ਪੁੱਛਗਿੱਛ ਕੇਂਦਰ 'ਤੇ ਲੋਕਾਂ ਨੂੰ ਸਰਕਾਰੀ ਸਕੀਮਾਂ ਸਬੰਧੀ ਵੀ ਦਿੱਤੀ ਜਾਵੇਗੀ ਜਾਣਕਾਰੀ : ਡਿਪਟੀ ਕਮਿਸ਼ਨਰ
ਪਟਿਆਲਾ, 7 ਜੂਨ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਦੇ ਲੋਕਾਂ ਨਾਲ ਸਿੱਧਾ ਰਾਬਤਾ ਬਣਾਉਣ ਲਈ ਅਰੰਭੇ ਪ੍ਰੋਗਰਾਮ 'ਤੁਹਾਡੀ ਸਰਕਾਰ ਤੁਹਾਡੇ ਦੁਆਰ' ਤਹਿਤ ਪਟਿਆਲਾ ਜ਼ਿਲ੍ਹੇ 'ਚ 9 ਮੁੱਖ ਮੰਤਰੀ ਹੈਲਪ ਡੈਸਕ ਸਥਾਪਤ ਕੀਤੇ ਗਏ ਹਨ, ਜਿਸ ਤਹਿਤ ਇਕ ਹੈਲਪ ਡੈਸਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਏ-ਬਲਾਕ ਦੇ ਕਮਰਾ ਨੰਬਰ 124 'ਚ ਬਣਾਇਆ ਗਿਆ ਹੈ, ਜਿਸ ਦਾ ਅੱਜ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਦੌਰਾ ਕੀਤਾ ਗਿਆ। ਇਸ ਮੌਕੇ 'ਤੁਹਾਡੀ ਸਰਕਾਰ, ਤੁਹਾਡੇ ਦੁਆਰ' ਲਈ ਲਗਾਏ ਨੋਡਲ ਅਫ਼ਸਰ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਕਿਰਨ ਸ਼ਰਮਾ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਮੁੱਖ ਮੰਤਰੀ ਹੈਲਪ ਡੈਸਕ ਅਤੇ ਪੁੱਛਗਿੱਛ ਕੇਂਦਰ ਦਾ ਦੌਰਾ ਕਰਦਿਆ ਕਿਹਾ ਕਿ ਇਥੇ ਜ਼ਿਲ੍ਹੇ ਸਮੇਤ ਬਾਹਰਲੇ ਜ਼ਿਲ੍ਹਿਆਂ ਤੋਂ ਪ੍ਰਾਪਤ ਹੋਣ ਵਾਲੀਆਂ ਦਰਖਾਸਤਾਂ, ਜਿਨ੍ਹਾਂ ਦਾ ਨਿਪਟਾਰਾ ਮੁੱਖ ਮੰਤਰੀ ਦਫ਼ਤਰ ਜਾਂ ਮੁੱਖ ਦਫ਼ਤਰ, ਪੰਜਾਬ ਵੱਲੋਂ ਕੀਤਾ ਜਾਣਾ ਹੈ, ਨੂੰ ਪ੍ਰਾਪਤ ਕਰਕੇ ਇਨ੍ਹਾਂ ਨੂੰ ਸਰਕਾਰ ਤੱਕ ਪਹੁੰਚਾਇਆ ਜਾਵੇਗਾ।
ਸਾਕਸ਼ੀ ਸਾਹਨੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਏ-ਬਲਾਕ 'ਚ ਪੁੱਛਗਿੱਛ ਕੇਂਦਰ ਵੀ ਸ਼ੁਰੂ ਕਰ ਦਿੱਤਾ ਗਿਆ ਹੈ, ਜਿਥੇ ਸਕੱਤਰੇਤ 'ਚ ਕੰਮ ਕਰਵਾਉਣ ਆਏ ਲੋਕਾਂ ਨੂੰ ਵਿਭਾਗਾਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇਣ ਸਮੇਤ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਸਬੰਧੀ ਵੀ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਕੇਂਦਰ 'ਤੇ ਵੱਖ ਵੱਖ ਵਿਭਾਗਾਂ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦੇ ਪੈਂਫ਼ੇਲਿਟ ਅਤੇ ਕਿਤਾਬਚੇ ਵੀ ਰੱਖੇ ਗਏ ਹਨ, ਤਾਂ ਜੋ ਆਮ ਲੋਕ ਇਨ੍ਹਾਂ ਤੋਂ ਜਾਣਕਾਰੀ ਪ੍ਰਾਪਤ ਕਰਕੇ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾ ਸਕਣ। ਉਨ੍ਹਾਂ ਦੱਸਿਆ ਕਿ ਇਥੇ ਐਲ.ਈ.ਡੀ ਸਕਰੀਨ ਵੀ ਲਗਾਈ ਗਈ ਹੈ, ਜਿਸ 'ਤੇ ਸਰਕਾਰੀ ਸਕੀਮਾਂ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਹੈ।
ਇਸ ਤੋਂ ਇਲਾਵਾ ਪੁੱਛਗਿੱਛ ਕੇਂਦਰ ਦੇ ਨਾਲ ਇਕ ਵਰਤੋਂ 'ਚ ਨਾ ਆਉਣ ਵਾਲੀਆਂ ਬੋਤਲਾਂ ਤੇ ਕੈਨੀਆਂ ਲਈ ਨੇਚਰ ਬੈਂਕ (ਵਰਟੀਕਲ ਗਾਰਡਨ ਬਣਾਉਣ ਲਈ ਬੋਤਲ ਇਕੱਤਰ ਕੇਂਦਰ) ਵੀ ਸਥਾਪਤ ਕੀਤਾ ਗਿਆ ਹੈ, ਜਿਥੇ ਕੋਈ ਵੀ ਵਿਅਕਤੀ ਖਾਲੀ ਪਲਾਸਟਿਕ ਦੀਆਂ ਬੋਤਲਾਂ ਰੱਖ ਸਕਦਾ ਹੈ ਤੇ ਵਰਟੀਕਲ ਗਾਰਡਨ ਬਣਾਉਣ ਦੇ ਚਾਹਵਾਨ ਇਥੋਂ ਮੁਫ਼ਤ 'ਚ ਪਲਾਸਟਿਕ ਦੀਆਂ ਇਹ ਖਾਲੀ ਬੋਤਲਾਂ ਪ੍ਰਾਪਤ ਕਰ ਸਕਦੇ ਹਨ ਅਤੇ ਵਰਟੀਕਲ ਗਾਰਡਨ ਬਣਾਉਣ ਬਾਰੇ ਜਾਣਕਾਰੀ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਪਟਿਆਲਾ ਫਾਊਂਡੇਸ਼ਨ ਦੇ ਸਹਿਯੋਗ ਨਾਲ ਇਥੇ ਹੈਲਮਟ ਬੈਂਕ ਵੀ ਸਥਾਪਤ ਕੀਤਾ ਜਾ ਰਿਹਾ ਹੈ।
ਕੈਪਸ਼ਨ : ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਮਿੰਨੀ ਸਕੱਤਰੇਤ ਵਿਖੇ ਸ਼ੁਰੂ ਕੀਤੇ ਗਏ ਪੁੱਛਗਿੱਛ ਕੇਂਦਰ ਦਾ ਨਿਰੀਖਣ ਕਰਦੇ ਹੋਏ।