ਕੇਂਦਰ ਸਰਕਾਰ ਪੰਜਾਬ ਯੂਨੀਵਰਸਿਟੀ ਨੂੰ ਹਥਿਆਉਣ ਲਈ ਗ਼ਲਤ ਹਥਕੰਡੇ ਅਪਣਾ ਰਹੀ ਹੈ : ਪ੍ਰੋ. ਬਡੂੰਗਰ

ਪਟਿਆਲਾ 17 ਜੂਨ : -ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਕਿਹਾ ਕਿ  ਸਮੇਂ ਸਮੇਂ ਦੀਆਂ ਕੇਂਦਰੀ ਸਰਕਾਰਾਂ ਨੇ ਪਹਿਲਾਂ ਪੰਜਾਬ ਦੀ ਰਾਜਧਾਨੀ, ਹਾਈ ਕੋਰਟ, ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ.ਬੀ.ਐਮ.ਬੀ) ਪੰਜਾਬ ਕੋਲੋਂ ਇੱਕ ਇੱਕ ਕਰਕੇ ਸਭ ਕੁਝ ਖੋਹ ਲਿਆ, ਹੁਣ ਕੇਵਲ ਪੰਜਾਬ ਯੂਨੀਵਰਸਿਟੀ ਚੰਡੀਗਡ਼੍ਹ ਬਾਕੀ ਸੀ ਇਹ ਵੀ ਸਰਕਾਰ ਗਲਤ ਹੱਥਕੰਡੇ ਵਰਤ ਕੇ ਖੋਹਣ ਦੀ ਕੋਸ਼ਿਸ਼ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ  ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੰਜਾਬ ਤੋਂ ਖੋਹਣਾ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਤੇ ਪੰਜਾਬ ਨਾਲ ਵੱਡਾ ਧੱਕਾ ਹੋਵੇਗਾ  । ਪ੍ਰੋ. ਬਡੂੰਗਰ ਨੇ ਕਿਹਾ ਕਿ ਦੇਸ਼ ਦੀ ਵੰਡ ਤੋਂ ਬਾਅਦ  ਪੰਜਾਬ ਯੂਨੀਵਰਸਿਟੀ ਲਾਹੌਰ ਯੂਨੀਵਰਸਿਟੀ ਦੀ ਥਾਂ  ਤੇ ਪੰਜਾਬ ਵਿੱਚ ਬਣੀ ਸੀ ਤੇ ਲਾਹੌਰ ਵਰਸਿਟੀ ਸਿੱਖ ਰਾਜ ਦੀ ਯੂਨੀਵਰਸਿਟੀ ਸੀ ਇਸ ਲਈ ਹੀ ਲਾਹੌਰ ਯੂਨੀਵਰਸਿਟੀ ਪਾਕਿਸਤਾਨ ਵਿੱਚ ਰਹਿ ਜਾਣ ਕਾਰਨ  ਪੰਜਾਬ ਵਿੱਚ ਇਸ ਪੰਜਾਬ ਯੂਨੀਵਰਸਿਟੀ ਦਾ ਨਿਰਮਾਣ ਕਰਵਾਇਆ ਗਿਆ ਸੀ ਤੇ ਇਹ ਯੂਨੀਵਰਸਿਟੀ ਕੇਵਲ ਪੰਜਾਬ ਦੇ ਅਧਿਕਾਰ ਖੇਤਰ ਵਿੱਚ ਹੀ ਰਹਿਣੀ ਚਾਹੀਦੀ ਹੈ  ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਭਗਵੰਤ ਸਿੰਘ ਧੰਗੇੜਾ ਮੈਨੇਜਰ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ, ਨਰਿੰਦਰਜੀਤ ਸਿੰਘ ਭਵਾਨੀਗੜ੍ਹ ਮੀਤ ਮੈਨੇਜਰ,  ਅਮਰਜੀਤ ਸਿੰਘ ਹੈੱਡ, ਹਰਮਨਜੀਤ ਸਿੰਘ ਰਿਕਾਰਡ ਕੀਪਰ, ਹਰਜੀਤ ਸਿੰਘ ਅਲੀਪੁਰ, ਗੁਰਇਕਬਾਲ ਸਿੰਘ ਸਹਾਇਕ ਰਿਕਾਰਡ ਕੀਪਰ, ਗੁਰਮੁਖ ਸਿੰਘ ਖਜ਼ਾਨਚੀ ਅਤੇ ਹੋਰ ਪਤਵੰਤੇ ਹਾਜ਼ਰ ਸਨ  ।