ਨੌਰਾ ਵਾਸੀ ਵਿਅਕਤੀ ਤੋ 10 ਲੱਖ ਰੁਪਏ ਦੀ ਫਰੋਤੀ ਮੰਗਣ ਵਾਲਾ ਯੂ.ਪੀ. ਵਾਸੀ ਦੋਸ਼ੀ ਪਿਸਟਲ ਸਮੇਤ ਕਾਬੂ

ਗ੍ਰਿਫਤਾਰੀ ਦੌਰਾਨ ਦੋਸੀ ਵੱਲੋ ਚਲਾਈ ਗੋਲੀ ਨਾਲ ਇੱਕ ਪੁਲਿਸ ਕਰਮਚਾਰੀ ਜਖਮੀ, 
ਜਖਮੀ ਹੋਣ ਦੇ ਬਾਵਜੂਦ ਵੀ ਸੀਨੀਅਰ ਸਿਪਾਹੀ ਮਨਦੀਪ ਸਿੰਘ ਵੱਲੋ ਮਿਸਾਲੀ ਸਾਹਸ ਦਿਖਾਉਦੇ ਹੋਏ ਦੋਸੀ ਨੂੰ ਪਕੜਿਆ
ਜਖਮੀ ਸੀਨੀਅਰ ਸਿਪਾਹੀ ਮਨਦੀਪ ਸਿੰਘ ਇਲਾਜ ਲਈ ਲੁਧਿਆਣਾ ਹਸਪਤਾਲ ਦਾਖਲ, ਹਾਲਤ ਖਤਰੇ ਤੋ ਬਾਹਰ।
ਨਵਾਂਸ਼ਹਿਰ : 16 ਜੂਨ : ਸੀਨੀਅਰ ਪੁਲਿਸ ਕਪਤਾਨ ਸਹੀਦ ਭਗਤ ਸਿੰਘ ਨਗਰ ਡਾ: ਸੰਦੀਪ ਕੁਮਾਰ ਸਰਮਾ ਜੀ ਵੱਲੋ ਅੱਜ ਇੱਥੇ ਇੱਕ ਪ੍ਰੈਸ ਕਾਨਫਰੰਸ ਰਾਹੀ ਜਾਣਕਾਰੀ ਦਿੰਦੇ ਹੋਏ ਦੱਸਿਆ ਕੱਲ ਮਿਤੀ 15.06.2022 ਨੂੰ ਸਹੀਦ ਭਗਤ ਸਿੰਘ ਨਗਰ ਪੁਲਿਸ ਵੱਲੋ ਉਪ ਕਪਤਾਨ ਪੁਲਿਸ ਬੰਗਾ ਦੀ ਅਗਵਾਈ ਵਿੱਚ ਕੀਤੇ ਗਏ ਆਪਰੇਸਨ ਦੌਰਾਨ ਨੌਰਾ ਵਾਸੀ ਇੱਕ ਵਿਅਕਤੀ ਤੋ 10 ਲੱਖ ਦੀ ਫਿਰੌਤੀ ਮੰਗਣ ਵਾਲੇ ਯੂ.ਪੀ. ਵਾਸੀ ਨੋਮਾਨ ਉਰਫ ਨੌਸਾਦ ਰਮਜਾਨੀ ਨੂੰ ਸਮੇਤ ਪਿਸਟਲ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਇਸ ਆਪਰੇਸਨ ਦੌਰਾਨ ਸੀਨੀਅਰ ਸਿਪਾਹੀ ਮਨਦੀਪ ਸਿੰਘ ਥਾਣਾ ਸਦਰ ਬੰਗਾ ਨੇ ਬਹੁਤ ਬਹਾਦੁਰੀ ਨਾਲ ਦੋਸੀ ਦਾ ਸਾਹਮਣਾ ਕਰਦੇ ਹੋਏ ਉਸ ਵੱਲੋ ਚਲਾਈ ਗੋਲੀ ਨਾਲ ਜਖਮੀ ਹੋਣ ਦੇ ਬਾਵਜੂਦ ਉਸਨੂੰ ਕਾਬੂ ਕਰਕੇ ਰੱਖਿਆ।
