ਪਟਿਆਲਾ, 5 ਜੂਨ : ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਨੇ ਹਵਾ, ਮਿੱਟੀ, ਪਾਣੀ ਤੇ ਅਵਾਜ਼ ਪ੍ਰਦੂਸ਼ਣ ਦੇ ਖ਼ਿਲਾਫ਼ ਦੁਨੀਆਂ ਭਰ 'ਚ 5 ਜੂਨ ਨੂੰ ਮਨਾਏ ਜਾਂਦੇ ਵਿਸ਼ਵ ਵਾਤਾਵਰਣ ਦਿਵਸ ਮੌਕੇ ਇਕ ਨਿਵੇਕਲਾ ਉਪਰਾਲਾ ਕਰਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਨਮੂਨੇ ਦੇ ਤੌਰ 'ਤੇ ਵਰਟੀਕਲ ਗਾਰਡਨ ਸਥਾਪਤ ਕੀਤਾ ਹੈ। ਇਸ ਵਰਟੀਕਲ ਗਾਰਡਨ ਨੂੰ ਲੋਕ ਅਰਪਿਤ ਕਰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਰਿਸੈਪਸ਼ਨ ਕਾਊਂਟਰ 'ਤੇ ਪਲਾਸਟਿਕ ਦੀਆਂ ਬੋਤਲਾਂ ਇਕੱਠੀਆਂ ਕਰਨ ਅਤੇ ਇਨ੍ਹਾਂ ਨੂੰ ਵਰਟੀਕਲ ਗਾਰਡਨਜ਼ ਲਈ ਲੋਕਾਂ ਨੂੰ ਦੇਣ ਲਈ ਇੱਕ 'ਨੇਚਰ ਬੈਂਕ' ਵੀ ਸਥਾਪਤ ਕੀਤਾ।
ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਜੰਗਲਾਤ ਅਫ਼ਸਰ ਵਿੱਦਿਆ ਸਾਗਰੀ, ਏ.ਡੀ.ਸੀਜ਼ ਗੌਤਮ ਜੈਨ, ਗੁਰਪ੍ਰੀਤ ਸਿੰਘ ਥਿੰਦ ਤੇ ਈਸ਼ਾ ਸਿੰਘਲ ਸਮੇਤ ਵਾਤਾਵਰਣ ਪ੍ਰੇਮੀਆਂ ਦੇ ਨਾਲ ਮਿਲਕੇ ਪਟਿਆਲਾ ਸ਼ਹਿਰ ਲਈ ਫੇਫੜਿਆਂ ਦਾ ਕੰਮ ਕਰਦੇ ਇੱਥੇ ਨਾਭਾ ਰੋਡ 'ਤੇ ਸਥਿਤ ਵਾਤਾਰਵਣ ਪਾਰਕ ਅਤੇ ਨੇਚਰ ਪਾਰਕ ਵਿੱਚੋਂ ਪਲਾਸਟਿਕ ਦਾ ਕਚਰਾ ਸਾਫ਼ ਕਰਨ ਵਾਲੀ ਮੁਹਿੰਮ ਦੀ ਅਗਵਾਈ ਕੀਤੀ। ਇਸ ਮੌਕੇ ਪੰਛੀਆਂ ਦੇ ਲੱਕੜ ਦੇ ਬਣੇ ਆਹਲਣੇ ਵੀ ਘਰਾਂ 'ਚ ਲਗਾਉਣ ਲਈ ਵੰਡੇ ਗਏ।
