ਨਵਾਂਸ਼ਹਿਰ 29 ਜੂਨ :- ਦੇਸ ਰਾਜ ਨੌਰਦ ਏ ਸੀ ਟੀ ਸ.ਸ.ਸ.ਸ. ਲੰਗੜੋਆ ਦਾ ਜਨਮ ਮਾਤਾ ਕਰਮੀ ਦੀ ਕੁੱਖੋਂ ਤੇ ਪਿਤਾ ਸਵਰਨ ਚੰਦ ਦੇ ਗ੍ਰਹਿ ਵਿਖੇ 20 ਜੂਨ 1964 ਨੂੰ ਹੋਇਆ। ਦੇਸ ਰਾਜ ਨੌਰਦ ਨੇ ਮੁੱਢਲੀ ਸਿੱਖਿਆ ਸ.ਪ.ਸ. ਚੱਕ ਕਬਰਵਾਲਾ ਜਿਲਾ ਫਿਰੋਜਪੁਰ ਤੋਂ ਤੇ ਮੈਟ੍ਰਿਕ ਦੀ ਪੜਾਈ ਸ.ਹ.ਸ. ਚੱਕ ਵੈਰੋਕੇ ਜਿਲਾ ਫਾਜਿਲਕਾ ਤੋਂ ਪੂਰੀ ਕੀਤੀ। ਕੁਝ ਸਮਾਂ ਜਿਲਾ ਮੁਕਤਸਰ ਵਿਖੇ ਰਹਿਣ ਉਪਰੰਤ ਕਾਲਜ ਦੀ ਪੜ੍ਹਾਈ ਵਿਚਾਲੇ ਛੱਡ ਕੇ 1982-84 ਵਿੱਚ ਸਰਕਾਰੀ ਆਰਟ ਐਂਡ ਕਰਾਫਟ ਟੀਚਰ ਟਰੇਨਿੰਗ ਸੰਸਥਾ (ਆਰਟ ਗੈਲਰੀ ) ਅੰਮ੍ਰਿਤਸਰ ਤੋਂ ਏ ਸੀ ਟੀ ਦਾ ਡਿਪਲੋਮਾ ਕੀਤਾ। ਦੇਸ ਰਾਜ ਨੇ ਆਪਣੀ ਸਰਕਾਰੀ ਸੇਵਾ ਅਗਸਤ 1988 ਵਿਚ ਸਮਸ ਚੱਕ ਖੇੜੇ ਵਾਲਾ ਜਿਲਾ ਫਾਜਿਲਕਾ ਤੋਂ ਸੁਰੂ ਕੀਤੀ। ਅਚਾਨਕ ਪਿਤਾ ਦਾ ਦੇਹਾਂਤ ਹੋਣ ਕਾਰਨ ਉਹ ਮਾਲਵਾ ਛੱਡ ਦੋਆਬੇ ਦੇ ਦਿਲ ਨਵਾਂਸ਼ਹਿਰ ਵਿਖੇ ਆ ਵਸੇ। ਉਹਨਾਂ ਨੇ ਅਗਸਤ 1996 ਵਿਚ ਸ.ਸ.ਸ.ਸ .ਕਰਨਾਣਾ ਜਲੰਧਰ ਵਿਖੇ ਉਪਰੰਤ ਜੁਲਾਈ 2001 ਨੂੰ ਸ.ਹ.ਸ. ਸਨਾਵਾ ਵਿਖੇ ਨੌਕਰੀ ਜੁਆਇਨ ਕੀਤੀ। 2005 ਤੋਂ ਪ.ਸ.ਸ.ਬ. ਬੋਰਡ ਤੇ ਵਿਭਾਗ ਵੱਲੋਂ ਕਰਵਾਏ ਗਏ ਵਿਦਿਅਕ ਮੁਕਾਬਲਿਆਂ ਵਿਚ ਬਤੌਰ ਜੱਜ ਦੀ ਭੂਮਿਕਾ ਨਿਭਾਈ। ਬੱਚਿਆਂ ਦੇ ਵੱਖ ਵੱਖ ਖੇਤਰਾਂ ਵਿੱਚ ਪੇਂਟਿੰਗ ਮੁਕਾਬਲੇ ਕਰਵਾਏ ਅਤੇ ਸਮੇਂ ਸਮੇਂ ਤੇ ਵਿਭਾਗ ਦੇ ਅਧਿਕਾਰੀਆਂ ਤੇ ਅਫਸਰਾਂ ਵਲੋਂ ਉਹਨਾਂ ਦੀਆਂ ਸੇਵਾਵਾਂ ਨੂੰ ਦੇਖਦਿਆਂ ਸਨਮਾਨਿਤ ਵੀ ਕੀਤਾ ਗਿਆ। ਮੁਲਾਜ਼ਮਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਉਹ ਆਰਟ ਐਂਡ ਕਰਾਫਟ ਟੀਚਰ ਯੂਨੀਅਨ ਦੇ ਪ੍ਰਧਾਨ ਦੇ ਅਹੁਦੇ ਤੇ ਰਹਿ ਕੇ ਅਕਸਰ ਸਰਗਰਮ ਰਹੇ ਤੇ ਆਪਣੀ ਕਾਬਲੀਅਤ ਦਿਖਾਈ। ਸਤੰਬਰ 2019 ਤੋਂ ਹੁਣ ਤੱਕ ਉਹ ਐਸ ਸੀ ਬੀ ਸੀ ਅਧਿਆਪਕ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤੇ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਤੇ ਰਹਿ ਕੇ ਇਸ ਸਮੇਂ ਸਸਸਸ ਲੰਗੜੋਆ ਸਭਸ ਨਗਰ ਵਿਖੇ ਆਪਣੀ ਸੇਵਾ ਦੇ ਨਾਲ ਨਾਲ ਸਮਾਜ ਭਲਾਈ ਦੇ ਕੰਮਾਂ ਨੂੰ ਤੇ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਲਈ ਯਤਨਸ਼ੀਲ ਹਨ। ਹਾਲ ਹੀ ਪਿਛਲੇ ਕੁਝ ਦਿਨ ਪਹਿਲਾਂ ਡਿਪਟੀ ਕਮਿਸ਼ਨਰ ਨਵਾਂਸ਼ਹਿਰ ਵੱਲੋ ਉਹਨਾਂ ਨੂੰ ਵਧੀਆ ਸੇਵਾਵਾਂ ਦੇਣ ਬਦਲੇ ਸਨਮਾਨਿਤ ਵੀ ਕੀਤਾ ਗਿਆ। ਦੇਸ ਰਾਜ ਨੌਰਦ ਚੌਂਤੀ ਸਾਲ ਦਸ ਮਹੀਨੇ ਦੀ ਬੇਦਾਗ ਸੇਵਾ ਨਿਭਾਉਣ ਉਪਰੰਤ ਸ.ਸ.ਸ.ਸ. ਲੰਗੜੋਆ ਤੋਂ ਸੇਵਾ ਮੁਕਤ ਹੋ ਰਹੇ ਹਨ। ਇਸ ਮੌਕੇ ਸ.ਸ.ਸ.ਸ. ਲੰਗੜੋਆ ਪ੍ਰਿੰਸੀਪਲ ਤੇ ਸਟਾਫ ਵੱਲੋਂ ਉਹਨਾਂ ਦੀ ਨਰੋਈ ਸਿਹਤਯਾਬੀ ਲਈ ਕਾਮਨਾ ਕੀਤੀ ਹੈ।