ਢਾਹਾਂ ਕਲੇਰਾਂ ਟਰੱਸਟ ਨੂੰ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਖੋਲ੍ਹਣ ਦੀ ਮਿਲੀ ਮੰਨਜ਼ੂਰੀ

ਢਾਹਾਂ ਕਲੇਰਾਂ ਟਰੱਸਟ ਨੂੰ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਖੋਲ੍ਹਣ ਦੀ ਮਿਲੀ ਮੰਨਜ਼ੂਰੀ
ਬੰਗਾ 22 ਜੂਨ :- () ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਨਵੀਂ ਪੀੜ੍ਹੀ ਨੂੰ ਵਧੀਆ ਰੁਜ਼ਗਾਰ ਦੇ ਕਾਬਲ ਬਣਾਉਣ ਲਈ ਨਵੇਂ ਮੈਡੀਕਲ ਸਿੱਖਿਆ ਪ੍ਰੋਜੈਕਟ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਵਾਸਤੇ ਮੰਨਜ਼ੂਰੀ ਮਿਲ ਗਈ ਹੈ। ਇਹ ਖੁਸ਼ੀ ਭਰੀ ਜਾਣਕਾਰੀ ਟਰੱਸਟ ਦੇ ਪ੍ਰਧਾਨ ਹਰਦੇਵ ਸਿੰਘ ਕਾਹਮਾ ਨੇ ਦਿੰਦੇ ਦੱਸਿਆ ਕਿ ਇਲਾਕੇ ਦੇ 10+2 ਪਾਸ ਵਿਦਿਆਰਥੀਆਂ ਦੀ ਜ਼ਰੂਰਤ ਨੂੰ ਦੇਖਦੇ ਹੋਏ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਸਥਾਪਿਤ ਕੀਤਾ ਗਿਆ ਹੈ । ਇਸ ਪੈਰਾ ਮੈਡੀਕਲ ਕਾਲਜ ਨੂੰ  ਪੰਜਾਬ ਸਰਕਾਰ ਅਤੇ ਆਈ. ਕੇ. ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਤੋਂ ਐਫੀਲੇਸ਼ਨ ਅਤੇ ਮੰਨਜ਼ੂਰੀ ਮਿਲ ਚੁੱਕੀ ਹੈ ।  ਡਾ. ਐਸ. ਐਸ. ਗਿੱਲ ਡਾਇਰੈਕਟਰ ਹੈਲਥ ਅਤੇ ਐਜ਼ੂਕੇਸ਼ਨ (ਸਾਬਕਾ ਵਾਈਸ ਚਾਂਸਲਰ ਬਾਬਾ ਫਰੀਦ ਯੂਨੀਵਰਸਿਟੀ ਹੈਲਥ ਸਾਇੰਸ) ਨੇ ਹੋਰ ਜਾਣਕਾਰੀ ਦਿੰਦੇ ਦੱਸਿਆ ਕਿ ਗੁਰੂ ਨਾਨਕ ਪੈਰਾਮੈਡੀਕਲ ਕਾਲਜ ਨੂੰ ਤਿੰਨ ਬੀ.ਐਸ.ਸੀ. ਡਿਗਰੀ ਕੋਰਸਾਂ ਦੀ ਮੰਨਜ਼ੂਰੀ ਮਿਲੀ ਹੈ ਜਿਹਨਾਂ ਵਿਚ ਬੀ.ਐਸ.ਸੀ. ਲੈਬ ਸਾਇੰਸ, ਬੀ.ਐਸ.ਸੀ. ਅਪਰੇਸ਼ਨ ਥੀਏਟਰ ਅਤੇ ਬੀ.ਐਸ.ਸੀ. ਰੇਡੀਉਲੋਜੀ ਤੇ ਇਮੇਜ਼ ਟੈਕਨੋਲਜੀ ਦੇ ਡਿਗਰੀ ਕੋਰਸ ਸ਼ਾਮਿਲ ਹਨ । ਇਹਨਾਂ ਕੋਰਸਾਂ ਵਿਚ 10+2 ਪਾਸ (ਨਾਨ ਮੈਡੀਕਲ ਅਤੇ ਮੈਡੀਕਲ) ਵਿਦਿਆਰਥੀ ਦਾਖਲਾ ਲੈ ਸਕਦੇ ਹਨ ।  