ਰਾਜਪੁਰਾ (ਪਟਿਆਲਾ), ਜੁਲਾਈ 7, 2022: ਐੱਲ.ਐਂਡ.ਟੀ ਦੀ ਨਾਭਾ ਪਾਵਰ ਲਿਮਟਿਡ, ਜੋ ਰਾਜਪੁਰਾ ਵਿਖੇ 2x700 ਮੈਗਾਵਾਟ ਸੁਪਰਕ੍ਰਿਟੀਕਲ ਥਰਮਲ ਪਾਵਰ ਪਲਾਂਟ ਦਾ ਸੰਚਾਲਨ ਕਰਦੀ ਹੈ, ਨੂੰ ਕੌਂਸਲ ਫਾਰ ਐਨਵਾਇਰੋ ਐਕਸੀਲੈਂਸ ਦੁਆਰਾ ਪਾਣੀ ਅਤੇ ਸੁਆਹ ਪ੍ਰਬੰਧਨ ਵਿੱਚ ਉੱਤਮਤਾ ਅਤੇ ਸਰਵੋਤਮ ਅਭਿਆਸਾਂ ਲਈ ਦੋ ਅਵਾਰਡ ਨਾਲ ਨਵਾਜਿਆ ਗਿਆ ਹੈ । ਨਾਭਾ ਪਾਵਰ ਨੂੰ 500 ਮੈਗਾਵਾਟ ਤੋਂ ਉੱਪਰ ਪ੍ਰਾਈਵੇਟ ਥਰਮਲ ਸ਼੍ਰੇਣੀ ਵਿਚ ਨੈਸ਼ਨਲ ਅਵਾਰਡ ਫਾਰ ਐਕਸੀਲੈਂਸ ਅਤੇ ਐਸ਼ ਹੈਂਡਲਿੰਗ ਪਲਾਂਟ ਸ਼੍ਰੇਣੀ ਵਿੱਚ ਜਲ ਪ੍ਰਬੰਧਨ ਵਿੱਚ ਉੱਤਮਤਾ, ਵਧੀਆ ਅਭਿਆਸਾਂ ਅਤੇ ਨਵੀਆਂ ਪਹਿਲਕਦਮੀਆਂ ਲਈ ਇਹ ਅਵਾਰਡ ਦਿਤੇ ਗਏ ਹਨ। ਨਾਭਾ ਪਾਵਰ ਨੂੰ 'ਫਲਾਈ ਐਸ਼ ਯੂਟਿਲਾਈਜੇਸ਼ਨ ਅਵਾਰਡਸ-2022' ਨਾਲ ਵੀ ਨਵਾਜਿਆ ਗਿਆ ਹੈ। ਇਹ ਅਵਾਰਡ ਮਿਸ਼ਨ ਐਨਰਜੀ ਫਾਊਂਡੇਸ਼ਨ ਦੁਆਰਾ ਦਿੱਤਾ ਗਿਆ ਹੈ, ਜੋ ਥਰਮਲ ਐਸ਼ ਦੀ ਪ੍ਰਭਾਵਸ਼ਾਲੀ ਵਰਤੋਂ ਲਈ ਨਾਭਾ ਪਾਵਰ ਵਲੋਂ ਚੁੱਕੇ ਗਏ ਕਦਮਾਂ ਨੂੰ ਪ੍ਰਦਰਸ਼ਿਤ ਕਰਦਾ ਹੈ।
ਇਸ ਪ੍ਰਾਪਤੀ ਟਿੱਪਣੀ ਕਰਦੇ ਹੋਏ, ਸ਼੍ਰੀ ਡੀ.ਕੇ. ਸੇਨ, ਐੱਲ.ਐਂਡ.ਟੀ ਦੇ ਨਿਰਦੇਸ਼ਕ ਅਤੇ ਸੀਨੀਅਰ ਕਾਰਜਕਾਰੀ ਉਪ ਪ੍ਰਧਾਨ (ਵਿਕਾਸ ਪ੍ਰੋਜੈਕਟ), ਨੇ ਕਿਹਾ, "ਨਾਭਾ ਪਾਵਰ ਇੱਕ ਪੂਰੀ ਤਰ੍ਹਾਂ ਜ਼ੀਰੋ ਲਿਕਵਿਡ ਡਿਸਚਾਰਜ ਥਰਮਲ ਪਾਵਰ ਪਲਾਂਟ ਹੈ ਜਿਸ ਵਿੱਚ ਸਭ ਤੋਂ ਘੱਟ ਪਾਣੀ ਦੀ ਖਪਤ ਹੁੰਦੀ ਹੈ। ਐਨਪੀਐਲ ਨੇ ਵਾਤਾਵਰਣ ਪ੍ਰਤੀ ਸੁਚੇਤ ਰਹਿੰਦੇ ਹੋਏ ਆਪਣੇ ਆਪ ਨੂੰ ਪੰਜਾਬ ਰਾਜ ਦੇ ਪਾਵਰ ਸੈਕਟਰ ਦੀ ਰੀੜ੍ਹ ਦੀ ਹੱਡੀ ਸਾਬਤ ਕੀਤਾ ਹੈ।" ਉਹਨਾਂ ਕਿਹਾ, "ਨਾਭਾ ਪਾਵਰ ਨੇ ਕੰਮ ਸ਼ੁਰੂ ਹੋਣ ਤੋਂ ਬਾਅਦ ਫਲਾਈ ਐਸ਼ ਦੀ ਬਿਹਤਰ ਵਰਤੋਂ ਨੂੰ ਯਕੀਨੀ ਬਣਾਈਆਂ ਹੈ । ਸਾਲ 22 ਦੇ ਦੌਰਾਨ, NPL ਨੇ 100% ਸੁਆਹ ਜੋ ਕਿ 19.6 ਲੱਖ ਮੀਟ੍ਰਿਕ ਟਨ ਬੰਦੀ ਹੈ, ਦੀ ਬਿਹਤਰ ਢੰਗ ਨਾਲ ਵਰਤੋਂ ਕੀਤੀ ਹੈ। ਨਾਭਾ ਪਾਵਰ ਲਈ ਇਹ ਮਾਣ ਵਾਲੀ ਗੱਲ ਹੈ ਕਿ ਅਜਿਹੇ ਵੱਕਾਰੀ ਨੈਸ਼ਨਲ ਅਵਾਰਡਾਂ ਦੀ ਜਿਊਰੀ ਮੈਂਬਰਾਂ ਨੇ ਪਾਣੀ ਅਤੇ ਰਾਖ ਪ੍ਰਬੰਧਨ ਦੇ ਖੇਤਰ ਵਿੱਚ ਸਾਡੇ ਯਤਨਾਂ ਨੂੰ ਮਾਨਤਾ ਦਿੱਤੀ ਹੈ। " ਇਸ ਤੋਂ ਇਲਾਵਾ, ਨਾਭਾ ਪਾਵਰ ਨੇ ਵੀ ਪਿਛਲੇ ਕੁਝ ਸਾਲਾਂ ਵਿੱਚ ਪਾਵਰ ਪਲਾਂਟ ਦੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਖਾਲੀ ਪਈ ਪੰਚਾਇਤੀ ਜ਼ਮੀਨਾਂ ਵਿੱਚ ਇੱਕ ਲੱਖ ਤੋਂ ਵੱਧ ਰੁੱਖ ਲਗਾ ਕੇ ਪੰਜਾਬ ਰਾਜ ਵਿੱਚ ਹਰਿਆਵਲ ਨੂੰ ਵਧਾਉਣ ਲਈ ਸਰਗਰਮੀ ਨਾਲ ਕੰਮ ਕੀਤਾ ਹੈ।ਐਨਵਾਈਰੋ ਐਕਸੀਲੈਂਸ ਕੌਂਸਲ ਇੱਕ ਖੁਦਮੁਖਤਿਆਰੀ ਰਾਸ਼ਟਰੀ ਪੱਧਰ ਦੀ, ਗੈਰ-ਸਰਕਾਰੀ ਸੰਸਥਾ ਹੈ, ਜੋ ਊਰਜਾ ਖੇਤਰ ਨਾਲ ਸਬੰਧਤ ਮੁੱਦਿਆਂ 'ਤੇ ਜਨਤਕ ਹਿੱਤਾਂ, ਖੋਜ ਅਤੇ ਵਕਾਲਤ 'ਤੇ ਕੰਮ ਕਰਦੀ ਹੈ। ਮਿਸ਼ਨ ਐਨਰਜੀ ਫਾਊਂਡੇਸ਼ਨ ਮੁੰਬਈ ਸਥਿਤ ਇੱਕ ਗੈਰ-ਲਾਭਕਾਰੀ ਸੰਸਥਾ ਹੈ, ਜੋ ਫਲਾਈ ਐਸ਼ ਪ੍ਰਬੰਧਨ ਵਿੱਚ ਸਭ ਤੋਂ ਵਧੀਆ ਅਭਿਆਸਾਂ, ਨਵੀਨਤਾਕਾਰੀ ਵਿਕਾਸ ਅਤੇ ਟਿਕਾਊ ਹੱਲ ਲਈ ਥਰਮਲ ਪਾਵਰ ਪਲਾਂਟਾਂ ਦੇ ਯਤਨਾਂ ਨੂੰ ਉਤਸ਼ਾਹਿਤ ਕਰੋ ਕਰਨ ਲਈ ਕੰਮ ਕਰ ਰਹੀ ਹੈ।