ਨਵਾਂਸ਼ਹਿਰ 07 ਜੂਨ :- ਮਨੁੱਖਾਂ ਜਨਮ ਬਹੁਤ ਜੂਨਾਂ ਦੇ ਜਨਮ ਤੋਂ ਬਾਅਦ ਪ੍ਰਾਪਤ ਹੁੰਦਾ ਹੈ। ਇਸ ਜਨਮ ਦਾ ਮੁੱਖ ਮਨੋਰਥ ਮਾਨਵਤਾ ਅਤੇ ਕੁਦਰਤ ਦੀ ਸੇਵਾ ਕਰਨਾ ਹੈ। ਪਰ ਅਸੀਂ ਅੱਜ ਪਦਾਰਥਵਾਦੀ ਯੁੱਗ ਵਿੱਚ ਆਪਣੇ ਇਸ ਮਨੋਰਥ ਨੂੰ ਭੁੱਲਕੇ ਮੋਹ-ਮਾਇਆ ਅਤੇ ਹੰਕਾਰ ਵਿੱਚ ਗਰਸਤ ਹੋ ਚੁੱਕੇ ਹਾਂ,ਇਹ ਪ੍ਰਵਚਨ ਬਾਬਾ ਬਲਵਿੰਦਰ ਮੁੰਨੀ ਜੀ ਨੇ ਗੁਰਦਿਆਲ ਮਾਨ ਜਿਲ੍ਹਾ ਕਨਵੀਨਰ ਪੁਰਾਣੀ ਪੈਨਸ਼ਨ ਬਹਾਲੀ ਸ਼ੰਘਰਸ਼ ਕਮੇਟੀ ਸ਼ਹੀਦ ਭਗਤ ਸਿੰਘ ਨਗਰ ਦੇ ਦਾਦਾ ਜੀ ਸਵਰਗਵਾਸੀ ਸ.ਪ੍ਰਕਾਸ ਸਿੰਘ ਮਾਨ (ਵਾਤਾਵਰਨ ਪ੍ਰੇਮੀ) ਪਿੰਡ ਹਿਆਤਪੁਰ ਰੁੜਕੀ ਵਿਖੇ ਪਹਿਲੀ ਬਰਸੀ ਮੌਕੇ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸੰਗਤਾਂ ਨੂੰ ਸੰਬੋਧਨ ਕਰਦਿਆਂ ਆਖੇ। ਉਨ੍ਹਾਂ ਕਿਹਾ ਕਿ ਕੁਦਰਤ ਨਾਲ ਪ੍ਰੇਮ ਕਰਨਾ ਉਸ ਅਕਾਲ ਪੁਰਖ ਨਾਲ ਪ੍ਰੇਮ ਕਰਨਾ ਹੈ। ਜਿਹੜਾ ਕਿ ਸਵਰਗਵਾਸੀ ਪ੍ਰਕਾਸ ਸਿੰਘ ਮਾਨ ਦੇ ਹਿੱਸੇ ਆਇਆ ਹੈ।ਉਨ੍ਹਾਂ ਕਿਹਾ ਕਿ ਅੱਜ ਵਾਤਾਵਰਨ ਨੂੰ ਸੰਭਾਲਣ ਅਤੇ ਬਚਾਉਣ ਦੀ ਬਹੁਤ ਜ਼ਰੂਰਤ ਹੈ। ਕਿਉਂਕਿ ਮਨੁੱਖ ਨੇ ਆਪਣੇ ਸਵਾਰਥ ਲਈ ਕੁਦਰਤ ਨਾਲ ਬਹੁਤ ਖਿਲਵਾੜ ਕੀਤਾ ਹੈ,ਜਿਸ ਦਾ ਖੁਮਿਆਜਾ ਅੱਜ ਅਸੀਂ ਸਾਰੇ ਭੁਗਤ ਰਹੇ ਹਾਂ। ਅੱਜ ਬਹੁਤ ਸਾਰੀਆਂ ਸੰਸਥਾਵਾਂ ਦਰੱਖਤ ਲਗਾਉ ਮੁਹਿੰਮ ਚਲਾ ਰਹੀਆਂ ਹਨ,ਵਧੀਆਂ ਕਾਰਜ਼ ਹੈ। ਇਸ ਕਾਰਜ਼ ਨੂੰ ਮਾਨ ਸਾਹਿਬ ਪਿਛਲੇ 20-25 ਸਾਲਾਂ ਤੋਂ ਲਗਾਤਾਰ ਕਰਦੇ ਆ ਰਹੇ ਸਨ। ਉਹ ਸਿਰਫ਼ ਦਰੱਖਤ ਲਗਾਉਣ ਤੱਕ ਹੀ ਸੀਮਤ ਨਹੀ ਸਨ ਸਗੋਂ ਉਨ੍ਹਾਂ ਦੀ ਸੰਭਾਲ ਧੀਆਂ-ਪੁੱਤਾਂ ਵਾਂਗ ਕਰਦੇ ਸਨ। ਇਸ ਮੌਕੇ ਅਮਰੀਕ ਸਿੰਘ ਉੱਪ-ਜ਼ਿਲ੍ਹਾ ਸਿੱਖਿਆ ਅਫ਼ਸਰ,ਨਾਜਰ ਰਾਮ ਮਾਨ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ,ਪ੍ਰਿੰਸੀਪਲ ਚਰਨ ਸਿੰਘ ਅਤੇ ਸਾਬਕਾ ਸਰਪੰਚ ਹਰਭਜਨ ਸਿੰਘ ਨੇ ਕਿਹਾ ਕਿ ਬਾਬਾ ਪ੍ਰਕਾਸ ਸਿੰਘ ਇੱਕ ਸੱਚੇ ਸੁੱਚੇ,ਸਹਿਜਤਾ ਅਤੇ ਧੀਰਜ ਦੇ ਮਾਲਕ,ਸਾਦਾ ਜੀਵਨ,ਮਨੁੱਖਤਾ ਦੀ ਭਲਾਈ ਅਤੇ ਸਮਾਜ ਦੀ ਸੇਵਾ ਦੇ ਧਾਰਨੀ ਸਨ। ਉਨ੍ਹਾਂ ਵਲੋਂ ਦਰੱਖਤ ਲਗਾਉਣੇ ਅਤੇ ਉਨ੍ਹਾਂ ਦੀ ਸੰਭਾਲ ਕਰਨਾ, ਰਾਹਗੀਰਾਂ, ਜਾਨਵਰਾਂ ਅਤੇ ਪੰਛੀਆਂ ਨੂੰ ਪਾਣੀ ਪਲਾਉਣ ਆਦਿ ਮਹਾਨ ਕਾਰਜ ਕੀਤੇ ਜਾਂਦੇ ਸਨ ਜੋ ਕਿ ਸਮਾਜ ਨੂੰ ਚੰਗੀ ਸੇਧ ਦੇਣ ਦਾ ਕੰਮ ਕਰਦੇ ਹਨ। ਇਸ ਮੌਕੇ ਮਾਨ ਪ੍ਰੀਵਾਰ ਵਲੋਂ ਆਏ ਹੋਏ ਪੱਤਵੰਤੇ ਸੱਜਣਾ ਦਾ ਧੰਨਵਾਦ ਕੀਤਾ ਅਤੇ ਸੰਗਤਾਂ ਨੂੰ ਪ੍ਰਸ਼ਾਦ ਦੇ ਰੂਪ ਵਿੱਚ ਫ਼ਲਦਾਰ ਅਤੇ ਛਾਂਦਾਰ ਬੂਟੇ ਵੰਡੇ ਅਤੇ ਬੇਨਤੀ ਕੀਤੀ ਕਿ ਇਨ੍ਹਾਂ ਨੂੰ ਆਪਣੇ ਘਰਾਂ ਜਾ ਪਬਲਿਕ ਥਾਂਵਾਂ ਉੱਤੇ ਲਗਾਕੇ ਸੰਭਾਲ ਜ਼ਰੂਰ ਕੀਤੀ ਜਾਵੇ। ਇਸ ਮੌਕੇ ਜਸਦੀਪ ਸਿੰਘ ਨਾਗਰਾ ਦੇ ਜਥੇ ਵਲੋਂ ਰਸ ਭਿੰਨਾਂ ਕੀਰਤਨ ਕਰਕੇ ਸੰਗਤਾਂ ਨੂੰ ਮੰਤਰ ਮੁਘਧ ਕੀਤਾ ਗਿਆ। ਪ੍ਰੀਵਾਰ ਵਲੋਂ ਸੰਗਤਾਂ ਲਈ ਅਤੁੱਟ ਲੰਗਰ ਵਰਤਾਏ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਛੋਟੂ ਰਾਮ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ,ਅਸ਼ੋਕ ਕੁਮਰ ਬੀ ਪੀ ਈ ਓ, ਪ੍ਰਿੰਸੀਪਲ ਨਰਿੰਦਰਪਾਲ ਵਰਮਾ, ਜਸਵਿੰਦਰ ਸਿੰਘ ਸੁਪਰਡੈਂਟ, ਰਾਮ ਲਾਲ, ਭੁਪਿੰਦਰ ਸਿੰਘ ਨਾਗਰਾ, ਗੁਰਵਿੰਦਰ ਸ਼ਾਂਦੀ ਵਾਲਾ, ਅੰਮਿਤ ਯਗੋਤਾ, ਸ਼ਤੀਸ਼ ਕੁਮਾਰ, ਸੁੱਖ ਰਾਮ, ਸੰਤੋਖ ਸਿੰਘ, ਰੇਸ਼ਮ ਸਿੰਘ, ਜੁਝਾਰ ਸਿੰਘ, ਰਣਯੋਧ ਸਿੰਘ, ਜਗਮਾਲ ਸਿੰਘ ਐਸ ਡੀ ਓ, ਭੁਪਿੰਦਰ ਲਾਲ, ਕੁਲਵਿੰਦਰ ਸਿੰਘ,ਰਾਮਪਾਲ ਬਾਬਾ, ਅਸ਼ਵਨੀ ਕੁਮਾਰ ਬੀਨੇਵਾਲ, ਕੇਵਲ ਸਿੰਘ, ਗੁਰਮੀਤ ਸਿੰਘ ਥਾਣੇਦਾਰ, ਐਚ ਆਰ ਸ਼ੀਹਮਾਰ ਏ ਜੀ ਐਮ,ਬਲਦੇਵ ਚੋਪੜਾ ਐਕਸ਼ੀਅਨ, ਕੇਹਰ ਚੰਦ, ਤਿਲਕ ਰਾਜ, ਮਨਜੀਤ ਸੂਦ, ਗਿਆਨ ਚੰਦ, ਚੂਹੜ ਸਿੰਘ ਨੰਬਰਦਾਰ, ਦੇਬ ਰਾਜ ਮੈਨੇਜਰ, ਮਨਜਿੰਦਰ ਸਿੰਘ ਪੰਚ, ਸਤਨਾਮ ਸਿੰਘ ਜੇ ਈ, ਜਸਵੀਰ ਸਿੰਘ ਜੇ ਈ, ਅਰਜੁਨ ਸਿੰਘ ਐਸ ਡੀ ਓ, ਸਾਗਰ ਸਿੰਘ, ਨਰੰਜਣਜੋਤ ਚਾਂਦਪੁਰੀ, ਸੀਮਾ ਰੋਪੜ, ਤਜਿੰਦਰ ਕੌਰ, ਕਰਮਜੀਤ ਕੌਰ, ਕੰਨਵਰਜੀਤ ਕੌਰ, ਸੁਨੀਤਾ ਰਾਣੀ, ਵੀਨਾ ਅਗਨੀਹੋਤਰੀ ਅਤੇ ਬਲਜੀਤ ਕੌਰ ਸਰਪੰਚ ਆਦਿ ਵੀ ਹਾਜਿਰ ਸਨ।
ਕੈਪਸ਼ਨ: ਵਾਤਾਵਰਨ ਪ੍ਰੇਮੀ ਦੀ ਬਰਸੀ ਮੌਕੇ ਮਾਨ ਪ੍ਰੀਵਾਰ ਵਲੋਂ ਸੰਗਤਾਂ ਲਈ ਛਾਂਦਾਰ ਅਤੇ ਫ਼ਲਦਾਰ ਬੂਟਿਆਂ ਦਾ ਲੰਗਰ ਲਗਾਇਆ ਗਿਆ।