ਟਰੱਸਟ ਦੇ ਸੀਨੀਅਰ ਮੀਤ ਪ੍ਰਧਾਨ ਬਰਜਿੰਦਰ ਸਿੰਘ ਢਾਹਾਂ ਵੱਲੋਂ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਦੀ ਵਿੱਦਿਅਕ ਸਾਂਝ ਕੈਨੇਡਾ ਦੀਆਂ ਉੱਚ ਪੱਧਰੀ ਪੈਰਾ ਮੈਡੀਕਲ ਯੂਨੀਵਰਸਿਟੀਆਂ ਨਾਲ ਕਰਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ। ਜਿਵੇਂ ਕਿ ਪਹਿਲਾਂ ਕਾਰਲਟਨ ਯੂਨੀਵਰਸਿਟੀ ਓਟਾਵਾ ਕੈਨੇਡਾ ਨਾਲ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਵਿੱਦਿਅਕ ਸਾਂਝ ਹੋਈ ਹੈ। ਇੰਟਰਨੈਸ਼ਨਲ ਵਿੱਦਿਅਕ ਸਾਂਝ ਹੋਣ ਨਾਲ ਪੈਰਾ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਨੂੰ ਕੈਨੇਡਾ ਵਿਖੇ ਜਾ ਕੇ ਇੰਟਰਨੈਸ਼ਨਲ ਪੱਧਰ ਦੀ ਆਧੁਨਿਕ ਟੈਕਨਾਲੋਜੀ ਵਾਲੀ ਪੜ੍ਹਾਈ ਕਰਨ ਦਾ ਮੌਕਾ ਪ੍ਰਾਪਤ ਹੋਵੇਗਾ । ਜ਼ਿਕਰਯੋਗ ਹੈ ਕਿ ਟਰੱਸਟ ਵੱਲੋਂ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਵਾਸਤੇ ਵਿਸ਼ੇਸ਼ ਟਰੇਂਡ ਸਟਾਫ਼ ਤੇ ਅਧਿਆਪਕਾਂ ਨੂੰ ਨਿਯੁਕਤ ਕੀਤਾ ਜਾ ਰਿਹਾ ਹੈ ਅਤੇ ਇਸ ਸਾਲ 2022 ਵਿਚ ਹੀ ਪਹਿਲਾ ਸੈਸ਼ਨ ਆਰੰਭ ਹੋ ਜਾਵੇਗਾ । ਮੀਡੀਆ ਨੂੰ ਜਾਣਕਾਰੀ ਦੇਣ ਮੌਕੇ ਸਰਵ ਸ੍ਰੀ ਹਰਦੇਵ ਸਿੰਘ ਕਾਹਮਾ ਪ੍ਰਧਾਨ, ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਜਗਜੀਤ ਸਿੰਘ ਸੋਢੀ ਪ੍ਰਬੰਧਕ ਮੈਂਬਰ, ਡਾ. ਐਸ ਐਸ ਗਿੱਲ ਡਾਇਰੈਕਟਰ ਹੈਲਥ ਅਤੇ ਐਜ਼ੂਕੇਸ਼ਨ, ਵਰਿੰਦਰ ਸਿੰਘ ਬਰਾੜ ਐਚ ਆਰ ਐਡਮਿਨ, ਮਹਿੰਦਰਪਾਲ ਸਿੰਘ ਸੁਪਰਡੈਂਟ, ਡਾ. ਅਵਤਾਰ ਚੰਦਰ ਮੋਂਗਰਾ ਪ੍ਰਿੰਸੀਪਲ  ਵੀ ਹਾਜ਼ਰ ਸਨ ।
ਫੋਟੋ ਕੈਪਸ਼ਨ :-  ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਦੀ ਮੰਨਜ਼ੂਰੀ ਤੇ ਸਥਾਪਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ


Virus-free. www.avast.com