ਹਸਪਤਾਲ ਢਾਹਾਂ ਕਲੇਰਾਂ ਵਿਖੇ ਨੱਕ, ਕੰਨ ਅਤੇ ਗਲੇ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ ਬਲਵਿੰਦਰ ਸਿੰਘ ਐਮ ਐਸ ਨੇ ਕਾਰਜ ਭਾਰ ਸੰਭਾਲਿਆ

ਹਸਪਤਾਲ ਢਾਹਾਂ ਕਲੇਰਾਂ ਵਿਖੇ ਨੱਕ, ਕੰਨ ਅਤੇ ਗਲੇ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ ਬਲਵਿੰਦਰ ਸਿੰਘ ਐਮ ਐਸ ਨੇ ਕਾਰਜ ਭਾਰ ਸੰਭਾਲਿਆ
ਬੰਗਾ : 10 ਜੂਨ :- () ਅੱਜ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਨੱਕ, ਕੰਨ ਅਤੇ ਗਲੇ ਦੀਆਂ ਹਰ ਤਰ੍ਹਾਂ ਬਿਮਾਰੀਆਂ ਦਾ ਇਲਾਜ ਕਰਨ ਦੇ ਮਾਹਿਰ ਪ੍ਰਸਿੱਧ ਡਾ. ਬਲਵਿੰਦਰ ਸਿੰਘ ਐਮ.ਐਸ.(ਈ ਐਨ ਟੀ) ਨੇ ਵਿਭਾਗ ਵਿਚ ਕਾਰਜ ਭਾਰ ਸੰਭਾਲ ਕੇ ਮਰੀਜ਼ਾਂ ਦਾ ਇਲਾਜ ਕਰਨਾ ਆਰੰਭ ਕਰ ਦਿੱਤਾ ਹੈ। ਡਾਕਟਰ ਸਾਹਿਬ ਪਿਛਲੇ 25 ਸਾਲਾਂ ਤੋਂ ਨੱਕ, ਕੰਨ ਅਤੇ ਗਲੇ ਦੀਆਂ ਬਿਮਾਰੀਆਂ ਤੋਂ ਪੀੜ੍ਹਤ ਹਜ਼ਾਰਾਂ ਲੋੜਵੰਦ ਮਰੀਜ਼ਾਂ ਦਾ ਵਧੀਆ ਇਲਾਜ ਕਰਕੇ ਉਹਨਾਂ ਨੂੰ ਤੰਦਰੁਸਤ ਕਰ ਚੁੱਕੇ ਹਨ ।  ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੈਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਦੱਸਿਆ ਡਾ. ਬਲਵਿੰਦਰ ਸਿੰਘ ਐਮ.ਐਸ.(ਈ ਐਨ ਟੀ) ਨੇ ਦਯਾ ਨੰਦ ਮੈਡੀਕਲ ਕਾਲਜ ਲੁਧਿਆਣਾ ਤੋਂ ਨੱਕ, ਕੰਨ ਅਤੇ ਗਲੇ ਦੀਆਂ ਬਿਮਾਰੀਆਂ ਦਾ ਇਲਾਜ ਕਰਨ ਵਿਚ ਮਾਸਟਰ ਆਫ ਸਰਜਰੀ (ਐਮ. ਐਸ.) ਦੀ ਡਿਗਰੀ ਪ੍ਰਾਪਤ ਕੀਤੀ ਹੋਈ ਹੈ। ਆਪ  ਨੱਕ, ਕੰਨ ਅਤੇ ਗਲੇ ਦੀਆਂ ਬਿਮਾਰੀਆਂ ਦਾ ਆਧੁਨਿਕ ਤਕਨੀਕਾਂ ਨਾਲ ਇਲਾਜ ਕਰਨ ਦੇ ਤਜਰਬੇਕਾਰ ਮਾਹਿਰ ਡਾਕਟਰ ਹਨ । ਡਾ. ਬਲਵਿੰਦਰ ਸਿੰਘ ਐਮ.ਐਸ.(ਈ ਐਨ ਟੀ) ਨੇ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਿਚ ਵੀ ਨੱਕ, ਕੰਨ ਅਤੇ ਗਲੇ ਦੀਆਂ ਬਿਮਾਰੀਆਂ ਦੇ ਸ਼ਪੈਸ਼ਲਿਸਟ ਵਜੋਂ 25 ਸਾਲ ਸੇਵਾ ਨਿਭਾਈ ਹੈ। ਸ. ਕਾਹਮਾ ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਤਪਾਲ ਢਾਹਾਂ ਕਲੇਰਾਂ ਵਿਖੇ ਨੱਕ, ਕੰਨ ਅਤੇ ਗਲਾ ਵਿਭਾਗ ਵਿਚ ਮਰੀਜ਼ਾਂ ਦੇ ਵਧੀਆ ਇਲਾਜ ਲਈ ਆਧੁਨਿਕ ਕੰਪਿਊਟਰਾਈਜ਼ਡ ਮਸ਼ੀਨਾਂ ਹਨ ਅਤੇ ਵਿਸ਼ੇਸ਼ ਅਪਰੇਸ਼ਨ ਥੀਏਟਰ ਬਣਾਏ ਗਏ ਹਨ। ਹਸਤਪਾਲ ਢਾਹਾਂ ਕਲੇਰਾਂ 
 ਵਿਖੇ   ਨੱਕ, ਕੰਨ ਅਤੇ ਗਲੇ ਦੀਆਂ ਹਰ ਤਰ੍ਹਾਂ ਦੀ ਬਿਮਾਰੀਆ ਦਾ ਵਧੀਆ ਅਤੇ ਸਸਤਾ ਇਲਾਜ ਕੀਤਾ ਜਾਦਾਂ ਹੈ। ਇਸ ਮੌਕੇ ਹਰਦੇਵ ਸਿੰਘ ਕਾਹਮਾ ਪ੍ਰਧਾਨ, ਸ. ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਸ. ਜਗਜੀਤ ਸਿੰਘ ਸੋਢੀ ਪ੍ਰਬੰਧਕ ਮੈਂਬਰ ਅਤੇ ਡਾ. ਬਲਵਿੰਦਰ ਸਿੰਘ ਐਮ.ਐਸ. (ਈ ਐਨ ਟੀ) ਹਾਜ਼ਰ ਸਨ।
ਫੋਟੋ ਕੈਪਸ਼ਨ : ਡਾ. ਬਲਵਿੰਦਰ ਸਿੰਘ ਐਮ.ਐਸ.(ਈ ਐਨ ਟੀ)  ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