               ਇਸ ਸਬੰਧੀ ਅਗਲੇਰੀ ਜਾਣਕਾਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਅਮਰਜੀਤ ਸਿੰਘ ਪੁੱਤਰ ਧਿਆਨ ਚੰਦ ਵਾਸੀ ਨੌਰਾ ਥਾਣਾ ਸਦਰ ਬੰਗਾ ਜੋ LIC ਦਾ ਅਡਵਾਈਜਰ ਹੈ ਜਿਸ ਦਾ ਦਫਤਰ ਬੱਸ ਸਟੈਂਡ ਨੌਰਾ ਵਿਖੇ ਹੈ। ਇਸ ਨੇ ਮਿਤੀ 15-06-2022 ਨੂੰ  ਇੰਸਪੈਕਟਰ ਰਾਜੀਵ ਕੁਮਾਰ ਮੁੱਖ ਅਫਸਰ ਥਾਣਾ ਸਦਰ ਬੰਗਾ ਨੂੰ ਇਤਲਾਹ ਦਿੱਤੀ ਕਿ ਮਿਤੀ 19-05-22 ਨੂੰ ਉਸ ਨੂੰ ਇੱਕ ਚਿੱਠੀ ਅੰਗਰੇਜੀ ਵਿੱਚ ਟਾਈਪ ਕੀਤੀ ਹੋਈ ਮਿਲੀ। ਜਿਸ ਵਿੱਚ ਉਸ ਪਾਸੋ 10 ਲੱਖ ਰੁਪਏ  ਦੀ ਫਿਰੌਤੀ ਦੀ ਮੰਗ ਕੀਤੀ ਗਈ ਅਤੇ ਇਸ ਸਬੰਧੀ ਪੈਸੇ ਤਿਆਰ ਹੋਣ ਤੇ ਨਿਸਾਨੀ ਦੇ ਤੌਰ ਤੇ ਆਪਣੀ ਦੁਕਾਨ ਤੇ ਹਰਾ ਝੰਡਾ ਲਗਾਉਣ ਸਬੰਧੀ ਲਿਖਿਆ ਗਿਆ ਸੀ ਅਤੇ ਫਿਰੌਤੀ ਮੰਗਣ ਵਾਲੇ ਨੇ ਉਸਨੂੰ ਧਮਕੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਇਸ ਸਬੰਧੀ ਪੁਲਿਸ ਨੂੰ ਇਤਲਾਹ ਕੀਤੀ ਤਾਂ ਉਸ ਦੇ ਮੁੰਡੇ ਨੂੰ ਮਾਰ  ਦਿੱਤਾ ਜਾਵੇਗਾ।ਇਸ ਸਬੰਧੀ ਫਿਰੌਤੀ ਮੰਗਣ ਵਾਲੇ ਨੇ ਅਮਰਜੀਤ ਸਿੰਘ ਨੂੰ ਡਰਾਵਾ ਦਿੰਦੇ ਹੋਏ ਕਿਹਾ ਕਿ ਉਸਨੇ ਇਸ ਤਰਾਂ ਹੀ ਪਹਿਲਾਂ ਵੀ ਉਸਦੇ ਗੁਆਂਢੀ ਤੋ ਵੀ ਫਿਰੌਤੀ ਮੰਗੀ ਸੀ ਜਿਸ ਨੇ ਉਸ ਨੂੰ ਫਿਰੌਤੀ ਨਹੀ ਦਿੱਤੀ ਜਿਸ ਕਰਕੇ ਉਸਦੀ ਹੱਤਿਆ ਕਰ ਦਿੱਤੀ ਗਈ ਸੀ।ਇਸ ਉਪਰੰਤ ਅਮਰਜੀਤ ਸਿੰਘ ਨੂੰ ਇਸ ਦੋਸੀ ਵੱਲੋ ਵਾਰ ਵਾਰ ਫਿਰੌਤੀ ਲਈ ਕਾਲਾਂ ਆਉਦੀਆਂ ਰਹੀਆਂ।