ਨਵਾਂਸ਼ਹਿਰ, 04 ਜੂਨ:- ਜਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੈਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼.ਭ.ਸ. ਸ੍ਰ ਕੰਵਲਜੀਤ ਸਿੰਘ ਬਾਜਵਾ ਜੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀ. ਜੇ. ਐੱਮ.-ਕਮ- ਸਕੱਤਰ ਸ੍ਰ ਕਮਲਦੀਪ ਸਿੰਘ ਧਾਲੀਵਾਲ ਦੀ ਰਹਿਨੁਮਾਈ ਹੇਠ ਕਾਨੂੰਨੀ ਸੇਵਾਵਾਂ ਕੇਂਦਰ ਪਿੰਡ ਕੋਟ ਰਾਂਝਾ ਵਲੋਂ ਕੌਮਾਂਤਰੀ ਵਾਤਾਵਰਣ ਦਿਵਸ ਦੀ ਪੂਰਵ ਸੰਧਿਆ ਦੇ ਮੌਕੇ ਤੇ ਵਾਤਾਵਰਣ ਸਬੰਧੀ ਜਾਗਰੂਕਤਾ ਸੈਮੀਨਾਰ ਉਪਰੰਤ 21 ਪੌਦੇ ਲਗਾ ਕੇ "ਰੁੱਖ ਲਗਾਓ-ਮਨੁੱਖ ਬਚਾਓ" ਮੁਹਿੰਮ ਨੂੰ ਅੱਗੇ ਤੋਰਿਆ ਗਿਆ। ਵਰਨਣਯੋਗ ਹੈ ਕਿ ਅਥਾਰਟੀ ਵਲੋਂ ਸਮਸ਼ਾਨ ਭੂਮੀ ਕੋਟ ਰਾਂਝਾ ਵਿਖੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿਛਲੇ 3 ਸਾਲਾਂ ਤੋਂ ਵੱਖ ਵੱਖ ਕਿਸਮਾਂ ਦੇ 400 ਰੁੱਖਾਂ ਦਾ ਇਕ ਜੰਗਲ ਪੈਦਾ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਇੱਥੇ ਵਾਤਾਵਰਣ ਜਾਗਰੂਕਤਾ ਸੈਮੀਨਾਰ ਦੌਰਾਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਪੈਰਾ ਲੀਗਲ ਵਲੰਟੀਅਰ ਬਲਦੇਵ ਭਾਰਤੀ ਨੇ ਵਾਤਾਵਰਣ ਨੂੰ ਬਚਾਉਣ ਲਈ ਰੁੱਖ ਲਗਾਉਣ ਦੇ ਨਾਲ-ਨਾਲ ਉਨ੍ਹਾਂ ਦੀ ਸੇਵਾ ਸੰਭਾਲ ਕਰਨ ਲਈ ਜੋਰ ਦਿੱਤਾ। ਇਸ ਮੌਕੇ ਤੇ ਰਜਨੀ ਅਤੇ ਪਰਮਜੀਤ ਕੌਰ ਮੈਂਬਰ ਪੰਚਾਇਤ, ਨੈਸ਼ਨਲ ਲੇਬਰ ਆਰਗੇਨਾਈਜੇਸ਼ਨ (ਐੱਨ.ਐੱਲ.ਓ.) ਦੇ ਹੁਸਨ ਲਾਲ, ਹਰੀ ਰਾਮ, ਅਮੀਂ ਚੰਦ, ਸੰਤੋਖ, ਦੀਸ਼ੋ, ਸੁਰਿੰਦਰ ਕੌਰ, ਹਰਵਿੰਦਰ ਕੌਰ, ਰਮਨਦੀਪ ਕੌਰ, ਨੀਲਮ ਬਾਲਾ ਅਤੇ ਬਲਵੀਰ ਕੌਰ ਤੋਂ ਇਲਾਵਾ 4 ਦਰਜਨ ਤੋਂ ਵੱਧ ਪਿੰਡ ਵਾਸੀਆਂ ਨੇ ਵਿਸ਼ੇਸ਼ ਸੇਵਾਵਾਂ ਨਿਭਾਈਆਂ।