ਧੂਰੀ, ਜਿਲ੍ਹਾ ਸੰਗਰੂਰ ਵਿਖੇ ਮਿਤੀ 24-04-2022 ਨੂੰ ਫਾਇਰ ਕਰਕੇ ਮਨੀਚੇਂਜਰ ਪਾਸੋਂ ਵੀ ਲੁੱਟੇ ਸਨ 70,000/- ਰੁਪਏ
ਨਵਾਂਸ਼ਹਿਰ 8 ਜੂਨ : ਡਾ. ਸੰਦੀਪ ਕੁਮਾਰ ਸ਼ਰਮਾ, ਸੀਨੀਅਰ ਕਪਤਾਨ ਪੁਲਿਸ, ਸ਼ਹੀਦ ਭਗਤ ਸਿੰਘ ਨਗਰ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਥਾਣਾ ਸਿਟੀ ਬਲਾਚੌਰ ਪੁਲਿਸ ਵੱਲੋਂ ਪਿਸਤੌਲ ਦੀ ਨੋਕ ਤੇ ਲੁੱਟਾ-ਖੋਹਾਂ ਕਰਨ ਵਾਲੇ 02 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜੇ ਵਿੱਚੋਂ 02 ਪਿਸਟਲ ਸਮੇਤ 02 ਰੋਂਦ ਬ੍ਰਾਮਦ ਕੀਤੇ ਗਏ। ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਡਾ. ਸੰਦੀਪ ਕੁਮਾਰ ਸ਼ਰਮਾ, ਸੀਨੀਅਰ ਕਪਤਾਨ ਪੁਲਿਸ, ਸ਼ਹੀਦ ਭਗਤ ਸਿੰਘ ਨਗਰ ਜੀ ਦੱਸਿਆ ਕਿ ਐਸ.ਆਈ ਸੁਖਪਾਲ ਸਿੰਘ, ਮੁੱਖ ਅਫਸਰ ਥਾਣਾ ਸਿਟੀ ਬਲਾਚੌਰ ਨੂੰ ਗੁਪਤ ਸੂਚਨਾਂ ਮਿਲੀ ਕਿ ਕੁਲਵਿੰਦਰ ਸਿੰਘ ਉਰਫ ਭੂਤ ਵਾਸੀ ਰਾਮਗੜ੍ਹ ਜਵੰਦਾ ਜਿਲ੍ਹਾ ਸੰਗਰੂਰ ਅਤੇ ਲਵਦੀਸ਼ ਸੰਧੂ ਉਰਫ ਲਵ ਵਾਸੀ ਮਹੇੜੂ ਜਿਲ੍ਹਾ ਕਪੂਰਥਲਾ ਜੋ ਕਿ ਬਲਾਚੌਰ ਵਿਖੇ ਕਿਰਾਏ ਦੇ ਮਕਾਨ ਤੇ ਰਹਿੰਦੇ ਹਨ, ਇਹਨਾਂ ਪਾਸ ਨਜਾਇਜ ਪਿਸਟਲ ਹਨ, ਜਿਹਨਾਂ ਤੇ ਰੇਡ ਕਰਕੇ ਸਮੇਤ ਪਿਸਟਲ ਕਾਬੂ ਕੀਤਾ ਜਾ ਸਕਦਾ ਹੈ ਤੇ ਕੋਈ ਵੱਡੀ ਵਾਰਦਾਤ ਟਲ ਸਕਦੀ ਹੈ, ਜਿਸਤੇ ਐਸ.ਆਈ ਸੁਖਪਾਲ ਸਿੰਘ ਮੁੱਖ ਅਫਸਰ ਥਾਣਾ ਸਿਟੀ ਬਲਾਚੌਰ ਨੇ ਸਮੇਤ ਪੁਲਿਸ ਪਾਰਟੀ ਤੁਰੰਤ ਕਾਰਵਾਈ ਕਰਦੇ ਹੋਏ ਉਕਤ ਦੋਵਾਂ ਦੋਸ਼ੀਆਂ ਨੂੰ 02 ਪਿਸਟਲ ਸਮੇਤ 02 ਰੋਦ ਦੇ ਕਾਬੂ ਕੀਤਾ। ਦੋਰਾਨੇ ਪੁੱਛਗਿੱਛ ਦੋਸੀਆਂ ਨੇ ਮੰਨਿਆ ਕਿ ਉਹਨਾਂ ਨੇ ਮਿਤੀ 24.04.2022 ਨੂੰ ਧੂਰੀ ਜਿਲ੍ਹਾ ਸੰਗਰੂਰ ਵਿਖੇ ਇੱਕ ਮਨੀ ਐਕਸਚੇਜਰ ਪਾਸੋ ਦੋ ਫਾਇਰ ਕਰਕੇ 70,000/-ਰੁਪਏ ਲੁੱਟੇ ਸਨ। ਇਸ ਸਬੰਧੀ ਥਾਣਾ ਸਿਟੀ ਧੂਰੀ ਵਿਖੇ ਵੀ ਇਹਨਾਂ ਦੋਵਾਂ ਉਕਤ ਦੋਸ਼ੀਆਂ ਵਿਰੁੱਧ ਮਕੁੱਦਮਾ ਦਰਜ ਰਜਿਸਟਰ ਹੈ। ਦੋਸੀਆਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਅਗਲੇਰੀ ਪੁੱਛਗਿੱਛ ਅਮਲ ਵਿੱਚ ਲਿਆਂਦੀ ਜਾਵੇਗੀ। ਥਾਣਾ ਸਿਟੀ ਧੂਰੀ ਵਿਖੇ ਉਕਤ ਦੋਸ਼ੀਆਂ ਖਿਲਾਫ਼ ਦਰਜ ਮੁਕੱਦਮਾ ਦਾ ਵੇਰਵਾ:-
ਮੁਕੱਦਮਾ ਨੰਬਰ 40 ਮਿਤੀ 24-04-2022 ਅ/ਧ 392,34 ਭ:ਦ: ਅਤੇ 25 ਅਸਲਾ ਐਕਟ ਥਾਣਾ ਸਿਟੀ ਧੂਰੀ ਜਿਲ੍ਹਾ ਸੰਗਰੂਰ
ਮੁਕੱਦਮਾ ਨੰਬਰ 40 ਮਿਤੀ 24-04-2022 ਅ/ਧ 392,34 ਭ:ਦ: ਅਤੇ 25 ਅਸਲਾ ਐਕਟ ਥਾਣਾ ਸਿਟੀ ਧੂਰੀ ਜਿਲ੍ਹਾ ਸੰਗਰੂਰ