ਮਿਤੀ 08-06-22 ਨੂੰ ਵੀ ਅਮਰਜੀਤ ਸਿੰਘ ਨੂੰ ਦੁਬਾਰਾ ਫਿਰ ਦੋਸੀ ਦਾ ਫੋਨ ਆਇਆ ਤਾਂ ਅਮਰਜੀਤ ਸਿੰਘ ਨੇ ਉਸਨੂੰ 03 ਲੱਖ ਰੁਪਏ ਦਾ ਹੀ ਇੰਤਜਾਮ ਹੋਣ ਸਬੰਧੀ ਦੱਸਿਆ ਜਿਸਤੇ ਦੋਸੀ ਨੇ ਉਸਨੂੰ ਚੰਡੀਗੜ ਆ ਕੇ ਇਹ ਪੈਸੇ ਦੇਣ ਲਈ ਕਿਹਾ ਪਰੰਤੂ ਅਮਰਜੀਤ ਸਿੰਘ ਵੱਲੋ ਸੂਗਰ ਦੀ ਬੀਮਾਰੀ ਦਾ ਕਹਿ ਕੇ ਦੋਸੀ ਨੂੰ ਇਹ ਪੈਸੇ ਇੱਥੇ ਨੇੜੇ ਆ ਕੇ ਹੀ ਲੈ ਜਾਣ ਲਈ ਮਨਾਇਆ ਜਿਸਤੇ ਦੋਸੀ ਨੇ ਉਸਨੂੰ ਦੋ ਦਿਨ ਦਾ ਇੰਤਜਾਰ ਕਰਨ ਲਈ ਕਿਹਾ ਅਤੇ ਕੱਲ ਮਿਤੀ 15-06-22 ਨੂੰ ਸ਼ਾਮ ਕਰੀਬ 04:30 ਵਜੇ ਅਮਰਜੀਤ ਸਿੰਘ ਨੂੰ ਦੋਸੀ ਵੱਲੋ ਦੁਬਾਰਾ ਫੋਨ ਕਰਕੇ ਪੈਸੇ ਗੜ੍ਹਸ਼ੰਕਰ ਲੈ ਕੇ ਆਉਣ ਲਈ ਕਿਹਾ।ਇਸ ਤੇ ਅਮਰਜੀਤ ਸਿੰਘ ਵੱਲੋ ਇਸ ਸਬੰਧੀ ਇਤਲਾਹ ਥਾਣਾ ਦੇਣ ਤੇ ਮੁਕੱਦਮਾ ਨੰਬਰ 58 ਮਿਤੀ 15-6-2022 ਜੁਰਮ 386,506 ਭ:ਦ: ਥਾਣਾ ਸਦਰ ਬੰਗਾ ਨਾ-ਮਲੂਮ ਵਿਅਕਤੀ ਦੇ ਖਿਲਾਫ ਦਰਜ ਕਰਕੇ ਉਪ ਕਪਤਾਨ ਪੁਲਿਸ ਬੰਗਾ ਗੁਰਪ੍ਰੀਤ ਸਿੰਘ ਦੀ ਨਿਗਰਾਨੀ ਹੇਠ Insp. ਰਾਜੀਵ ਕੁਮਾਰ ਮੁੱਖ ਅਫਸਰ ਥਾਣਾ ਸਦਰ ਬੰਗਾ ਸਮੇਤ ਕਰਮਚਾਰੀਆ ਸਿਵਲ ਕੱਪੜਿਆ ਵਿੱਚ ਸਮੇਤ ਅਸਲਾ ਅਲੱਗ-ਅਲੱਗ ਪੁਲਿਸ ਪਾਰਟੀਆ ਤਿਆਰ ਕਰਕੇ ਅਮਰਜੀਤ ਸਿੰਘ ਨੂੰ ਫੋਨ ਕਰਨ ਵਾਲੇ ਨਾਲ ਗੱਲ ਕਰਕੇ ਪੈਸੇ ਲੈ ਕੇ ਜਾਣ ਲਈ ਕਿਹਾ। ਜੋ ਅਮਰਜੀਤ ਸਿੰਘ ਨੂੰ ਫੋਨ ਕਰਨ ਵਾਲੇ ਦੋਸੀ ਨੇ ਪੈਸੇ ਨੌਰਾ ਤੋਂ ਗੜ੍ਹਸ਼ੰਕਰ ਵਾਲੀ ਸਾਈਡ ਮੇਨ ਰੋਡ ਤੇ ਕੋਲਡ ਸਟੋਰ ਲਾਗੇ ਮੋਟਰ ਦੇ ਕਮਰੇ ਲਾਗੇ ਰੱਖ ਕੇ ਉੱਥੋ ਚਲੇ ਜਾਣ ਲਈ ਕਿਹਾ।