ਸਰਕਾਰੀ ਕਾਲਜ ਪੋਜੇਵਾਲ ਵਿਖੇ "ਏਕ ਭਾਰਤ ਸ੍ਰੇਸ਼ਟ ਭਾਰਤ" ਮੁਹਿੰਮ ਤਹਿਤ ਵਾਤਾਵਰਨ ਦਿਵਸ ਮਨਾਇਆ

ਨਵਾਂਸਹਿਰ 10  ਜੂਨ :  ਐਮ.ਬੀ.ਜੀ ਸਰਕਾਰੀ ਕਾਲਜ ਪੋਜੇਵਾਲ ਵਿਖੇ ਏਕ ਭਾਰਤ ਸ੍ਰੇਸ਼ਟ ਭਾਰਤ ਮੁਹਿੰਮ ਤਹਿਤ ਵਾਤਾਵਰਨ ਦਿਵਸ ਮਨਾਇਆ ਗਿਆ ਅਤੇ ਇਸ ਮੌਕੇ ਕਾਲਜ ਵਿਚ ਬੂਟੇ ਵੀ ਲਗਾਏ ਗਏ। ਕਾਲਜ ਦੀ ਪ੍ਰਿੰਸੀਪਲ ਜੋਗੇਸ ਨੇ ਕਿਹਾ ਕਿ  ਜੇ ਅਸੀਂ ਆਪਣਾ ਵਾਤਾਵਰਨ ਅੱਜ ਨਾ ਸੰਭਾਲਿਆ ਤਾਂ ਆਉਣ ਵਾਲੀ ਪੀੜੀ ਸਾਨੂੰ ਕਦੇ ਵੀ ਨਹੀਂ ਬਖ਼ਸ਼ੇਗੀ। ਉਨ੍ਹਾਂ  ਕਿਹਾ ਕਿ   ਅਸੀਂ ਆਪਣੇ ਵਾਤਾਵਰਨ ਸਬੰਧੀ ਬਹੁਤ ਹੀ ਅਵੇਸਲੇ ਹੋਏ ਪਏ ਹਾਂ ਤੇ ਆਪਣੇ ਵਾਤਾਵਰਨ ਦੀ ਸੰਭਾਲ ਲਈ ਕੋਈ ਯਤਨ ਨਹੀਂ ਕਰ ਰਹੇ ਅਤੇ ਜੇਕਰ ਅਸੀ ਆਪਣਾ ਇਸ ਤਰਾਂ ਦਾ ਵਤੀਰਾ ਨਾ ਬਦਲਿਆ  ਤਾਂ ਇਸ ਦੇ ਭਿਆਨਕ ਸਿੱਟੇ ਨਿਕਲਣਗੇ। ਪ੍ਰਿੰਸੀਪਲ ਜੋਗੇਸ ਨੇ ਇਸ ਮੌਕੇ ਲੋਕਾਂ ਨੂੰ ਅਪੀਲ ਕੀਤੀ ਕਿ ਅਸੀ ਪਾਣੀ ਦੀ ਦੁਰਵਰਤੋਂ ਰੋਕੀਏ ਅਤੇ ਘੱਟ ਤੋਂ ਘੱਟ ਅੱਗ ਲਗਾਉਣ ਦਾ ਯਤਨ ਕਰੀਏ। ਇਸ ਮੌਕੇ ਤੇ ਡਾ. ਜਸਬੀਰ , ਪ੍ਰੋ. ਅਸ਼ਵਨੀ ਕੁਮਾਰ, ਪ੍ਰੋ. ਪਵਨ ਕੁਮਾਰ, ਪ੍ਰੋ.ਰਾਜੀਵ ਕੁਮਾਰ, ਪ੍ਰੋ. ਮੀਨਾਕਸ਼ੀ ਸ਼ਰਮਾ, ਪ੍ਰੋ.ਰਵਿੰਦਰ ਕੌਰ, ਪ੍ਰੋ. ਰਾਜਵਿੰਦਰ ਕੌਰ, ਪ੍ਰੋ ਸਵਿਤਾ, ਪ੍ਰੋ, ਮਨਪ੍ਰੀਤ ਕੌਰ, ਪ੍ਰੋ. ਸਪਨਾ ਕਟਾਰੀਆ ਅਤੇ ਪ੍ਰੋ. ਨੀਲਮ ਆਦਿ ਸਮੇਤ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।