ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਔਰਤਾਂ ਦੇ ਮੈਗਾ ਕੈਂਪ ਦਾ 300 ਮਰੀਜ਼ਾਂ ਨੇ ਲਾਭ ਪ੍ਰਾਪਤ ਕੀਤਾ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਔਰਤਾਂ ਦੇ ਮੈਗਾ ਕੈਂਪ ਦਾ 300 ਮਰੀਜ਼ਾਂ ਨੇ ਲਾਭ ਪ੍ਰਾਪਤ ਕੀਤਾ
ਬੰਗਾ : 02 ਜੂਨ  : -() ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਔਰਤਾਂ ਦੀਆਂ ਬਿਮਾਰੀਆਂ ਦੇ ਮੈਗਾ ਫਰੀ ਚੈੱਕਐੱਪ ਕੈਂਪ ਦਾ ਇਲਾਕੇ ਦੇ 300 ਤੋਂ ਵੱਧ ਮਰੀਜ਼ਾਂ ਨੇ ਲਾਭ ਪ੍ਰਾਪਤ ਕੀਤਾ। ਇਸ ਮੌਕੇ ਮਰੀਜ਼ਾਂ ਦਾ ਜਿੱਥੇ ਔਰਤਾਂ ਦੀ ਬਿਮਾਰੀਆਂ ਦੇ ਇਲਾਜ ਦੇ ਮਾਹਿਰ ਅਤੇ ਲੈਪਰੋਸਕੋਪਿਕ ਸਰਜਨ ਡਾ ਚਾਂਦਨੀ ਬੱਗਾ ਐਮ. ਐਸ. ਵੱਲੋਂ ਫਰੀ ਚੈੱਕਐੱਪ ਕੀਤਾ ਗਿਆ ਅਤੇ ਮੈਗਾ ਕੈਂਪ ਵਿਚ ਔਰਤਾਂ ਦੀਆਂ ਬਿਮਾਰੀਆਂ ਵੱਡੇ ਅਪਰੇਸ਼ਨ ਅਤੇ ਦੂਰਬੀਨ (ਲੈਪਰੋਸਕੋਪਿਕ) ਅਪਰੇਸ਼ਨ ਬਹੁਤ ਘੱਟ ਖਰਚੇ ਵਿਚ ਕੀਤੇ ਗਏ। ਜਿਹਨਾਂ ਵਿਚ ਪੰਜ ਔਰਤਾਂ ਦੀਆਂ ਬਿਮਾਰੀਆਂ ਦੇ ਵੱਡੇ ਸਫ਼ਲ ਅਪਰੇਸ਼ਨ ਅਤੇ ਸੱਤ ਔਰਤ ਮਰੀਜ਼ਾਂ ਦੇ ਸਫਲ ਲੈਪਰੋਸਕੋਪਿਕ ਅਪਰੇਸ਼ਨ ਕਰਕੇ ਤੰਦਰੁਸਤ ਕੀਤਾ।  ਇਸ ਮੈਗਾ ਕੈਂਪ ਵਿਚ ਮਰੀਜ਼ਾਂ ਦੀ ਰਜਿਸਟਰੇਸ਼ਨ ਫਰੀ ਹੋਈ ਅਤੇ ਉਹਨਾਂ ਨੂੰ ਲੈਬੋਟਰੀ ਟੈਸਟਾਂ ਵਿਚ 50% ਦੀ ਵੱਡੀ ਛੋਟ ਦਿੱਤੀ ਗਈ ਸੀ। ਇਸ ਕੈਂਪ ਵਿਚ ਰਜਿਸਟਰ ਮਰੀਜ਼ ਔਰਤਾਂ ਦੀ ਬੱਚੇਦਾਨੀ, ਅੰਡੇਦਾਨੀ ਦੇ ਦੂਰਬੀਨੀ ਤੇ ਟਾਂਕੇ ਵਾਲਾ ਅਤੇ ਔਰਤਾਂ ਦੀ ਨਸਬੰਦੀ/ਨਲਬੰਦੀ/ਫੈਮਿਲੀ ਪਲੈਨਿੰਗ ਅਪਰੇਸ਼ਨ ਅਤੇ ਹੋਰ ਅਪਰੇਸ਼ਨ  ਬਹੁਤ ਘੱਟ ਖਰਚ ਵਿਚ ਕੀਤੇ ਗਏ। ਕੈਂਪ ਦੌਰਾਨ ਬੱਚੇਦਾਨੀ ਦੇ ਕੈਂਸਰ ਦੀ 500 ਰੁਪਏ ਵਾਲੀ ਜਾਂਚ ਸਿਰਫ 200 ਰੁਪਏ ਕੀਤੀ ਗਈ ਸੀ। ਇਸ ਮੌਕੇ  ਤੰਦਰੁਸਤ ਮਰੀਜ਼ਾਂ ਵੱਲੋਂ ਜਿੱਥੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਪ੍ਰਬੰਧਕਾਂ  ਦਾ 21 ਦਿਨਾਂ ਮੈਗਾ ਫਰੀ ਚੈੱਕਐੱਪ ਕੈਂਪ ਲਗਾ ਕੇ ਲੋੜਵੰਦ ਮਰੀਜ਼ਾਂ ਦਾ ਬਹੁਤ ਘੱਟ ਖਰਚੇ ਵਿਚ ਵਧੀਆ ਇਲਾਜ ਕਰਨ ਲਈ ਅਤੇ  ਔਰਤਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ ਚਾਂਦਨੀ ਬੱਗਾ ਐਮ ਐਸ ਦਾ ਵਧੀਆ ਅਪਰੇਸ਼ਨ ਕਰਨ ਲਈ ਤੇ ਸਮੂਹ ਮੈਡੀਕਲ ਸਟਾਫ਼ ਵਧੀਆ ਸਾਂਭ ਸੰਭਾਲ ਕਰਨ ਲਈ ਧੰਨਵਾਦ ਕੀਤਾ।
ਤਸਵੀਰ : ਔਰਤਾਂ ਦੀ ਬਿਮਾਰੀਆਂ ਦੇ ਇਲਾਜ ਦੇ ਮਾਹਿਰ ਅਤੇ ਲੈਪਰੋਸਕੋਪਿਕ ਸਰਜਨ ਡਾ ਚਾਂਦਨੀ ਬੱਗਾ ਐਮ. ਐਸ.  


Virus-free. www.avast.com