।
               ਇਸ ਮੌਕੇ ਕਾਲਜ 
ਦੇ   ਪ੍ਰਿੰਸੀਪਲ  ਡਾ. ਅਵਤਾਰ ਚੰਦ ਮੋਂਗਰਾ ਨੇ ਦੱਸਿਆ ਕਿ ਗੁਰੂ ਨਾਨਕ ਪੈਰਾਮੈਡੀਕਲ ਕਾਲਜ ਵਿਖੇ ਤਿੰਨ ਡਿਗਰੀ ਕੋਰਸਾਂ ਬੀ.ਐਸ.ਸੀ. ਲੈਬ ਸਾਇੰਸ, ਬੀ.ਐਸ.ਸੀ.  ਅਪਰੇਸ਼ਨ ਥੀਏਟਰ ਟੈਕਨੋਲਜੀ ਅਤੇ ਬੀ.ਐਸ.ਸੀ. ਰੇਡੀਉਲੋਜੀ ਤੇ ਇਮੇਜ਼ ਟੈਕਨੋਲਜੀ ਦੇ ਡਿਗਰੀ ਕੋਰਸਾਂ ਵਿਚ 10+2  ਨਾਨ ਮੈਡੀਕਲ ਜਾਂ ਮੈਡੀਕਲ ਪਾਸ ਵਿਦਿਆਰਥੀ ਦਾਖਲਾ ਲੈ ਸਕਦੇ ਹਨ। ਇਸ ਸਬੰਧੀ ਕਾਲਜ ਵੱਲੋਂ ਦਾਖਲਾ ਹੈਲਪ ਲਾਈਨ ਫੋਨ ਨੰਬਰ: 91115-60260 ਅਤੇ 99142-60260 ਦਾ ਵੀ ਆਰੰਭ ਕਰ ਦਿੱਤਾ ਗਿਆ ਹੈ। ਡਿਗਰੀ ਕੋਰਸਾਂ ਵਿਚ ਐਸ ਸੀ, ਬੀ ਸੀ ਅਤੇ ਉ ਬੀ ਸੀ ਵਰਗ ਨਾਲ ਸੰਬਧਿਤ ਵਿਦਿਆਰਥੀਆਂ 100% ਸਕਾਲਰਸ਼ਿਪ ਸਕੀਮ ਦਾ ਲਾਭ ਪ੍ਰਾਪਤ ਕਰਕੇ ਮੁਫ਼ਤ ਪੜ੍ਹਾਈ ਕਰ ਸਕਦੇ ਹਨ।
              ਕਾਲਜ ਦੇ ਵਾਈਸ ਪ੍ਰਿੰਸੀਪਲ ਰਮਨਦੀਪ ਕੌਰ ਨੇ ਮਹੱਤਵਪੂਰਨ ਜਾਣਕਾਰੀ ਦਿੱਤੀ ਦਿੰਦੇ ਦੱਸਿਆ ਕਿ ਬੀ.ਐਸ.ਸੀ. ਲੈਬ ਸਾਇੰਸ, ਅਪਰੇਸ਼ਨ ਥੀਏਟਰ ਟੈਕਨੋਲਜੀ ਅਤੇ ਰੇਡੀਉਲੋਜੀ ਤੇ ਇਮੇਜ਼ ਟੈਕਨੋਲਜੀ ਡਿਗਰੀ ਕੋਰਸ ਪਾਸ ਵਿਦਿਆਰਥੀਆਂ ਦੀ ਦੇਸ ਅਤੇ ਵਿਦੇਸ਼ਾਂ ਦੇ ਹਸਪਤਾਲਾਂ ਅਤੇ ਹੋਰ ਮੈਡੀਕਲ ਅਦਾਰਿਆਂ ਵਿਚ ਮੰਗ ਬਹੁਤ ਵੱਧ ਚੁੱਕੀ  ਹੈ। ਉਨ੍ਹਾਂ ਦੱਸਿਆ ਕਿ ਟਰੱਸਟ ਦੇ ਸੀਨੀਅਰ ਮੀਤ ਪ੍ਰਧਾਨ ਬਰਜਿੰਦਰ ਸਿੰਘ ਢਾਹਾਂ ਵੱਲੋਂ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਦੀ ਵਿੱਦਿਅਕ ਸਾਂਝ ਕੈਨੇਡਾ ਦੀਆਂ ਉੱਚ ਪੱਧਰੀ ਪੈਰਾ ਮੈਡੀਕਲ ਯੂਨੀਵਰਸਿਟੀਆਂ ਨਾਲ ਕਰਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ। ਜਿਸ ਨਾਲ ਕਾਲਜ ਵਿਦਿਆਰਥੀਆਂ ਨੂੰ ਕੈਨੇਡਾ ਵਿਖੇ ਜਾ ਕੇ ਇੰਟਰਨੈਸ਼ਨਲ ਪੱਧਰ ਦੀ ਪੜ੍ਹਾਈ ਕਰਨ ਦਾ ਮੌਕਾ ਪ੍ਰਾਪਤ ਹੋਵੇਗਾ।ਪੈਰਾ ਮੈਡੀਕਲ ਕੋਰਸਾਂ ਵਿਚ ਦਾਖਲਾ ਸਬੰਧੀ ਜਾਣਕਾਰੀ ਦੇਣ ਮੌਕੇ ਕੁਲਵਿੰਦਰ ਸਿੰਘ ਢਾਹਾਂ ਜਰਨਲ ਸਕੱਤਰ, ਵਰਿੰਦਰ ਸਿੰਘ ਬਰਾੜ ਐੱਚ ਆਰ ਐਡਮਿਨ, ਡਾ. ਅਵਤਾਰ ਚੰਦ ਮੋਂਗਰਾ ਪ੍ਰਿੰਸੀਪਲ, ਰਮਨਦੀਪ ਕੌਰ ਵਾਈਸ ਪ੍ਰਿੰਸੀਪਲ, ਮਹਿੰਦਰਪਾਲ ਸਿੰਘ ਸੁਪਰਡੈਂਟ ਅਤੇ ਕਾਲਜ ਸਟਾਫ ਵੀ ਹਾਜ਼ਰ ਸੀ ।
ਫੋਟੋ ਕੈਪਸ਼ਨ : ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਵਿਖੇ ਦਾਖਲੇ ਸ਼ੁਰੂ ਹੋਣ ਦੀ ਜਾਣਕਾਰੀ ਦਿੰਦੇ ਹੋਏ ਕਾਲਜ ਪ੍ਰਬੰਧਕ