ਇਸ ਦੌਰਾਨ ਉਨ੍ਹਾਂ ਨੇ ਨੇਚਰ ਪਾਰਕ 'ਚ ਬੂਟੇ ਲਗਾਏ ਅਤੇ ਪੌਦਿਆਂ ਦੀ ਸੰਭਾਲ ਲਈ ਇੱਕ ਦਸਤਖ਼ਤੀ ਮੁਹਿੰਮ ਦਾ ਵੀ ਆਗ਼ਾਜ਼ ਕੀਤਾ। ਉਨ੍ਹਾਂ ਨੇ ਨੇਚਰ ਪਾਰਕ ਦੀ ਸ਼ਲਾਘਾ ਕਰਦਿਆਂ ਇਸ ਵਰਗੇ ਪਾਰਕ ਪਿੰਡਾਂ 'ਚ ਵੀ ਮਗਨਰੇਗਾ ਦੀ ਮਦਦ ਨਾਲ ਬਣਾਏ ਜਾਣ 'ਤੇ ਜ਼ੋਰ ਦਿੰਦਿਆਂ ਮੀਆਂਵਾਕੀ ਤਕਨੀਕ ਤੇ ਗੁਰੂ ਨਾਨਕ ਬਗੀਚੀਆਂ ਬਣਾਕੇ ਘਰਾਂ ਤੇ ਪਿੰਡਾਂ-ਸ਼ਹਿਰਾਂ 'ਚ ਖਾਲੀ ਥਾਵਾਂ ਵਿਖੇ ਸੰਘਣੇ ਬੂਟੇ ਲਗਾਉਣ ਦੀ ਅਪੀਲ ਕੀਤੀ।
ਸਾਕਸ਼ੀ ਸਾਹਨੀ ਨੇ ਕਿਹਾ ਕਿ ਸਾਡੀ ਧਰਤੀ ਸਾਡੇ ਲਈ ਅਨਮੋਲ ਹੈ ਅਤੇ ਇਸ ਉਪਰ ਅਸੀਂ ਜਿੱਥੇ ਮਨੁੱਖਾਂ ਦਾ ਰਹਿਣ-ਸਹਿਣ ਹੈ ਉਥੇ ਹੀ ਇਸ ਧਰਤੀ ਉਪਰ ਪਸ਼ੂ-ਪੰਛੀਆਂ ਤੇ ਜਾਨਵਰਾਂ ਦਾ ਵੀ ਘਰ ਹੈ। ਇਸ ਲਈ ਸਾਡਾ ਸਭ ਦਾ ਸਾਂਝਾ ਫਰਜ਼ ਹੈ ਕਿ ਅਸੀਂ ਆਪਣੀ ਇੱਕੋ-ਇੱਕ ਰਹਿਣਯੋਗ ਧਰਤੀ ਦੀ ਸੰਭਾਲ ਕਰਨ ਲਈ ਆਪਣਾ ਯੋਗਦਾਨ ਪਾਈਏ। ਉਨ੍ਹਾਂ ਕਿਹਾ ਕਿ ਪੋਲੀਥੀਨ ਦੇ ਲਿਫਾਫੇ ਤੇ ਕੂੜਾ ਕਰਕਟ ਸਾਡੇ ਵਾਤਾਵਰਣ ਲਈ ਹਾਨੀਕਾਰਕ ਹਨ, ਇਸ ਲਈ ਹਰ ਮਨੁੱਖ ਜਿੱਥੇ ਪਲਾਸਟਿਕ ਦੀ ਵਰਤੋਂ ਘਟਾਵੇ ਉਥੇ ਹੀ ਬੇਕਾਰ ਪਲਾਸਟਿਕ ਦੀ ਸਦਵਰਤੋਂ ਕਰਕੇ 'ਵੇਸਟ ਟੂ ਵੈਲਥ' ਮੁਹਿੰਮ ਤਹਿਤ ਕੂੜਾ ਬਣ ਚੁੱਕੀਆਂ ਪਲਾਸਟਿਕ ਦੀਆਂ ਵਸਤੂਆਂ ਦੀ ਵਰਤੋਂ ਪਿੰਡਾਂ ਤੇ ਸ਼ਹਿਰਾਂ ਵਿੱਚ ਬਗੀਚੀਆਂ ਨੂੰ ਸਜਾਉਣ ਲਈ ਕੀਤੀ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਰੇਕ ਦਫ਼ਤਰ 'ਚ ਵਰਟੀਕਲ ਗਾਰਡਨ ਬਣਾਉਣ ਲਈ ਹਦਾਇਤ ਕੀਤੀ ਗਈ ਹੈ ਜਦਕਿ ਲੋਕਾਂ ਨੂੰ ਵੀ ਅਪੀਲ ਹੈ ਕਿ ਉਹ ਪਲਾਸਟਿਕ ਦੀਆਂ ਬੇਕਾਰ ਬੋਤਲਾਂ ਨਾਲ ਆਪਣੇ ਘਰਾਂ 'ਚ ਵਰਟੀਕਲ ਗਾਰਡਨ ਬਣਾਏ ਜਾਣ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਰਿਸੈਪਸ਼ਨ ਕਾਊਂਟਰ 'ਤੇ ਬਣਾਏ ਨੇਚਰ ਬੈਂਕ 'ਚ ਅਜਿਹੀਆਂ ਬੋਤਲਾਂ ਜਮ੍ਹਾਂ ਕਰਵਾਈਆਂ ਜਾਣ ਅਤੇ ਵਰਟੀਕਲ ਗਾਰਡਨ ਬਣਾਉਣ ਲਈ ਇੱਥੋਂ ਬੇਕਾਰ ਬੋਤਲਾਂ ਲਿਜਾਈਆਂ ਵੀ ਜਾ ਸਕਦੀਆਂ ਹਨ। ਇਸ ਤੋਂ ਇਲਾਵਾ ਇਥੋਂ ਹੀ ਅਜਿਹੇ ਗਾਰਡਨ ਬਣਾਉਣ ਬਾਰੇ ਜਾਣਕਾਰੀ ਵੀ ਹਾਸਲ ਕੀਤੀ ਜਾ ਸਕਦੀ ਹੈ।
ਇਸ ਦੌਰਾਨ ਸਹਾਇਕ ਕਮਿਸ਼ਨਰ ਕਿਰਨ ਸ਼ਰਮਾ, ਨਗਰ ਨਿਗਮ ਦੇ ਬਾਗਬਾਨੀ ਐਕਸੀਐਨ ਦਲੀਪ ਕੁਮਾਰ, ਵਾਤਾਵਰਣ ਪਾਰਕ ਸੁਸਾਇਟੀ ਦੇ ਸਰਪ੍ਰਸਤ ਐਡਵੋਕੇਟ ਬੀ.ਐਸ. ਬਿਲਿੰਗ, ਜਨਰਲ ਸਕੱਤਰ ਅਮਰਜੀਤ ਸਿੰਘ ਸੋਨੂ ਚੌਹਾਨ, ਡਾ. ਅਨਿਲ ਗਰਗ, ਗੱਜਣ ਸਿੰਘ, ਆਰ.ਐਸ. ਨਲੀਨਾ, ਐਚ.ਐਸ. ਸੇਖੋਂ, ਜੀ.ਡੀ. ਬਾਤਿਸ਼, ਸੁਖਦੇਵ ਸਿੰਘ ਸੰਧੂ, ਕਰਤਾਰ ਸਿੰਘ ਸੰਧੂ, ਡਾ. ਵਨੀਤਾ, ਐਡਵੋਕੇਟ ਜੋਤ ਵਰਮਾ, ਡਾ. ਪੂਨਮ ਸ਼ਰਮਾ, ਡਾ. ਜਸਪ੍ਰੀਤ ਕੌਰ, ਡਾ. ਮਨਦੀਪ ਕੌਰ, ਡਾ. ਵਿਜੇਤਾ ਮਿੱਤਲ, ਪ੍ਰੀਤੀ, ਰੀਟਾ, ਰੇਂਜ ਅਫ਼ਸਰ ਅਮਨਦੀਪ ਕੌਰ, ਸਵਰਨ ਸਿੰਘ ਤੇ ਅਨਮਦੀਪ ਸਿੰਘ, ਐਡਵੋਕੇਟ ਹਰਜਿੰਦਰ ਸਿੰਘ ਜਰਮਨ, ਸੁਖਜਿੰਦਰ ਸਿੰਘ, ਰਜੇਸ਼ ਵਿੱਕੀ, ਵਿਨੋਦ ਸ਼ਰਮਾ, ਤਰਲੋਚਨ ਸਿੰਘ, ਗੁਰਚਰਨਜੀਤ ਸਿੰਘ ਸੁੱਖੀ ਸਮੇਤ ਵੱਡੀ ਗਿਣਤੀ ਵਾਤਾਰਵਣ ਪ੍ਰੇਮੀਆਂ ਨੇ ਹਿੱਸਾ ਲਿਆ ਅਤੇ ਬੂਟੇ ਲਗਾਉਣ ਤੇ ਇਨ੍ਹਾਂ ਨੂੰ ਸੰਭਾਲਣ ਦਾ ਪ੍ਰਣ ਕੀਤਾ।