ਕੰਪਿਊਟਰ ਅਧਿਆਪਕ ਯੂਨੀਅਨ ਨੇ ਡੀ.ਸੀ.ਨੂੰ ਦਿੱਤਾ ਮੰਗ ਪੱਤਰ

ਨਵਾਂਸ਼ਹਿਰ 8 ਜੂਨ :  ਕੰਪਿਊਟਰ ਅਧਿਆਪਕ ਯੂਨੀਅਨ, ਸ਼.ਭ.ਸ.ਨਗਰ  ਦੀ ਇੱਕਤਰਤਾ ਮੀਤ ਪ੍ਰਧਾਨ ਸਤਿੰਦਰ ਸੋਢੀ, ਬਲਾਕ ਪ੍ਰਧਾਨ ਮੈਡਮ ਨੀਰੂ ਜੱਸਲ  ਦੀ ਅਗਵਾਈ ਹੇਠ ਡੀ. ਸੀ. ਦਫਤਰ  ਸ਼.ਭ.ਸ.ਨਗਰ ਵਿਖੇ ਹੋਈ। ਮੀਤ ਪ੍ਰਧਾਨ ਨੇ ਦੱਸਿਆ ਕਿ ਆਪਣੇ ਹੱਕਾਂ ਦੀਆਂ ਮੰਗਾਂ ਲਈ 10 ਜੂਨ ਨੂੰ ਸਟੇਟ ਪੱਧਰ 'ਤੇ ਰੈਲੀ ਕੀਤੀ ਜਾਵੇਗੀ ਅਤੇ ਡਿਪਟੀ ਕਮਿਸ਼ਨਰ ਸ਼.ਭ.ਸ.ਨਗਰ  ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਨਾਂ ਮੰਗ –ਪੱਤਰ ਦਿੱਤਾ ਜਿਸ ਵਿਚ ਫੁੱਲ ਪੈਨਲ ਮੀਟਿੰਗ ਦੀ ਮੰਗ ਕੀਤੀ ਗਈ। ਕੰਪਿਊਟਰ ਅਧਿਆਪਕ ਯੂਨੀਅਨ ਸ਼.ਭ.ਸ.ਨਗਰ ਦੇ ਪ੍ਰਧਾਨ  ਨੇ ਇਕ ਸਾਂਝਾ ਪੈਸ ਨੋਟ ਜਾਰੀ ਕਰਦਿਆਂ ਦੱਸਿਆਂ ਕਿ ਪੰਜਾਬ ਸਰਕਾਰ ਵਲੋਂ ਜਾਣ-ਬੁੱਝ ਕੇ 7000 ਰੈਗੂਲਚ ਕੰਪਿਊਟਰ ਅਧਿਆਪਕਾਂ 'ਤੇ 6ਵਾਂ ਪੇਅ ਕਮਿਸ਼ਨ, ਇੰਟਰਮ ਰਿਲੀਫ ਅਤੇ ਏ.ਸੀ.ਪੀ. ਵਰਗੀਆਂ ਸਹੂਲਤਾਂ ਲਾਗੂ ਨਹੀ ਕੀਤੀਆਂ ਜਾ ਰਹੀਆਂ। ਇਸ ਸਬੰਧੀ ਪਿਛਲੇ ਲੰਮੇ ਸਮੇਂ ਜਥੇਬੰਦੀ ਦੀਆਂ ਸਰਕਾਰ ਪੱਧਰ ਕਈਆਂ ਮੀਟਿੰਗਾਂ ਹੋਈਆਂ ਹਨ ਪਰ ਸਰਕਾਰ ਵਲੋਂ ਇਸਦਾ ਹੱਲ ਕੱਢਣ ਦੀ ਬਜਾਏ ਟਾਲ-ਮਟੋਲ ਦੀ ਨੀਤੀ ਅਪਣਾਈ ਹੋਈ ਹੋਈ ਹੈ ਜਿਸ `ਤੇ ਸਮੂਹ ਕੰਪਿਊਟਰ ਅਧਿਆਪਕਾਂ ਵਿਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜੇਕਰ ਸੂਬਾ ਸਰਕਾਰ ਨੇ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਰ ਵੀ ਤੇਜ਼ ਹੋਵੇਗਾ। ਇਸ ਮੌਕੇ  ਰਣਜੀਤ ਕੋਰ, ਹਰਮਨ, ਸ਼ਬੀਨਾ, ਸੁਖਵਿੰਦਰ ਕੁਮਾਰ, ਹਰਵਿੰਦਰ ਕੁਮਾਰ, ਕੁਲਵਿੰਦਰ ਸਿੰਘ , ਵਰਿੰਦਰ ਸਿੰਘ, ਮਨਦੀਪ ਸਿੰਘ ਆਦਿ ਹਾਜਰ ਸਨ।