ਪਿੰਡ ਸਲੋਹ ਤੋਂ ਮਿਲਿਆ ਡੇਂਗੂ ਦਾ ਲਾਰਵਾ

 ਨਵਾਂਸ਼ਹਿਰ 4 ਜੂਨ :-  ਐਸ ਐਮ ਓ ਡਾਕਟਰ ਗੀਤਾਂਜਲੀ ਸਿੰਘ ਦੇ ਆਦੇਸ਼ਾਂ ਅੱਜ ਪਿੰਡ ਸਲੋਹ ਵਿਖੇ ਡੇਂਗੂ ਤੇ ਮਲੇਰੀਆ ਦਾ ਸਰਵੇ ਕੀਤਾ ਗਿਆ। ਇਸ ਮੌਕੇ ਪਿੰਡ ਦੇ ਇੱਕ ਘਰ ਚੋਂ ਮਿਲੇ ਡੇਂਗੂ ਦੇ ਲਾਰਵੇ ਨੂੰ ਦਵਾਈ ਛਿੜਕਾਅ ਕੇ ਮੌਕੇ 'ਤੇ ਹੀ ਨਸਟ ਕੀਤਾ ਗਿਆ। ਕਰਮਚਾਰੀ ਮੋਹਨ ਲਾਲ ਸਲੋਹ, ਬਰੀਡਰ ਚੈਕਰ ਨੇ ਲੋਕਾਂ ਨੂੰ ਡੇਂਗੂ ਤੇ ਮਲੇਰੀਆ ਦੇ ਲੱਛਣ ਪਾਏ ਜਾਣ 'ਤੇ ਉਸ ਸਬੰਧੀ ਬਚਾਅ ਲਈ ਜਾਗਰੂਕ ਕੀਤਾ ਗਿਆ। ਸਿਹਤ ਕਰਮਚਾਰੀ ਮੰਗਲ ਸਿੰਘ ਨੇ ਘਰਾਂ ਦੇ ਕੰਪਿਊਟਰਾਂ, ਗਮਲਿਆਂ, ਕੂਲਰਾਂ,ਪਾਣੀ ਦੀਆਂ ਟੈਂਕੀਆਂ ਦੀ ਸਫਾਈ ਰੱਖਣ ਦੀ ਸਲਾਹ ਦਿੱਤੀ ਤੇ ਬੇਲੋੜਾ ਤੇ ਗੰਦਾ ਪਾਣੀ ਜਮ੍ਹਾਂ ਨਾ ਹੋਣ ਦੀ ਗੱਲ ਕਹੀ। ਉਹਨਾਂ ਪਿੰਡ ਵਾਸੀਆਂ ਨੂੰ ਮੱਛਰ ਤੋਂ ਬਚਾਅ ਲਈ ਪੂਰੀ ਸਫਾਈ, ਸਾਫ ਕੱਪੜੇ ਤੇ ਮੱਛਰ ਮਾਰੂ ਕਰੀਮਾਂ ਆਦਿ ਦੀ ਵਰਤੋਂ ਕਰਨ ਦੀ ਗੱਲ ਕਹੀ। ਬਰੀਡਡ ਮੋਹਨ ਲਾਲ ਨੇ ਡਰਾਈ ਡੇ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ 'ਤੇ 'ਆਸ਼ਾ ਫੈਸੀਲੇਟਰ' ਗੀਤਾ, ਨੀਨਾ ਰਾਣੀ ਤੇ ਹੋਰ ਸਿਹਤ ਕਰਮਚਾਰੀ ਹਾਜਰ ਸਨ।