ਨਵਾਂਸ਼ਹਿਰ 23 ਜੂਨ:- ਸੰਗਰੂਰ ਲੋਕਸਭਾ ਸੀਟ ਤੋ ਲਗਾਤਾਰ ਦੋ ਵਾਰ ਮੈਂਬਰ ਪਾਰਲੀਮੈਂਟ
ਰਹੇ ਚੁੱਕੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਜੀ ਦੇ ਧੂਰੀ ਹਲਕੇ
ਤੋਂ ਐਮਐਲਏ ਦੀ ਚੋਣ ਲੜਨ ਤੋਂ ਬਾਅਦ ਖਾਲੀ ਹੋਈ ਲੋਕਸਭਾ ਸੰਗਰੂਰ ਦੀ ਸੀਟ ਉਤੇ ਲੋਕਾਂ
ਵੱਲੋਂ ਵੋਟਿੰਗ ਕੀਤੀ ਜਾ ਚੁੱਕੀ ਹੈ ਅਤੇ ਭਾਵੇਂ ਕਿ ਇਸ ਦਾ ਰਿਜਿਲਟ 26 ਜੂਨ ਨੂੰ
ਆਵੇਗਾ ਪਰ ਗਰਾਊਂਡ ਲੈਵਲ ਦੀ ਰਿਪੋਰਟ ਦੇਖਣ ਤੋਂ ਇਹ ਗੱਲ ਸਾਫ ਨਜਰ ਆਉਂਦੀ ਹੈ ਕਿ
ਸੰਗਰੂਰ ਲੋਕਸਭਾ ਹਲਕੇ ਦੇ ਲੋਕਾਂ ਵਿੱਚ ਆਮ ਆਦਮੀ ਪਾਰਟੀ ਪ੍ਰਤੀ ਬਹੁਤ ਉਤਸ਼ਾਹ ਹੈ
ਅਤੇ ਲੋਕ ਸਰਕਾਰ ਦੇ ਤਿੰਨ ਮਹੀਨੇ ਦੇ ਕਾਰਜਕਾਲ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਨਜ਼ਰ ਆ
ਰਹੇ ਹਨ। 23 ਜੂਨ ਨੂੰ ਵੋਟਿੰਗ ਵਾਲੇ ਦਿਨ ਲੋਕਸਭਾ ਹਲਕੇ ਸੰਗਰੂਰ ਦੇ ਲਗਭਗ 95%
ਪਿੰਡਾਂ ਅਤੇ ਸ਼ਹਿਰਾਂ ਵਿੱਚ ਅਕਾਲੀ ਤੇ ਕਾਂਗਰਸ ਪਾਰਟੀ ਦੇ ਬੂਥ ਤੱਕ ਵੀ ਨਹੀਂ ਲੱਗੇ।
ਇਸ ਜ਼ਿਮਨੀ ਚੋਣ ਵਿੱਚ ਆਪ ਪਾਰਟੀ ਦੀ ਇੱਕਤਰਫਾ ਜਿੱਤ ਹੋਵੇਗੀ ਅਤੇ ਆਮ ਆਦਮੀ ਪਾਰਟੀ
ਤੀਸਰੀ ਵਾਰ ਇਹ ਸੀਟ ਰਿਕਾਰਡਤੋੜ ਵੋਟਾਂ ਦੇ ਫ਼ਰਕ ਨਾਲ ਲੀਡ ਲੈਕੇ ਹੈਟ੍ਰਿਕ ਬਣਾਏਗੀ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਆਮ ਆਦਮੀ ਪਾਰਟੀ ਪੰਜਾਬ ਯੂਥ ਵਿੰਗ ਦੇ ਸੂਬਾ
