ਨਵਾਂਸ਼ਹਿਰ 19 ਜੂਨ :- ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ), ਸ. ਕੁਲਵਿੰਦਰ ਸਿੰਘ ਸਰਾਏ, ਉੱਪ-ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਸ. ਅਮਰੀਕ ਸਿੰਘ ਜੀ ਦੇ ਨਿਰਦੇਸ਼ਾਂ ਅਤੇ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਸ. ਸਤਨਾਮ ਸਿੰਘ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਮੂਹ ਸਰਕਾਰੀ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਈਕੋ ਕਲੱਬ ਅਤੇ ਨੈਸ਼ਨਲ ਗਰੀਨ ਕਾਰਪਸ ਦੇ ਇੰਚਾਰਜ ਸਾਹਿਬਾਨ ਵੱਲੋਂ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨੌਲੋਜੀ, ਚੰਡੀਗੜ੍ਹ ਦੁਆਰਾ ਆਯੋਜਿਤ 'ਆਤਮ ਨਿਰਭਰਤਾ ਲਈ ਬੁਨਿਆਦੀ ਵਿਗਿਆਨਾਂ ਤੇ ਵਿਗਿਆਨ ਉਤਸਵ' ਵਰਚੂਅਲ ਮੀਟਿੰਗ ਵਿੱਚ ਵਧ ਚੜ੍ਹ ਕੇ ਭਾਗ ਲਿਆ ਗਿਆ। ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ ਦੇ ਇੱਕ ਹਿੱਸੇ ਵਜੋਂ ਪ੍ਰਗਤੀਸ਼ੀਲ ਭਾਰਤ ਦੇ 75 ਸਾਲਾਂ ਦੀ ਯਾਦ ਵਿੱਚ, ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨੌਲੋਜੀ, ਚੰਡੀਗੜ੍ਹ ਨੇ 'ਵਿਗਿਆਨ ਉਤਸਵ' ਮਨਾਇਆ ਜਿਸ ਵਿੱਚ ਬੁਨਿਆਦੀ ਵਿਗਿਆਨਾਂ ਵਿੱਚ ਰਾਜ ਦੀਆਂ ਸ਼ਕਤੀਆਂ ਅਤੇ ਆਤਮ ਨਿਰਭਰਤਾ ਦੀ ਪ੍ਰਾਪਤੀ ਲਈ ਇਹ ਤਬਦੀਲੀ ਦੀ ਯਾਤਰਾ ਹੈ। ਡਾ: ਜਤਿੰਦਰ ਕੌਰ ਅਰੋੜਾ, ਕਾਰਜਕਾਰੀ ਨਿਰਦੇਸ਼ਕ, ਪੀ.ਐਸ. ਸੀ.ਐਸ.ਟੀ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਪੰਜਾਬ ਵਿੱਚ ਜੜ੍ਹਾਂ ਰੱਖਣ ਵਾਲ਼ੇ ਪ੍ਰੇਰਨਾਦਾਇਕ ਰੋਲ਼ ਮਾਡਲਾਂ ਬਾਰੇ ਗੱਲ ਕੀਤੀ ਜਿਨ੍ਹਾਂ ਨੇ ਰਾਸ਼ਟਰ ਨਿਰਮਾਣ ਲਈ ਵਿਗਿਆਨ ਦੇ ਬੀਜ ਬੀਜਣ ਅਤੇ ਵਿਦਿਆਰਥੀਆਂ ਅਤੇ ਖੋਜ਼ਕਰਤਾਵਾਂ ਲਈ ਰਾਜ ਵਿੱਚ ਮੌਜੂਦ ਮੌਕਿਆਂ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਡਾ: ਜਾਵੇਦ ਐਨ ਅਗਰੇਵਾਲਾ ਆਈ ਆਈ ਟੀ ਰੋਪੜ, ਫੈਲਿਕਸ ਬੈਸਟ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ, ਬਠਿੰਡਾ, ਡਾ: ਲੋਕੇਸ਼ ਕੁਮਾਰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਡਾ: ਅਮਿਤ ਕੁਲਸ਼੍ਰੇਸ਼ਟਾ ਆਈ ਆਈ ਐਸ ਈ ਆਰ, ਮੋਹਾਲੀ, ਡਾ: ਅਸ਼ੀਸ਼ ਪਾਲ ਆਈ ਐਨ ਐਸ ਟੀ ਮੋਹਾਲੀ ਉੱਘੇ ਬੁਲਾਰਿਆਂ ਵਿੱਚ ਸ਼ਾਮਲ ਸਨ ਜਿਨ੍ਹਾਂ ਨੇ ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਜੀਵ ਵਿਗਿਆਨ, ਬਨਸਪਤੀ ਅਤੇ ਗਣਿਤ ਦੇ ਡੋਮੇਨਾਂ ਦੀਆਂ ਸੰਭਾਵਨਾਵਾਂ ਅਤੇ ਐਪਲੀਕੇਸ਼ਨ ਅਤੇ ਟੈਕਨੌਲੋਜੀ ਦੀਆਂ ਸਫਲਤਾਵਾਂ ਅਤੇ ਪ੍ਰਾਪਤੀਆਂ ਲਈ ਉਨ੍ਹਾਂ ਦੇ ਸਫ਼ਰ ਬਾਰੇ ਜਾਣਕਾਰੀ ਪੇਸ਼ ਕੀਤੀ ਜੋ ਬੇਸ਼ੁਮਾਰ ਮੌਕਿਆਂ ਲਈ ਰਾਹ ਪੱਧਰਾ ਕਰਦੇ ਹਨ।ਪ੍ਰੋਗਰਾਮ ਦੀ ਸਮਾਪਤੀ ਪੀ.ਐਸ. ਸੀ.ਐਸ.ਟੀ ਦੀ ਸੰਯੁਕਤ ਡਾਇਰੈਕਟਰ ਡਾ: ਦਪਿੰਦਰ ਕੌਰ ਬਖ਼ਸ਼ੀ ਦੇ ਸਮਾਪਤੀ ਭਾਸ਼ਣ ਨਾਲ਼ ਹੋਈ।