ਜਿਸ ਤੇ ਉਕਤ ਜਗ੍ਹਾ ਦੇ ਨਜਦੀਕ ਪਹਿਲਾ ਹੀ ਸਿਵਲ ਕੱਪੜਿਆ ਵਿੱਚ ਪੁਲਿਸ ਪਾਰਟੀਆਂ ਤਾਇਨਾਤ ਕੀਤੀਆ ਗਈਆ ਸਨ ਤਾਂ ਹਦਾਇਤ ਮੁਤਾਬਿਕ ਜਦੋ ਅਮਰਜੀਤ ਸਿੰਘ ਵੱਲੋ ਦੋਸੀ ਦੇ ਨਿਰਦੇਸ ਅਨੁਸਾਰ ਦੱਸੀ ਜਗਾਂ ਤੇ 03 ਲੱਖ ਰੁਪਏ ਦਾ ਰੱਖਿਆ ਡੰਮੀ ਬੈਗ ਇਹ ਦੋਸੀ ਚੁੱਕ ਕੇ ਵਾਪਸ ਜਾਣ ਲੱਗਾ ਤਾਂ ਤੁਰੰਤ ਲਾਗੇ ਤਾਇਨਾਤ ਸੀਨੀਅਰ ਸਿਪਾਹੀ ਮਨਦੀਪ ਸਿੰਘ ਨੰਬਰ 1090/SBSN ਉਕਤ ਵਿਅਕਤੀ ਨੂੰ ਫੜਨ ਲਈ ਅੱਗੇ ਹੋਇਆ ਤਾਂ ਦੋਸੀ ਨੇ ਭੱਜਣ ਦੀ ਕੋਸਿਸ ਦੌਰਾਨ ਆਪਣੇ ਪਿਸਟਲ .32 ਬੋਰ ਤੋ ਮਾਰ ਦੇਣ ਦੀ ਨੀਅਤ ਨਾਲ ਸੀਨੀਅਰ/ਸਿਪਾਹੀ ਮਨਦੀਪ ਸਿੰਘ ਤੇ ਫਾਇਰ  ਕਰ ਦਿੱਤਾ ਜੋ ਉਸ ਦੇ ਪੱਟ ਵਿੱਚ ਲੱਗਾ,ਪਰੰਤੂ ਮਨਦੀਪ ਸਿੰਘ ਨੇ ਦੋਸੀ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਤਾਂ ਇੰਨੇ ਨੂੰ ਸ੍ਰੀ ਗੁਰਪ੍ਰੀਤ ਸਿੰਘ PPS, ਉਪ ਕਪਤਾਨ ਪੁਲਿਸ, ਸਬ-ਡਵੀਜਨ ਬੰਗਾ ਅਤੇ Insp. ਰਾਜੀਵ ਕੁਮਾਰ ਮੁੱਖ ਅਫਸਰ ਥਾਣਾ ਸਦਰ ਬੰਗਾ ਤੇ ਹੋਰ ਪੁਲਿਸ ਕਰਮਚਾਰੀਆ ਨੇ ਮੌਕੇ ਤੇ ਹੀ ਉਕਤ ਵਿਅਕਤੀ ਨੂੰ ਕਾਬੂ ਕੀਤਾ ਤੇ ਉਸ ਪਾਸੋ ਪਿਸਟਲ .32 ਬੋਰ ਬ੍ਰਾਮਦ ਕੀਤਾ।ਦੌਰਾਨੇ ਤਫਤੀਸ ਦੋਸੀ ਦੀ ਪਹਿਚਾਣ ਨੋਮਾਨ ਉਰਫ ਨੌਸਾਦ ਰਮਜਾਨੀ ਵਾਸੀ ਦਲਹੇੜੀ ਜਿਲ੍ਹਾ ਸਹਾਰਨਪੁਰ ਯੂ.ਪੀ ਵਜੋ ਹੋਈ ਹੈ। ਜਿਸ ਨੂੰ ਮੁਕੱਦਮਾ ਹਜਾ ਵਿੱਚ ਹਸਬ ਜਾਬਤਾ ਗ੍ਰਿਫਤਾਰ ਕਰਕੇ  ਮਕੁੱਦਮਾ ਵਿੱਚ 307,353,186,333 ਆਈ.ਪੀ.ਸੀ. ਅਤੇ ਆਰਮਜ ਐਕਟ ਤਹਿਤ ਵਾਧਾ ਜੁਰਮ ਕਰਕੇ ਅਗਲੇਰੀ ਪੁੱਛਗਿਛ ਕੀਤੀ ਜਾ ਰਹੀ ਹੈ।ਦੋਸੀ ਨੂੰ ਅੱਜ ਅਦਾਲਤ ਵਿੱਚ ਪੇਸ ਕਰਕੇ ਰਿਮਾਂਡ ਹਾਸਲ ਕਰਕੇ ਇਸ ਦੇ ਬਾਕੀ ਸਾਥੀਆਂ ਸਬੰਧੀ ਵੀ ਅਗਲੇਰੀ ਪੁੱਛਗਿੱਛ ਅਮਲ ਵਿੱਚ ਲਿਆਂਦੀ ਜਾਵੇਗੀ।