ਉੱਪ ਪ੍ਰਧਾਨ ਅਤੇ ਪੰਜਾਬ ਦੇ ਬੁਲਾਰੇ ਸਤਨਾਮ ਸਿੰਘ ਜਲਵਾਹਾ ਨੇ ਕਿਹਾ ਕਿ ਸੰਗਰੂਰ
ਲੋਕਸਭਾ ਹਲਕੇ ਦੀ ਜ਼ਿਮਨੀ ਚੋਣ ਲਗਾਤਾਰ ਤੀਸਰੀ ਵਾਰ ਜਿੱਤਕੇ ਆਮ ਆਦਮੀ ਪਾਰਟੀ ਇਤਿਹਾਸ
ਸਿਰਜੇਗੀ ਅਤੇ ਇਹ ਜਿੱਤ ਇਮਾਨਦਾਰੀ ਅਤੇ ਸਚਾਈ ਦੀ ਜਿੱਤ ਹੋਵੇਗੀ। ਜਲਵਾਹਾ ਨੇ ਕਿਹਾ
ਕਿ ਪੰਜਾਬ ਦੀ ਮਾਨ ਸਰਕਾਰ ਵੱਲੋਂ ਤਿੰਨ ਮਹੀਨੇ ਦੇ ਕਾਰਜਕਾਲ ਦੌਰਾਨ ਜੋ ਕ੍ਰਾਂਤੀਕਾਰੀ
ਅਤੇ ਲੋਕਪੱਖੀ ਕੰਮ ਕਰਕੇ ਦਿਖਾਏ ਹਨ ਉਸਨੂੰ ਮੁੱਖ ਰੱਖਦਿਆਂ ਸੰਗਰੂਰ ਲੋਕਸਭਾ ਹਲਕੇ ਦੇ
ਲੋਕ ਰਿਕਾਰਡ ਤੋੜ ਵੋਟਾ ਨਾਲ ਗੁਰਮੇਲ ਸਿੰਘ ਘਰਾਚੋਂ ਨੂੰ ਮੈਂਬਰ ਪਾਰਲੀਮੈਂਟ ਬਣਾਕੇ
ਦੇਸ ਦੀ ਸਭਤੋਂ ਵੱਡੀ ਪੰਚਾਇਤ ਵਿੱਚ ਭੇਜ ਰਹੇ ਹਨ। ਜਲਵਾਹਾ ਨੇ ਪੱਤਰਕਾਰਾਂ ਨੂੰ
ਸੰਬੋਧਨ ਕਰਦਿਆਂ ਕਿਹਾ ਕਿ 24 ਤਰੀਕ ਤੋਂ ਬਜਟ ਸੈਸ਼ਨ ਸ਼ੁਰੂ ਹੋ ਰਿਹਾ ਹੈ ਅਤੇ ਪੰਜਾਬ
ਨੂੰ ਰੰਗਲਾ ਪੰਜਾਬ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਇਸ ਬਜਟ ਸੈਸ਼ਨ ਤੋਂ ਬਾਅਦ ਹਰ
ਪਿੰਡ ਲਈ ਗ੍ਰਾਂਟਾਂ ਜਾਰੀ ਕੀਤੀਆਂ ਜਾਣਗੀਆਂ ਤਾਂ ਜੋ ਪੰਜਾਬ ਨੂੰ ਹੱਸਦਾ ਵੱਸਦਾ ਅਤੇ
ਰੰਗਲਾ ਪੰਜਾਬ ਬਣਾਇਆ ਜਾ ਸਕੇ। ਜਲਵਾਹਾ ਵੱਲੋਂ ਸੰਗਰੂਰ ਲੋਕਸਭਾ ਹਲਕੇ ਦੀ ਜ਼ਿਮਨੀ
ਚੋਣ ਵਿੱਚ ਹਲਕਾ ਨਵਾਂਸ਼ਹਿਰ ਤੋਂ ਚੋਣ ਪ੍ਰਚਾਰ ਕਰਨ ਲਈ ਸੰਗਰੂਰ ਗਏ ਸਾਰੇ
ਆਹੁਦੇਦਾਰਾਂ ਅਤੇ ਵਲੰਟੀਅਰ ਸਾਥੀਆਂ ਦਾ ਧੰਨਵਾਦ ਕੀਤਾ।