ਕਤਲ ਕੀਤੇ ਵਿਅਕਤੀ ਦੀ ਭੈਣ ਸਮੇਤ ਤਿੰਨ ਮੁਲਜ਼ਮ ਗਿ੍ਫ਼ਤਾਰ ਤੇ 45 ਹਜ਼ਾਰ ਰੁਪਏ ਦੀ ਫਿਰੌਤੀ ਦੀ ਰਕਮ ਵੀ ਬਰਾਮਦ: ਐੱਸਐੱਸਪੀ ਸੰਦੀਪ ਕੁਮਾਰ
ਐਸਬੀਐਸ ਨਗਰ, 2 ਜੂਨ: ਬੰਗਾ ਬਲਾਈਂਡ ਕਤਲ ਕੇਸ ਨੂੰ ਇੱਕ ਹਫ਼ਤੇ ਵਿੱਚ ਸੁਲਝਾਉਂਦਿਆਂ ਐਸਬੀਐਸ ਨਗਰ ਪੁਲੀਸ ਨੇ ਵੀਰਵਾਰ ਨੂੰ ਕਤਲ ਕੀਤੇ ਵਿਅਕਤੀ ਦੀ ਭੈਣ ਸਮੇਤ ਤਿੰਨ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਕੋਲੋਂ 45,000 ਰੁਪਏ ਦੀ ਫਿਰੌਤੀ ਦੀ ਰਕਮ ਵੀ ਬਰਾਮਦ ਕਰ ਲਈ ਹੈ। ਐਸ.ਬੀ.ਐਸ.ਨਗਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਸ੍ਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਅਮਰਜੀਤ ਸਿੰਘ ਵਾਸੀ ਸੱਲ ਕਲਾਂ (ਬੰਗਾ), ਜਿਸ ਨੂੰ 25 ਮਈ 2022 ਨੂੰ ਦੋ ਅਣਪਛਾਤੇ ਬਾਈਕ ਸਵਾਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ, ਦੀ ਹੱਤਿਆ ਦੇ ਸਬੰਧ ਵਿੱਚ ਥਾਣਾ ਸਦਰ ਬੰਗਾ ਵਿਖੇ ਕੇਸ ਨੰਬਰ 51/2022 ਅਧੀਨ 302 ਆਈ.ਪੀ.ਸੀ. ਅਤੇ 25 ਅਸਲਾ ਐਕਟ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਮਨਦੀਪ ਕੌਰ, ਜੋ ਕਤਲ ਕੀਤੇ ਗਏ ਅਮਰਜੀਤ ਸਿੰਘ ਦੀ ਭੈਣ ਹੈ, ਨੇ ਆਪਣੀ ਸਹੇਲੀ ਗੁਰਵਿੰਦਰ ਕੌਰ ਵਾਸੀ ਚਰਨ (ਐਸ.ਬੀ.ਐਸ. ਨਗਰ) ਨਾਲ ਮਿਲ ਕੇ ਅਮਰਜੀਤ ਸਿੰਘ ਦੇ ਕਤਲ ਦੀ ਸਾਜ਼ਿਸ਼ ਰਚੀ ਸੀ। ਗੁਰਵਿੰਦਰ ਕੌਰ ਨੇ ਅੱਗੇ ਲਖਬੀਰ ਕੁਮਾਰ ਵਾਸੀ ਮਹਿਮੂਦਪੁਰ ਗਦਰੀਆਂ ਨਾਲ ਸੰਪਰਕ ਕੀਤਾ। ਲਖਬੀਰ ਕੁਮਾਰ ਨੇ ਅਮਰਜੀਤ ਸਿੰਘ ਨੂੰ ਮਾਰਨ ਲਈ ਸਰਬਜੀਤ ਸਿੰਘ ਵਾਸੀ ਚਰਨਾਂ ਨਾਲ 75,000 ਰੁਪਏ ਵਿੱਚ ਸੌਦਾ ਤੈਅ ਕੀਤਾ। ਇਸ ਤੋਂ ਬਾਅਦ 25.05.2022 ਨੂੰ ਸਰਬਜੀਤ ਸਿੰਘ ਨੇ ਆਪਣੇ ਅਣਪਛਾਤੇ ਦੋਸਤ ਨਾਲ ਮਿਲ ਕੇ ਅਮਰਜੀਤ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਮਾਮਲੇ ਵਿੱਚ ਮੁਲਜ਼ਮ ਮਨਦੀਪ ਕੌਰ, ਗੁਰਵਿੰਦਰ ਕੌਰ ਅਤੇ ਲਖਬੀਰ ਸਿੰਘ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਕੋਲੋਂ ਫਿਰੌਤੀ ਦੇ 45,000/- ਰੁਪਏ ਵੀ ਬਰਾਮਦ ਕੀਤੇ ਗਏ ਹਨ। ਐਸਐਸਪੀ ਐਸਬੀਐਸ ਨਗਰ ਨੇ ਦੱਸਿਆ ਕਿ ਮੁਲਜ਼ਮ ਸਰਬਜੀਤ ਸਿੰਘ ਅਤੇ ਉਸ ਦੇ ਸਾਥੀ ਮੁਲਜ਼ਮ ਅਜੇ ਫਰਾਰ ਹਨ ਅਤੇ ਉਨ੍ਹਾਂ ਦੀ ਗਿ੍ਰਫਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ।

SBS NAGAR POLICE CRACKED BANGA BLIND MURDER CASE IN A WEEK
Three accused arrested including sister of the victim and also recovered Rs45k ransom money: SSP Sandeep Kumar
SBS Nagar, June 2: Cracking the Banga blind murder case in a week, SBS Nagar police, on Thursday, arrested three accused including sister of the victim and recovered Rs 45,000 ransom money from them. Giving this information during a press conference at SBS Nagar, SSP Mr. Sandeep Kumar said that the case FIR No. 51/2022 U/s 302 IPC & 25 Arms Act was registered at P.S. Sadar Banga for murder of Amarjit Singh resident of Salh Kalan (Banga), who was shot dead by two unknown bike borne persons on May 25, 2022. During the investigation of the case, he said that it is revealed that accused Mandeep Kaur, sister of the victim, planned the murder of Amarjit Singh with her friend Gurwinder Kaur resident of Charan (SBS Nagar), who is co-conspirator in this case. Gurwinder Kaur further contacted with Lakhbir Kumar resident of Mehmudpur Gadrian. Lakhbir Kumar fixed a deal in sum of Rs. 75,000/- with accused Sarabjit Singh resident of Charan to kill Amarjit Singh. Thereafter, Sarabjit Singh along with his unknown friend shot dead Amarjit Singh on 25.05.2022. In this case accused Mandeep Kaur, Gurwinder Kaur and Lakhbir Singh have been arrested and ransom money of Rs. 45,000/- has also been recovered from them. Accused Sarabjit Singh and his associate accused are still at large and raids are being conducted to nab them, the SSP SBS Nagar added.